ਰੱਬ-ਸਬੱਬੀ
ਕੀ ਸੋਚਾਂ ਸੋਚਕੇ ਕਰਲੂ ਮੈਂ,
ਜਦ ਭੁੱਲ ਹੀ ਜਾਣਾ ਕੱਲ੍ਹ ਨੂੰ ਮੈਂ।
ਤੈਨੂੰ ਗਲ਼ ਲਾਉਣ ਨੂੰ ਜੀ ਕਰਦਾ,
ਪਰ ਛੱਡ ਦਾ ਨਹੀਂ ਉਸ ਗੱਲ ਨੂੰ ਮੈਂ।
ਗੁੱਸੇ ਗਿਲ੍ਹੇ ਰੱਖ ਕੇ ਬੈਠਾ ਹਾਂ,
ਕਿਸਮਤ ਕੋਲੋਂ ਅੱਕ ਕੇ ਬੈਠਾ ਹਾਂ।
ਮੁੱਦਤਾਂ ਪਹਿਲਾਂ ਹੱਸਿਆ ਸੀ ਜਦ,
ਉਸੇ ਤਸਵੀਰ ਨੂੰ ਤੱਕ ਕੇ ਬੈਠਾ ਹਾਂ।
ਤੇਰੇ ਬਾਅਦ ਕੋਈ ਤੇਰੇ ਜਿਹੀ,
ਨਾ ਮਿਲੀ ਤੇ ਨਾ ਹੀ ਲੱਭੀ ਮੈਂ।
ਖਬਰੇ ਕਿਹੜੇ ਪੁੰਨ ਕੀਤੇ ਸੀ,
ਜੋ ਤੈਨੂੰ ਮਿਲ ਗਿਆ ਰੱਬ ਸਬੱਬੀ ਮੈਂ।