ਇਸ਼ਕ-ਕਿਤਾਬ
ਛੱਡ ਕੇ ਸਾਰੇ ਤਿਉਹਾਰ ਬੈਠਾ ਹਾਂ,
ਆਪਣੇ ਆਪ ਨੂੰ ਮਾਰ ਬੈਠਾ ਹਾਂ।
ਜ਼ਿੰਦਗੀ ਇਕ ਸਫ਼ਰ ਕਹਿੰਦੇ ਨੇਂ,
ਸਫ਼ਰ ਦੇ ਅੱਧ ਵਿਚਕਾਰ ਬੈਠਾ ਹਾਂ।
ਗੱਲ ਇਹ ਨਹੀਂ ਕਿ ਉਹ ਮਿਲੀ ਨਹੀਂ,
ਗੱਲ ਇਹ ਹੈ ਕਿ ਕਿਉਂ ਮਿਲੀ ਸੀ ਉਹ,
ਉਹਦੇ ਜਾਣ ਨਾਲ ਮੁਰਝਾ ਗਈ ਏ,
ਕਲੀ ਦਿਲ ਦੇ ਬਾਗ਼ 'ਚ ਖਿਲੀ ਸੀ ਜੋ।
ਝੂਠੀਆਂ ਕਿਤਾਬਾਂ ਇਸ਼ਕ ਦੀਆਂ
ਇਹ ਝੂਠੀ ਇਸ਼ਕ ਕਹਾਣੀ ਏ।
ਰੋਂਦਾਂ ਨਹੀਂ ਹਾਂ ਤੈਨੂੰ ਯਾਦ ਕਰਕੇ,
ਇਹ ਤਾਂ ਅੱਖ ਦਾ ਪਾਣੀ ਏ।
ਉਹ ਵੀ ਤੇਰੇ ਵਾਂਗ ਹੀ ਕਮਾਲ ਸੀ,
ਪਤਾ ਨਹੀਂ ਜੁਲਫ਼ਾਂ ਸੀ ਜਾਂ ਜਾਲ ਸੀ।
ਨਾ ਮੈਂ ਤੇਰੇ ਨਾਲ ਗਿਣ ਕੇ ਪਲ ਕੱਟੇ,
ਤੇ ਗਿਣੇ ਤੇਰੇ ਬਾਅਦ ਮੈਂ ਸਾਲ ਨਹੀਂ।