ਹੁਣ ਜਾਂ ਉਹ ਟੁਰਿਆ ਤਾਂ ਉਹ ਕਿਣਕੇ ਲੱਗੇ ਆਪੋ ਵਿਚ ਰਗੜੀਨ ਤੇ ਹੋਰ ਨਿੱਕੇ ਹੋਣ। ਰੋਣ ਵਿਚਾਰੇ ਤੇ ਪਛੁਤਾਉਣ ਕਿ ਅਸਾਂ ਵੱਡਿਆਂ ਦੇ ਆਖੇ ਕਿਉਂ ਨਾ ਮੰਨੋ। ਪਾਣੀ ਨੇ ਉਹਨਾਂ ਨੂੰ ਐਸਾ ਨਿੱਕਾ ਕੀਤਾ ਕਿ ਅਪਣੇ ਰੂਪ ਵਿਚ ਰਲਾ ਲਿਆ, ਕੋਈ ਪਤਾ ਨਾ ਲੱਗੇ ਕਿ ਨਿਰਾ ਪਾਣੀ ਹੈ ਕਿ ਇਸ ਵਿਚ ਮਿਟੀ ਪੱਥਰ ਤੇ ਧਾਤਾਂ ਦੇ ਡਾਢੇ ਹੀ ਨਿਕੇ ਕਿਣਕੇ ਵੀ ਰਲੇ ਹੋਏ ਹਨ। ਇਸ ਤਰ੍ਹਾਂ ਕਰਕੇ ਅੰਤ ਪਾਣੀ ਇਕ ਖੇਤ ਵਿਚ ਪਹੁੰਚਾ ਅਤੇ ਜ਼ਮੀਨ ਦੇ ਅੰਦਰ ਵੜ ਗਿਆ। ਅੱਗੇ ਕਿੰਨੇ ਸਾਰੇ ਬੀਜ ਧਰਤੀ ਦੇ ਵਿਚ ਬੇੜੀ ਥੋੜੀ ਵਿੱਥ ਤੇ ਪਏ ਸਨ। ਪਾਣੀ ਨੇ ਆਕੇ ਆਖਿਆ-'ਹੇ ਅੰਕੁਰ ਜੀ! ਆਪ ਬੀਜ ਦੇ ਮੰਠ ਵਿਚ ਸਮਾਧੀ ਲਾਈ ਬੈਠੇ ਹੋ,