ਮੈਂ ਆਪਦੇ ਚਰਨਾਂ ਵਿਚ ਜਗ੍ਯਾਸੂ ਲੈਕੇ ਆਯਾ ਹਾਂ! ਆਪ ਇਨ੍ਹਾਂ ਨੂੰ ਚਰਨੀਂ ਲਾ ਲਵੋ।" ਤਾਂ ਅੰਕੁਰਾਂ'
ਨੇ ਆਖਿਆ: '
ਹੋ ਪਾਣੀ! ਅਸੀਂ ਸਮਾਧੀ ਵਿਚ ਹਾਂ ਅਰ ਸੁਖੀ ਹਾਂ,
ਸਾਨੂੰ ਖੇਚਲ ਨਾ ਦੇਹ।" ਤਾਂ ਪਾਣੀ ਨੇ ਬਹੁਤ ਮਿੰਨਤਾਂ ਕੀਤੀਆਂ। ਉਹ ਜੋ ਬੀਜ ਦੇ ਉਦਾਲੇ ਕਰੜਾ,
ਕੋਟ ਸੀ ਉਸ ਵਿਚ ਸੁਖੀ ਬੈਠੇ ਅੰਕੁਰਾਂ ਨੇ ਕਿਹਾ: ਅੱਛਾ ਬਈ ਕੱਲ ਦੱਸਾਂਗੇ,
ਤਾਂ ਪਾਣੀ ਪਿੱਛੇ ਅਟਕ ਗਿਆ। ਰਾਤ ਨੂੰ ਅੰਕੁਰਾਂ ਦੀ ਪੰਚੈਤ ਨੇ ਸਲਾਹ ਗਿਣੀ। ਕਈਆਂ ਨੇ,
ਜੋ ਬਹੁਤ ਪੱਕੇ ਸਨ,
ਆਖਿਆ- "ਅਸੀਂ ਆਪ ਬਹੁਤ ਸੁਖੀ ਹਾਂ ਕਿਸੇ ਨਾਲ ਸਾਨੂੰ ਕੀਹ?"
ਕਈ ਕੱਚੇ ਸਨ ਉਹਨਾਂ ਨੇ ਕਿਹਾ- "ਮਸਾਂ ਮਸਾਂ ਕੋਈ ਆਯਾ ਸੀ ਪੁੱਛਣ ਵਾਲਾ,
ਜੋ ਦੇਂਦਾ ਸੀ ਕਾਹਲੀ ਨਾਲ ਲੈ ਲੈਣਾ ਸੀ,
ਭੁੱਲ ਹੋ ਗਈ।" ਇਨ੍ਹਾਂ ਜੱਕੋ ਤੱਕਿਆਂ ਵਿਚ ਸਨ ਕਿ ਪੌਣ ਦੇ ਉਸ ਹਿੱਸੇ ਨੇ,
ਜੋ ਧਰਤੀ ਵਿਚ ਸਮਾਇਆ ਹੋਇਆ ਸੀ,
ਅੰਗੂਰਾਂ ਨੂੰ ਆਖਿਆ- "ਭੋਲਿਓ! ਤੁਸੀਂ ਜਿੰਦ ਹੋ,
ਇਹ ਬਾਕੀ ਦਾ ਸਾਰਾ ਬੀਜ ਤੁਹਾਡਾ ਤੋਸ਼ਾ ਹੈ,
ਤੁਸੀਂ ਆਪ ਜਿੰਦ ਹੋ,
ਮੇਰੇ ਆਖੇ ਲੱਗੇ ਮੈਂ ਤੁਹਾਨੂੰ ਧਰਤੀ ਤੋਂ ਬਾਹਰ ਲੈ ਚੱਲਾਂ ਤੋਂ ਦਿਖਾਵਾਂ ਕਿ ਬਾਹਰ ਚਾਨਣੇ ਵਿਚ ਤੁਸੀਂ ਕਿਸ ਤਰ੍ਹਾਂ ਲਹਿਰਾਂ ਲੈਂਦੇ ਹੋ। ਇਹ ਜੋ ਜਗ੍ਯਾਸੂ ਆਏ ਹਨ ਇਨ੍ਹਾਂ ਨੂੰ ਚਰਨੀਂ ਲਾ ਲਓ। ਏਹ ਤੁਹਾਡੇ ਨਾਲ ਰਲਕੇ ਜਾਗ ਪੈਣਗੇ ਤੇ ਆਪਣੀ ਜਿੰਦ ਵੇਖਣਗੇ। ਤੁਸੀਂ ਇਨ੍ਹਾਂ ਦੀ ਜਿੰਦ ਨੂੰ ਆਪਣੇ ਵਿਚ ਲੈਕੇ ਹੋਰ ਉੱਚੀ ਜਿੰਦ ਵਿਚ ਆ ਜਾਓਗੇ।" ਪੌਣ ਦਾ ਇਹ ਉਪਦੇਸ਼ ਸੁਣਕੇ ਅਗਲੇ ਦਿਨ ਜਦ ਪਾਣੀ ਆਇਆ ਤਾਂ ਬਹੁਤਿਆਂ ਨੇ ਚਰਨੀਂ ਲਾ ਲਿਆ ਤੇ ਕਈ ਗੁੱਸੇ ਨਾਲ ਐਸੇ ਲੜੇ ਕਿ ਸੜ ਗਏ,
ਕਈ ਟੱਪਕੇ ਬਾਹਰ ਆ ਗਏ,
ਉਹਨਾਂ ਨੂੰ ਧੁੱਪ ਨੇ ਮਾਰ ਲਿਆ. ਕਈ ਐਨੇ ਹੇਠਾਂ ਲੱਥੇ ਕਿ ਫੇਰ ਉਠੇ ਨਾ,
ਪਰ ਜਿਨ੍ਹਾਂ ਨੇ ਉਪਦੇਸ਼ ਮੰਨਿਆਂ ਸੀ ਓਹ ਗਿਰਦੇ ਦੇ ਕੋਟ ਨੂੰ ਪਾੜਕੇ ਬਾਹਰ ਨਿਕਲੇ ਤੇ ਉਨ੍ਹਾ ਨੂੰ ਅੰਦਰ ਜੜ੍ਹਾਂ ਤੋਂ ਬਾਹਰ ਪੱਤੇ ਨਿਕਲ ਆਏ। ਉਹ ਅੰਦਰ ਖਾਣ ਪੀਣ ਲਗ ਪਏ ਤੇ ਬਾਹਰ ਹਵਾ ਕੁੱਖਣ ਲੱਗ ਪਏ। ਉਹਨਾਂ ਨੇ ਆਖਿਆ ਵੇਖੋ ਜੀ "ਪੌਣ ਗੁਰੂ ਦੇ ਉਪਦੇਸ਼ ਨੇ ਸਾਨੂੰ ਸੱਚ ਆਖਿਆ ਸੀ,
ਤੁਸੀਂ ਜਿੰਦ ਹੋ। ਏਹ ਰੰਗ,
ਇਹ ਰੂਪ,
ਏਹ ਲਹਿਰੇ: ਇਹ ਚਾਨਣ ਅਸਾਂ ਕਿਥੋਂ ਵੇਖਣੇ ਸੀ,
ਜੋ ਅਸੀਂ ਧਰਤੀ ਤੋਂ ਬਾਹਰ ਆਕੇ ਡਿੱਠੇ
ਅੰਕੁਰ ਬੀਜ ਦਾ ਉਹ ਨਿੱਕਾ ਹਿੱਸਾ ਹੈ, ਜਿਸ ਵਿਚ ਉਗਣ ਦੀ ਸ਼ਕਤੀ ਹੁੰਦੀ ਹੈ, ਇਹ ਨਿੱਕਾ ਜਿਹਾ ਕਿਣਕਾ ਅਕਸਰ ਸਿਰੇ ਤੋ ਹੁੰਦਾ ਹੈ ਬਾਕੀ ਹਿੱਸਾ ਬੀਜ ਦੇ ਉਸ ਪੈਣ ਤੇ ਇਸ ਕਿਣਕੇ ਦੀ ਪਹਿਲੀ ਖੁਰਾਕ ਬਣਦਾ ਹੈ।