Back ArrowLogo
Info
Profile

ਹਨ, ਠੀਕ ਅਸੀਂ ਜਿੰਦ ਹਾਂ।" ਹੁਣ ਪੱਤੇ ਪੱਤੇ, ਟਾਹਣੀ ਟਾਹਣੀ, ਫੁੱਲ ਫੁੱਲ ਤੇ ਫਲ ਫਲ ਵਿਚ ਉਹ ਕਿਣਕੇ, ਜੋ ਪਾਣੀ ਵਿਚ ਰਲਕੇ ਆਏ ਸੀ, ਆਪਣੇ ਪਹਿਲੇ ਰੂਪ ਨੂੰ ਚੇਤੇ ਕਰਨ, ਜਦੋਂ ਰੜੇ ਵਿਚ ਮੁਰਦਾ ਪਏ ਸਨ, ਤਾਂ ਆਖਣ:"ਅਸੀਂ ਸੱਚ ਮੁੱਚ ਜਿੰਦ ਹਾਂ, ਸਾਡੇ ਨਾਲ ਪਾਣੀ ਨੇ ਪਿਤਾ ਵਾਲਾ ਪਿਆਰ ਕੀਤਾ ਹੈ।" ਕਿੱਥੋਂ ਚੁੱਕਕੇ ਸਾਨੂੰ ਆਪਣੇ ਵਿਚ ਸਮਾਇਆ ਤੇ ਕਿਨ੍ਹਾਂ ਦੇ ਚਰਨੀਂ ਲਾਇਆ ਤੇ ਹੁਣ ਅਸੀਂ ਇਨ੍ਹਾਂ ਦਾ ਰੂਪ ਹੋਕੇ ਵਧੇ ਹਾਂ, ਮੌਲੇ ਹਾਂ, ਰਗ ਰਗ ਵਿਚ ਰਸ ਰੱਖਦੇ ਹਾਂ, ਝੂਮਦੇ ਹਾਂ ਤੇ ਅਨੰਦ ਲੈਂਦੇ ਹਾਂ।"

ਹੁਣ ਮੈਂ ਕੀ ਵੇਖਿਆ ਕਿ ਸਾਰੇ ਫਲ ਫੁੱਲ ਪੱਤੇ ਆਦਿਕ ਰੋਣ ਲੱਗ ਪਏ ਤੇ ਆਖਣ ਲੱਗਾ"ਸਾਡੀ ਜਿੰਦ ਉੱਡ ਚੱਲੀ ਹੈ।" ਤਦ ਉਨ੍ਹਾਂ ਨੂੰ ਅਵਾਜ਼ ਆਈ ਕਿ"ਨਹੀਂ, ਤੁਸੀਂ ਉੱਚੇ ਹੋਣ ਲੱਗੇ ਹੋ, 'ਜਾਨ' ਬਣਨ ਲੱਗੇ ਹੋ, ਜਿਨੂੰ ਅੱਗੇ ਹੋਂਦ ਤੋਂ ਮਰਕੇ ਜਿੰਦ ਵਿਚ ਖਿੜੇ ਸਾਓ, ਹੁਣ ਜਿੰਦ ਤੋਂ ਮਰਕੇ ਜਾਨ ਵਿਚ ਖਿੜੇਗੇ", ਪਰ ਉਹ ਨਾ ਸਮਝੇ ਅਰ ਸਹਿਮ ਗਏ। ਇਸ ਵੇਲੇ ਕਈ ਤਰ੍ਹਾਂ ਦੇ ਲੋਕ ਆਏ ਹੋਏ ਸਨ, ਕੋਈ  ਚਾਰ ਪੈਰਾਂ ਵਾਲੇ: ਕੋਈ ਦੋ ਪੈਰਾਂ ਵਾਲੇ, ਕੋਈ ਪੰਭਾਂ ਵਾਲੇ, ਕੋਈ ਸਿੱਧੇ ਟੁਰਨ ਵਾਲੇ, ਕੋਈ ਝੁਕਕੇ ਟੁਰਨ ਵਾਲੇ: ਕੋਈ ਪੱਤਰ ਖਾ ਗਿਆ, ਕੋਈ ਡਾਲਾਂ ਖਾ ਗਿਆ, ਕਿਸੇ ਜੜ੍ਹਾਂ ਖਾ ਲਈਆਂ, ਕੋਈ ਫੁੱਲ ਤੇ ਕੋਈ ਫਲ ਖਾ ਗਿਆ, ਪਰ ਦੇਖੋ ਉਹਨਾਂ ਦੇ ਅੰਦਰ ਜਾਕੇ ਓਹ ਕਿਣਕੇ  ਉਨ੍ਹਾਂ ਦੇ ਸਰੀਰ ਦਾ ਹਿੱਸਾ ਬਣ ਗਏ ਅਰ ਜਿੱਥੇ ਬੂਟੇ ਹੋਏ ਏਹ ਇਕ ਥਾਂ ਧਰਤੀ ਵਿਚ ਗੱਡੋ ਖੜੋਤੇ ਸੇ, ਏਹ ਦੌੜਨ ਭੱਜਣ ਲੱਗ ਪਏ, ਜਿਥੇ ਇਹ ਚੁਪ ਸਨ ਜੀਭ ਵਿਚ ਅੱਪੜਕੇ ਬੋਲਣ ਲੱਗ ਗਏ, ਜਿੱਥੇ ਇਹ ਅੰਨ੍ਹੇ ਸਨ, ਅੱਖਾਂ ਵਿਚ ਆਕੇ ਦੇਖਣ ਲੱਗ ਗਏ। ਜਾਂ ਮੈਂ ਪਰਤਕੇ ਦੇਖਿਆ ਤਾਂ ਇਨ੍ਹਾਂ ਸਾਰਿਆਂ ਵਿਚ ਓਹ ਪਾਣੀ, ਪੌਣ ਤੇ ਧਰਤੀ ਦੇ ਕਿਣਕੇ ਰੂਪ ਵਟਾਕੇ ਸੁਰਜੀਤ ਹੋਕੇ ਜਾਨ ਬਣੀ ਫਿਰਦੇ ਸਨ। ਇਕ ਤਾਂ ਜਾਨਦਾਰ ਮਨੁੱਖ ਆਪਣੇ ਆਪ ਨੂੰ ਇਕ ਜਾਨ ਵਾਲਾ ਸਮਝਦਾ ਹੈ ਤੇ ਆਖਦਾ ਹੈ ਕਿ ਮੈਂ ਜਾਨ ਹਾਂ, ਜਾਂ ਮੇਰੇ ਵਿਚ ਜਾਨ ਹੈ, ਦੂਜੇ ਮੈਂ ਕੀਹ ਦੇਖਾ ਕਿ ਉਸ ਦੇ ਸਰੀਰ ਦਾ ਹਰੇਕ ਕਿਣਕਾ ਬੀ ਜੀਉਂਦਾ ਹੈ।

ਹੁਣ ਮੈਂ ਅਚੰਭਾ ਹੋ ਗਈ ਕਿ ਜਿਸ ਦੁਨੀਆਂ ਨੂੰ ਮੋਈ ਹੋਈ ਪੱਥਰ ਵਾਂਗੂੰ ਜੜ੍ਹ ਜਾਣਦੀ ਸਾਂ ਸਾਰੀ ਦੀ ਸਾਰੀ ਜੀਉਂਦੀ ਹੈ, ਕੋਈ ਕਿਣਕਾ ਬੀ ਜੜ੍ਹ ਨਹੀਂ ਹੈ। ਇਸ ਵੇਲੇ ਇਕ ਗਰੀਬ ਦੀ ਅਵਾਜ਼ ਬੋਲੀ-'ਭੋਲੀਏ। ਜਿਸ ਤਰ੍ਹਾਂ ਮਿਟੀ ਦੇ ਕਿਣਕੇ ਵਿਚ ਤੈਨੂੰ ਨਿਰੋਲ ਨਜਿੰਦ ਭਾਸਦੀ ਸੀ ਇਸੇ ਤਰ੍ਹਾਂ ਕਿਸੇ ਹੋਰ ਸਿਰੇ

24 / 60
Previous
Next