ਹੁਣ ਮੈਂ ਕੀ ਡਿੱਠਾ ਕਿ ਉਹਨਾਂ ਜਾਨਦਾਰਾਂ ਵਿਚ ਇਕ ਹਿੱਸਾ ਖੜਾ ਸੀ। ਜਾਂ ਮੈਂ ਚੰਗੀ ਤਰ੍ਹਾਂ ਡਿੱਠਾ ਤਾਂ ਇਹ ਮੇਰੇ ਹੀ ਵਰਗਾ ਮਨੁੱਖ ਸੀ। ਇਸ ਦੇ ਸਰੀਰ ਦੇ ਕਿਣਕੇ ਕਿਣਕੇ ਨੂੰ ਮੈਂ ਡਿੱਨਾ ਉਸ ਵਿਚ ਜਿੰਦ ਸੀ, ਪਰ ਉਹ ਜਿੰਦ ਇਹ ਨਹੀਂ ਆਖ ਸਕਦੀ ਸੀ ਯਾ ਜਾਣ ਸਕਦੀ ਸੀ ਕਿ ਮੈਂ ਜਿੰਦ ਹਾਂ, ਪਰ ਇਸ ਮਨੁੱਖ ਵਿਚ ਕੁਛ ਹੋਰ ਐਸਾ ਸੀ ਜੋ ਆਖਦਾ ਸੀ-ਮੈਂ ਜਿੰਦ ਹਾਂ, ਮੈਂ ਜਾਨ ਹਾਂ, ਅਰ ਉਹ ਆਪਣੇ ਆਪ ਨੂੰ ਹੀ ਮਨੁੱਖ ਸਮਝਦਾ ਸੀ ਅਰ ਅਪਣੇ ਤੋਂ ਛੂਟ ਸਾਰੇ ਕੁਛ ਨੂੰ ਅਪਣੇ ਸਾਹਮਣੇ ਮੁਰਦਾ ਸਮਝਦਾ ਸੀ, ਪਰ ਤਦ ਸੀ ਆਪਣੇ ਸਰੀਰ ਦੇ ਪੌਣ ਪਾਣੀ ਧਰਤੀ ਦੇ ਕਿਣਕਿਆਂ ਨੂੰ ਆਪਣੀ ਜਾਨ ਦੇ ਨੇੜੇ ਕੁਛ ਜੀਉਂਦੇ ਜਿਹੇ ਸਮਝਦਾ ਸੀ ਤੇ ਉਂਞ ਪੌਣ ਪਾਣੀ ਧਰਤੀ ਨੂੰ ਇਸ ਤੋਂ ਦੂਰ ਤੇ ਜੜ ਜਾਣਦਾ ਸੀ। ਇਸ ਦੇ ਸਰੀਰ ਦੇ ਇਸ ਭੇਤ ਨੂੰ ਸਾਫ ਵੇਖ ਵੇਖ ਕੇ ਮੈਂ ਅਚੰਭਾ ਹੋ ਰਹੀ ਸਾਂ
1. ੧ ਅਧ ਪੰਧੈ ਹੈ ਸੰਸਾਰੇ ਵਾ। (ਵਡਹੰਸ ਮ: ੧)।