ਕਿ ਕਿਸੇ ਹੋਰ ਮਨੁੱਖ ਨੇ ਇਸ ਮਨੁੱਖ ਨੂੰ ਆਕੇ ਆਖਿਆ-"ਓਏ ਭੋਲੇ! ਤੂੰ ਤਾਂ ਬੁੱਧਿ ਹੈਂ। ਤੂੰ ਕਿਉਂ ਆਪ ਨੂੰ ਨਿਰੇ ਪ੍ਰਾਣ ਤੇ ਜਿੰਦ ਸਮਝਦਾ ਹੈਂ? ਤੂੰ ਤਾਂ ਨਿਰਾ ਬੁੱਧਿ ਹੈਂ; ਜੇ ਤੂੰ ਬੁੱਧਿ ਹੋ ਜਾਏਂ ਤਾਂ ਸੁਖਾਂ ਨੂੰ, ਜੋ ਝੂਠੇ ਹਨ ਛਡ ਦੇਵੇਂ।" ਤਦ ਉਹ ਰੋ ਪਿਆ ਅਰ ਉਸ ਜਾਤਾ ਜੇ ਮੈਂ ਜਿੰਦਾ ਜਾਨ ਨਹੀਂ ਤਾਂ ਮਰ ਜਾਵਾਂਗਾ। ਜਦ ਉਹ ਮੌਤ ਤੋਂ ਡਰਿਆ ਤਾਂ ਦੱਸਣ ਵਾਲੇ ਨੇ ਕਿਹਾ- "ਸੁਣਿਐ ਪੋਹਿ ਨ ਸਕੇ ਕਾਲੁ॥" ਪਰ ਮੈ ਨਾ ਸਮਝੀ ਕੀ ਹੈ। ਤਾਂ ਉਸ ਨੇ ਦੱਸਿਆ: 'ਭਲਿਆ! ਤੈਨੂੰ ਮੌਤ ਨਹੀਂ ਮਾਰ ਸਕਦੀ, ਤੂੰ ਤਾਂ ਨਹੁੰ ਤੋਂ ਵਾਲ ਤਕ ਜਿੰਦ ਹੈਂ। ਮਰਦਾ ਕੁਛ ਨਹੀਂ, ਰੂਪ ਵਟਾਉਂਦਾ ਹੈ। "ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੋ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੩ ॥ (ਜਪੁਜੀ) ਮੈਂ ਤਾਂ ਉਸ ਵੇਲੇ ਇਸ ਨੂੰ ਪਸ਼ਤੋਂ ਵਾਂਝ ਓਪਰਾ ਜਾਤਾ ਪਰ ਉਸ ਵਡੇ ਮਨੁੱਖ ਨੇ ਕਿਹਾ-'ਜੇ ਤੂੰ ਮੰਨ ਲਵੇਂ, ਜੋ ਕੁਛ ਤੂੰ ਹੁਣ ਮੈਥੋਂ ਜਾਣਿਆ ਹੈ ਤੇ ਨਾਮ ਨੂੰ ਜਾਣੇ ਤਾਂ ਤੂੰ ਜਾਣੇਗਾ ਕਿ ਮਰਦਾ ਕੁਛ ਨਹੀਂ। ਸੁਰਤ ਮਨ ਤੇ ਮਨਿ ਬੁਧਿ ਤੇ ਬੁਧਿ ਸੁਧਿ (ਯਾ ਸਿਧਿ) ਹੋ ਜਾਂਦੀ ਹੈ। ਜੇ ਤੂੰ ਸਰੀਰ ਨੂੰ ਜਾਣਦਾ ਹੈ ਕਿ ਇਹ ਮੁਰਦਾ ਹੈ ਤਾਂ ਉਹ ਬੀ ਮੁਰਦਾ ਨਹੀਂ ਆਪਣੇ ਰੰਗ ਵਟਾਉਂਦਾ ਹੈ। ਪੌਣ ਪਾਣੀ ਧਰਤੀ ਦੇ ਨਾਨਾ ਰੂਪ ਹਨ ਜੋ ਸੰਜੋਗ (ਖਿੱਚ) ਤੇ ਵਿਯੋਗ (ਧੱਕ) ਨਾਲ ਪਲਟੀਦੇ, ਬਣਦੇ, ਮੌਲਦੇ, ਫੈਲਦੇ ਤੇ ਸੁੰਗੜਦੇ ਸੁਕਦੇ ਰਹਿੰਦੇ ਹਨ। ਇਹ ਸੁਣਕੇ ਉਸ ਮਨੁੱਖ ਨੂੰ ਦਿੱਸ ਪਿਆ ਕਿ ਮੈਂ ਬੁਧਿ ਹਾਂ ਤਾਂ ਉਹ ਬਹੁਤ ਰਾਜ਼ੀ ਹੋਇਆ ਪਰ ਹੁਣ ਉਹ ਬਾਹਰੋਂ ਚੁਪ, ਪਰ ਅੰਦਰੋਂ ਉਸ ਨੂੰ ਆਪਣਾ ਆਪ ਉੱਚਾ ਲੱਗੇ, ਭੁਲੇਖਾ ਘੱਟ ਖਾਵੇ। ਜਿਨੂੰ ਮੈਂ ਤੀਰ ਮਾਰ ਬੈਠੀ ਤੇ ਮਗਰੋਂ ਪਤਾ ਲਗਾ ਜੋ ਮਾੜਾ ਕੀਤਾ ਹੈ ਜੋ ਪਹਿਲਾਂ ਪਤਾ ਕਰਕੇ ਮਾਰਨਾ ਸੀ। ਹੁਣ ਮੈਂ ਵੇਖਾਂ ਕਿ ਉਸ ਮਨੁੱਖ ਨੂੰ ਪਹਿਲੋਂ ਹੀ ਪਤਾ ਲੱਗ ਜਾਵੇ ਜੋ ਫਲਾਣਾ ਕੰਮ ਮਾੜਾ ਹੈ ਤੇ ਫਲਾਣਾ ਚੰਗਾ ਹੈ। ਇਹ ਵੇਖਕੇ ਮੈਨੂੰ ਚੇਤਾ ਆ ਗਿਆ ਕਿ ਜੇ ਮੈਨੂੰ ਕਦੇ ਮੇਰਾ ਚੰਗਾ ਮਨੁੱਖ ਏਹ ਆਖਦਾ ਕਿ ਤੂੰ ਬੁੱਧਿ ਹੈਂ ਤਾਂ ਮੈਂ ਬੀ ਏਸ ਮਨੁੱਖ ਵਾਂਙੂ ਰਾਜ਼ੀ ਹੋ ਜਾਂਦੀ। ਪਰ ਅਜੇ ਮੈਂ ਤੱਕ ਹੀ ਰਹੀ ਸਾਂ ਕਿ ਅਵਾਜ਼ ਆਈ: "ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ।" ਮੈਨੂੰ ਫੇਰ ਪਸ਼ਤੇ ਲੱਗੀ, ਪਰ ਉਸ ਮਨੁੱਖ ਨੇ ਉਸ ਨੂੰ ਕਿਹਾ: 'ਤੂੰ ਬੁਧਿ ਨਹੀਂ, ਤੂੰ ਸੁਧਿ (ਸਿਧਿ) ਹੈਂ। ਬੁੱਧ ਗੁਆ ਤੇ ਸਿਧ ਪਾ ਲੈ, ' ਤਾਂ ਓਹ ਰੋਣ ਲੱਗਾ ਜੋ ਐਡਾ ਚਾਨਣਾ