ਗੁਆਕੇ ਮੈਂ ਹਨੇਰਾ ਹੋ ਜਾਵਾਂਗਾ,
ਪਰ ਰੋਂਦੇ ਰੋਂਦੇ ਹੀ ਉਹ ਸਿਧ ਵਾਲਾ ਹੋ ਗਿਆ,
ਪਰ ਉਸਨੂੰ ਹੋਰ ਗੱਲ ਜਿਸਦਾ ਸਾਨੂੰ ਪਤਾ ਬੀ ਨਹੀਂ-ਪਈ ਦਿੱਸੇ। ਬੁੱਧਿ ਬੀ ਜਿਸ ਗਲ ਅੱਗੇ ਨਿਕੰਮੀ ਸੀ ਉਸ ਨੂੰ ਸਾਮਾਰਤੱਖ ਹੋ ਗਿਆ। ਬੁੱਧਿ ਤਾਂ ਪਤੇ ਟੋਹਾਂ ਲਾਕੇ ਵੇਖਦੀ ਸੀ,
ਕਾਰਨ ਤੇ ਕਾਰਜ ਵਿਚਾਰਕੇ ਬਹੁ ਲਾਉਂਦੀ ਸੀ,
ਪਰ ਸਿਧੀ ਨੂੰ ਐਵੇਂ ਹੀ ਸੋਝੀ ਪਈ ਆਉਂਦੀ ਸੀ। ਹੁਣ ਉਹ ਬਹੁਤ ਖੁਸ਼ ਹੋਇਆ ਤਾਂ ਸਿਆਣ ਨੇ ਕਿਹਾ: "ਹੋ ਪੌਣ ਗੁਰੂ,
ਪਾਣੀ ਪਿਤਾ,
ਧਰਤੀ ਮਾਤਾ,
ਕਾਲ (ਦਿਨ ਰਾਤ) ਦਾਈ ਦਾਇਆ (ਗਰਮੀ ਚਾਨਣ ਸਰਦੀ ਹਨੇਰੇ) ਦੀ ਗੋਦ ਵਿਚ ਖੇਡਦੇ ਹੋਏ ਜਿੰਦ ਦੇ ਕਿਣਕੇ! ਦੇਖ! ਤੋਂ ਮਰ ਮਰ ਕੇ ਕਿਥੋਂ ਆ ਗਿਆ ਹੈਂ?
ਤੇਰੀ ਮੰਜ਼ਲ ਮੁੱਕ ਚੱਲੀ ਹੈ,
ਤੂੰ ਹੁਣ ਦਿੱਸਣ ਵਾਲੇ ਤੋਂ ਦੇਖਣ ਵਾਲਾ ਹੋਣ ਲੱਗਾ ਹੈਂ,
ਦੇਖ ਤੂੰ ਆਤਮਾ ਹੈਂ।" ਇਹ ਕਹਿੰਦੇ ਉਸ ਨੇ ਇਕ ਹੱਥ ਮਾਰਿਆ ਤੇ ਗਾਂਵਿਆਂ, "
ਵੇਖੋ ਵਿਗਸੈ ਕਰਿ ਵੀਚਾਰੁ॥" ਅਤੇ ਵੇਖੋ ਉਹ ਆਦਮੀ ਹੋਰ ਦਾ ਹੋਰ ਹੋ ਗਿਆ. ਮੇਰੀਆਂ ਅੱਖਾਂ ਉਸ ਦੇ ਚਾਨਣੇ ਰੂਪ ਨੂੰ ਤੱਕ ਨਾ ਸਕੀਆਂ। ਸਿਰ ਝੁਕ ਗਿਆ,
ਮੇਰੀ ਜੀਭ ਕੰਨ ਤੇ ਨੇੜ ਬੰਦ ਹੋ ਗਏ ਤੇ ਮੈਂ ਡਰ ਗਈ,
ਪਰ ਇਸ ਡਰ ਵਿਚ ਮੈਂ ਖੁਸ਼ ਹੋਈ,
ਰੋਈ ਨਹੀਂ।
ਮੈਂ ਅਜੇ ਸੁਪਨੇ ਵਿਚ ਹੀ ਸਾਂ, ਪਰ ਅਚੰਭਾ ਹੋ ਰਹੀ ਸਾਂ ਕਿ ਸਭ ਕੁਛ ਅੱਖਾਂ ਅੱਗੋਂ ਦੂਰ ਹੋ ਗਿਆ, ਚੰਦ ਦੀ ਚਾਨਣੀ ਸੀ. ਇਕ ਰੜਾ ਸੀ ਤੇ ਮੈਂ ਸਾਂ। ਪਰ ਹੁਣ ਟੁਰ ਨਹੀਂ ਰਹੀ ਸਾਂ, ਮੈਂ ਸਰੀਰ ਸਮੇਤ ਉੱਡ ਰਹੀ ਸਾਂ ਤੇ, ਖੁਸ਼ ਸਾਂ, ਪਰ ਇਹ ਖੁਸ਼ੀ ਕੁਛ ਹੋਰ ਤਰ੍ਹਾਂ ਦੀ ਸੀ, ਉਹੋ ਜਿਹੀ ਨਹੀਂ ਸੀ ਜਿਹੜੀ ਮੈਨੂੰ ਰੋਜ਼ ਘਰ ਵਿਚ ਤੇ ਖੇਡਾਂ ਰੰਗਾਂ ਵਿਚ ਲੱੜਦੀ ਸੀ। ਇਹ ਹੌਲੀ, ਠੰਢੀ, ਮੱਧਮ ਤੇ ਅੰਦਰਵਾਰ ਨੂੰ ਖਿਚੀਣ ਵਾਲੀ ਸੀ। ਜਾਂ ਮੇਰੀ ਜਾਗ ਖੁੱਲ੍ਹ ਗਈ, ਮੈਂ ਛੇਤੀ ਨਾਲ ਉੱਠੀ ਨਹੀਂ, ਪਰ ਅਚਰਜ ਹੋ ਗਈ, ਤਕਾਂ ਤੇ ਸੋਚਾਂ ਕਿ ਇਹ ਸੁਪਨਾ ਸੀ ਜਾਂ ਸਾਮਰਤੱਖ? ਜਾਂ ਸਾਮਰਤੱਖ ਕੁਛ ਨਾ ਦਿਸਿਆ ਤਾਂ ਮੈਂ ਜਾਣਿਆਂ ਜੋ ਇਹ ਸੁਪਨਾ ਸੀ, ਅਰ ਏਸੇ ਤਰ੍ਹਾਂ ਦੇ ਦਿਖਾਵਿਆਂ ਨੂੰ ਲੋਕ ਸੁਪਨਾ ਕਹਿੰਦੇ ਹਨ, ਪਰ ਜਿੰਨੇ ਸੁਪਨੇ ਮੈਂ ਸੁਣੇ ਸਨ ਅਕਸਰ ਡਰ ਤੋਂ ਉਦਾਸੀ ਦੇ ਹੁੰਦੇ ਸਨ ਤੇ ਮੈਂ ਸੁਪਨੇ ਵਿਚੋਂ ਖੁਸ਼ ਉੱਠੀ ਸਾਂ, ਉਦਾਸ ਸੁੱਤੀ ਸਾਂ ਤੇ ਅਨੰਦ ਉੱਠੀ ਸਾਂ। ਜਾਂ ਪੂਰੀ ਹੋਸ਼ ਆ ਗਈ ਤਾਂ ਮੰਜੇ ਤੋਂ ਮੱਧਮ ਅਵਾਜ਼ ਆ ਰਹੀ ਸੀ ਜੋ ਓਦੋਂ ਤਾਂ ਮੇਰੇ ਲਈ ਪਸ਼ਤੋਂ ਹੀ ਸੀ ਪਰ ਅੱਜ ਮੇਰਾ ਜੀਵਨ ਉਹੋ ਹੈ, ਉਹ ਇਹ ਹੈ:-