Back ArrowLogo
Info
Profile
ਨੂੰ ਮੈਂ ਉਹ ਕੁਛ ਕਰਦਾ ਹਾਂ ਜੋ ਤੂੰ ਮੇਰੇ ਨਾਲ ਕੀਤਾ ਹੈ; ਜਿਸ ਨੂੰ ਪ੍ਰੇਮ ਆਖਦੇ ਹਨ। ਜੇ ਤੂੰ ਮੇਰਾ ਇਕ ਆਖਾ ਮੰਨੇ ਤਾਂ ਉਹ ਤੇਰੇ ਕੋਲ ਆਵੇਗਾ। ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਉਹ ਤੈਨੂੰ ਭੀ ਪਿਆਰ ਕਰੇਗਾ ਅਰ ਤੈਨੂੰ ਸਚ ਮੁਚ ਆਤਮਾ ਬਣਾ ਦੇਵੇਗਾ। ਮੈਂ ਜੋ ਕੁਛ ਕਿਹਾ ਹੈ ਉਹ ਪੂਰਾ ਕਰੇਗਾ। ਉਹ ਮੇਰਾ ਸਾਹਿਬ ਹੈ, ਮੈਂ ਉਸ ਦਾ ਬੰਦਾ ਹਾਂ। ਉਹ ਮੇਰਾ ਪਿਤਾ ਹੈ, ਮੈਂ ਦਾਸ-ਪੁੱਤ ਹਾਂ। ਤੂੰ ਮੇਰੀ ਸੇਵਾ ਕੀਤੀ ਹੈ, ਮੇਰੇ ਨਾਲ ਪਿਆਰ ਹੋਣ ਕਰਕੇ ਉਹ ਤੇਰੇ ਪਾਸ ਆਵੇਗਾ ਤੂੰ ਜੋ ਮੈਨੂੰ ਪਿਆਰ ਕੀਤਾ ਹੈ ਇਸ ਦਾ ਤੈਨੂੰ ਇਨਾਮ ਦੋਵੇਗਾ, ਉਹ ਇਨਾਮ ਜੋ. ਰਾਜਿਆਂ ਰਾਠਾਂ ਪਾਸ ਨਹੀਂ ਹੁੰਦੇ।"

ਮੈਂ ਕਿਹਾ- 'ਤੈਥੋਂ ਚੰਗਾ ਕੌਣ ਹੈ? ਪਰ ਤੂੰ ਜੋ ਸਭ ਤੋਂ ਚੰਗਾ ਹੈਂ ਜੋ ਆਖਦਾ ਹੈਂ ਮੈਂ ਮੰਨਦੀ ਹਾਂ ਕਿ ਉਹ ਜ਼ਰੂਰ ਚੰਗੇਰਾ ਹੋਵੇਗਾ ਤੇ ਆਖਦਾ ਹੈਂ ਕਿ ਉਹ ਤੈਨੂੰ ਪਿਆਰ ਕਰਦਾ ਹੈ, ਇਸ ਕਰਕੇ ਮੈਨੂੰ ਚੰਗਾ ਲਗ ਗਿਆ ਹੈ, ਪਰ ਤੂੰ ਪਤਾ ਦੇਹ ਜੋ ਮੈਂ ਭੱਜੀ ਓਸ ਕੋਲ ਜਾਵਾਂ ਤੇ ਹਾੜੇ ਕੱਢਾਂ ਤੋਂ ਆਖਾਂ: "ਹੇ ਮੇਰੇ ਚੰਗੇ ਦੇ ਚੰਗਿਆ! ਮੇਰੇ ਚੰਗੇ ਦੇ ਸਰੀਰ ਨੂੰ ਬਚਾ ਦੇ। ਜੋ ਮੈਂ ਅਪਰਾਧ ਕੀਤਾ ਹੈ ਉਹ ਐਉਂ ਬਖਸ਼ੀਵੇ ਕਿ ਸਾਰੀ ਉਮਰ ਰੱਜ ਰੱਜਕੇ ਸੇਵਾ ਕਰ ਲਵਾਂ ਤੇ ਛਿਨ ਨਾ ਵਿਛਤਾਂ। ਮੈਂ ਉਸਨੂੰ ਉਹ ਕਰਦੀ ਹਾਂ ਜੋ ਜਿਸ ਨੂੰ ਉਹ ਚੰਗਾ ਪ੍ਰੇਮ ਦੱਸਦਾ ਹੈ, ਤੁਸੀਂ ਬੀ ਉਸ ਨਾਲ ਉਹੋ ਕੁਛ ਕਰਦੇ ਹੈ। ਮੇਰਾ ਜੀ ਨਹੀਂ ਕਰਦਾ ਜੋ ਉਹ ਮਰੇ, ਤੁਸੀਂ ਕਿਵੇਂ ਉਸ ਨੂੰ ਮਰਦਾ ਦੇਖ ਸਕਦੇ ਹੋ? ਤੁਸੀਂ ਜੋ ਸਰੀਰ ਤੋਂ ਆਤਮਾ ਬਣਾ ਸਕਦੇ ਹੋ, ਸਰੀਰ ਨੂੰ ਬੀ ਬਚਾ ਸਕਦੇ ਹੋ। ਆਓ ਤੇ ਸਾਂਝੇ ਪਿਆਰ ਨੂੰ ਬਚਾ ਲਉ। "

ਮੇਰੀ ਇਹ ਭੋਲੇ ਪਿਆਰ ਦੀ ਤਿੱਖੀ ਤਿਖਾ ਦੇਖਕੇ ਚੰਗੇ ਜੀ, ਹੱਸ ਪਏ ਤੇ ਬੋਲੇ-'ਭੋਲੀਏ! ਉਨ੍ਹਾਂ ਦਾ ਪਿਆਰਾ ਇਕ ਹੋਰ ਹੈ; ਜੋ ਕਦੇ ਸਰੀਰ ਵਿਚ ਨਹੀਂ ਆਯਾ, ਜੋ ਸਾਰੇ ਸੰਸਾਰ ਦਾ ਰਚਨਹਾਰ ਮਾਲਕ, ਪਾਲਕ ਤੇ ਸਿਰਾਦਾਤਾ ਹੈ, ਉਸ ਦੀ ਮਰਜ਼ੀ ਹੈ ਜੋ ਮੈਂ ਹੁਣ ਘੱਲਿਆ ਜਾਵਾਂ। ਆਪਣੇ ਪਿਆਰੇ ਦੀ ਮਰਜ਼ੀ ਵਿਚ ਉਹ ਰਾਜ਼ੀ ਹਨ, ਉਨ੍ਹਾਂ ਦੀ ਮਰਜ਼ੀ ਵਿਚ ਮੈਂ ਰਾਜ਼ੀ ਹਾਂ, ਤੈਨੂੰ ਜੇ ਮੇਰੇ ਨਾਲ ਸੱਚਾ ਪਿਆਰ ਹੈ ਤਾਂ ਮੇਰੀ ਮਰਜ਼ੀ ਵਿਚ ਤੂੰ ਰਾਜ਼ੀ ਰਹੁ।"

ਮੈਂ ਕਿਹਾ- 'ਕੀ ਤੁਸੀਂ ਮਰਨੇ ਵਿਚ ਖੁਸ਼ ਹੋ?" ਕਹਿਣ ਲੱਗੇ-'ਪਿਆਰੇ ਦੀ ਮਰਜ਼ੀ ਜਾਣਕੇ ਖੁਸ਼ ਹਾਂ' ਮੈਂ ਕਿਹਾ-'ਉਈ ਰੱਬਾ! ਏ ਤਦੇ ਸਭ ਤੋਂ ਚੰਗਾ ਹੈ ਨਾ। ਸਾਰਾ ਜਹਾਨ ਮੌਤ ਤੋਂ ਡਰਦਾ ਹੈ। ਇਹ ਮੌਤ ਵਿਚ ਬੀ ਖੁਸ਼ ਹੈ'। ਮੈਂ ਕਿਹਾ- 'ਤੁਸੀਂ ਕਿਉਂ ਨਹੀਂ ਡਰਦੇ?" ਆਖਣ ਲੱਗੇ- 'ਮਰਦਾ ਕੁਛ ਨਹੀਂ: ਦੇਹ ਮਿੱਟੀ ਵਿਚ

30 / 60
Previous
Next