Back ArrowLogo
Info
Profile
ਚਲੀ ਜਾਂਦੀ ਹੈ, 'ਆਤਮਾਂ'-ਜੋ ਮੈਂ ਹਾਂ-ਸਚਖੰਡ ਵਿਚ ਖੁਸ਼ੀਆਂ ਮਾਣਦਾ ਹੈ, ਮੈਂ ਆਪਣੇ ਪਿਆਰੇ ਦੇ ਚਰਨਾਂ ਵਿਚ ਜਾਣਾ ਹੈ, ਇਸ ਕਰਕੇ ਮੈਂ ਰੋਂਦਾ ਨਹੀਂ, ਖੁਸ਼ ਹਾਂ। ਤੈਨੂੰ ਤੇਰੇ ਪਿਆਰੇ ਦਾ ਪਿਆਰਾ ਆ ਮਿਲੇਗਾ। ਤੂੰ ਭੀ ਨਾ ਰੋ, ਖੁਸ਼ ਹੋ। ਤੇ ਜੇ ਤੂੰ ਰੋਈ ਤਾਂ ਮੈਂ ਤੇਰੇ ਨਾਲ ਖੁਸ਼ ਨਹੀਂ ਹੋਵਾਂਗਾ।'

ਇਹ ਸੁਣਕੇ ਮੈਂ ਡਰੀ ਤੇ ਕੰਬੀ ਤੇ ਕਿਹਾ 'ਤੇਰਾ ਪਿਆਰਾ ਮੈਨੂੰ ਤੇਰੇ ਵਰਗਾ ਲਗੇਗਾ?' ਕਹਿਣ ਲੱਗੇ: 'ਹੁਣ ਜੋ ਕੁਛ ਮੇਰੇ ਵਿਚ ਤੈਨੂੰ ਪਿਆਰਾ ਲੱਗਾ ਹੈ ਉਹ ਉਹੋ ਹੈ। ਮੈਂ ਮਨੁੱਖ ਵਰਗਾ ਹਾਂ, ਪਰ ਮੇਰੇ ਵਿਚ ਉਹੋ ਹੈ ਜੋ ਚੰਗਾ ਹੈ ਤੇ ਤੈਨੂੰ ਪਿਆਰਾ ਪਿਆ ਲਗਦਾ ਹੈ। ਹਾਂ. ਉਹ ਤੈਨੂੰ ਪਿਆਰਾ ਜ਼ਰੂਰ ਲਗੇਗਾ, ਉਹ ਹੈ ਹੀ ਸਾਰਾ ਪਿਆਰ, ਉਹ ਤੈਨੂੰ ਪਿਆਰ ਕਰੇਗਾ ਬੀ, ਪਰ ਉਹ ਮਿਲੇਗਾ ਤਾਂ ਜੇ ਤੂੰ ਦਿਨ ਰਾਤ ਇਕ ਕੰਮ ਕਰੇਂਗੀ।' ਮੈਂ ਕਿਹਾ-'ਕੀਹ? ਕਹਿਣ ਲੱਗੇ: 'ਟੁਰਦੇ ਫਿਰਦੇ, ਉਠਦੇ, ਬੈਠਦੇ ਹਰ ਵੇਲੇ 'ਵਾਹਿਗੁਰੂ' ਆਖਦੀ ਰਹੀ। ਇਹ ਆਖਕੇ ਬੁੱਲ੍ਹ ਮੀਟ ਲਏ, ਅੱਖਾਂ ਬੰਦ ਹੋ ਗਈਆਂ, ਪਲ ਕੁ ਮਗਰੋਂ 'ਵਾਹਿਗੁਰੂ' ਦੀ ਅਵਾਜ਼ ਕਿੰਨੀ ਵੇਰ ਆਈ, ਨੇਤੂ ਅਚਰਜ ਢੰਗ ਖੁਲ੍ਹੇ ਤੇ ਮਿਟ ਗਏ। ਮੈਂ ਜਾਤਾ ਸੋਂ ਗਏ ਹਨ। ਹੁਣ ਦਿਨ ਹੋ ਗਿਆ ਸੀ, ਮਾਂ ਆ ਗਈ ਤੇ ਚੰਗੇ ਜੀ ਵਲ ਤੱਕਕੇ ਬੋਲੀ- 'ਬੱਚੀਏ। ਇਹ ਤਾ ਮਰ ਗਿਆ ਹੈ'। ਮੇਰੀ ਚੀਕ ਨਿਕਲ ਗਈ, ਰੋ ਪਈ, ਪਰ ਕਿਸੇ ਨੇ ਕੰਨ ਵਿਚ ਕਿਹਾ-'ਜੇ ਤੂੰ ਰੋਈ ਤਾਂ ਮੈਂ ਖੁਸ਼ ਨਹੀਂ ਹੋਵਾਂਗਾ। ਫੇਰ ਮੈਨੂੰ ਡਰ ਆਇਆ, ਸਹਿਮੀ, ਸੰਘਾ ਰੁਕ ਗਿਆ ਕਿ ਇਹ ਮਰਿਆ ਨਹੀਂ। ਫੇਰ ਚੇਤਾ ਆਯਾ ਕਿ ਪਿਆਰੋ ਦਾ ਪਿਆਰਾ ਆਵੇਗਾ। ਫੇਰ ਚੇਤਾ ਆਇਆ ਕਿ ਜੋ 'ਵਾਹਿਗੁਰੂ' ਕਹਾਂਗੀ ਤਾਂ ਆਵੇਗਾ। ਸੋ ਮੈਂ ਚੁਪ ਕਰ ਗਈ ਤੇ 'ਵਾਹਿਗੁਰੂ, ਵਾਹਿਗੁਰੂ' ਕਰਨ ਲਗ ਪਈ। ਰੌਣ ਆਵੇ, ਗਚ ਚੜ੍ਹੇ, ਕਲੇਜਾ ਟੁੱਟੇ, ਹੱਥ ਤੀਰ ਵਲ ਜਾਵੇ, ਪਰ ਫੇਰ ਪਿਆਰੇ ਦਾ ਹੁਕਮ ਚੇਤੇ ਆ ਜਾਵੇ ਤੇ ਮੈਂ 'ਪਿਆਰੇ ਦੇ ਪਿਆਰੇ' ਨੂੰ ਆਪਣੇ ਅੰਦਰ ਹੀ ਅੰਦਰ 'ਵਾਹਿਗੁਰੂ, ਵਾਹਿਗੁਰੂ' ਕਰਕੇ ਵਾਜਾਂ ਮਾਰਨ ਲੱਗ ਜਾਵਾਂ।

ਇਸ ਤਰ੍ਹਾਂ ਦੁਖ, ਰੰਜ ਤੇ ਉਸ ਦਾ ਆਖਿਆ ਮੰਨਣ ਦੇ ਜਤਨ ਵਿਚ ਦਿਲੋ ਦਿਲ ਧੱਕੇ ਧੋੜੇ ਖਾਂਦਿਆਂ ਉਸ ਸਭ ਤੋਂ ਚੰਗੇ, ਸਭ ਤੋਂ ਉੱਚੇ, ਸਭ ਤੋਂ ਪਿਆਰੇ ਦਾ ਸਰੀਰ ਸਸਕਾਰ ਦਿੱਤਾ। ਤਦੋਂ ਇਹ ਪਤਾ ਨਾ ਲਗਾ ਕਿ ਇਹ ਕਿਸ ਦੇਸ਼ ਦਾ ਸੀ, ਕਿਉਂ ਆਯਾ ਸੀ, ਕਿਸ ਸੁੱਲਖਣੀ ਮਾਂ ਤੇ ਭਾਗੇ ਭਰੇ ਪਿਉ ਦਾ ਪੁੱਤ ਸੀ?

-0-

31 / 60
Previous
Next