ਸਰੀਰ ਦੇ ਸਾਮਾਨਾਂ ਦੇ ਕਦੇ ਕਦਾਈਂ ਇਕ ਠੰਢੇ ਜਿਹੇ ਸੁਖ ਦਾ ਝਲਕਾ ਵੱਜ ਜਾਂਦਾ ਹੈ। ਬੀਬੀ ਅੰਮੀਂ! ਜੇ ਮੇਰੇ ਸੁਖ ਤੇ ਖੁਸ਼ੀ ਨੂੰ ਸੋਚਣਾ ਜੇ ਤਾਂ ਮੈਨੂੰ ਹੋਰ ਫਾਹੀ ਵਿਚ ਨਾ ਪਾਉਣਾ,
ਮੈਂ ਆਖਾ ਤਾਂ ਨਹੀਂ ਮੋੜਾਂਗੀ,
ਪਰ ਮੈਂ ਖੁਸ਼ੀ ਨਹੀਂ ਰਹਿ ਸਕਾਂਗੀ।" ਇਹ ਸੁਣਕੇ ਮਾਂ ਨੇ ਕਿਹਾ:- "ਕਾਕੀ! ਤੂੰ ਸੱਚ ਆਖਦੀ ਹੈਂ,
ਪਰ ਹੁਣ ਤੂੰ ਸਿਆਣੀ ਹੈਂ,
ਕੁਛ ਸੋਚ ਬੀ ਕਰ ਨਾ। ਪਹਿਲੀ ਉਮਰੇ ਤੂੰ ਖੇਡਾਂ ਵਿਚ ਬੇਫਿਕਰ ਰਹੀ। ਜਦ ਤੇਰੀ ਉਮਰ ਅਕਲ ਤੇ ਹੋਸ਼ ਵਾਲੀ ਹੋਈ ਤਾਂ ਤੂੰ ਵੈਰਾਗ ਵਿਚ ਰੁੜ੍ਹਕੇ ਉਦਾਸਣ ਹੋ ਗਈ। ਅਜੇ ਤਕ ਤੇਰੀਆਂ ਉਦਾਸੀ ਤੋਂ ਮੁਹਾਰਾਂ ਨਹੀਂ ਮੁੜੀਆਂ ਤੇ ਸਮਾਂ ਹੁਣ ਅਵੇਸਲਿਆਂ ਲੰਘ ਜਾਣ ਦਾ ਨਹੀਂ ਹੈ। ਸਾਡੀ ਉਮਰ ਵਡੇਰੀ ਹੋ ਰਹੀ ਹੈ ਅਰ ਤੇਰੇ ਬਿਨਾਂ ਕੋਈ ਸਾਡੇ ਉਲਾਦ ਨਹੀਂ ਹੈ। ਇਸ ਤੱਪੋ ਦਾ ਹੁਕਮ ਹਾਸਲ ਸਾਰਾ ਸਾਡਾ ਹੈ। ਆਸੇ ਪਾਸੇ ਖਰਲ,
ਭੱਟੀ ਤੇ ਅਨੇਕਾਂ ਜਰਵਾਣੇ ਮੁਸਲਮਾਨਾਂ ਦੇ ਤੱਪੇ ਹਨ,
ਜੇ ਕੋਈ ਧਿਰ ਸਾਡੇ ਬੈਠਿਆਂ ਰਾਜ ਭਾਗ ਦੇ ਲੈਕ ਨਾ ਹੋ ਜਾਵੇ ਤਾਂ ਪਿਛੋਂ ਸਾਡੀ ਇਸ ਕਮਾਈ ਤੇ ਘਾਲ ਘਾਲੀ ਨੂੰ ਵੈਰੀਆਂ ਨੇ ਹੀ ਲੈ ਜਾਣਾ ਹੈ,
ਇਸ ਬਚਾਉ ਲਈ ਅਸੀਂ ਏਹੋ ਕਰ ਸਕਦੇ ਹਾਂ ਕਿ ਤੇਰਾ ਕਾਜ ਕਿਸੇ ਬੜੇ ਬਹਾਦਰ ਸੂਚਮੇ ਨਾਲ ਕਰ ਦੇਈਏ ਤੋਂ ਆਪਣੀ ਅੱਖੀਂ ਤੁਹਾਡੀ ਸੂਰਮਾਂ ਸੰਤਾਨ ਵੇਖ ਲਈਏ;
ਤੇ ਠੰਢੇ ਜੀਉ ਮਰੀਏ ਜੋ ਸਾਝੇ ਰਾਜ ਭਾਗ ਨੂੰ ਸਾਂਭਣ ਵਾਲੇ ਪਿੱਛੇ ਹਨ। ਜੇ ਤੂੰ ਉਦਾਸੀ ਰਖੀ ਤਾਂ ਇਕ ਹੋਰ ਡਰ ਵੀ ਹੋ-ਸਾਰੇ ਮੁਸਾਹਿਬ ਮਹਿਤੇ ਤੇ ਪੰਡਤ ਸਣੇ ਹੁਣ ਤੇਰੇ ਬਾਪੂ ਜੀ ਨੂੰ ਹੋਰ ਵਿਆਹ ਕਰ ਲੈਣ ਦੀ ਸਲਾਹ ਪਏ ਦੇਂਦੇ ਹਨ ਜੋ ਕਿਵੇਂ ਨਵੇਂ ਹੀ ਵਿਆਹ ਤੋਂ ਨਰ ਸੰਤਾਨ ਪੈਦਾ ਹੋ ਜਾਵੇ। ਤੇਰੇ ਬਾਪੂ ਜੀ ਦਾ ਮੇਰੇ ਨਾਲ ਅਤਿ ਦਾ ਪਿਆਰ ਹੈ;
ਉਹ ਜਾਣਦੇ ਹਨ ਕਿ ਹੋਰ ਵਿਆਹ ਨਾਲ ਮੈਂ ਦੁਖੀ ਹੋ ਜਾਵਾਂਗੀ ਅਰ ਮੇਰੇ ਦੁਖੀ ਹੋਣ ਨਾਲ ਕਾਕੀ ਹੋਰ ਦੁਖ ਕਰੇਗੀ,
ਇਸ ਕਰਕੇ ਉਹਨਾਂ ਅਜੇ ਕਿਸੇ ਦੀ ਸਲਾਹ ਕੰਨੇ ਨਹੀਂ ਧਰੀ। ਪਰ ਕਾਕੀ! ਕਦ ਤਕ?
ਨਿੱਤ ਦੀਆਂ ਸਿਖੌਤਾਂ ਪੱਥਰ ਪਾੜ ਦਿੰਦੀਆਂ ਹਨ। ਅੱਗੇ ਰਾਜਿਆਂ ਦੇ ਕੰਨ ਹੁੰਦੇ ਹਨ ਅੱਖਾਂ ਨਹੀਂ ਹੁੰਦੀਆਂ। ਨਿੱਤ ਦੀਆਂ ਸਲਾਹੁਤਾਂ ਨੇ ਵਡੇ ਵਡੇ ਰਾਜ ਘਰਾਣੇ ਪਾੜ ਘੋਤੇ,
ਬੜੇ ਬੜੇ ਪੰਡਤ ਤੇ ਸਿਆਣੇ ਰਾਜੇ ਜੋ ਆਖਦੇ ਹੁੰਦੇ ਸਨ ਕਿ ਕਿਸੇ ਦੀ ਕੁਸ਼ਾਮਤ ਦੇ ਫੇਰ ਵਿਚ ਨਹੀਂ ਆਉਂਦੇ,
ਚਲਾਕ ਸਲਾਹੁਤੀਆਂ ਤੇ ਕੁਸ਼ਾਮਤੀਆਂ ਦੋ ਫੇਰ ਵਿਚ ਆਕੇ ਭੁੱਲਾਂ ਕਰਦੇ ਰਹੇ ਹਨ।"
ਕਾਕੀ-ਅੰਮੀ ਜੀ! ਭਲਾ ਕਦੇ ਦੇਖਕੇ ਬੀ ਕੋਈ ਮਹੁਰਾ ਖਾਂਦਾ ਹੈ?