ਇਸ ਤਰ੍ਹਾਂ ਦੀਆਂ ਗੱਲਾਂ ਦੇ ਮਗਰੋਂ ਮੈਂ ਆਪਣੇ 'ਮਠ' ਨੂੰ ਚਲੀ ਆਈ। ਪਿਆਰੇ ਜੀ ਨੂੰ ਟੁਰ ਗਿਆ ਤੇ ਵਰ੍ਹੇ ਬੀਤ ਗਏ ਸਨ। ਮੇਰੇ ਅੰਦਰ ਉਸ ਦੀ ਸੂਰਤ ਹਰਦਮ ਬੈਠੀ ਦਿੱਸਦੀ ਸੀ ਤੇ ਮੇਰੇ ਦਿਲ ਵਿਚੋਂ ਉਸ ਪਿਆਰੇ ਦੇ ਪਿਆਰੇ ਦੀ ਯਾਦ ਕਦੇ ਨਹੀਂ ਸੀ ਭੁੱਲਦੀ। ਜੇ ਨਾਮ ਮੈਨੂੰ ਉਹ ਦੱਸ ਗਏ ਸੇ ਉਹ ਮੈਨੂੰ ਕਿਸੇ ਦਮ ਭੁੱਲਣਾ ਤਾਂ ਕਿਤੇ ਰਿਹਾ ਮੈਨੂੰ ਇਸ ਮਠ ਵਿਚ ਬੈਠਿਆਂ ਕਦੇ ਐਉਂ ਲੱਗਿਆ ਕਰੋ: ਜਾਣੀਦਾ ਮੇਰੇ ਸਾਰੇ ਨੂੰ ਜੀਤਾਂ ਹੋ ਗਏ ਹਨ ਅਰ ਸਾਰਿਆਂ ਵਿਚੋਂ ਉਹੇ ਸੰਦ ਪਈ ਵਜੀਦੀ ਹੈ। ਇਕ ਦਿਨ ਤਾਂ ਅਜਿਹਾ ਝੋਕਾ ਵੱਜਾ ਜੋ ਇਸ ਹਾਲ ਵਿਚ ਮੈਂ ਅੱਖਾਂ ਖੋਲ੍ਹਕੇ ਤੱਕ ਬੈਠੀ ਫੇਰ ਤਾਂ ਬਿਛਾਂ ਦੇ ਪੱਤਰ ਪੱਤਰ ਨੂੰ ਜੀਭ ਲੱਗੀ ਹੋਈ ਪਈ ਦਿੱਸੇ। ਜਿੱਧਰ ਮੇਰੀ ਨਜ਼ਰ ਜਾਵੇ ਸਭ ਪਾਸੇ ਹਰ ਸ਼ੈ ਉਸ ਪਿਆਰ ਦੇ ਪਿਆਰੇ ਨੂੰ ਓਹ ਨਾਉਂ ਲੈਕੇ ਵਾਜਾਂ ਪਈ ਮਾਰਦੀ ਦਿੱਸੇ। ਮੈਨੂੰ ਇਸੇ ਹਾਲ ਵਿਚ ਇਕ ਅਨੋਖੀ ਜਿਹੀ ਖੁਸ਼ੀ ਭਾਸਦੀ ਸੀ, ਅਰ ਸਿਵਾ ਇਸ ਰੰਗ ਦੇ ਹੋਰ ਕੁਛ ਨਹੀਂ ਸੀ ਓਸ ਵੇਲੇ ਦਿੱਸਦਾ। ਸਗੋਂ ਇਸੇ ਰੰਗ ਦੀ ਹੋਸ਼ ਸੀ, ਹੋਰ ਸੁਧ ਕੋਈ ਨਹੀਂ ਸੀ। ਕਿੰਨਾਂ ਚਿਰ ਮੈਂ ਇਸ ਰੰਗ ਵਿਚ ਰਹੀ। ਫੇਰ ਸਹਿਜੇ ਸਹਿਜੇ ਮੈਨੂੰ ਹੋਸ਼ ਆ ਗਈ, ਪਰ ਅੱਜ ਤੋਂ ਇਹ ਹੋ ਗਿਆ ਕਿ ਮੇਰੇ ਲੂੰਆਂ ਨੇ ਕਿਸੇ ਵੇਲੇ ਜੀਭ ਦਾ ਕੰਮ ਨਹੀਂ ਛੱਡਿਆ; ਨਾ ਬੈਠਿਆਂ, ਨਾ ਟੁਰਦਿਆਂ ਨਾ ਗੱਲਾਂ ਕਰਦਿਆਂ ਨਾ ਸੁੱਤਿਆਂ। ਮੈਂ ਆਖਾਂ:-"ਹੇ ਮੇਰੇ ਮਨ! ਇਹ ਕੀ ਪਿਆ ਬਣਦਾ ਹੈ? ਪਿਆਰ ਦੋ ਪਿਆਰੇ ਨੂੰ ਨਿਰਾ ਯਾਦ ਕਰਨਾ ਹੀ ਐਡਾ ਸੁਆਦਲਾ ਹੈ, ਮਿਲਨਾ ਖਬਰੇ ਕੋਡਾ ਕੁ ਸੁਆਦਲਾ ਹੋਵੇਗਾ।" " ਫੇਰ ਮੈਂ ਸੋਚਾਂ: ਜਿੰਦੋਂ ਬਿਨਾਂ ਤਾਂ ਹੈ ਹੀ ਕੁਛ ਨਹੀਂ. ਮੈਂ ਤਾਂ ਸਾਰੇ ਸਭ ਕੁਛ ਨੂੰ ਜੀਂਦੇ ਵੇਖ ਚੁੱਕੀ ਹਾਂ। ਸਭ ਕੁਛ ਏਸੇ ਪਿਆਰੇ ਦੇ ਆਸਰੇ ਪਿਆ ਜਾਪਦਾ ਹੈ, ਪਰ ਮੈਨੂੰ ਅਜੇ ਥਹੁ ਲੱਗੇ ਕਿ ਪੱਥਰ ਤਾਂ ਪਏ ਹੀ ਹੋਏ ਹਨ,