ਹਰਿਆਨ ਹੋਕੇ ਤੱਕਣ ਲੱਗ ਪਈ। ਬਾਪੂ ਜੀ ਹੱਸ ਪਏ,
ਪਰ ਮੈਂ ਆਪਣੇ ਸੁਭਾਉ ਮੂਜਬ ਜ਼ੋਰ ਨਾਲ ਗਿੱਧਾ ਪਾਕੇ ਆਖਿਆ: "ਤੁਸਾਂ ਵੇਖ ਲੈਣਾ ਜੋ ਮੈਂ ਕਿਹਾ ਹੈ ਸੱਚ ਹੋ ਜਾਣਾ ਹੈ,
ਮੇਰੇ '
ਪਿਆਰੇ ਦੇ ਪਿਆਰੇ'
ਨੇ ਮੈਨੂੰ '
ਹੱਛਾ'
ਆਖ ਦਿੱਤਾ ਹੈ।" ਇਸ ਵੇਲੇ ਕੁਛ ਹਾਸੇ ਤੇ ਕੁਛ ਉਦਾਸੀ ਜਿਹੀ ਨੇ ਦੋਹਾਂ ਨੂੰ ਅਚਰਜ ਤੇ ਕੁਛ ਖੁਸ਼ ਕਰ ਦਿੱਤਾ,
ਪਰ ਮੈਂ ਅਪਣੇ ਅੰਦਰ ਖੁਸ਼ੀ ਸਾਂ। ਜੋ ਮੈਂ ਤੈਨੂੰ ਦੱਸਿਆ ਹੈ ਓਹ ਲਹਿਰਾ ਤਾਂ ਮੇਰੇ ਅੰਦਰ ਵੱਸਦਾ ਸੀ ਪਰ ਜੋ ਪਿਆਰੇ ਦੀ ਯਾਦ ਸੀ ਇਸ ਯਾਦ ਵਿਚ ਹੁਣ ਇਕ ਹੋਰ ਬਰਕਤ ਪੈ ਗਈ ਸੀ ਕਿ ਪਿਆਰੋ ਦਾ ਪਿਆਰ ਮੈਨੂੰ ਕੋਲੇ ਲਗਦਾ ਰਹਿੰਦਾ ਸੀ। ਕਦੇ ਕਦੇ ਮੈਂ ਤ੍ਰਬ੍ਹਕਕੇ ਤੱਕਿਆ ਕਰਾਂ ਜਿਵੇਂ ਅਹੁ ਆ ਗਏ,
ਜਾਂ ਐਉਂ ਕਿ ਮੇਰੀ ਧਉਣ ਦੇ ਉਹਲੇ ਖੜੇ ਹਨ। ਕਦੇ ਐਉਂ ਲੱਗਿਆ ਕਰੋ ਕਿ ਸੀਸ ਤੋਂ ਬੈਠੇ ਹਨ,
ਦਿੱਸਦੇ ਨਹੀਂ,
ਪਰ ਹਨ ਮੇਰੇ ਨਾਲ। ਕਦੇ ਕਦੇ ਐਉਂ ਲੱਗਿਆ ਕਰੋ ਕਿ ਉਹ ਮੈਨੂੰ ਪਿਆਰ ਕਰਦੇ ਹਨ। ਮੈਂ ਤਦੋਂ ਕੰਬ ਜਾਇਆ ਕਰਾਂ ਤੇ ਸੋਚਿਆ ਕਰਾਂ ਕਿ ਮੈਂ ਤਾਂ ਇਹਨਾਂ ਦੋ ਪਿਆਰੇ ਨੂੰ ਮਾਰਿਆ ਹੈ,
ਇਹ ਮੈਨੂੰ ਕਿਉਂ ਪਿਆਰ ਕਰਦੇ ਲਗਦੇ ਹਨ?
ਪਰ ਇਹਨਾਂ ਕਦੇ ਕਦਾਈਂ ਦੀਆਂ ਸੋਚਾਂ ਨੇ ਹੁਣ ਮੇਰੇ ਸੁਆਦ ਉਤੇ ਬਲ ਨਾ ਪਾਇਆ ਅਰ ਮੇਰਾ ਇਹ ਸੁਆਦ ਅਖੀਰ ਪੱਕ ਗਿਆ,
ਕਿ ਪਿਆਰੇ ਦਾ ਪਿਆਰਾ-ਜਿਸ ਦੇ ਕਿਸੇ ਥਾਂ ਹੋਣ ਦਾ ਪਤਾ ਪਿਆਰਾ ਦੇ ਗਿਆ ਸੀ ਉਹ '
ਹੈ'
ਤੋਂ ਜ਼ਰੂਰ '
ਹੋ'
ਅਤੇ ਉਹ ਪਿਆਰਾ,
ਜੋ ਸਭ ਤੋਂ ਚੰਗਾ ਤੇ ਉੱਚਾ ਸੀ,
ਸੱਚਾ ਸੀ,
ਉਹ ਸੱਚ ਆਖ ਗਿਆ ਹੈ। ਪਿਆਰੇ ਦਾ ਪਿਆਰਾ ਹੈ."ਹੈ" ਜਰੂਰ '
ਹੈ'
ਤੇ ਮੇਰੇ ਅੰਦਰੋਂ ਏਹ ਲਹਿਰੇ ਜੋ ਹੁਣ ਉੱਠਦੇ ਹਨ ਕਿ ਉਹ ਮੇਰੇ ਨਾਲ ਹੈ,
ਸਚ ਮੁਚ ਉਹ ਮੇਰੇ ਨਾਲ ਹੈ। ਜਦ ਮੇਰੇ ਨੂੰ ਉਸ ਨੂੰ ਚੇਤੇ ਪਏ ਕਰਦੇ ਹਨ,
ਵਣ ਤ੍ਰਿਣ,
ਪਰਬਤ,
ਅਕਾਸ਼,
ਪਤਾਲ,
ਸਾਰੇ ਪਏ ਚੇਤੇ ਕਰਦੇ ਹਨ ਤਾਂ ਉਹ ਜ਼ਰੂਰ ਬਿਨਾਂ ਦਿੱਸੇ ਕੋਲ ਹੋ ਸਕਦਾ ਹੈ ਅਰ ਮੇਰੇ ਕੋਲ ਹੈ। ਫੇਰ ਪਿਆ ਸੁਆਦ ਆਵੇ ਤੇ ਐਉਂ ਲੱਗੇ ਜੋ ਮੈਨੂੰ '
ਪਿਆਰੇ ਦਾ ਪਿਆਰਾ'
ਪਿਆਰ ਪਿਆ ਕਰਦਾ ਹੈ। ਆਪੇ ਸੁਆਦ ਆਵੇ,
ਆਪੇ ਸੁਆਦ ਵਿਚੋਂ ਪਿਆਰ ਦੀ ਲਪਟ ਪਈ ਵੱਜੇ। ਇਕ ਦਿਨ ਤਾਂ ਏਸੇ ਜੰਗਲ ਵਿਚ ਇਸੇ ਮਠ ਦੀ ਕੱਲੀ ਥਾਂ ਵਿਚ ਬੈਠਿਆਂ ਮੇਰੇ ਜੀ ਨੇ ਕਿਹਾ: "ਉਹ ਤਾਂ ਜਿੱਕੂ ਮੈਂ ਏਸ ਮਠ ਵਿਚ ਵੱਸਦੀ ਹਾਂ,
ਉਹ ਮੇਰੇ ਸਰੀਰ ਵਿਚ ਆ ਵੱਸੇ ਹਨ।"
ਗੱਲ ਕੀ ਦਿਨ ਲੰਘਦੇ ਗਏ ਮੇਰਾ ਸੁਆਦ ਪਿਆਰੇ ਦੀ ਯਾਦ ਤੇ ਉਸ ਵੱਲੋਂ ਪਿਆਰ ਤੇ ਕਦੇ ਮੇਰਾ ਆ ਮੁਹਾਰੇ ਹੱਸ ਪੈਣਾ, ਕਦੇ ਆ ਮੁਹਾਰੇ ਰੋ