ਵੀਰ ਜੀ ਦਾ ਰੰਗ ਰੂਪ ਡਾਢਾ ਸੁਹਣਾ ਸੀ ਤੇ ਅੱਖਾਂ ਤਾਂ ਨਿਰੀਆਂ ਮੇਰੇ ਹੱਥੀਂ ਮਾਰੇ ਹੋਏ ਪਿਆਰੇ ਵਰਗੀਆਂ ਸਨ। ਮੈਂ ਵੀਰ ਜੀ ਨੂੰ ਬਹੁਤ ਲਗਾਉਂਦੀ ਸਾਂ। ਕਈ ਵੇਰ ਏਸੇ ਮਨ ਵਿਚ ਲਿਆਕੇ ਪਾ ਦੇਂਦੀ ਤੇ ਲੰਮੇ ਪਏ ਦੀਆਂ ਅੱਖਾਂ ਨੂੰ ਵੇਖ ਵੇਖ ਕੇ ਆਖਦੀ : "ਏਸੇ ਥਾਂ ਤੇ ਹੀ ਮੈਂ ਮੂਰਖ ਨੇ ਤੀਰ ਨਾਲ ਵਿੰਨ੍ਹਕੇ ਏਹ ਨੇਤੁ ਡਿੱਠੇ ਸਨ, ਏਸੇ ਥਾਂ ਤੇ ਏਹ ਨੇਤ੍ਰ ਮੈਨੂੰ ਖੇਡਦੇ ਤੇ ਹੱਸਦੇ ਫੇਰ ਦਿੱਸ ਪਏ ਹਨ। ਹੇ ਨੈਣੋ! ਤੁਸੀਂ ਓਹੋ ਹੋ ਜਿਨ੍ਹਾ ਨੂੰ ਮੈਂ ਬੰਦ ਕੀਤਾ ਸੀ ਤੇ ਫੇਰ ਮੇਰੀ ਅਰਜ਼ੋਈ ਤੇ ਆ ਖੁੱਲ੍ਹੇ ਹੋ, ਜਾਂ ਤੁਸੀਂ ਉਨ੍ਹਾਂ ਨੈਣਾਂ ਵਰਗੇ ਹੋ? ਕਿਵੇਂ ਸੀ ਹੋਵੇ, ਹੁਣ ਤੁਸੀਂ ਮੇਰੇ ਵਲ ਲਾਡ ਨਾਲ ਤੱਕਦੇ ਹੋ, ਮੈਨੂੰ ਵੇਖਕੇ ਖਿੜਦੇ ਤੇ ਹੱਸਦੇ ਹੋ ਤੇ ਮੈਨੂੰ ਪਿਆਰ ਕਰਦੇ, ਮੇਰੀ ਮਾਂ ਤੇ ਪਿਉ ਦੀਆਂ ਆਂਦਰਾਂ ਠਾਰਦੇ ਹੋ। ਹੇ ਨੈਣੋ! ਤੁਸੀਂ ਧੰਨ ਹੋ!" ਦੁਨੀਆਂ ਮਤਲਬ ਦੀ ਮੈਂ ਪਿਛੋਂ ਸਮਝਿਆ, ਤਦੋਂ ਮੈਂ ਨਹੀਂ ਸਾਂ ਇਹ ਗੱਲ ਸਮਝਦੀ। ਪਰ ਓਦੋਂ ਵੀਰ ਜੀ ਦੇ ਆਉਣ ਦੀ ਹੋਰ ਇਕ ਖੁਸ਼ੀ ਮੈਨੂੰ ਹੋਈ:- ਵੀਰ ਜੀ ਦੇ ਆਉਣ ਤੋਂ ਪਹਿਲਾਂ ਮੇਰੇ ਮਾਪੇ ਮੇਰੇ ਪਿਆਰ ਨੂੰ, ਜੋ ਅਣਡਿੱਠੇ ਪਿਆਰੇ ਨਾਲ ਲੱਗ ਗਿਆ ਸੀ. ਖੁਸ਼ੀ ਨਾਲ ਨਹੀਂ ਵੇਖਦੇ ਸਨ। ਉਹ ਮੇਰੇ ਪਿਆਰੇ ਨੂੰ ਮੰਗਤਾ ਸਾਧ ਤੇ ਉਸ ਦੇ ਪਿਆਰੇ ਨੂੰ ਕੋਈ ਹੋਰ ਓਹੋ ਜਿਹਾ ਸਮਝਦੇ ਸਨ ਅਤੇ ਚਾਹੁੰਦੇ ਸਨ ਜੋ ਮੈਂ ਕਿਵੇਂ ਏਸ ਫੇਰ ਵਿਚੋਂ ਨਿਕਲ ਆਵਾਂ। ਪਰ ਮੇਰੇ ਦਿਲ ਟੁੱਟਣ ਤੋਂ ਡਰਦੇ; ਨਾ ਮੈਨੂੰ ਜ਼ੋਰ ਦੇ ਕੇ ਸਮਝਾਉਂਦੇ ਸਨ, ਨਾ ਦਾਬਾ ਦੇਕੇ ਹੋੜਦੇ ਸਨ। ਉਹਨਾ ਦੇ ਜੀ ਵਿਚ ਜੋ ਮੇਰੇ ਨਾਲ ਅਟੁੱਟ ਪਿਆਰ ਸੀ. ਓਹੋ ਇਕ ਰੋਕ ਸੀ: ਨਹੀਂ ਤਾਂ ਉਹ ਮੇਰੀ ਇਹ ਲਗਨ ਡੰਡਿਆਂ ਦੇ ਜ਼ੋਰ ਤੋੜ ਸੁਟਦੇ। ਹੁਣ ਉਹਨਾਂ ਦੇ ਦਿਲ ਦੀ ਇਹ ਕਿਰਕ ਬੀ ਮਿਟ ਗਈ। ਉਹਨਾਂ ਦੇ ਜੀ ਵਿਚ ਬੀ 'ਪਿਆਰੇ ਦੋ ਪਿਆਰੇ' ਦਾ ਕੋਈ ਪਿਆਰ ਉਪਜ ਪਿਆ ਅਰ ਓਨ੍ਹਾਂ ਨੂੰ ਬੀ ਦਰਸ਼ਨ ਦਾ