ਇਕ ਦਿਨ ਮੈਂ ਤੜਕਸਾਰ ਜੋ ਆਈ ਤਾਂ ਦੂਰੋਂ ਮੈਨੂੰ ਗਉਣ ਦੀ ਅਵਾਜ਼ ਆਵੇ, ਮੈਂ ਜਾਤਾ ਕਿ ਮੇਰੇ ਕੰਨ ਬੋਲਦੇ ਹਨ ਜਾਂ ਬਨ ਨੂੰ ਗੀਤਾਂ ਵਾਲੀ ਜੀਭ ਲੱਗੀ ਹੈ, ਪਰ ਜਾਂ ਮੈਂ ਧਿਆਨ ਦੇਕੇ ਸੁਣਿਆ ਤਾਂ ਬੜੀ ਰਸ ਭਰੀ ਸੁਰ ਸੀ ਤੇ ਬੜੀ ਹੀ ਵੈਰਾਗ ਦੀ ਸੱਦ। ਮੈਂ ਕੁਛ ਬੜੀ ਮੱਤੀ ਹੋਈ ਤੇ ਪਿਆਰ ਦੀ ਸਿੱਕ ਵਿਚ ਹੰਝੂ ਕਰਦੀ ਆ ਰਹੀ ਸਾਂ, ਇਸ ਸੁਰ ਨੇ ਮੈਨੂੰ ਹਿੱਲਣ ਜੋਗਾ ਨਾ ਛੱਡਿਆ। ਮੈਂ ਜਿਸੇ ਸਾਂ ਉੱਥੇ ਹੀ ਰੇਤੇ ਦੀ ਟਿੱਬੀ ਤੇ ਬਹਿ ਗਈ। ਇਹ ਕੋਈ ਗੌਣ ਸੀ, ਕੋਈ ਸੱਦ ਸੀ ਕਿ ਕਤਲ ਕਰਨ ਦੀ ਛਰੀ ਸੀ" ਇਹ ਰਾਗ ਸੀ ਕਿ ਜਿੰਦ ਪਾਉਣ ਵਾਲਾ ਅੰਮ੍ਰਿਤ ਸੀ? ਮੈਂ ਸੁਆਦ ਕੀ ਆਖਾਂ? ਨਾਲੇ ਤਾਂ ਰਸ ਭਰੇ, ਨਾਲੇ ਸਾਰੇ ਨੂੰ ਕੰਬਣ, ਝਰਨਾਟ ਛਿੜੇ, ਨਾਲੇ ਵਿਰਾਗ ਭਰੇ, ਫੇਰ ਸੁਆਦ ਆਵੇ। ਤੁਕਾਂ ਜੋ ਮੈਂ ਸੁਣੀਆਂ ਤੇ ਜੋ ਮੈਂ ਕਦੇ ਨਾ ਭੁੱਲੀਆਂ ਏਹ ਸਨ:-
ਆਸਾ ਮਹਲਾ ੧॥
ਏਕ ਨ ਭਰੀਆ ਗੁਣ ਕਰਿ ਧੋਵਾ ॥
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ॥੧॥
ਇਉ ਕਿਉ ਕੰਤ ਪਿਆਰੀ ਹੋਵਾ ॥
ਸਹੁ ਜਾਗੈ ਹਉ ਨਿਸ ਭਰਿ ਸੇਵਾ॥੧॥ਰਹਾਉ॥
ਆਸ ਪਿਆਸੀ ਸੇਜੈ ਆਵਾ॥
ਆਗੈ ਸਹ ਭਾਵਾ ਕਿ ਨ ਭਾਵਾ॥੨॥
ਕਿਆ ਜਾਨਾ ਕਿਆ ਹੋਇਗਾ ਰੀ ਮਾਈ॥
ਹਰਿ ਦਰਸਨ ਬਿਨੁ ਰਹਨੁ ਨ ਜਾਈ॥੧॥ਰਹਾਉ॥
ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ॥ ਗਇਆ
ਸੁ ਜੋਬਨੁ ਧਨ ਪਛੁਤਾਨੀ॥੩॥