ਅਜੈ ਸੁ ਜਾਗਉ ਆਸ ਪਿਆਸੀ॥
ਭਈ ਲੇ ਉਦਾਸੀ ਰਹਉ ਨਿਰਾਸੀ॥੧॥ਰਹਾਉ॥
ਹਉਮੈ ਖੋਇ ਕਰੇ ਸੀਗਾਰੁ॥
ਤਉ ਕਾਮਣਿ ਸੇਜੈ ਰਵੈ ਭਤਾਰੁ॥੪॥
ਤਉ ਨਾਨਕ ਕੰਤੈ ਮਨਿ ਭਾਵੈ॥
ਛੇੜਿ ਵਡਾਈ ਅਪਣੇ ਖਸਮ ਸਮਾਵੈ॥੧॥ਰਹਾਉ॥੨੬॥
ਮੈਂ ਏਸੇ ਰੰਗ ਵਿਚ ਬੈਠੀ ਰਹੀ ਤੇ ਸੁਣਦੀ ਰਹੀ। ਮੈਂ ਚਾਹਾਂ ਕਿਵੇਂ ਏ ਬੰਦ ਨਾ ਹੋਵੇ, ਪਰ ਅੰਤ ਏ ਸੁਰ ਬੰਦ ਹੋ ਗਈ। ਮੇਰਾ ਅੰਦਰਲਾ ਪੰਘਰ ਰਿਹਾ ਸੀ ਤੋ ਨੈਣ ਛਮਾਛਮ ਬਰਸ ਰਹੇ ਸਨ। ਪਿਆਰੋ ਦੀ ਸੂਰਤ ਅਖਾਂ ਅੱਗੇ ਖੜੀ ਸੀ ਤੇ ਮੈਂ ਹਾੜੀ ਕਾਂਡ ਰਹੀ ਸਾਂ ਕਿ ਹੇ ਪਿਆਰੇ ਜੀ! ਅਪਣੇ ਪਿਆਰੇ ਨੂੰ ਮਿਲਾਓ। ਇਸ ਤਰ੍ਹਾਂ ਦੇ ਵੈਰਾਗ ਵਿਚ ਮੈਂ ਹੋ ਰਹੀ ਸਾਂ ਪਿਆਰੇ ਦੇ ਪਿਆਰੋ ਦੀ ਸਿੱਕ ਬਿਹਬਲ ਕਰ ਰਹੀ ਸੀ ਕਿ ਇਕ ਲੰਮੇ ਪਤਲੇ ਬਿਰਧ ਪੁਰਖ ਦੂਰੋਂ ਆਉਂਦੇ ਦਿੱਸੇ। ਮੈਂ ਜਾਤਾ ਕਿ ਮਤਾਂ ਪਿਆਰੇ ਦਾ ਪਿਆਰਾ ਆ ਗਿਆ ਹੈ, ਪਰ ਮੈਂ ਤੱਕਿਆ ਤਾਂ ਮੇਰੇ ਪਿਆਰੇ ਨਾਲ ਅੱਖਾਂ ਤਾਂ ਮਿਲਦੀਆਂ ਸਨ ਤੇ ਚੰਗਾ ਬੀ ਲੱਗਦਾ ਸੀ, ਪਰ ਬਹੁਤ ਖਿੱਚ ਨਾ ਪਈ। ਨੇੜੇ ਆਕੇ ਇਸ ਨੇ ਪੁੱਛਿਆ:"ਹੇ ਬਨਬਾਸੀ ਕੰਨਿਆਂ! ਇਸ ਬਨ ਵਿਚ ਕੋਈ ਸਾਧੂ ਤਾਂ ਨਹੀਂ ਵੱਸਦਾ?" ਮੈਂ ਕਿਹਾ: 'ਜੀ! ਨਹੀਂ।" "ਕੋਈ ਨਵਾਂ ਆਇਆ?' ਮੈਂ ਕਿਹਾ: 'ਜੀ ਨਹੀਂ"। ਫੇਰ ਕਹਿਣ ਲੱਗੇ: 'ਇਹ ਉਰਾ ਬਨ ਤਾਂ ਨਹੀਂ ਜਿਥੇ ਛੇ ਕੁ ਬਰਸ ਹੋਏ ਤਾਂ ਰਾਜੇ ਦੀ ਲੜਕੀ ਨੇ ਇਕ ਮੁਸਾਫ਼ਰ ਨੂੰ ਚਿੱਠੇ ਕਿ ਚੀਤਲ ਦੇ ਭੁਲੇਵੇਂ ਮਾਰ ਦਿੱਤਾ ਸੀ?' ਮੈਂ ਸਹਿਮ ਖਾਕੇ ਕਿਹਾ 'ਜੀ ਹਾਂ, ਇਹ ਉਹੋ ਬਨ ਹੈ'। ਫੇਰ 'ਵਾਹ' ਆਖਕੇ ਉਹ ਟੁਰ ਪਏ। ਮੈਂ ਆਖਿਆ, 'ਠਹਿਰ ਜਾਓ ਕੁਛ ਬੇਨਤੀ ਸੁਣੋ, ਪਰ ਉਹ ਨਾ ਠਹਿਰੇ ਅਰ ਕਾਹਲੀ ਕਾਹਲੀ ਟੁਰੀ ਗਏ। ਮੈਂ ਏਥੋਂ ਉਠਕੇ ਮਨ ਵਿਚ ਜਾ ਬੈਠੀ। ਬੈਠਣ ਦੀ ਡੋਰ ਸੀ ਕਿ ਮੈਂ ਡਾਦੀ ਹੀ ਕੰਠੀ ਹੋ ਗਈ। ਉਹ ਯਾਦ, ਪਿਆਰੀ ਯਾਦ, ਸੀ ਤਾਂ ਅੰਦਰੇ, ਪਰ
1. ਜਿਵੇਂ ਕਿਸੇ ਪ੍ਰੇਮੀ ਦਾ ਵਾਕ ਹੈ:-
ਵਹ ਵਹ ਨਦੀਆਂ ਤਾਰੂ ਹੋਈਆਂ ਬੱਬਲ ਛੋਡੇ ਕਾਹਾਂ। ਪਿਆਰਾ ਮੇਰਾ ਫਿਰੋ ਬਿਦੇਸੀ ਕਿਸ ਹੱਥ ਸਦ ਘਲਾਹਾਂ। ਨਾ ਕੋਈ ਆਵੇ ਤੇ ਨਾ ਕੋਈ ਜਾਵੇ ਜਿਸ ਹਥ ਦਿਆਂ ਸੁਨਾਹਾਂ। ਜੇ ਕੋਈ ਉਸ ਦੀ ਖਬਰ ਲਿਆਦੇ ਪੇ ਪੋ ਪੈਰ ਪਿਆਹਾਂ। (ਅਥਵਾ) ਚੰਬੇ ਦੀ ਮਟੀ ਵਾਂਗੂ ਖਿੜ ਫੁਲ ਜਾਹਾਂ।