Back ArrowLogo
Info
Profile

ਆ ਪ੍ਯਾਰੇ ਸਿਕ ਲਾਹ ਅਸਾਡੀ ਖੁੱਲ੍ਹੇ ਦੇਹ ਦਿਦਾਰੇ,

ਕੁੱਲਾਂ ਮਾਰੇ ਅਵਗੁਣਿਆਰੇ ਕੂਕਣ ਢੱਠੇ ਦੁਆਰੇ॥

ਅੱਜ ਸਾਰਾ ਦਿਨ ਏਸੇ ਤਰ੍ਹਾਂ ਲੰਘ ਗਿਆ, ਪਰ ਉਂਞ ਮੇਰੇ ਅੰਦਰ ਠੰਢ ਅਰ ਸੁਖ ਸੀ। ਇਕ ਸੁਖ ਸੀ, ਇਸ ਸੁਖ ਵਿਚ ਯਾਦ ਠਾਠਾਂ ਮਾਰਦੀ ਸੀ, ਇਨ੍ਹਾਂ ਨਾਨਾਂ ਵਿਚੋਂ ਇਕ ਐਸੀ ਤਾਂਘ ਉਠਦੀ ਸੀ ਕਿ ਨੇਤਰਾਂ ਵਿਚ ਜਮਾਂ ਛਮ ਝੜੀ ਲਗਕੇ ਫੇਰ ਚੁਪ, ਸ਼ਾਂਤ, ਸੁਖ, ਵਧੀਕ ਠੰਢ ਤੇ ਰਸ ਬੱਝ ਜਾਂਦਾ ਸੀ, ਫੇਰ ਬਿਜਲੀ ਦੀ ਤਰ੍ਹਾਂ ਤਾਂਘ ਦਾ ਬਰਾਟਾ ਵੱਜਦਾ ਸੀ ਅਰ ਲੂੰ ਕੰਡੇ ਹੋਏ ਸਿਰ ਤੋਂ ਹੇਠਾਂ ਕੁਛ ਉਤਰਦਾ ਸੀ ਜੋ ਨੇਤਰਾ ਤੋਂ ਟੱਪ ਟੱਪ ਡਿੱਗਦਾ ਸੀ। ਸੰਝ ਹੋ ਗਈ ਅਰ ਮੈਂ ਅਜ ਬਨ ਬੀ ਨਹੀਂ ਗਈ, ਸਿਖਰ ਛੱਤ ਤੇ ਚੰਦ ਦੀ ਚਾਂਦਨੀ ਤੋਂ ਮਿੱਠੀ ਮਿੱਠੀ ਪੋਣ ਵਿਚ ਏਸੇ ਹਾਲ ਹੀ ਬੈਠੀ ਰਹੀ। ਰਾਤ ਡੂੰਘੀ ਹੋ ਗਈ। ਭਿੰਨੀ ਰੈਣ ਤੇ ਤੇਲ ਦੀ ਫੁਹਾਰ ਪਵੇ। ਧੰਤੋ  ਅਕਾਸ਼ ਵਿਚ ਤਾਰਾ ਮੰਡਲ ਨਾਲ ਛਟਕੀ ਸਰਦ ਚਾਂਦਨੀ ਨਾਲ ਠੰਢੀ ਰਾਤ ਉਸ ਤਾਂਘ ਵਿਚ ਨੀਂਦ ਨੂੰ ਨੇੜੇ ਨਾ ਆਉਣ ਦੇਵੇ। ਮੈਂ ਬੈਠੀ ਰਹੀ ਏਸੋ ਸੁਖ ਤੇ ਵੈਰਾਗ ਵਿਚ, ਪਹਿਰ ਲੱਗੇ ਲੰਘਣ। ਕਦੇ ਅਨੰਦ ਦਾ ਝੋਕਾ, ਕਦੇ ਪ੍ਰੇਮ ਦਾ ਹੁਲਾਰਾ, ਕਦੇ ਸ਼ਾਂਤੀ ਦਾ ਠਹਿਰਾਉ, ਕਦੇ ਚਾਹ ਤੇ ਕਦੇ ਚਾਉ, ਕਦੇ ਰੋੜ੍ਹ, ਤਦੇ ਪਤਾ ਲੱਗਾ ਜਾਂ ਸਵੇਰਾ ਹੋ ਗਿਆ। ਕਿਸੇ ਨੇ ਹੇਠੋਂ ਆਕੇ ਆਖਿਆ:-ਇਕ ਫ਼ਕੀਰ ਆਇਆ ਖੜਾ ਹੈ, ਆਖਦਾ ਹੈ:"ਖਬਰ ਦਿਓ ਜੋ ਤੁਹਾਡੇ 'ਪਿਆਰੇ ਦਾ ਪਿਆਰਾ' ਮੈਂ ਆ ਗਿਆ ਹਾਂ"। ਅੰਮੀ ਇਹ ਸਾਰ ਲੈਕੇ ਮੇਰੇ ਪਾਸ ਭੱਜੀ ਆਈ ਤੇ ਕਹਿਣ ਲੱਗੀ: 'ਉਂਨ ਕਾਕੀ! ਪਿਆਰੇ ਦਾ ਪਿਆਰਾ ਆ ਗਿਆ ਹੈ।" ਮੈਂ ਸੁਣਕੇ ਉੱਠ ਨਾ ਸਕੀ, ਪੁਛਿਆ: 'ਕਿੱਥੇ ਹੈ?" ਮਾਂ ਕਹਿਣ ਲੱਗੀ ਹੇਠ ਖੜਾ ਹੈ. ਤੇ ਸੁਨੇਹਾ ਭੇਜਿਆ ਸੁ ਕਿ 'ਮੈਂ ਆ ਗਿਆ ਹਾਂ', ਚੱਲ ਆਪ ਟੁਰਕੇ ਲਿਆਈਏ।" ਮੈਂ ਹੱਸ ਪਈ ਤੇ ਆਖਿਆ: 'ਅੰਮੀਏ! ਕੋਈ ਕੰਗਲਾ ਮਖੌਲ ਕਰਦਾ ਹੈ ਯਾ ਕੋਈ ਛਲੀਆ ਸਾਨੂੰ ਡਲਦਾ ਹੈ। ਭਲਾ ਸ਼ਾਹਨਸ਼ਾਹ ਬੀ ਕਦੇ ਐਸ ਤਰ੍ਹਾਂ ਆਉਂਦੇ ਹਨ? ਅੰਮੀਏ! ਉਹ ਬੁਹੋ ਤੇ ਕਦ ਅਟਕਦੇ ਹਨ? ਜੋ ਕਲੇਜੇ ਚੀਰਕੇ ਅੰਦਰ ਲੰਘ ਜਾਂਦੇ ਹਨ, ਉਨ੍ਹਾਂ ਨੂੰ ਦਰਬਾਨ ਕੀ ਰੋਕ ਸਕਦੇ ਹਨ? ਫੇਰ ਮੈਨੂੰ ਧੂਹ ਨਹੀਂ ਪੈਂਦੀ, ਆਪੇ ਮੇਰੇ ਕਦਮ ਬੇਵਸੇ ਹੋ ਨਹੀਂ ਉਠ ਨੱਸੋ। ਪਿਆਰਾ ਤਾਂ ਚੁੰਬਕ ਵਾਂਙੂ ਧੁਹੋਗਾ।" ਮਾਂ ਹਰਯਾਨ ਹੋ ਕੇ ਬੋਲੀ 'ਕਾਫੀ ਟਪਲਾ ਨਾ ਲੱਗੇ।" ਮੈਂ ਕਿਹਾ : 'ਜਾਹ ਪੁੱਛ ਭੇਜਸੁ ਕਿ ਨਾਉਂ ਕੀ ਹੈ ਤੇ ਕੀ ਚਾਹੁੰਦਾ ਹੈ? ਟਹਿਲਣ ਗਈ ਤੇ ਖਬਰ ਲਿਆਈ ਕਿ ਉਹ ਆਪਣਾ

44 / 60
Previous
Next