ਮੈਂ ਜਿਥੇ ਖੜੀ ਸਾਂ ਬੈਠ ਗਈ। ਏਹ ਗਾਉਣਾ ਬੀ ਬੰਦ ਹੋ ਗਿਆ, ਪਰ ਮੈਂ ਹਿੱਲ ਨਾ ਸਕੀ। ਤਦੇ ਹਿੱਲੀ ਜਾਂ ਏਹ ਦੋਵੇਂ ਮਨੁੱਖ, ਜੇ ਡਾਢੇ ਠੰਢੇ ਤੇ ਸੁਖੀ ਲੱਗਦੇ ਸਨ, ਆਏ ਤੇ ਪੁੱਛਣ ਲੱਗੇ: 'ਕਾਕੀ! ਤੂੰ ਕਿਸੇ ਰਿਖੀ ਦੀ ਦੇਵੀ ਹੈਂ ਅਰ ਇਸ ਬਨ ਵਿਚ ਤਪ ਕਰਦੀ ਹੈਂ?" ਮੈਂ ਕਿਹਾ: 'ਜੀ ਨਹੀਂ, ਮੈਂ ਤਾਂ ਸਾਧਣੀ ਨਹੀਂ ਹਾਂ।"
'ਭਲਾ ਕੋਈ ਸੰਤ ਏਥੇ ਆਏ ਹਨ?"
ਮੈਂ ਕਿਹਾ: 'ਜੀ ਨਹੀਂ।'
'ਭਲਾ ਕੀਹ ਇਹ ਓਹੋ ਬਨ ਹੈ ਜਿਥੇ ਪੰਜ ਛੇ ਬਰਸ ਹੋਏ ਤਾਂ ਇਕ ਪਰਦੇਸੀ ਨੂੰ ਰਾਜ ਕੰਜਾਂ ਭੁਲੋਵੇਂ ਸਿਰ ਮਾਰ ਬੈਠੀ ਸੀ?'
ਮੈਂ ਕੰਬੀ, ਨੈਣ ਭਰ ਆਏ, ਸਿਰ ਨੀਵਾਂ ਕਰਕੇ ਉਛਲਦੇ ਕਲੇਜੇ ਮੈਂ ਕਿਹਾ: 'ਜੀ ਹਾਂ, ਪਰ ਤੁਸੀਂ ਹੁਕਮ ਕਰੋ ਕੀਹ ਚਾਹੀਦਾ ਹੈ?' 'ਹੋਰ ਲੋੜ ਨਹੀਂ ਕਹਿਕੇ ਉਹ ਤੁਰ ਗਏ, ਮੈਂ ਮਠ ਵਿਚ ਜਾਕੇ ਬੈਠ ਗਈ। ਪਿਛਲੀ ਯਾਦ ਨੇ ਅਜ ਬੜਾ ਰੁਆਇਆ। ਇਹ ਬੀ ਸਮਝ ਨਾ ਪਵੇ ਕਿ ਏਹ ਤ੍ਰੈ ਆਦਮੀ ਕੀਹ ਪੁੱਛਦੇ ਸਨ,