ਆਵਹੁ ਮੀਤ ਪਿਆਰੇ॥ ਮੰਗਲ ਗਾਵਹੁ ਨਾਰੇ॥
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ॥
ਅਪਨੇ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ॥
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ॥
ਸਖੀ ਮਿਲਹੁ ਰਸਿ ਮੰਗਲ ਗਾਵਹੁ ਹਮ ਘਰਿ ਸਾਜਨੁ ਆਇਆ॥੨॥
(ਸੂਹੀ ਮ: १ ਅੰਕ ੭੬੪)
ਜਾਂ ਇਹ ਧੁਨਿ ਬੰਦ ਹੋਈ ਤਾਂ ਅੰਮੀ ਨੇ ਟੁੰਬਕੇ ਮੈਨੂੰ ਆਖਿਆ: 'ਕਾਕੀ! 'ਪਿਆਰੇ ਦੇ ਪਿਆਰ' ਜੀ ਦੀ ਖਾਤਰ ਕਰੋ। ਦੂਰ ਤੋਂ ਆਏ ਹਨ: ਇਸ਼ਨਾਨ, ਜਲ ਅੰਨ!" ਇਹ ਸੁਣਕੇ ਮੇਰਾ ਕਲੇਜਾ ਫੇਰ ਕੰਬਿਆ, ਹਾਇ ਮੈਂ ਸਦਾ ਕੁਲਦੀ ਹੀ ਰਹੀ. ਮੈਂ ਹੁਣ ਵੀ ਆਪਣੇ ਸੁਆਦ ਵਿਚ ਹੀ ਪਈ ਹਾਂ, ਪਿਆਰੋ ਜੀ ਦੇ ਸੁਖ ਵਲ ਧਿਆਨ ਨਹੀਂ ਦਿੱਤਾ। ਦਿਲ ਨੂੰ ਘਾਟ ਪੈਕੇ ਕਲੋਜਾ ਕੜਕ ਕਰਕੇ ਟੁੱਟਾ ਅਰ ਮੈਂ ਗਸ਼ ਖਾਕੇ ਧੜੰਮ ਕਰਕੇ ਡਿੱਗ ਪਈ। ਮੇਰੀ, ਬੇਸੁਧੀ ਤੇ ਜਦ ਹੋਸ਼ ਆਈ ਤਾਂ ਇਹ ਅਵਾਜ਼ ਕਲੇਜਾ ਪਾੜਕੇ ਨਿਕਲੀ, "ਹੇ ਪਾਪੀਆਂ ਨੂੰ ਪਿਆਰ ਕਰਨ ਵਾਲੇ! ਹੇ ਅਪਰਾਧੀਆਂ ਨੂੰ ਤਾਰਨ ਵਾਲੇ! ਹੇ ਖੂਨੀਆਂ ਨੂੰ ਪਿਆਰ ਨਾਲ ਸੱਚਾ ਕਰਨ ਵਾਲੇ! ਹੇ ਆਪਣੇ ਸੁਖ ਮੰਦਰਾਂ ਨੂੰ ਛੱਡ ਕੇ ਬਨਾਂ ਵਿਚ ਕੀਤੇ ਤੇ ਕਿਰਮਾਂ ਤੇ ਮਿਹਰ ਕਰਨ ਵਾਲੇ! ਹੋ ਸੁਧੋ ਪਿਆਰ ਤੇ ਦਇਆਂ ਦੇ ਰੂਪ! ਮੈਂ ਜੇਹੀ ਪਾਪਣ, ਭੁਲੱਕਤ ਤੇ ਆਪਣੇ ਸੁਖਾਂ ਦੀ ਪਿਆਰੀ ਨੂੰ ਬਖ਼ਸ਼ ਲੈ, ਬਖਸ਼ ਲੈ, ਤੂੰ ਬਖਸ਼ਿੰਦ ਹੈਂ, ਮੈਂ ਭੁੱਲਣਹਾਰ ਹਾਂ, ਮੈਂ ਨਿਰੀ ਭੁੱਲ ਹਾਂ, ਤੂੰ ਨਿਰੀ ਬਖ਼ਸ਼ਿਸ਼ ਹੈ। ਪਿਆਰੇ ਦੇ ਪਿਆਰੇ! ਮੈਂ ਨਹੀਂ ਰਹੀ, ਮੈਂ ਟੁੱਟ ਗਈ ਹਾਂ, ਮੈਂ ਮਰ ਚੱਲੀ ਹਾਂ, ਮੈਂ ਗਈ, ਔਹ ਮੈਂ ਮਰੀ" ਕਹਿੰਦੀ ਮੈਂ ਧੜੰਮ ਕਰਦੀ ਫੇਰ ਚਰਨਾਂ ਤੇ ਡਿਗ ਪਈ, ਪਰ ਹੋਇਆ ਕੀਹ? ਮੈਂ ਸਰੀਰ ਨਾ ਰਹੀ। ਸਰੀਰ ਚਰਨਾਂ ਤੇ ਪਿਆ ਸੀ ਤੇ ਮੈਂ ਅਚਰਜ ਹੋਕੇ ਕੀ ਪਈ ਵੇਖਾਂ ਕਿ ਮੈਂ ਸਰੀਰ ਤੋਂ ਬਾਹਰ ਨਿਕਲੀ ਖੜੋਤੀ ਹਾਂ ਤੇ ਕੀਹ ਵੇਖਦੀ ਹਾਂ? ਸਾਰੀ ਸੁੰਦਰਤਾ, ਸਾਰਾ ਪਿਆਰ, ਸਾਰਾ ਰਸ, ਸਾਰਾ ਆਨੰਦ, ਇਕ ਤਾਰ ਜਿਹੀ ਵਿਚ ਪ੍ਰੋਤਾ ਪਿਆ ਹੈ, ਜਿਸ ਦਾ ਮੈਨੂੰ ਹੁਣ ਪਤਾ ਹੈ ਕਿ ਉਹ ਸੁਰਤ ਦੀ ਤਾਰ ਸੀ। ਸਾਰੇ ਸੁੰਦਰ, ਸਾਰੇ ਰਸੀਏ, ਸਾਰੇ ਪਿਆਰੇ, ਸਾਰੇ ਆਨੰਦੀ ਇਸ ਵਿਚ