ਇਕ ਰੂਪ,
ਰੂਪ ਤੋਂ ਅਰੂਪ ਨਿਰੇ ਪ੍ਰੇਮ ਤੇ ਆਨੰਦ ਰੂਪ ਹੋਕੇ ਝਲਕ ਰਹੇ ਸਨ। ਮੈਂ ਦੇਖ ਰਹੀ ਸਾਂ ਤੇ ਉਹ ਦਿੱਸ ਰਹੇ ਸਨ,
ਇਹ ਕਹਿਣਾ ਬੀ ਕੂੜਾ ਹੈ। ਉਹ ਬੀ ਦੇਖਣਹਾਰ ਤੇ ਮੈਂ ਬੀ ਦੇਖਣਹਾਰ ਹੀ ਸਾਂ,
ਪਰ ਫੇਰ ਤਮਾਸ਼ਾ ਦੇਖੇ ਸਾਰੇ ਇਕ ਰੂਪ,
ਦੁਆ ਦਿੱਸੇ ਹੀ ਨਾ,
ਪਰ ਫੇਰ ਸਾਰੇ ਝਲਕਾ ਬੀ ਦੇਣ। ਮੈਂ ਸਭ ਨਾਲ ਘੁਲ ਮਿਲ ਅਭੇਦ,
ਇਕ ਰੂਪ,
ਫੇਰ ਪਰ ਕੁਛ ਅੱਡ,
ਦੁਹਾਂ ਰੰਗਾਂ ਵਿਚ ਰਸ,
ਰਸ ਵਿਚ ਪ੍ਰੇਮ: ਪ੍ਰੇਮ ਵਿਚ ਆਨੰਦ ਤੇ ਆਨੰਦ ਸਾਰੀ ਮੈਂ ਆਪ। ਮੈਂ ਕੀਹ ਦੱਸਾਂ ਕੀਹ ਸੀ?
ਜੀਭ ਕੀ ਆਖੇ?
ਜਿਕੋ ਵਸਤੂ ਵਿਚ ਵਸਤੁ ਗੱਡੀ ਜਾਵੇ ਤੇ ਭਿੰਨ ਨਾ ਰਹੇ,
ਪਰ ਫੇਰ ਰਸ ਰਹੇ,
ਏਕਤਾ ਹੋਵੇ ਪਰ ਜੀਵਨ ਨਸ਼ਟ ਨਾ ਹੋਵੇ,
ਵਿੱਥ ਵਿਛੋੜਾ ਹਟ ਜਾਵੇ ਪਰ ਸੁੱਛ ਆਪਾ ਨਾ ਮਰੇ। ਇਹੋ ਦਸ਼ਾ ਹੋਣੀ ਹੈ ਜੋ "ਤੂੰ ਆਤਮਾ ਹੈ" ਪਿਆਰੇ ਨੇ ਜਦ ਮੈਨੂੰ ਕਿਹਾ ਸੀ ਤੇ ਮੈਂ ਸੁਣਕੇ ਡਰੀ ਤੇ ਕੰਬੀ ਸਾਂ,
ਤਦੋਂ ਮੈਨੂੰ ਕੀਹ ਪਤਾ ਸੀ ਕਿ ਇਕ ਕਿਰਮ ਜੰਤ ਨੇ ਗੁਲਾਬ ਦੇ ਫੁਲ ਤੇ ਪਹੁੰਚ ਜਾਣਾ ਤੇ ਤਿਤਲੀ ਬਣਕੇ ਸੁੰਦਰ ਹੋ ਜਾਣਾ ਹੈ। ਫੇਰ ਹੁਣ ਮੈਂ ਕੀ ਡਿੱਠਾ ਕਿ ਏਸੇ ਸੁਰਤ ਦੀ ਇਕ ਹੇਠ ਲਮਕਦੀ ਤਾਰ ਵਿਚ ਸਾਰਾ ਸੰਸਾਰ ਪੁੱਤਾ ਪਿਆ ਹੈ;
ਜੇ ਅੱਡ ਅੱਡ ਲੋਕ ਤੇ ਅੱਡ ਅੱਜ ਸਰੀਰ ਸਨ ਸਭ ਇੱਕੋ ਤਾਰ ਵਿਚ ਪ੍ਰੋਤੇ ਸਨ। ਇਹ ਹੋਰ ਕੌਤਕ ਸੀ ਜੋ ਡਾਢਾ ਅਚਰਜ ਸੀ! ਫਿਰ ਇਕ ਝਲਕਾ ਵਜਾ ਮੈਂ ਇਕ ਆਨੰਦ ਸਰੂਪ ਸਾਂ,
ਸਰਬ ਅਨੰਦ ਸੀ। ਫੇਰ ਪਤਾ ਨਹੀਂ ਕੀਹ ਸੀ,
ਬੋ-ਪਤਗੀ ਦੀ ਹਾਲਤ ਸੀ,
ਜਿਥੋਂ ਪਰਤਿਆਂ ਆਪਾ ਭਾਸਦਾ ਸੀ ਦੇਖਣਹਾਰ,
ਹੈਂ?
ਸਾਖੀ।
ਫੇਰ ਮੈਂ ਕੀ ਦੇਖਾਂ ਕਿ ਮੇਰੀ ਜਾਗ ਖੁੱਲ੍ਹੀ ਹੈ ਤੇ ਮੈਂ ਉੱਠਕੇ ਬੈਠੀ ਹੋਈ ਹਾਂ, ਮੇਰਾ ਸਰੀਰ ਫੁਲ ਨਾਲੋਂ ਹਲਕਾ ਸੀ, ਅਰ ਮੈਂ ਵਿਚ ਵੱਖਰੀ ਸਾਂ। ਪਿਆਰੇ ਦੇ ਪਿਆਰੇ ਜੀ ਮੇਰੇ ਵੱਲ ਤੱਕ ਕੇ ਮੁਸਕ੍ਰਾਏ ਤੇ ਕਹਿਣ ਲੱਗਾ: "ਕਾਕੀ! ਤੂੰ ਆਤਮਾ ਹੈਂ ਕਿ ਨਹੀਂ?" ਹੁਣ ਸੁਣਕੇ ਮੈਨੂੰ ਡਰ ਨਹੀਂ ਆਇਆ ਸ਼ੁਕਰ ਨਾਲ ਨੈਣ ਭਰ ਆਏ ਤੇ ਤੁੱਪ ਤੁੱਪ ਹੰਝੂ ਕਿਰੋ। ਆਪ ਫੁਰਮਾਉਣ ਲੱਗੋ 'ਕੀ ਤੂੰ ਆਤਮਾ ਹੈ?' ਮੈਂ ਪਿਆਰ ਤੇ ਅਦਬ ਨਾਲ ਕਿਹਾ: "ਸੱਚੇ ਮਾਲਕਾ! ਮੈਂ ਕੁਝ ਨਹੀਂ, ਤੂੰ ਸਭ ਕੁਝ ਹੈਂ, ਹਾਂ ਮੈਂ ਪਾਪਣ ਤੇਰੇ ਪਿਆਰੇ ਦੀ ਬਖ਼ਸ਼ੀ ਤੇਰੀ ਹਾਂ, ਅਪਨਾ ਲੈ। ਮੈਂ ਕੀਹ ਹਾਂ? ਕੁਛ ਨਹੀਂ ਹਾਂ! ਚਰਨਾਂ ਵਿਚ ਸਮਾ ਲੈ ਤੇ ਨਾ ਵਿਛੋੜ, ਉਹ ਵਿਛੋੜ ਗਿਆ ਹੈ ਹੁਣ ਤੁਸੀਂ ਨਾ ਵਿਛੋੜਨਾ। ਮੈਂ ਮੂਰਖ ਆਤਮਾਂ ਦਾ ਸੁਨੇਹਾ ਸੁਣਕੇ ਰੋਂਦੀ ਸਾਂ ਅੱਜ ਤੇਰੇ ਕੌਤਕ ਦੇਖਕੇ ਅਚਰਜ ਹਾਂ। ਮੈਂ ਆਪਣੀ ਮਤਿ ਤੇ ਕੀਹ ਇਤਬਾਰ ਕਰਾਂ: ਮਤਿ ਮੇਰੀ ਥੋੜੀ ਹੈ, ਚਾਨਣਾਂ ਮੇਰਾ ਧੁੰਦਲਾ ਹੈ, ਰਾਹ ਮੇਰਾ ਮੈਨੂੰ ਕਾਂਬੇ