Back ArrowLogo
Info
Profile
ਦੇਂਦਾ ਹੈ ਤੇ ਸਭ ਤੋਂ ਡਰਾਉਣੀ ਮੈਂ ਆਪ ਹਾਂ। ਚਰਨਾਂ ਵਿਚ ਹਾਂ ਜਿਥੇ ਮੁਰਦਾ ਚੰਮ ਜੋੜੇ ਦੀ ਸਮਾਈ ਹੈ, ਓਥੇ-ਇਸ ਮੁਰਦੇ ਮਾਸ ਨੂੰ ਵੀ ਸਮਾ ਲੈ।"

ਮੈਂ ਇਹ ਮਸਾਂ ਮਸਾਂ ਬੋਲੀ, ਸੰਘ ਰੁਕੇ, ਨੈਣ ਬਰਸਣ, ਲੂੰ ਕੰਡੇ, ਮਾੜੀ ਮਾੜੀ ਤੁਲੀ ਪਵੇ, ਵਿੱਚ ਖੁਸ਼ੀ ਤੇ ਨਿਮਤਾ, ਨਾਲ ਇਹ ਲਹਿਰਾ ਵੱਜੇ ਪਿਆਰੇ ਚਰਨਾਂ ਵਿਚ ਘਰ ਪਾ ਲਿਆ ਹੈ ਅਰ ਆਪਣਾ ਸਰੀਰ ਛੱੜਕੇ ਓਥੇ ਵੱਸ ਗਈ ਹਾਂ।

ਮੇਰੇ ਪਿਤਾ ਜੀ ਨੇ ਹੁਣ ਹੱਥ ਜੋੜਕੇ ਬੇਨਤੀ ਕੀਤੀ: "ਹੇ ਵਾਹਿਗੁਰੂ ਜੀ! ਹੁਣ ਕ੍ਰਿਪਾ ਕਰਕੇ ਦਾਸ ਦਾ ਘਰ ਪਵਿਤੁ ਕਰੋ ਅਰ ਇਸ ਕੁਕਰ ਦੋ ਵਲੋਂ ਅੰਨ ਦੀ ਸੇਵਾ ਪਰਵਾਨ ਕਰੋ।" "ਪਿਆਰੇ ਦੇ ਪਿਆਰੇ' ਜੀ ਇਹ ਸੁਣਕੇ ਕੁਛ ਤੁਬ੍ਹਕੇ ਤੇ ਆਖਣ ਲੱਗੇ: "ਵਾਹਿਗੁਰੂ ਨਾਉਂ ਤੇ ਮੇਰੇ ਪਿਆਰੇ ਦਾ ਹੈ। "ਇਹ ਸੁਣਕੇ ਮੈਂ ਜ਼ਰਾ ਤੁਬ੍ਹਕੀ ਕਿ ਹੈਨ ਤਾਂ ਪਿਆਰੋ ਦੇ ਪਿਆਰੋ, ਇਨ੍ਹਾਂ ਸੁਹਣਿਆਂ ਨੇ ਇਹ ਕੀ ਆਖਿਆ ਹੈ? ਇਹ ਕਿਹੀ ਹੋਰ ਔਖੀ ਗੱਲ ਆਖ ਰਹੇ ਹਨ? ਮੈਂ ਅਜੇ ਸੋਚ ਹੀ ਕਰ ਰਹੀ ਸਾਂ ਕਿ ਆਪ ਨੇ ਫੇਰ ਆਖਿਆ: "ਵਾਹਿਗੁਰੂ ਤਾਂ ਮੈਂ ਉਸ ਨੂੰ ਸੱਦਦਾ ਹਾਂ ਜਿਸ ਨੂੰ ਕਿ ਮੈਂ ਆਪਣੇ ਆਪੇ ਤੋਂ ਬੀ ਵਧੀਕ ਪਿਆਰ ਕਰਦਾ ਹਾਂ।"

ਹੁਣ ਮੈਂ ਹੋਰ ਡਰੀ ਕਿ ਕਿਤੇ ਅੱਗੇ ਵਾਂਗੂ ਕਿਸੇ ਹੋਰ ਪਿਆਰੇ ਦੀ ਆਸਾ ਲਾਕੇ ਏਹ ਪਿਆਰੇ ਜੀ ਬੀ ਨਾ ਟੁਰ ਜਾਣ। ਪਰ ਉਹ ਜਾਣੀ ਜਾਣ ਕ੍ਰਿਪਾਲੂ ਆਪੋ ਹੀ ਆਖਣ ਲੱਗੇ: "ਕਾਕੀ ਇਹ ਨਵੀਂ ਗੱਲ ਨਹੀਂ, ਤੈਨੂੰ ਚੰਗੇ ਲੱਗਣ ਵਾਲੇ ਉਸ ਦਾ ਨਾਉਂ ਤੈਨੂੰ ਪਰਮਾਤਮਾਂ ਬੀ ਦੱਸ ਗਏ ਹਨ, ਜੋ ਤੂੰ ਡਰਦੀ ਸੌਂ ਕਿ ਲੁਕਕੇ ਮੇਰੇ ਨਾਲ ਰਹਿੰਦਾ ਹੈ। ਤਾਰ ਜਿਸ ਵਿਚ ਕਿ ਤੂੰ ਅਚਰਜ ਕੌਤਕ ਨਾਲ ਸਭ ਕੁਛ ਪੁੱਤਾ ਤੇ ਰੂਪ ਅਰੂਪ ਡਿੱਠਾ ਹੈ ਉਸ ਦਾ ਨਾਉਂ ਸੁਰਤ ਹੈ, ਉਸ ਸੂਰਤ ਦਾ ਸੁਰਤਾ ਵਾਹਿਗੁਰੂ ਹੈ। ਉਸ ਦਾ ਰੂਪ ਰੰਗ ਰੇਖ ਭੇਖ ਕੋਈ ਨਹੀਂ ਹੈ ਪਰ ਉਹ ਸਭ ਦੇ ਅੰਗ ਸੰਗ ਹੈ ਸਭ ਦੇ ਆਪਣੇ ਆਪ ਦੇ ਆਪੇ ਦਾ ਬੀ ਦੇਖਣਹਾਰ ਹੈ, ਉਹ ਐਉਂ ਮਿਲਦਾ ਹੈ ਜਿਨੂੰ ਹੁਣ ਤੁਸਾਂ ਉਸ ਦੇ ਚਰਨਾਂ ਨੂੰ ਪਰਸਿਆ ਹੈ। ਇਹ 'ਵਾਹਿਗੁਰੂ' ਨਾਮ ਉਸ ਦਾ ਹੈ। ਤੁਸੀਂ ਉਸ ਨੂੰ ਯਾਦ ਕਰਦੇ ਰਹੇ ਹੋ, ਉਹ ਤੁਹਾਡੀ ਯਾਦ ਦਾ ਬੱਧਾ ਤੁਹਾਨੂੰ ਆਪਣੀ ਵੱਲ ਖਿੱਚਦਾ ਰਿਹਾ ਹੈ। ਇਹ ਜੋ ਤੁਹਾਨੂੰ ਆਨੰਦ ਅੰਦਰੋਂ ਆਉਂਦਾ ਹੈ ਇਹ ਉਸ ਦਾ ਹੈ। ਉਹ ਸਦਾ ਪ੍ਰੇਮ ਹੈ 'ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ' ਤੇ ਮਿਲਦਾ ਬੀ ਪਿਆਰ ਨਾਲ ਹੀ ਹੈ। ਉਹ ਸਾਰੇ ਹੈ,

1. ਇਹ ਤੁਕ ਪ੍ਰਭਾਤੀ ਮਹਲਾ ੧ ਵਿਚ ਹੈ।

52 / 60
Previous
Next