Back ArrowLogo
Info
Profile
ਗੁਰੂ ਆਗਮ ਦੀ ਤੇ ਮੇਰੀ ਸਾਰੀ ਕਥਾ ਵਿਸਥਾਰ ਨਾਲ ਫੈਲ ਗਈ। ਭਾਈ ਤਿਲੋਕੇ ਦੀ ਕਰਨੀ ਤੇ ਗੁਰੂ ਨਾਨਕ ਜੀ ਦੀ ਮਿਹਰ ਦਾ ਉਹ ਛਾਇਆ ਪਿਆ ਕਿ ਸਾਰਾ ਨਗਰ ਗੁਰੂ ਕਾ ਸਿਖ ਹੋਇਆ।

ਵਾਹ ਵਾਹ, ਪਿਆਰੇ ਸਤਿਗੁਰੂ ਜੀ ਸਾਡੇ ਘਰ ਆਏ ਹਨ। ਮਾਂ ਪਿਉ ਤਾਂ ਕਰਨ ਜੋ ਕੁਛ ਵਡਿਆਂ ਦੇ ਘਰ ਆਇਆਂ ਕਰੀਦਾ ਹੈ। ਮੈਂ ਮੂਰਖ, ਜੋ ਭੁੱਲੀ ਰਹੀ ਤੇ ਹੱਯਾ ਕਰਦੀ ਤਾਰੀ ਗਈ ਤੇ ਫੇਰ ਵਡਿਆਈ ਗਈ, ਹਾਂ, ਮੈਂ ਅਲ੍ਹੜ, ਜਨਮ ਤੋਂ ਬੇ-ਪਰਵਾਹ ਤੇ ਬੇਖਬਰ, ਮੁਗਧ ਅਜਾਣ ਕੀ ਜਾਣਾ ਕਿ ਇੱਡੇ ਵੱਡੇ ਦਾਤੇ ਦਾ ਸਾਗਤ ਕਿੰਞ ਪੂਰਾ ਪੂਰਾ ਕਰੀਦਾ ਹੈ ਤੇ ਪਿਆਰੇ ਦੇ ਪਿਆਰੇ ਦੀ ਖੁਸ਼ੀ ਕੀਕੂ ਚੁੰਡੀਦੀ ਹੈ ਤੇ ਅਦਬ ਕੀਕੂੰ ਕਰੀਦਾ ਹੈ। ਮੈਂ ਤਾਂ ਜੋ ਜੀ ਆਈ ਪਿਆਰੇ ਸਤਿਗੁਰੂ ਜੀ ਨੂੰ ਕਹਿ ਦੇਂਦੀ ਸੀ। ਮੈਂ ਹੱਥ ਬੰਨ੍ਹ ਕੇ ਆਖਿਆ"ਹੋ ਤਾਣ ਕਰਤਾ ਜੀ! ਇਸ ਮੂਰਖ ਨੂੰ ਕੁਛ ਅਕਲ ਨਹੀਂ, ਸਾਰੇ ਮੇਰੇ ਆਖਦੇ ਹਨ ਕਿ ਅੱਜ ਬੜੀ ਖੁਸ਼ੀ ਕਰੋ, ਮੈਂ ਕੀ ਖੁਸ਼ੀ ਕਰਾਂ? ਅਜਾਣ ਹਾਂ, ਸਮਝ ਨਹੀਂ ਸਕਦੀ। ਏਹ ਦਾਨ ਕਰੋ ਜੋ ਮੈਨੂੰ ਫਿਰ ਵਿਸਾਰਾ ਨਾ ਹੋਵੇ। ਇਹ ਜੋ ਨਾਮ ਦੀ ਬਖਸ਼ਿਸ਼ ਹੋਈ ਹੈ ਤੇ ਅੰਦਰ ਸੱਰਾ ਹੋ ਕੇ ਭਾਸ ਰਹੀ ਹੈ, ਇਹ ਸਦਾ ਮਿਲੀ ਰਹੇ। ਇਕ ਤਾਂ ਮੈਨੂੰ ਇਹ ਖੁਸ਼ੀ ਲਗਦੀ ਹੈ। ਇਹ ਦਾਨ ਕਰੋ ਜੋ ਇਸ ਅਭਾਗ ਪਰ ਹੁਣ ਸੁਭਾਗ ਨਗਰੀ ਵਿਚ ਆਪਣੇ ਪਵਿਤ੍ਰ ਹੱਥਾਂ ਨਾਲ ਧਰਮਸਾਲ ਦੀ ਨੀਂਹ ਧਰੋ, ਜਿਥੇ ਆਪ ਦੇ ਪਿਆਰਿਆਂ ਦਾ ਸਤਿਸੰਗ ਹੋਇਆ ਕਰੋ ਅਤੇ ਦਇਆ ਕਰੋ ਜੋ ਸ਼ਹਿਰ ਦੇ ਲੋਕ, ਜੇ ਮੇਰੇ ਵਾਂਗ ਅੱਲ੍ਹੜ ਤੇ ਅੰਞਾਣੇ ਹਨ, ਆਪ ਦੀ ਸ਼ਰਨੀ ਲੱਗਰੇ ਸਿੱਖੀ ਦੇ ਰਸਤੇ ਪੈਕੇ ਤਰ ਜਾਣ। ਦੂਜੀ ਮੈਨੂੰ ਖੁਸ਼ੀ ਇਹ ਲੱਗਦੀ ਹੈ।"

ਪਿਆਰੇ ਤਾਣ ਕਰਤਾ ਜੀ ਮੇਰੀ ਅਰਜ਼ੋਈ ਸੁਣਕੇ ਖੁਸ਼ੀ ਹੋਏ। ਉਹ ਦਾਸਾਂ ਦੇ ਮਾਣ ਤੋਂ ਅਨਾਥਾਂ ਦੇ ਤਾਣ ਸੋ, ਆਪ ਜੀ ਨੇ ਉਮਾਹ ਨਾਲ ਧਰਮਸਾਲ ਦੀ ਨੀਂਹ ਧਰੀ। ਜਿਥੇ ਧਰਮਸਾਲਾ ਉਸਰਨੀ ਸੀ ਉਥੇ ਬੈਠਕੇ ਸਾਰੇ ਪਿਆਰਿਆਂ ਨੂੰ ਨਾਮ ਅੰਮ੍ਰਿਤ ਪਿਲਾਇਆ ਤੇ ਸੱਚੇ ਮਾਰਗ ਪਾ ਦਿੱਤਾ। ਸਾਰਾ ਦਿਨ ਇਸ ਤਰ੍ਹਾਂ ਜੀਅਦਾਨ ਦੇਕੇ ਪਿਆਰੇ ਸਤਿਗੁਰਾਂ ਨੇ ਨਗਰੀ ਤਾਰ ਦਿੱਤੀ। ਸੰਝ ਨੂੰ ਸੋਦਰ ਦੀ ਚੌਂਕੀ ਲੱਗੀ। ਫਿਰ ਉਹ ਆਰਤੀ ਸ੍ਰੀ ਗੁਰੂ ਜੀ ਨੇ ਆਪ ਪੜ੍ਹੀ ਕਿ ਜਿਸ ਨੂੰ ਸੁਣਦਿਆਂ ਸਾਰ ਆਤਮਾ ਦਾ ਲਹਿਰਾ ਅਪਣੇ ਵਿਚ ਲੈ ਜਾਂਦਾ ਹੈ।

ਹੋ ਅਤਿੱਥੀ ਰਾਹੀ। ਇਹ ਉਹ ਥਾਉਂ ਹੈ ਜਿਥੇ ਪਿਆਰੇ ਜੀ ਸ਼ਹੀਦ ਹੋਏ ਸੇ, ਜਿਥੇ ਮੈਂ ਪਿਆਰੇ ਦੇ ਪਿਆਰੇ ਜੀ ਨੂੰ ਬਰਸਾਂ ਅਰਾਧਿਆ ਸੀ, ਜਿਥੇ ਸਤਿਗੁਰ

56 / 60
Previous
Next