ਸਮੇਂ ਦੇ ਪ੍ਰਭਾਵਾਂ ਹੇਠ ਕਾਲ-ਚੱਕਰ ਦੇ ਚਲਾਏ ਹੋਏ ਇਹ ਕਠ-ਪੁਤਲੇ ਓਨਾ ਚਿਰ ਹੀ ਵਿਅਕਤੀ ਹਨ, ਜਿੰਨਾ ਚਿਰ ਸਮੇਂ ਦੀ ਸਦੀਵਤਾ ਨਾਲ ਇਕਮਿਕ ਹੋਈ ਸਾਤਵਿਕਤਾ ਇਨ੍ਹਾਂ ਦੇ ਸਨਮੁਖ ਨਹੀਂ ਹੁੰਦੀ। ਇਕ ਪਿਆਰ-ਭਿੱਜੀ ਆਤਮਾ ਸਾਹਮਣੇ ਹੋਇਆ ਕੀ ਹੋਵੇਗਾ ? ਇਹ ਮਿਰਜ਼ਾ ਗਾਲਿਬ ਕੋਲੋਂ ਪੁੱਛੇ : 'ਪਰਤਵੇ ਖ਼ੈਰ ਸੇ ਹੈ ਸ਼ਬਨਮ ਕੋ ਫਨਾ ਕੀ ਤਾਲੀਮ ।"
ਸਮੇਂ ਦੀ ਸਦੀਵਤਾ ਅਤੇ ਆਕਾਸ਼ ਦੀ ਅਨੰਤਤਾ ਕਿਸੇ ਕਿਸੇ ਮਨ ਰਾਹੀਂ ਹੀ ਪ੍ਰਤੀਬਿੰਬਤ ਹੁੰਦੀ ਹੈ; ਇਸ ਲਈ ਵਿਅਕਤੀ 'ਹੈਨ ਵਿਰਲੇ ਨਾਹੀ ਘਣੇ। ਸਾਤਵਿਕਤਾ ਇਕ ਅਜਿਹਾ ਟਿਕਾਣਾ ਹੈ, ਜਿਥੇ ਬੈਠ ਕੇ ਸਰਬ ਨੂੰ ਸਮਾਲਣਾ ਸੰਭਵ ਹੈ। ਜਿਸ ਤਰ੍ਹਾਂ ਦੇਸ਼ਾਂ/ ਮੁਲਕਾਂ ਦੇ ਸੰਚਾਲਕ ਇਹ ਜਾਣਦੇ ਹਨ ਕਿ ਉਨ੍ਹਾਂ ਦੇ ਦੇਸ਼ ਦਾ ਹਿਤ ਕਿਸ ਗੱਲ ਵਿਚ ਹੈ ਅਤੇ ਉਨ੍ਹਾਂ ਦੇ ਦੇਸ਼ ਦੇ ਵਸਨੀਕ ਕੀ ਕੁਝ ਕਰਨ ਕਿ ਉਹ ਆਪਣੇ ਦੇਸ਼ ਦੇ ਹਿਤਕਾਰੀ ਨਾਗਰਿਕ ਬਣ ਸਕਣ। ਇਸੇ ਤਰ੍ਹਾਂ ਸਾਤਵਿਕ ਵਿਅਕਤੀ ਵਿਸ਼ਵ ਦੇ ਹਿਤਾਂ ਦੀ ਸੋਝੀ ਰੱਖਦੇ ਹਨ ਅਤੇ ਮਨੁੱਖਾਂ ਨੂੰ ਇਹ ਦੱਸਣ ਦੇ ਸਮਰੱਥ ਹਨ ਕਿ ਸਮੁੱਚੀ ਮਨੁੱਖ ਜਾਤੀ ਦਾ ਕਲਿਆਣ ਕੀ ਕਰਨ ਵਿਚ ਹੈ। ਇਹ ਦੇਸ਼ਾਂ, ਧਰਮਾਂ, ਸੰਸਕ੍ਰਿਤੀਆਂ, ਸਿਆਸਤਾਂ, ਬੋਲੀਆਂ, ਪਹਿਰਾਵਿਆਂ ਅਤੇ ਵਰਣਾਂ ਦੇ ਵਿਤਕਰੇ ਤੋਂ ਉਪਰ ਉੱਠੇ ਹੋਏ ਪਾਰ-ਗ੍ਰਾਮੀ ਹਨ। ਇਹ ਵਿਸ਼ਵ-ਨਾਗਰਿਕ ਹਨ, ਜਿਨ੍ਹਾਂ ਦੀ ਕਲਪਨਾ ਦੇ ਢਾਈ ਹਜ਼ਾਰ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ।
'ਸਾਰੇ ਮਨੁੱਖ ਇਕ ਬ੍ਰਹਮ ਦੇ ਉਪਜਾਏ ਹੋਏ ਹਨ' ਇਹ ਖਿਆਲ ਢੇਰ ਪੁਰਾਣਾ ਹੈ। ਪਰ ਇਸ ਨੂੰ ਸੰਸਾਰੀ ਲੋਕਾਂ ਦੀ ਸੂਝ-ਬੂਝ ਅਤੇ ਪਹੁੰਚ ਤੋਂ ਪਰੇ ਦਾ ਵਿਚਾਰ ਮੰਨਿਆ ਜਾਂਦਾ ਹੈ। ਇਹ ਕੁਝ ਇਕ ਪਹੁੰਚੇ ਹੋਏ ਮਨਾਂ ਦੀ ਕਿਸੇ ਅਸਾਧਾਰਣ ਅਵਸਥਾ ਵਿਚ ਅਨੁਭਵ ਕੀਤਾ ਜਾਣ ਵਾਲਾ ਕੋਈ ਅਲੌਕਿਕ ਕ੍ਰਿਸ਼ਮਾ ਹੈ, ਜਿਸ ਨੂੰ ਸਾਧਾਰਣ ਲੋਕ ਪਾਖੰਡ ਵੀ ਨਹੀਂ ਆਖਦੇ ਅਤੇ ਵਾਸਤਵਿਕ ਵੀ ਨਹੀਂ ਮੰਨਦੇ। ਪਰ ਜੀਨੇ ਅਤੇ ਉਸ ਤੋਂ ਪਿੱਛੋਂ ਰੋਮਨ ਸ਼ਹਿਨਸ਼ਾਹ ਮਾਰਕਸ ਆਰੀਲੀਅਸ ਅਤੇ ਕਈ ਹੋਰ ਦੁਨੀਆਂਦਾਰ ਸਿਆਣਿਆਂ ਨੇ ਇਸ ਵਿਚਾਰ ਨੂੰ ਅਧਿਆਤਮਵਾਦ ਦੀ ਅਪਹੁੰਚਤਾ ਅਤੇ ਰਹੱਸਵਾਦ ਦੀ ਸੂਖਮਤਾ ਵਿਚੋਂ ਕੱਢ ਕੇ ਸੰਸਾਰਕ ਸਕੂਲਤਾ ਅਤੇ ਬੌਧਿਕ ਸਪੱਸ਼ਟਤਾ ਦੇ ਸਨਮੁਖ ਰੱਖਣ ਦਾ ਇਕ ਯਤਨ, ਅੱਜ ਤੋਂ ਦੋ ਕੁ ਹਜ਼ਾਰ ਸਾਲ ਪਹਿਲਾਂ ਕੀਤਾ ਸੀ। ਨੈਤਿਕਤਾ, ਮਨੋਵਿਗਿਆਨ, ਦਰਸ਼ਨ ਅਤੇ ਫਿਜਿਕਸ ਦੇ ਅਧਿਐਨ ਨੂੰ ਸੁੰਦਰ ਮਨੁੱਖੀ ਆਚਰਣ ਦੀ ਉਸਾਰੀ ਦਾ ਆਧਾਰ ਮੰਨਣ ਵਾਲੇ ਇਹ ਸਟੋਇਕ ਵਿਦਵਾਨ, ਇਸ ਗੱਲ ਦੇ ਵਿਸ਼ਵਾਸੀ ਸਨ ਕਿ ਵਿਸ਼ਵ ਦੀ ਵਿਗਿਆਨਕ ਜਾਣਕਾਰੀ ਮਨੁੱਖ ਵਿਚ ਸਾਰੇ ਵਿਸ਼ਵ ਦਾ ਇਕ ਅੰਗ ਹੋਣ ਦੀ ਚੇਤਨਾ ਜਗਾਉਣ ਦਾ ਜਾਦੂ ਕਰਨ ਦੇ ਸਮਰੱਥ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੋ ਵਿਸ਼ਵ ਨੂੰ ਨਹੀਂ ਜਾਣਦਾ ਉਸ ਦਾ ਰੱਬ ਨੂੰ ਜਾਣਦੇ ਹੋਣਾ ਵਿਅਰਥ ਹੈ।
ਜਿਸ ਵਿਸ਼ਵ ਦੇ ਅਸੀਂ ਨਾਗਰਿਕ ਹਾਂ, ਉਸ ਦੇ ਧਰਤ, ਧਵਲ ਆਕਾਸ਼ ਬਾਰੇ ਅਤੇ ਜਿਸ ਦੁਨੀਆਂ ਦੇ ਅਸੀਂ ਵਾਸੀ ਹਾਂ, ਉਸ ਦੇ ਦੀਪਾਂ, ਲੋਆਂ, ਪਾਤਾਲਾਂ ਬਾਰੇ ਸੁਣਨਾ, ਪੜ੍ਹਨਾ ਅਤੇ ਜਾਣਨਾ ਸਾਡੇ ਲਈ ਜ਼ਰੂਰੀ ਹੈ। ਇਸ ਨਾਲ ਸਾਡੀ ਸੋਚ ਸੁਤੰਤਰ ਹੁੰਦੀ ਹੈ, ਸਾਡਾ ਮਨ ਸੰਕੀਰਣਤਾ ਤਿਆਗ ਕੇ ਵਿਸ਼ਾਲਤਾ ਦਾ ਧਾਰਨੀ ਬਣਦਾ ਹੈ; ਅਤੇ ਅਸੀਂ ਵਿਸ਼ਵ-ਵਿਆਪਕ ਏਕਤਾ ਦਾ ਅਨੁਭਵ ਕਰਨ ਦੇ ਯੋਗ ਹੋਣਾ ਸਿੱਖਦੇ ਹਾਂ। ਆਪਣੇ ਆਲੇ-ਦੁਆਲੇ ਵਿਚ ਦੂਰ ਦੂਰ ਤਕ ਫੈਲੀ ਹੋਈ ਦੁਨੀਆਂ ਦੀ ਸੁੰਦਰਤਾ ਨੂੰ ਨਾ ਦੇਖ ਸਕਣ ਕਰਕੇ ਕਈ ਵੇਰ ਸਾਡੇ
1. ਸੂਰਜ ਦੀ ਰੋਸ਼ਨੀ ਤ੍ਰੇਲ ਲਈ ਮੌਤ ਦਾ ਸੁਨੇਹਾ ਹੈ।