ਅਪਰਾਧ ਵੀ ਇਕ ਕੰਮ ਹੈ ਅਤੇ ਹੋਰ ਸਾਰੇ ਕੰਮਾਂ ਵਾਂਗ ਮਨ, ਬਚਨ, ਅਤੇ ਕਰਮ ਇਸਦੇ ਤਿੰਨ ਰੂਪ ਜਾਂ ਟਿਕਾਣੇ ਹਨ। ਮਨ ਦੀ ਹੱਦ ਤਕ ਸਾਰੇ ਮਨੁੱਖ ਅਪਰਾਧੀ ਮੰਨੇ ਜਾ ਸਕਦੇ ਹਨ; ਬਚਨ ਦੀ ਹੱਦ ਤਕ ਬਹੁਤ ਸਾਰੇ ਮਨੁੱਖ ਅਪਰਾਧੀ ਆਪੇ ਜਾ ਸਕਦੇ ਹਨ: ਪਰ ਕਰਮ-ਰੂਪ ਵਿਚ ਅਪਰਾਧੀਆਂ ਦੀ ਗਿਣਤੀ ਉਪਰੋਕਤ ਪ੍ਰਕਾਰ ਦੇ ਅਪਰਾਧੀਆਂ ਨਾਲੋਂ ਬਹੁਤ ਘੱਟ ਹੈ। ਅਜਿਹੇ ਆਦਮੀ ਨਾ ਹੋਣ ਦੇ ਬਰਾਬਰ ਹਨ, ਜਿਨ੍ਹਾਂ ਨੇ ਮਨ ਕਰਕੇ ਕਿਸੇ ਦਾ ਬੁਰਾ ਕਦੇ ਨਹੀਂ ਚਿਤਵਿਆ ਅਤੇ ਕਿਸੇ ਕਾਨੂੰਨ ਨੂੰ ਤੋੜਨ ਦੀ ਇੱਛਾ ਕਦੇ ਨਹੀਂ ਕੀਤੀ। ਜਿੰਨਾ ਅਸੀਂ ਖਿਆਲ ਕਰਦੇ ਹਾਂ, ਬਚਨ ਦੇ ਰੂਪ ਵਿਚ ਉਸ ਨਾਲੋਂ ਕਿਤੇ ਬਹੁਤਾ ਅਪਰਾਧ ਕੀਤਾ ਜਾਂਦਾ ਹੈ; ਇਥੋਂ ਤਕ ਕਿ ਖਿਙੀ ਹੋਈ ਮਾਂ ਵੀ ਆਪਣੇ ਪੁੱਤ ਨੂੰ 'ਮਰ ਜਾਣਿਆਂ' ਅਤੇ 'ਟੁੱਟ ਪੈਣਿਆਂ' ਆਖਣ ਦਾ ਅਪਰਾਧ ਕਰ ਦਿੰਦੀ ਹੈ। ਸੋਚਿਆ ਜਾਵੇ ਤਾਂ ਹਰ ਕੌੜਾ ਬੋਲ ਇਕ ਅਪਰਾਧ ਹੈ। ਖਾਨਖਾਨਾ ਅਬਦੁਲ ਰਹੀਮ ਵਰਗਿਆਂ ਨੇ ਇਸ ਅਪਰਾਧ ਦੀ ਸਜ਼ਾ ਵੀ ਸੋਚੀ ਹੋਈ ਹੈ। ਆਪਣੇ ਕਰਮ-ਰੂਪ ਵਿਚ ਅਪਰਾਧ ਅਤਿਅੰਤ ਭਿਆਨਕ ਅਤੇ ਘਿਰਣਤ ਰੂਪ ਧਾਰਣ ਕਰ ਲੈਂਦਾ ਹੈ। ਕਾਨੂੰਨ ਕੋਲ ਬਚਨ ਅਤੇ ਕਰਮ-ਰੂਪ ਅਪਰਾਧਾਂ ਲਈ ਦੰਡ-ਵਿਧਾਨ ਹੈ ਪਰ ਮਨ ਕਰਕੇ ਕੀਤੇ ਜਾਣ ਵਾਲੇ ਅਪਰਾਧ ਲਈ ਦੰਡ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਇਹ ਕੰਮ ਧਰਮ ਅਤੇ ਮਨੋਵਿਗਿਆਨ ਨੂੰ ਸੌਂਪਿਆ ਗਿਆ ਹੈ।
ਸੁਭਾਵਕ ਹੀ ਇਹ ਪ੍ਰਸ਼ਨ ਸਾਡੇ ਸਨਮੁਖ ਆ ਖਲੋਂਦਾ ਹੈ ਕਿ ਜਦੋਂ ਮਨ ਕਰਕੇ ਅਪਰਾਧ ਦੀ ਸੰਭਾਵਨਾ ਸਰਵ-ਵਿਆਪਕ ਹੈ, ਉਦੋਂ ਕਰਮ ਕਰਕੇ ਕੁਝ ਕੁ ਆਦਮੀ ਹੀ ਅਪਰਾਧੀ ਕਿਉਂ ਹੁੰਦੇ ਹਨ ?
ਅੱਜ ਕੱਲ ਇਸ ਪ੍ਰਸ਼ਨ ਦਾ ਉੱਤਰ ਕਈ ਢੰਗਾਂ ਨਾਲ ਦਿੱਤਾ ਜਾ ਸਕਦਾ ਹੈ। ਕੋਈ 'ਜੀਨਜ਼' ਵਿਚ ਇਸਦਾ ਭੇਤ ਲੱਭੇਗਾ ਅਤੇ ਕੋਈ ਸੰਸਕਾਰਾਂ ਵਿਚ। ਮੇਰੇ ਲਈ ਸਾਰੇ ਸੱਚੇ ਹਨ। ਮੈਂ ਆਪਣੀ ਗੱਲ ਉਦੋਂ ਤੋਂ ਆਰੰਭ ਕਰਦਾ ਹਾਂ ਜਦੋਂ ਜੀਨਜ਼ ਅਤੇ ਸੰਸਕਾਰ ਜੀਵ ਨੂੰ ਮਨੁੱਖ ਰੂਪ ਦੇ ਕੇ ਇਸ ਸੰਸਾਰ ਵਿਚ ਲੈ ਆਉਂਦੇ ਹਨ। ਇਸ ਸੰਸਾਰ ਵਿਚ ਆਉਂਦਿਆਂ ਹੀ ਮਨੁੱਖ ਦਾ ਬੱਚਾ ਕਰਮ ਜਾਂ ਕੰਮ ਕਰਨੇ ਆਰੰਭ ਕਰ ਦਿੰਦਾ ਹੈ ਪਰ ਉਹ ਕੰਮ ਨਿਰੋਲ ਨਿੱਜੀ ਹੋਣ ਕਰਕੇ 'ਚੰਗੇ' ਜਾਂ 'ਬੁਰੇ' ਨਹੀਂ ਆਖੇ ਜਾਂਦੇ । ਕੁਝ ਕੁ ਸਾਲਾਂ ਦਾ ਹੋ ਕੇ ਉਹ ਅਜਿਹੇ
1. ਘਟੋਤਕਰ-ਮਹਾਂਭਾਰਤ ਦਾ ਇਕ ਪਾਤਰ ਭੀਮ ਸੈਨ ਦਾ ਪੁੱਤਰ-ਇਕ ਰਾਕਸ਼ਸ਼ੀ ਤੋਂ ਜਨਮਿਆ। ਇਸ ਨੇ ਮਹਾਂਭਾਰਤ ਦੇ ਯੁੱਧ ਵਿਚ ਮਰਨ ਲੱਗਿਆ ਆਪਣਾ ਆਕਾਰ ਵਧਾ ਕੇ ਕੌਰਵਾਂ ਦੀ ਸੈਨਾ ਦੇ ਹਜ਼ਾਰਾਂ ਸੈਨਕਾਂ ਨੂੰ ਦਰੜ ਦਿੱਤਾ ਸੀ।