ਕੰਮ ਕਰਨ ਲੱਗ ਪੈਂਦਾ ਹੈ, ਜਿਨ੍ਹਾਂ ਨੂੰ ਚੰਗੇ-ਬੁਰੇ ਦੀ ਸ੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਜੇ ਕੋਈ ਬੱਚਾ ਆਪਣੇ ਹਾਣੀਆਂ ਨਾਲ ਲੜਦਾ ਝਗੜਦਾ ਹੈ ਤਾਂ ਉਸਨੂੰ ਚੰਗਾ ਤਾਂ ਨਹੀਂ ਮੰਨਿਆ ਜਾਂਦਾ ਪਰ ਉਸਦਾ ਇਹ ਕੰਮ ਕਿਸੇ ਤਰ੍ਹਾਂ ਵੀ ਅਪਰਾਧ ਨਹੀਂ ਆਖਿਆ ਜਾ ਸਕਦਾ। ਲੜਾਕੇ ਬੱਚਿਆਂ ਵਿਚੋਂ ਕੋਈ ਵਿਰਲਾ ਹੀ ਅਪਰਾਧੀ ਹੁੰਦਾ ਹੈ। ਕਈ ਕਾਰਣਾਂ ਕਰਕੇ ਬੱਚੇ ਕਿਸੇ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰਦੇ ਹਨ, ਜਿਸ ਨੂੰ ਝੂਠ ਜਾਂ ਚੋਰੀ ਕਹਿਣ ਦੀ ਕਾਹਲ ਵੀ ਨਹੀਂ ਕਰਨੀ ਚਾਹੀਦੀ। ਛੋਟੀ ਮੋਟੀ ਤੋੜ ਫੋੜ ਅਤੇ ਜ਼ਿਦ ਵੀ ਬਚਪਨ ਦਾ ਸੁਭਾ ਹੈ। ਇਹ ਸਭ ਕੁਝ ਕਰਦਿਆਂ ਹੋਇਆ ਜੇ ਬੱਚਾ ਆਦਰ ਕਰਨਾ ਜਾਣਦਾ ਹੈ ਤਾਂ ਉਸਦੇ ਅਪਰਾਧੀ ਬਣ ਜਾਣ ਦੀ ਸੰਭਾਵਨਾ ਨਾ ਹੋਣ ਦੇ ਬਰਾਬਰ ਹੈ। ਨਿਰਾਦਰ ਜੁਰਮ ਦੀ ਜੜ੍ਹ ਹੈ। ਜਿਸ ਕਿਸੇ ਨੇ ਮੁਜਰਿਮ ਬਣ ਜਾਣਾ ਹੁੰਦਾ ਹੈ, ਉਹ ਆਪਣੇ ਕਿੱਤੇ ਦਾ ਸ੍ਰੀ ਗਣੇਸ਼ ਨਿਰਾਦਰ ਤੋਂ ਕਰਦਾ ਹੈ।
ਨਿਰਾਦਰ ਲਈ ਅਨਾਦਰ ਦਾ ਸ਼ਬਦ ਵੀ ਵਰਤਿਆ ਜਾ ਸਕਦਾ ਹੈ ਅਤੇ ਇਸਦਾ ਅਰਥ ਹੈ, ਆਦਰ ਦੀ ਅਣਹੋਂਦ। ਮੇਰਾ ਖਿਆਲ ਹੈ ਕਿ ਨਿਮਰਤਾ ਅਤੇ ਵਿਸਮਾਦ ਦਾ ਮਿਸ਼ਰਣ ਹੀ ਆਦਰ ਹੈ। ਨਿਮਰਤਾ ਤੋਂ ਮੇਰਾ ਭਾਵ ਹੈ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਅਤੇ ਉਨ੍ਹਾਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਦੀ ਰੁਚੀ। ਜਿਹੜੀ ਖ਼ੁਸ਼ੀ ਬੱਚੇ ਨੂੰ ਆਪਣੀ ਅਯੋਗਤਾ ਨੂੰ ਯੋਗਤਾ ਵਿਚ ਬਦਲ ਲੈਣ ਉੱਤੇ ਪ੍ਰਾਪਤ ਹੁੰਦੀ ਹੈ, ਉਸਨੂੰ ਮੈਂ ਵਿਸਮਾਦ ਆਖਿਆ ਹੈ। "ਬੱਚਿਆਂ ਵਿਚ ਉਪਰੋਕਤ ਗੁਣ ਸੁਭਾਵਕ ਹੀ ਹੁੰਦੇ ਹਨ। ਉਨ੍ਹਾਂ ਨੂੰ ਕਮਜੋਰੀ ਦਾ ਅਹਿਸਾਸ ਹੁੰਦਾ ਹੈ। ਉਹ ਇਸ ਤੋਂ ਸ਼ਰਮਿੰਦੇ ਨਹੀਂ ਹੁੰਦੇ, ਨਾ ਹੀ ਇਸਨੂੰ ਲੁਕਾਉਂਦੇ ਹਨ, ਸਗੋਂ ਆਪਣੀ ਕਮਜ਼ੋਰੀ ਨੂੰ ਮੰਨਣਾ ਅਤੇ ਪ੍ਰਗਟ ਕਰਨਾ ਉਨ੍ਹਾਂ ਲਈ ਪ੍ਰਸੰਨਤਾ ਦੀ ਗੱਲ ਹੁੰਦੀ ਹੈ। ਕਮਜ਼ੋਰੀਆਂ ਨੂੰ ਦੂਰ ਕਰ ਸਕਣ ਵਿਚ ਉਹ ਪੂਰਾ ਵਿਸ਼ਵਾਸ ਰੱਖਦੇ ਹਨ ਅਤੇ ਜਿਨ੍ਹਾਂ ਵਿਚੋਂ ਉਹ ਕਮਜ਼ੋਰੀਆਂ ਅਲੋਪ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਵਿਸਮਾਦ ਭਰੀ ਖ਼ੁਸ਼ੀ ਨਾਲ ਵੇਖਦੇ ਹਨ। ਇਸ ਲਈ ਬੱਚੇ ਸਤਿਕਾਰ ਕਰਨ ਲਈ ਤਿਆਰ ਰਹਿੰਦੇ ਹਨ। ਆਦਰ ਕਰਨ ਦੀ ਜਾਚ ਉਹ ਸਹਿਜੇ ਹੀ ਸਿੱਖ ਲੈਂਦੇ ਹਨ।"
ਜਿਹੜਾ ਬੱਚਾ ਆਦਰ ਨਹੀਂ ਕਰਦਾ, ਉਸ ਵਿਚ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ, ਉਨ੍ਹਾਂ ਨੂੰ ਸਵੀਕਾਰ ਕਰਨ ਦੀ ਰੁਚੀ ਅਤੇ ਕਿਸੇ ਪ੍ਰਾਪਤੀ ਤੋਂ ਮਿਲਣ ਵਾਲੀ ਖੁਸ਼ੀ ਦੀ ਰੀਙ ਨਹੀਂ ਹੈ। ਉਸ ਵਿਚ ਇਹ 'ਨਿਰਮਲ ਕੇ" ਨਹੀਂ ਹੈ ਕਿ ਮੈਂ ਆਪਣੀ ਕਿਸੇ ਕਮਜ਼ੋਰੀ ਕਾਰਨ ਆਪਣੇ ਕਿਸੇ ਧਰਮ ਦਾ ਪਾਲਣ ਕਰਨ ਦੇ ਅਯੋਗ ਹਾਂ। ਉਸ ਵਿਚ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਨ ਜੋਗੀ ਨਿਮਰਤਾ ਨਹੀਂ ਹੈ; ਅਤੇ ਉਹ ਕਿਸੇ ਵਿਸਮਾਦ ਦਾ ਅਭਿਆਸੀ ਵੀ ਨਹੀਂ ਹੈ। ਕਿਸੇ ਅਲੌਕਿਕ ਖ਼ੁਸ਼ੀ ਦੀ ਕਲਪਨਾ ਉਸਨੂੰ ਉਤਸ਼ਾਹਤ ਨਹੀਂ ਕਰਦੀ, ਉਹ ਜੀਵਨ ਨਾਲ ਰੁੱਸ ਗਿਆ ਹੈ। ਉਸਦਾ ਇਹ ਰੋਸਾ, ਸਮਾ ਪਾ ਕੇ ਦੁਸ਼ਮਣੀ ਦਾ ਰੂਪ ਧਾਰਣ ਕਰ ਸਕਦਾ ਹੈ।
ਬੱਚੇ ਦੀ ਸਭ ਤੋਂ ਪਹਿਲੀ ਮਿੱਤਰਤਾ ਆਪਣੀ ਮਾਤਾ ਨਾਲ ਹੁੰਦੀ ਹੈ। ਮਾਂ ਰਾਹੀਂ ਉਹ ਪੂਰੀ ਇਸਰੀ ਜਾਤੀ ਨਾਲ ਸੰਬੰਧਤ ਹੁੰਦਾ ਹੈ। ਮਾਂ ਉਸਨੂੰ ਮਮਤਾ, ਸਹਾਇਤਾ, ਪਿਆਰ, ਖਿਮਾ ਅਤੇ ਦਇਆ ਦੀ ਦੇਵੀ ਦਿੱਸਦੀ ਹੈ ਜਾਂ ਦਿੱਸਣੀ ਚਾਹੀਦੀ ਹੈ। ਜਿਸ ਬੱਚੇ ਨੂੰ ਮਾਂ ਇਉਂ
1. 'ਨਿਰਮਲ ਭੈ' ਨੂੰ ਅਯੋਗਤਾ ਦਾ ਅਹਿਸਾਸ ਵੀ ਆਖਿਆ ਜਾ ਸਕਦਾ ਹੈ।