Back ArrowLogo
Info
Profile

ਦਿਸੀ ਹੈ ਉਹ ਸਾਰੀ ਇਸਤ੍ਰੀ ਜਾਤੀ ਵਿਚ ਮਾਂ ਵੇਖਦਾ ਹੈ; ਅਤੇ ਜਿਸ ਨੇ ਬਚਪਨ ਵਿਚ ਇਸਤ੍ਰੀ ਵਿਚਲੀ 'ਮਾਂ' ਦਾ ਸਤਿਕਾਰ ਕਰਨਾ ਸਿੱਖ ਲਿਆ ਹੈ, ਉਸ ਨੂੰ ਹੋਰ ਸਾਰੇ ਸਤਿਕਾਰਾਂ ਦੀ ਸਿਖਲਾਈ ਆਪਣੇ ਆਪ ਪ੍ਰਾਪਤ ਹੋ ਜਾਵੇਗੀ।

ਜੇ ਮਾਂ ਸੁਭਾਵਕ ਤੌਰ ਉੱਤੇ ਗੁਸੈਲ ਅਤੇ ਕਠੋਰ ਹੈ; (ਜਾਂ) ਜੇ ਉਹ ਹੋਰ ਝਮੇਲਿਆਂ ਵਿਚੋਂ ਵਿਹਲ ਨਾ ਮਿਲਣ ਕਰਕੇ ਬੱਚੇ ਵੱਲੋਂ ਬੇ-ਧਿਆਨ ਹੋਣ ਲਈ ਮਜਬੂਰ ਹੈ: (ਜਾਂ) ਜੇ ਉਹ ਵਿਲਾਸ ਨੂੰ ਬੱਚੇ ਨਾਲੋਂ ਜ਼ਿਆਦਾ ਜ਼ਰੂਰੀ ਸਮਝ ਕੇ ਰੰਗ-ਰਲੀਆਂ ਨੂੰ ਪਹਿਲ ਦਿੰਦੀ ਹੈ; (ਜਾਂ) ਜੋ ਘਰੇਲੂ ਕਲੇਸ਼ ਕਾਰਟ ਮਾਂ ਬੱਚੇ ਨੂੰ ਆਪਣੇ ਕ੍ਰੋਧ ਦਾ ਨਿਸ਼ਾਨਾ ਬਣਾਉਂਦੀ ਹੈ;

(ਜਾਂ) ਜੇ ਅਜਿਹੇ ਕਿਸੇ ਕਾਰਣ ਕਰਕੇ ਮਾਂ ਬੱਚੇ ਨੂੰ ਛੱਡ ਕੇ ਉਸ ਤੋਂ ਪਰੇ ਚਲੇ ਜਾਂਦੀ ਹੈ: (ਜਾਂ) ਜੇ ਘਰੋਂ ਬਾਹਰ ਕੰਮ ਕਰਦੀ ਹੋਣ ਕਰਕੇ ਮਾਂ ਬੱਚੇ ਨੂੰ ਉਨ੍ਹਾਂ ਲੋਕਾਂ ਦੀ ਦੇਖ-ਰੇਖ ਵਿਚ ਛੱਡਣ ਲਈ ਮਜਬੂਰ ਹੈ, ਜਿਨ੍ਹਾਂ ਦੇ ਸਨੇਹ ਉੱਤੇ ਬੱਚਾ ਆਪਣਾ ਅਧਿਕਾਰ ਨਹੀਂ ਸਮਝਦਾਂ: ਤਾਂ ਬੱਚੇ ਦੇ ਮਨ ਦੀ ਧਰਤੀ ਵਿਚ ਆਦਰ ਦਾ ਅੰਕੁਰ ਨਹੀਂ ਟੁੱਟੇਗਾ।

ਮਾਂ ਜਾਂ ਇਸਤ੍ਰੀ ਦੇ ਰੂਪ ਵਿਚ ਅਸੀਂ ਕੋਮਲਤਾ, ਪਵਿੱਤਰਤਾ, ਦਇਆ, ਖਿਮਾ ਅਤੇ ਸੁੰਦਰਤਾ ਦਾ ਸਤਿਕਾਰ ਕਰਨਾ ਸਿੱਖਦੇ ਹਾਂ। ਇਕ ਵੇਰ ਇਸ ਆਦਰ ਦਾ ਬੀਜ ਬੀਜਿਆ ਜਾਣ ਉੱਤੇ ਬੁਢਾਪੇ ਦੇ ਰੂਪ ਵਿਚ ਕਮਜ਼ੋਰੀ, ਪੁਰਾਤਨਤਾ ਅਤੇ ਪਰੰਪਰਾ ਪ੍ਰਤੀ ਸਦਭਾਵਨਾ ਅਤੇ ਸਤਿਕਾਰ ਦਾ ਭਾਵ ਪੈਦਾ ਹੋ ਜਾਣਾ ਸੁਭਾਵਕ ਹੁੰਦਾ ਹੈ। ਆਪਣੇ ਨਾਲੋਂ ਉਮਰ ਵਿਚ ਵੱਡਿਆਂ ਅਤੇ ਅਧਿਆਪਕਾਂ ਦੇ ਸਤਿਕਾਰ ਰਾਹੀਂ  ਸਾਨੂੰ ਗਿਆਨ ਅਤੇ ਅਨੁਸ਼ਾਸਨ ਦਾ ਸਤਿਕਾਰ ਕਰਨਾ ਆਉਂਦਾ ਹੈ। ਪਰ ਆਦਰ-ਭਵਨ ਦੀ ਇਹ ਅਦਭੁੱਤ ਉਸਾਰੀ ਮਾਂ ਜਾਂ ਇਸਤ੍ਰੀ-ਸਤਿਕਾਰ ਦੀ ਨੀਂਹ ਉੱਤੇ ਹੀ ਉਸਰਦੀ ਹੈ। ਮਜ਼ਬੂਤ ਨੀਹਾਂ ਉੱਤੇ ਕੋਬੀਆਂ ਉਸਾਰੀਆਂ ਵੀ ਸੰਭਵ ਹਨ ਅਤੇ ਨੀਹਾਂ ਦੀ ਕਮਜੋਰੀ ਨੂੰ ਧਿਆਨ ਵਿਚ ਰੱਖਣ ਨਾਲ ਉਤਲੀ ਉਸਾਰੀ ਯਥਾ-ਯੋਗ ਸੁੰਦਰ ਵੀ ਬਣਾਈ ਜਾ ਸਕਦੀ ਹੈ। ਬਹੁਤੇ ਸਾਰ ਨਾਲ ਕਮਜ਼ੋਰ ਨੀਹਾਂ ਬੈਠ ਜਾਂਦੀਆਂ ਹਨ, ਇਸ ਸੱਚ ਦਾ ਸਤਿਕਾਰ ਕੀਤਾ ਜਾਣਾ ਨਾ ਕਠਨ ਹੈ ਨਾ ਅਯੋਗ।

ਮੈਂ ਜੀਵਨ ਵਿਚੋਂ ਆਦਰ ਦੇ ਅਲੋਪ ਹੋ ਜਾਣ ਨੂੰ ਅਪਰਾਧ ਦੇ ਵਾਧੇ ਦਾ ਮੂਲ ਕਾਰਣ ਮੰਨਦਾ ਹਾਂ। ਆਧੁਨਿਕ ਸੰਸਾਰ ਵਿਚ ਮਾਪਿਆਂ, ਵੱਡਿਆ ਭਰਾਵਾਂ ਅਧਿਆਪਕਾਂ, ਬੁੱਢਿਆਂ ਅਤੇ ਕੰਮਾਂ ਦੇ ਇਨਚਾਰਜਾਂ ਦਾ ਆਦਰ ਉੱਕਾ ਅਲੋਪ ਹੁੰਦਾ ਜਾ ਰਿਹਾ ਹੈ। ਜੇ ਅੱਜ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਆਦਰ ਨਹੀਂ ਕਰਦੇ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਅਪਰਾਧੀ ਹਨ, ਇਸ ਕਰਕੇ ਅਜਿਹਾ ਕਰਦੇ ਹਨ; ਤਾਂ ਵੀ ਇਨ੍ਹਾਂ ਵਿਚੋਂ ਕੁਝ ਇਕ ਅਪਰਾਧੀ ਜਰੂਰ ਬਣ ਜਾਣਗੇ ਕਿਉਂਜ਼ ਉਨ੍ਹਾਂ ਦੇ ਮਨ ਵਿਚ ਜੀਵਨ ਲਈ ਆਦਰ  ਨਹੀਂ ਹੈ। ਪਰਿਵਾਰ-ਪ੍ਰਬੰਧ ਦੀ ਹਾਨੀ ਅਨਾਦਰ ਦੇ ਭਾਵ ਵਿਚ ਵਾਧੇ ਦਾ ਮੂਲ ਕਾਰਣ ਹੈ ਅਤੇ ਪਰਿਵਾਰ-ਪ੍ਰਬੰਧ ਦੀ ਹਾਨੀ ਇਸਤ੍ਰੀ ਦੇ ਯੋਗ ਸਮਾਜਕ ਸਥਾਨ ਦਾ ਨਿਰਾਦਰ ਕਰਨ ਨਾਲ ਹੋਈ ਹੈ। ਸਮਾਜਾਂ ਦੇ ਪ੍ਰਬੰਧਕਾਂ ਨੂੰ, ਵਿਸ਼ੇਸ਼ ਕਰਕੇ ਅਰਥ-ਸ਼ਾਸਤ੍ਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਆਪਣੇ ਆਪ ਵਿਚ ਸ਼ਰਮਸਾਰ ਹੋ ਜਾਵੇਗੀ ਅਤੇ ਆਉਣ ਵਾਲਾ ਸਮਾਂ ਬਹੁਤੀ ਦੂਰ ਨਹੀਂ ਹੈ। ਦਸ ਸਾਲ ਦੇ ਬੱਚੇ ਕਤਲ ਕਰਦੇ ਹਨ; ਅੱਠ ਸਾਲ ਦੇ ਬੱਚੇ ਕਾਰਾਂ ਸਾੜਦੇ, ਸ਼ੀਸ਼ੇ ਭੰਨਦੇ, ਚੋਰੀਆਂ ਕਰਦੇ ਅਤੇ ਇਨ੍ਹਾਂ ਕੰਮਾਂ ਦੀ ਪੁਲਿਸ ਨੂੰ ਰਿਪੋਰਟ ਕਰਨ ਵਾਲਿਆਂ ਦੇ ਘਰਾਂ ਨੂੰ ਅੱਗਾਂ ਲਾਉਂਦੇ ਹਨ; ਤੇਰ੍ਹਾਂ ਸਾਲ ਦੇ ਬੱਚੇ ਸਕੂਲਾਂ ਵਿਚ ਆਪਣੀਆਂ

106 / 140
Previous
Next