ਜਿਸ ਸਮਾਜ ਵਿਚ ਮਿਹਨਤ ਦੀ ਮਜ਼ਦੂਰੀ ਜਾਂ ਤਨਖ਼ਾਹ ਏਨੀ ਘੱਟ ਹੈ ਕਿ ਆਦਮੀ ਦੀ ਕਮਾਈ ਨਾਲ ਘਰ ਦਾ ਖਰਚ ਨਹੀਂ ਤੁਰਦਾ ਅਤੇ ਔਰਤ ਨੂੰ ਕਮਾਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਉਸ ਸਮਾਜ ਦੇ ਸਿਆਸੀ ਨੇਤਾ ਅਤੇ ਅਰਥ-ਸ਼ਾਸਤ੍ਰੀ ਜੁਰਮ ਨੂੰ ਜਨਮ ਦੇਣ ਵਾਲੇ ਮੁਜਰਮ ਮੰਨੇ ਜਾਣੇ ਚਾਹੀਦੇ ਹਨ। ਜੁਰਮ ਦੇ ਵਿਕਾਸ ਵੱਲ ਵੇਖੀਏ ਤਾਂ ਇਉਂ ਲੱਗਦਾ ਹੈ ਕਿ ਸੱਭਿਅਤਾ ਦੇ ਵਿਕਾਸ ਨਾਲ ਇਹ ਵਧਦਾ ਗਿਆ ਹੈ। ਨਿਰਾ ਵਧਦਾ ਹੀ ਨਹੀਂ ਗਿਆ, ਸਗੋਂ ਵਿਕਸਦਾ ਗਿਆ ਹੈ: ਗੁੰਝਲਦਾਰ ਹੁੰਦਾ ਗਿਆ ਹੈ; ਇਕ ਕਿੱਤਾ, ਇਕ ਕਾਰੋਬਾਰ ਬਣਦਾ ਗਿਆ ਹੈ ਅਤੇ ਸਮਾਜ ਦੇ ਸਤਿਕਾਰਯੋਗ ਵਿਅਕਤੀ ਇਸ ਕਾਰੋਬਾਰ ਨੂੰ ਏਨੀ ਸਫ਼ਾਈ ਅਤੇ ਸਾਵਧਾਨੀ ਨਾਲ ਚਲਾਉਣਾ ਸਿੱਖਦੇ ਗਏ ਹਨ ਕਿ ਚੋਰ ਅਤੇ ਚੌਕੀਦਾਰ ਦੀ ਪਛਾਣ ਔਖੀ ਹੁੰਦੀ ਗਈ ਹੈ। ਅੱਜ ਜਦੋਂ ਸੱਭਿਅਤਾ ਆਪਣੇ ਸਿਖਰ ਉੱਤੇ ਹੈ, ਉਦੋਂ ਅਸਲੀ ਮੁਜਰਿਮਾਂ ਦੀ ਪਛਾਣ ਵੀ ਅਤਿਅੰਤ ਔਖੀ ਹੋ ਚੁੱਕੀ ਹੈ। ਪਰਿਵਾਰ ਪ੍ਰਬੰਧ ਦੇ ਅਨਾਦਰ ਅਤੇ ਆਰਥਕ ਵਿਵਸਥਾ ਦੇ ਅਨਿਆਂ ਨੂੰ ਅਪਰਾਧ ਦੀ ਜੜ੍ਹ ਮੰਨਣਾ ਬਹੁਤ ਮੁਸ਼ਕਿਲ ਲੱਗਦਾ ਹੈ। ਇਸ ਲਈ ਉਪਰੋਕਤ ਇਹ ਗੱਲ ਕਿ 'ਸਿਆਸੀ ਨੇਤਾ ਅਤੇ ਅਰਧ-ਸ਼ਾਸਤ੍ਰੀ ਜੁਰਮ ਵਿਚ ਵਾਧੇ ਦੇ ਜ਼ਿੰਮੇਦਾਰ ਮੰਨੇ ਜਾਣੇ ਚਾਹੀਦੇ ਹਨ' ਜ਼ਰਾ ਓਪਰੀ ਲੱਗਦੀ ਹੈ।
ਬੇਕਾਰੀ ਜਾਂ ਬੇ-ਰੋਜ਼ਗਾਰੀ ਨੂੰ ਜੁਰਮ ਨਾਲ ਜੋੜਨਾ ਮੈਨੂੰ ਬਹੁਤਾ ਠੀਕ ਨਹੀਂ ਲੱਗਦਾ। ਬੇਕਾਰੀ ਕਾਰਣ ਅਪਰਾਧ ਵਿਚ ਕੁਝ ਵਾਧਾ ਜਰੂਰ ਹੁੰਦਾ ਹੋਵੇਗਾ, ਪਰ ਓਨਾ ਨਹੀਂ ਜਿੰਨਾ ਆਖਿਆ ਅਤੇ ਮੰਨਿਆ ਜਾਂਦਾ ਹੈ। ਇਕ ਸਾਧਾਰਣ ਆਦਮੀ ਕੇਵਲ ਬੇਕਾਰ ਹੋਣ ਦੀ ਵਜ੍ਹਾ ਨਾਲ ਅਪਰਾਧੀ ਨਹੀਂ ਬਣ ਸਕਦਾ। ਵਰਤਮਾਨ ਸਮੇਂ ਵਿਚ ਸੋਲ੍ਹਾਂ ਸਾਲ ਦੀ ਉਮਰ ਤੋਂ ਛੋਟੇ ਮੁੰਡਿਆਂ ਵਿਚ ਅਪਰਾਧ ਦੀ ਰੁਚੀ ਜੋਰਾਂ ਉੱਤੇ ਹੈ। ਜਿਨ੍ਹਾਂ ਉੱਨਤ ਸਮਾਜਾ ਵਿਚ ਬੱਚਿਆ ਨੂੰ ਸੋਲ੍ਹਾਂ ਸਾਲ ਦੀ ਉਮਰ ਤਕ ਕਾਨੂੰਨੀ ਤੌਰ ਉੱਤੇ ਵਿਦਿਆਰਥੀ ਜੀਵਨ ਜੀਉਣਾ ਪੈਂਦਾ ਹੈ, ਉਨ੍ਹਾਂ ਸਮਾਜਾਂ ਦੇ ਬੱਚਿਆਂ ਨੂੰ ਬੇਕਾਰ ਜਾਂ ਬੇ-ਰੋਜ਼ਗਾਰ ਨਹੀਂ ਮੰਨਿਆ ਜਾ ਸਕਦਾ। ਉਹ ਵਿਹਲੇ ਨਹੀਂ ਹਨ। ਉਹ ਆਪਣੀ ਕਾਰੇ ਲੱਗੇ ਹੋਏ ਹਨ। ਜੋ ਉਨ੍ਹਾਂ ਵਿਚ ਅਪਰਾਧ ਦੀ ਰੁਚੀ ਉਤਪੰਨ ਹੋ ਰਹੀ ਹੈ ਤਾਂ ਇਸਦਾ ਕਾਰਣ ਬੇ-ਰੋਜਗਾਰੀ ਨਹੀਂ ਕੁਝ ਹੋਰ ਹੈ। ਘੋਰ ਅਪਰਾਧ ਕਰਨ ਵਾਲੇ ਅਪਰਾਧੀ ਆਮ ਕਰਕੇ ਕੰਮਾਂ ਕਾਰਾ ਉੱਤੇ ਲੱਗੇ ਹੋਏ ਆਦਮੀ ਹੁੰਦੇ ਹਨ। ਵਿਹਲ ਕਿਸੇ ਤਰ੍ਹਾਂ ਵੀ ਅਪਰਾਧ ਦੀ ਰੁਚੀ ਪੈਦਾ ਨਹੀਂ ਕਰਦੀ ਹਾਂ, ਅਪਰਾਧ ਦੀ ਰੁਚੀ 'ਕੰਮ' ਵਿਚ ਅਰੁਚੀ ਦਾ ਕਾਰਣ ਹੋ ਸਕਦੀ ਹੈ ਅਤੇ ਕੰਮ ਵਿਚ ਰੁਚੀ ਪੈਦਾ ਕਰ ਕੇ ਅਪਰਾਧ ਦੀ ਰੁਚੀ ਘਟਾਈ ਜਾਂ ਮੁਕਾਈ ਜਾ ਸਕਦੀ ਹੈ। ਵਿਹਲ ਕੇਵਲ ਉਨ੍ਹਾਂ ਨੂੰ ਹੀ ਅਪਰਾਧ ਲਈ ਪ੍ਰੇਰਤ ਕਰ ਸਕਦੀ ਹੈ, ਜਿਨ੍ਹਾਂ ਵਿਚ ਅਪਰਾਧ ਦੀ 'ਰੁਚੀ' ਮੌਜੂਦ ਹੋਵੇ।
ਅਪਰਾਧ ਜਾਂ ਜੁਰਮ ਦੀ ਜੜ੍ਹ ਨਿਰਾਦਰ ਦੇ ਭਾਵ ਵਿਚ ਹੈ। ਜੀਵਨ ਪ੍ਰਤੀ ਨਿਰਾਦਰ ਦਾ ਤਾਵ ਬਚਪਨ ਵਿਚ ਹੀ ਪੈਦਾ ਹੋ ਜਾਂਦਾ ਹੈ ਅਤੇ ਇਸਦੀ ਨੀਂਹ ਵਿਚ ਮਾਂ ਦਾ ਨਿਰਾਦਰ ਬੈਠਾ ਹੋਇਆ ਹੁੰਦਾ ਹੈ, ਜਿਸਦਾ ਕਾਰਣ ਜਾਂ ਤਾਂ ਮਾਤਾ ਆਪ ਹੁੰਦੀ ਹੈ ਜਾਂ ਉਸਦਾ ਸਮਾਜਕ