Back ArrowLogo
Info
Profile
ਹੈ ਪਰ ਅਜੇ ਤਕ ਜੁਰਮ ਜਿੰਨੀ ਤ੍ਰਿਸਕਾਰੀ ਨਹੀਂ ਜਾ ਸਕੀ। ਕੌਮਾਂ ਜਾਂ ਦੇਸ਼ਾਂ ਨੂੰ ਆਪਸੀ ਮੇਲ-ਜੋਲ ਵਿਚ, ਕਿਸੇ ਕਾਨੂੰਨ ਜਾਂ ਨੇਮ ਦਾ ਪਾਲਨ ਕਰਨ ਦੀ ਮਜਬੂਰੀ ਨਹੀਂ ਸੀ ਹੁੰਦੀ। ਨਿਰੋਲ ਨਿੱਜੀ ਹਿੱਤਾਂ ਦੀ ਰਾਖੀ ਦੇ ਮਨੋਰਥ ਦੀ ਪ੍ਰਾਪਤੀ ਲਈ ਸ਼ਕਤੀ, ਹਿੰਸਾ ਅਤੇ ਹੱਤਿਆ ਨੂੰ ਸਾਧਨ ਮੰਨਦੇ ਹੋਏ ਮਨੁੱਖੀ ਸਮਾਜ ਜੰਗ ਨੂੰ, ਆਪਣੀ ਹੋਂਦ ਕਾਇਮ ਰੱਖਣ ਲਈ, ਜਰੂਰੀ ਸਮਝਦੇ ਆਏ ਹਨ। ਅੰਤਰ-ਰਾਸ਼ਟਰੀ ਕਾਨੂੰਨ ਦੀ ਅਣਹੋਂਦ ਵਿਚ ਜੰਗ ਨੂੰ ਜੁਰਮ ਆਖਣ ਜਾਂ ਸਿੱਧ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਸਦੇ ਉਲਟ ਦੇਸ਼ਾ, ਕੰਮਾਂ ਅਤੇ ਸਮਾਜਾਂ ਦੀ ਸਲਾਮਤੀ ਦਾ ਸਾਧਨ ਮੰਨੀ ਜਾਣ ਕਰਕੇ ਇਸ ਨੂੰ ਭਰਵਾਂ ਸਤਿਕਾਰ ਮਿਲਦਾ ਰਿਹਾ ਹੈ। ਦੁਨੀਆਂ ਦੇ ਸਾਰੇ ਦਾਰਸ਼ਨਿਕ ਜੁਰਮ ਦੇ ਇਸ ਵਿਰਾਟ ਰੂਪ ਦੀ ਕੀਰਤੀ ਕਰਨ ਵਿਚ ਗੌਰਵ ਮਹਿਸੂਸ ਕਰਦੇ ਰਹੇ ਹਨ।

ਆਧੁਨਿਕ ਯੁਗ ਵਿਚ ਅੰਤਰ-ਰਾਸ਼ਟਰੀ ਕਾਨੂੰਨ ਤਾਂ ਹੋਂਦ ਵਿਚ ਆ ਗਿਆ ਹੈ ਪਰ ਉਸ ਨੂੰ ਲਾਗੂ ਕਰਨ ਲਈ ਕੋਈ ਕੇਂਦਰੀ ਸ਼ਕਤੀ ਹੋਂਦ ਵਿਚ ਨਹੀਂ ਆਈ। ਅੰਤਰ-ਰਾਸ਼ਟਰੀ ਕਾਨੂੰਨ ਦੀ ਹੋਂਦ ਇਕ ਅਜਿਹੀ ਰੋਸ਼ਨੀ ਹੈ, ਜਿਸ ਦੀ ਸਹਾਇਤਾ ਨਾਲ ਜੰਗ ਅਤੇ ਜੁਰਮ ਦੀ ਇਕ-ਰੂਪਤਾ ਵੇਖੀ ਜਾਣੀ ਸੰਖੀ ਹੋ ਗਈ ਹੈ। ਉਹ ਦਿਨ ਵੀ ਬਹੁਤੀ ਦੂਰ ਨਹੀਂ, ਜਦੋਂ ਸਰਵ-ਵਿਆਪਕ, ਸਰਵੱਗਿਆ ਅਤੇ ਸਰਵ-ਸ਼ਕਤੀਮਾਨ ਰੱਬ ਦੀ ਕਲਪਨਾ, ਅੰਤਰ-ਰਾਸ਼ਟਰੀ ਸੈਨਿਕ-ਸੱਤਾ ਦੇ ਰੂਪ ਵਿਚ ਸਾਕਾਰ ਕਰ ਲਈ ਜਾਵੇਗੀ ਅਤੇ ਜੰਗ ਨੂੰ ਜੁਰਮ ਆਖ ਕੇ ਸੰਸਾਰ ਦੇ ਸਰਵੁੱਚ ਅਪਰਾਧੀਆਂ ਨੂੰ ਮਹਾਂ ਅਪਰਾਧ ਕਰਨ ਤੋਂ ਰੋਕਿਆ ਜਾਣਾ ਸੰਭਵ ਹੋ ਜਾਵੇਗਾ। ਉਸ ਦਿਨ ਜੰਗ ਅਤੇ ਜੁਰਮ ਜੌੜੇ ਭਰਾ ਜਾਪਣ ਲੱਗ ਪੈਣਗੇ । ਦੋਹਾਂ ਦੁਆਰਾ ਜੀਵਨ ਨੂੰ ਦਿੱਤੀ ਜਾਣ ਵਾਲੀ ਪੀੜ ਅਤੇ ਜੀਵਨ ਦਾ ਕੀਤਾ ਜਾਣ ਵਾਲਾ ਨਿਰਾਦਰ ਜੀਵਨ ਲਈ ਇਕੋ ਜਿਹੇ ਅਸਹਿ ਹੋ ਜਾਣਗੇ। ਉਦੋਂ ਜੀਵਨ ਵਿਚਲਾ ਕਿੰਨਾ ਕੁਝ ਬਦਲ ਜਾਵੇਗਾ; ਕਿੰਨੇ ਉੱਚੇ ਸਿਰ ਨੀਵੀਆਂ ਪਾ ਲੈਣਗੇ; ਅਤੇ ਕਿੰਨੇ ਗੌਰਵ ਨਮੋਸ਼ੀਆਂ ਵਿਚ ਬਦਲ ਜਾਣਗੇ। ਇਸ ਅੰਤਰ ਦਾ ਅੰਦਾਜ਼ਾ ਲਾਉਣ ਲਈ ਅਜੋਕੀ ਹਾਲਤ ਵੱਲ ਵੇਖਣਾ ਕਿਸੇ ਹੱਦ ਤਕ ਸਹਾਈ ਹੋ ਸਕਦਾ ਹੈ।

ਤੁਸੀਂ ਮੋਟਰ ਕਾਰ ਚਲਾ ਰਹੇ ਹੋ ਅਤੇ ਦਸ ਪੰਦਰਾਂ ਮੀਲਾਂ ਦੀ ਦੂਰੀ ਉੱਤੇ ਵੱਸਦੇ ਕਿਸੇ ਮਿੱਤਰ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਦੀ ਇੱਛਾ ਨਾਲ ਉਸ ਦੇ ਘਰ ਵੱਲ ਯਾਤਰਾ ਕਰ ਰਹੇ ਹੈ। ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਹਾਨੀ ਪੁਚਾਉਣ ਦਾ ਕੋਈ ਖ਼ਿਆਲ ਤੁਹਾਡੇ ਮਨ ਵਿਚ ਨਹੀਂ।  ਇਕ ਪੈਦਲ ਚੱਲਦਾ ਆਦਮੀ ਅਚਾਨਕ ਸੜਕ ਵਿਚ ਆ ਗਿਆ। ਉਹੋ । ਇਥੇ ਤਾਂ ਪੈਦਲਾਂ ਲਈ ਸੜਕ ਪਾਰ ਕਰਨ ਦੀ ਥਾਂ ਬਣੀ ਹੋਈ ਹੈ । ਤੁਸੀਂ ਕਿਸੇ ਬੇ-ਧਿਆਨੀ ਕਾਰਣ ਵੇਲੇ ਸਿਰ ਆਪਣੀ ਕਾਰ ਨਹੀਂ ਰੋਕ ਸਕੇ। ਸਖ਼ਤ ਬ੍ਰੇਕ ਲਾਉਣੀ ਪੈ ਗਈ ਹੈ ਤਾਂ ਵੀ ਤੁਹਾਡੀ ਕਾਰ ਉਸ ਨੂੰ ਵੱਜ ਗਈ ਹੈ ਅਤੇ ਉਹ ਸੜਕ ਵਿਚ ਡਿੱਗ ਪਿਆ ਹੈ । ਸ਼ੁਕਰ ਹੈ, ਇਸ ਪੈਦਲ ਆਦਮੀ ਨੂੰ ਬਹੁਤੀ ਸੱਟ ਨਹੀਂ ਲੱਗੀ। ਐਂਬੂਲੈਂਸ ਅਤੇ ਪੁਲਿਸ ਆਈ ਹੈ। ਆਦਮੀ ਨੇ ਹਸਪਤਾਲ ਜਾਣ ਦੀ ਲੋੜ ਨਹੀਂ ਸਮਝੀ, ਇਸ ਲਈ ਐਂਬੂਲੈਂਸ ਖਾਲੀ ਪਰਤ ਗਈ ਹੈ, ਪਰ ਪੁਲਿਸ ਨੇ ਤੁਹਾਡਾ ਪਤਾ ਟਿਕਾਣਾ ਪੁੱਛ ਕੇ ਕਹਾੜਾ ਚਾਲਾਨ ਕਰ ਦਿੱਤਾ  ਹੈ। ਕੁਝ ਦਿਨਾਂ ਪਿੱਛੇ ਤੁਹਾਨੂੰ ਅਦਾਲਤ ਵਿਚ ਬੁਲਾਇਆ ਜਾਵੇਗਾ। ਅਦਾਲਤ ਨੂੰ ਪਤਾ ਹੈ ਕਿ ਤੁਹਾਡੇ ਮਨ ਨੇ ਉਸ ਅਨਜਾਣੇ ਅਣ ਪਛਾਤੇ ਆਦਮੀ ਦਾ ਬੁਰਾ ਕਦੇ ਨਹੀਂ ਚਿਤਵਿਆ, ਪਰ ਬੇ-ਧਿਆਨੀ ਅਤੇ ਲਾ-ਪ੍ਰਵਾਹੀ ਦਾ ਦੋਸ਼ ਤੁਹਾਡੇ ਉੱਤੇ ਸਾਬਤ ਹੋ ਜਾਵੇਗਾ। ਤੁਹਾਨੂੰ ਦੰਡ ਦਿੱਤਾ ਜਾਵੇਗਾ। ਜੁਰਮਾਨਾ ਕੀਤਾ ਜਾਵੇਗਾ।

109 / 140
Previous
Next