Back ArrowLogo
Info
Profile
ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਵੱਡੇ ਵੱਡੇ ਸਿਆਸੀ ਨੇਤਾ, ਫੌਜੀ ਅਫ਼ਸਰ, ਸਿਆਣੇ ਸਾਇੰਸਦਾਨ, ਤਕਨੀਕੀ ਮਾਹਿਰ, ਤਜਰਬੇਕਾਰ ਹਵਾਬਾਜ਼, ਬਾਰੀਕ-ਬੁੱਧ ਹਿਸਾਬਦਾਨ ਅਤੇ ਭੂਗੋਲ ਵਿੱਦਿਆ ਦੇ ਪੰਡਿਤ ਅਮਰੀਕਾ ਦੀ ਰਾਜਧਾਨੀ ਵਿਚ ਇਕੱਠੇ ਹੋਏ ਸਨ। ਕਈ ਪਰਦਿਆਂ ਅਤੇ ਪਹਿਰਿਆਂ ਵਿਚ ਇਨ੍ਹਾਂ ਗੰਭੀਰ ਅਤੇ ਸਾਊ ਸਿਆਣਿਆਂ ਦੀ ਖ਼ੁਫ਼ੀਆ ਮੀਟਿੰਗ ਹੋਈ ਸੀ। ਇਨ੍ਹਾਂ ਨੇ ਪੂਰੀ ਪੂਰੀ ਵਿਉਂਤਬਾਜ਼ੀ ਕਰ ਕੇ ਦਿਨ, ਵਾਰ, ਸਮਾਂ ਅਤੇ ਸਥਾਨ ਨੀਯਤ ਕੀਤਾ ਸੀ। ਇਕ ਹਵਾਈ ਜਹਾਜ਼ ਵਿਚ ਦੋ ਹਵਾਬਾਜ਼ ਬਿਠਾਏ ਜਾਣ ਦੀ ਸਕੀਮ ਸਿਰੇ ਚਾੜ੍ਹੀ ਸੀ। ਇਨ੍ਹਾਂ ਹਵਾਬਾਜ਼ਾਂ ਨੂੰ ਇਕ ਵਿਸ਼ੇਸ਼ ਦਿਸ਼ਾ ਵਿਚ ਇਕ  ਵਿਸ਼ੇਸ਼ ਦੂਰੀ ਤਕ ਜਾ ਕੇ, ਇਕ ਵਿਸ਼ੇਸ਼ ਬੁਲੰਦੀ (ਉਚਾਈ) ਉੱਤੇ, ਆਪਣੇ ਜਹਾਜ਼ ਵਿਚ ਲੱਗਾ ਹੋਇਆ ਇਕ ਬਟਨ ਦਬਾ ਕੇ, ਇਕ ਉਚੇਚਾ, ਜ਼ਰੂਰੀ ਸਾਮਾਨ ਸੁੱਟ ਕੇ, ਜਹਾਜ਼ ਨੂੰ ਪੂਰੀ ਤੇਜ਼ੀ ਨਾਲ ਉਡਾ ਕੇ ਉਸ ਟਿਕਾਣੇ ਤੋਂ ਵੱਧ ਤੋਂ ਵੱਧ ਦੂਰ ਲੈ ਜਾਣ ਦੀ ਤਾੜਨਾ ਕੀਤੀ ਗਈ ਸੀ। ਉਨ੍ਹਾਂ ਹਵਾਬਾਜ਼ਾਂ ਨੇ ਆਪਣੇ ਮਾਲਕਾਂ ਦੀ ਆਗਿਆ ਦੀ ਅੱਖਰ ਅੱਖਰ ਪਾਲਣਾ ਕੀਤੀ ਸੀ। ਪਰ ਉਹ ਏਨੀ ਦੂਰ ਨਹੀਂ  ਸਨ ਜਾ ਸਕੇ ਕਿ ਆਪਣੇ ਹਵਾਈ ਜਹਾਜ਼ਾਂ ਵਿਚੋਂ ਹੇਠਾਂ ਧਰਤੀ ਉੱਤੇ ਅੱਗ ਦੇ ਉਸ ਸਮੁੰਦਰ ਨੂੰ ਠਾਠਾਂ ਮਾਰਦਾ ਨਾ ਵੇਖ ਸਕਦੇ, ਜਿਸ  ਦੇ ਸੇਕ ਤੋਂ ਸੁਰੱਖਿਅਤ ਹੋਣ ਲਈ ਉਨ੍ਹਾਂ ਨੂੰ ਤੇਜ਼ੀ ਨਾਲ ਉੱਡ ਜਾਣ ਦੀ ਤਾਕੀਦ ਕੀਤੀ ਗਈ ਸੀ। ਸੰਸਾਰ ਦੇ ਸਿਆਣਿਆਂ ਅਤੇ ਸੱਤਾ-ਧਾਰੀਆਂ ਨੇ, ਪਹਿਲਾ ਐਟਮ ਬੰਬ ਸੁੱਟ ਕੇ ਹੀਰੋਸ਼ੀਮਾ ਦੀ ਭਾਰੀ ਜਨ-ਸੰਖਿਆ ਦੀ ਹੱਤਿਆ ਦਾ ਮਾਣ ਪ੍ਰਾਪਤ ਕਰ ਲਿਆ ਸੀ। ਇਹ ਇਕ ਸਫਲਤਾ ਸੀ; ਇਕ ਪ੍ਰਾਪਤੀ ਸੀ: ਸਿਆਸਤ, ਸਾਇੰਸ ਅਤੇ ਸੱਤਾ ਦੀ ਸਿਖਰ ਸੀ। ਕਿਸੇ ਭਲੇ ਪੁਰਸ਼ ਦੇ ਵਾਰੰਟ ਨਹੀਂ ਨਿਕਲੇ; ਕਿਸੇ ਉੱਤੇ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ: ਕਿਸੇ ਨੂੰ ਕੋਈ ਦੰਝ ਨਹੀਂ ਦਿੱਤਾ ਗਿਆ। ਇਹ ਅਪਰਾਧ ਨਹੀਂ ਸੀ। ਇਸ ਵਿਚ ਕਿਧਰੇ ਕੋਈ ਬੇ-ਧਿਆਨੀ ਜਾਂ ਲਾ-ਪ੍ਰਵਾਹੀ ਨਹੀਂ ਸੀ ਵਰਤੀ ਗਈ। ਇਹ ਤਾਂ ਮਨ, ਬਚਨ ਅਤੇ ਕਰਮ ਦੇ ਸਹਿਯੋਗ ਦੀ ਸਿਖਰ ਸੀ। ਕੁਝ ਕੁ ਦਿਨਾਂ ਵਿਚ ਡੇਢ ਕੁ ਲੱਖ ਇਸਤ੍ਰੀਆਂ, ਪੁਰਸ਼ਾਂ, ਬੱਚਿਆਂ, ਬੁੱਢਿਆਂ ਅਤੇ ਬੇ-ਦੋਸ਼ਿਆਂ ਦੀ ਸੋਚੀ-ਸਮਝੀ, ਵਿਉਂਤ-ਬੱਧ ਹੱਤਿਆ ਨੂੰ ਜੁਰਮ ਜਾਂ ਅਪਰਾਧ ਦਾ ਘਟੀਆ ਨਾਂ ਦੇ ਕੇ ਸੱਤਾ, ਸਾਇੰਸ, ਸਿਆਣਪ ਅਤੇ ਸਿਆਸਤ ਦੀ ਸਰਵੋਤਮ ਸਿੱਧੀ ਦਾ ਨਿਰਾਦਰ ਕਰਨਾ ਕਿੰਨੀ ਮਾੜੀ ਗੱਲ ਹੈ। ਕੱਲ ਕਲੋਤਰ ਨੂੰ ਤੁਸੀਂ ਇਹ ਵੀ ਆਖਣ ਲੱਗ ਪਵੋਗੇ ਕਿ ਤਨਖ਼ਾਹਦਾਰ ਸੈਨਿਕ ਅਤੇ ਕਿਰਾਏ ਦੇ ਕਾਤਿਲ ਵਿਚ ਕੋਈ ਫਰਕ ਹੀ ਨਹੀਂ। ਤੁਸੀਂ ਤਾਂ ਕੁਰਾਹੇ ਪੈ ਗਏ।

ਜਿੰਨਾ ਚਿਰ ਇਹ ਫ਼ਰਕ ਕਾਇਮ ਰਹੇਗਾ, ਓਨਾ ਚਿਰ ਮੁਜਰਿਮ ਅਤੇ ਮਾਸੂਮ ਵਿਚ ਪਛਾਣ ਕਰਨੀ ਵੀ ਔਖੀ ਹੋਵੇਗੀ। ਜਿਸ ਦੁਨੀਆਂ ਵਿਚ ਸਾਧਾਰਣ ਸੁਹਿਰਦ ਆਦਮੀ ਦੀ ਨਿੱਕੀ ਜਿਹੀ ਬੇਧਿਆਨੀ ਨੂੰ ਅਪਰਾਧ ਆਖ ਕੇ ਦੰਡਿਆ ਅਤੇ ਹਜ਼ਾਰਾਂ ਬੇ-ਗੁਨਾਹਾਂ ਦੀ ਵਿਉਂਤ-ਬੱਧ ਹੱਤਿਆ ਨੂੰ ਗੌਰਵ ਦੀ ਗੱਲ ਮੰਨਿਆ ਜਾ ਸਕਦਾ ਹੈ। ਉਸ ਦੁਨੀਆਂ ਵਿਚ ਅਪਰਾਧ ਦੀ ਯੋਗਤਾ ਇਕ ਵੱਡਮੁੱਲੀ ਵਸਤੂ ਹੈ ਅਤੇ ਇਸ ਯੋਗਤਾ ਨੂੰ ਉਪਜਾਉਣਾ ਅਤੇ ਵਿਕਸਾਉਣਾ ਵੀ ਲੋੜ ਦੀਆਂ ਚੀਜਾਂ ਉਪਜਾਉਣ ਜਿੰਨਾ ਹੀ ਜ਼ਰੂਰੀ ਹੈ। ਸੁਰੱਖਿਆ, ਉੱਨਤੀ, ਦੇਸ਼-ਭਗਤੀ, ਬਹਾਦਰੀ, ਪਛਾਣ, ਸ੍ਵੈ-ਪ੍ਰਗਟਾਵਾ, ਕੁਰਬਾਨੀ ਆਦਿਕ ਇਸੇ ਯੋਗਤਾ ਦੇ ਸੁਹਣੇ ਸੁਹਣੇ ਨਾਂ ਹਨ।

ਅੱਜ ਕੱਲ ਜੁਰਮ ਦਾ ਵਾਧਾ ਜ਼ੋਰਾਂ ਉੱਤੇ ਹੈ। ਸਮਾਜਾਂ ਦੇ ਪ੍ਰਬੰਧਕ ਜਦੋਂ ਜੁਰਮ ਬਾਰੇ

110 / 140
Previous
Next