Back ArrowLogo
Info
Profile
ਪਸ਼ੂ-ਪੁਣਾ ਹੈ, ਜਿਹੜਾ ਸੱਭਿਅਤਾ ਦੀ ਹਰ ਸਿਆਣਪ ਨੂੰ ਬੁੱਧੂ ਬਣਾ ਕੇ ਆਰੰਭ ਤੋਂ ਹੁਣ ਤਕ ਪਰਛਾਵੇਂ ਵਾਂਗ ਸਾਝਾ ਪਿੱਛਾ ਕਰਦਾ ਆ ਰਿਹਾ ਹੈ ?" ਵੀਹਵੀਂ ਸਦੀ ਦੇ ਅੱਧ ਤਕ ਲੋਕ ਅੱਧੀ ਅੱਧੀ ਰਾਤ ਤਕ ਕਬੱਡੀਆਂ, ਲਾਲ-ਪੱਕੀਆਂ ਖੇਡਦੇ ਰਹੇ ਹਨ। ਉਹੋ ਲੋਕ ਹੁਣ ਕਈ ਦੇਸ਼ਾਂ ਵਿਚ ਸੂਰਜ ਡੁੱਬ ਜਾਣ ਪਿੱਛੋਂ ਘਰੋਂ ਬਾਹਰ ਪੈਰ ਪਾਉਣ ਦਾ ਹੀਆ ਨਹੀਂ ਕਰਦੇ। ਉੱਨਤ ਸਮਾਜਾਂ ਵਿਚ ਹਰ ਦਹਾਕੇ ਪਿੱਛੋਂ ਨਵੀਆਂ ਜੇਲ੍ਹਾਂ ਦੀ ਉਸਾਰੀ ਜ਼ਰੂਰੀ ਹੋ ਜਾਂਦੀ ਹੈ। ਜੇਲ੍ਹਾਂ ਦੇ ਕਰਮਚਾਰੀ ਰੋਲਾ ਪਾਉਂਦੇ ਹਨ ਕਿ ਨੱਕੋ-ਨੱਕ ਭਰੀਆਂ ਜੇਲ੍ਹਾਂ ਦਾ ਪ੍ਰਬੰਧ ਕਰਨਾ ਸਾਡੇ ਲਈ ਅਸੰਭਵ ਹੋ ਗਿਆ ਹੈ। ਪੱਛਮੀ ਦੇਸ਼ਾਂ ਦੇ ਵੱਡੇ ਸ਼ਹਿਰਾਂ ਵਿਚ ਰਹਿਣ ਵਾਲੇ ਲੋਕ ਵੇਲਾ ਵੇਖ ਕੇ ਘਰੋਂ ਨਿਕਲਦੇ ਹਨ। ਹਰ ਕੋਈ ਲੁੱਟਿਆ ਕੁੱਟਿਆ ਅਤੇ ਬੇ-ਇੱਜ਼ਤ ਕੀਤਾ ਜਾਣ ਦੇ ਭੈ ਵਿਚ ਜੀ ਰਿਹਾ ਹੈ। ਜੇ ਇਹ ਸਭ ਕੁਝ ਨਿਰਾਦਰ ਦੀ ਉਪਜ ਹੈ ਤਾਂ ਆਉ ਜ਼ਰਾ ਵੇਖੀਏ ਕਿ ਸਾਡੇ ਸਮਾਜਕ ਵਿਕਾਸ ਵਿਚ ਕੀ ਕੁਝ ਅਜਿਹਾ ਵਿਕਸਿਆ ਹੈ, ਜਿਸ ਨੇ ਜੀਵਨ ਦੇ ਨਿਰਾਦਰ ਨੂੰ ਸ਼ਹਿ ਦਿੱਤੀ ਹੈ।

ਕੁਦਰਤ ਬੇ-ਨੇਮੀ ਨਹੀਂ ਅਤੇ ਮੈਂ ਇਹ ਮੰਨਦਾ ਹਾਂ ਕਿ ਕੁਦਰਤੀ ਨੇਮਾਂ ਦੀ ਸੰਧ ਸਾਤਵਿਕਤਾ ਦੇ ਵਿਕਾਸ ਵੱਲ ਨੂੰ ਹੈ। ਪ੍ਰੇਮ ਦਾ ਨਿਰਾਦਰ ਮੁੱਢਲਾ ਅਪਰਾਧ ਹੈ ਅਤੇ ਹਿੰਸਕ ਪਸ਼ੂ ਸਾਤਵਿਕਤਾ ਦੇ ਨੇਮ ਦਾ ਨਿਰਾਦਰ ਕਰਨ ਕਰਕੇ ਕੁਦਰਤ ਦੇ ਪਹਿਲੇ ਅਪਰਾਧੀ ਹਨ। ਕੁਦਰਤ ਵਿਚ ਅਪਰਾਧ ਦੀ ਪਰਿਭਾਸ਼ਾ ਵੀ ਵੱਖਰੀ ਹੈ ਤੇ ਸਜ਼ਾ ਵੀ ਵੱਖਰੀ। ਦੂਜਿਆਂ ਦੀ ਪੀੜ ਵੱਲੋਂ ਸੰਪੂਰਣ ਅਭਿੱਜ ਰਹਿ ਕੇ ਆਪਣੀ ਰੱਖਿਆ ਦੇ ਮਨੋਰਥ ਵਿਚ ਸੰਪੂਰਣ ਸਫਲ ਪਸ਼ੂਆਂ ਨੂੰ, ਕੁਦਰਤ ਉਨ੍ਹਾਂ ਦੀ ਅਭਿੱਜਤਾ ਜਾਂ ਉਨ੍ਹਾਂ ਦੁਆਰਾ ਜੀਵਨ ਦੇ ਨਿਰਾਦਰ ਦਾ ਦੰੜ ਦਿੰਦੀ ਹੈ। ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਉਹ ਆਪਣੇ ਸੁਰੱਖਿਅਤ ਰੂਪ ਵਿਚ ਸਥਿਰ ਹੋ ਜਾਂਦੇ ਹਨ। ਜਿਹੜੇ ਜੀਵ ਆਪਣੇ ਰੂਪ-ਸਰੂਪ ਦੀ ਰੱਖਿਆ ਨਹੀਂ ਕਰ ਸਕਦੇ, ਉਨ੍ਹਾਂ ਦਾ ਵਿਕਾਸ ਹੁੰਦਾ ਹੈ। ਉਹ ਪਹਿਲਾਂ ਨਾਲੋਂ ਵੱਖਰਾ ਕੋਈ ਹੋਰ ਰੂਪ ਧਾਰਨ ਕਰ ਲੈਂਦੇ ਹਨ: ਜਿਸ ਰੂਪ ਦੀ ਰੱਖਿਆ ਪਹਿਲੇ ਨਾਲੋਂ ਜਿਆਦਾ ਨਿਪੁੰਨਤਾ ਨਾਲ ਕੀਤੀ ਜਾ ਸਕਦੀ ਹੈ। ਇਉਂ ਵਿਕਾਸ ਹੋਈ ਜਾਂਦਾ ਹੈ। ਮਨੁੱਖੀ ਸਰੀਰ ਤਕ ਪਦਾਰਥਕ ਵਿਕਾਸ ਹੋ ਜਾਣ ਪਿੱਛੋਂ ਮਨ ਦੇ ਵਿਕਾਸ ਦਾ ਕੰਮ ਆਰੰਭ ਹੁੰਦਾ ਹੈ। ਮਨ ਦੇ ਵਿਕਾਸ ਵਿਚ ਵੀ ਕੁਦਰਤ ਦਾ ਉਹੋ ਨੇਮ ਚਾਲੂ ਰਹਿੰਦਾ ਹੈ। ਜਿਹੜੇ ਮਨੁੱਖ ਦੂਜਿਆਂ ਦੇ ਦੁਖ ਸੁਖ ਵੱਲੋਂ ਅਭਿੱਜ ਰਹਿ ਕੇ ਕੇਵਲ ਆਪਣਾ ਸੁਆਰਥ ਮੁੱਖ ਰੱਖਦੇ ਹਨ, ਉਨ੍ਹਾਂ ਦਾ ਮਨ ਸਾਤਵਿਕਤਾ ਅਤੇ ਸਹਿਜ ਵੱਲ ਵਿਕਸਣੇ ਬੰਦ ਹੋ ਜਾਂਦਾ ਹੈ। ਉਹ ਆਪਣੇ ਸੁਖ ਅਤੇ ਸੁਆਰਥ ਦੀ ਵਲਗਣ ਵਿਚ ਵਲੇ ਜਾਂਦੇ ਹਨ। ਇਸ ਵਲਗਣ ਵਿਚ ਸੁਖ ਤਾਂ ਹੋ ਸਕਦਾ ਹੈ ਪਰ ਸ਼ਾਂਤੀ ਨਹੀਂ ਹੁੰਦੀ, ਵਡਿਆਈ ਤਾਂ ਹੋ ਸਕਦੀ ਹੈ, ਪਰ ਵਿਕਾਸ ਨਹੀਂ ਹੁੰਦਾ; ਉੱਨਤੀ ਤਾਂ ਹੋ ਸਕਦੀ ਹੈ, ਸੰਤੋਖ ਨਹੀਂ ਹੁੰਦਾ ਮਨ-ਪਰਚਾਵਾ ਤਾਂ ਹੁੰਦਾ ਹੈ, ਪਰ ਆਨੰਦ ਨਹੀਂ ਹੁੰਦਾ; ਸ਼ਾਨ ਤਾਂ ਹੁੰਦੀ ਹੈ, ਪਰ ਸਹਿਜ ਨਹੀਂ ਹੁੰਦਾ; ਸਜਾਵਟ ਹੁੰਦੀ ਹੈ, ਪਰ ਸੁੰਦਰਤਾ ਨਹੀਂ ਹੁੰਦੀ। ਭਾਵ ਇਹ ਕਿ ਸਰੀਰਕ ਸੁਖਾਂ ਦੀ ਪ੍ਰਾਪਤੀ ਦੀ ਨਿਪੁੰਨਤਾ ਦੇ ਮੁੱਲ ਵੱਜੋਂ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਕਿਸਾਨੇ ਯੁਗ ਵਿਚ ਪਰਵੇਸ਼ ਕਰ ਕੇ ਮਨੁੱਖ ਨੇ ਕੁਦਰਤੀ ਨੇਮਾਂ ਦੇ ਨਾਲ ਨਾਲ ਆਪਣੇ ਸਮਾਜਕ ਨੇਮ ਵੀ ਬਣਾਉਣੇ ਆਰੰਭ ਕਰ ਦਿੱਤੇ ਸਨ। ਇਥੋਂ ਹੀ ਮਨੁੱਖ ਦੁਆਰਾ ਜੀਵਨ ਦੇ ਨਿਰਾਦਰ ਦੀ ਕਥਾ ਆਰੋਡ ਹੁੰਦੀ ਹੈ। ਉਸ ਸਮੇਂ ਦਾ ਮਨੁੱਖ ਨਿਸਚੇ ਹੀ ਆਦਰ ਅਤੇ ਨਿਰਾਦਰ, ਸ਼ੁਕਰਗੁਜਾਰੀ ਅਤੇ ਅਕ੍ਰਿਤਘਣਤਾ ਦੇ ਭਾਵਾਂ ਦੀ ਬੌਧਿਕ ਪੁਣ-ਛਾਣ ਤੋਂ ਪਰੇ ਸੀ। ਆਤਮ-ਰੱਖਿਆ ਉਸਦੀ ਲੋੜ ਸੀ ਅਤੇ ਇਸ ਲੋੜ ਵਿਚੋਂ ਉਸਦੇ ਸਾਰੇ ਸੰਬੰਧ ਉਪਜਦੇ

113 / 140
Previous
Next