Back ArrowLogo
Info
Profile
ਸਨ। ਧਰਤੀ ਦੇ ਕੁਝ ਹਿੱਸੇ ਉੱਤੇ ਜੰਗਲ ਅਤੇ ਝਾੜ-ਝਾੜੀਆਂ ਹਟਾ ਕੇ ਉਸਨੂੰ ਖੇਤੀ ਲਈ ਵਰਤਣਾ ਉਸ ਲਈ ਧਰਤੀ ਦਾ ਨਿਰਾਦਰ ਨਹੀਂ ਸੀ,  ਸਗੋਂ ਇਕ ਬੱਚੇ ਦੁਆਰਾ ਆਪਣੀ ਮਾਂ ਦਾ ਦੁੱਧ ਚੁੰਘਣ ਵਰਗਾ ਇਕ ਸੁੰਦਰ ਅਤੇ ਸੁਭਾਵਕ ਯਤਨ ਸੀ। ਬੰਦ-ਮੂਲ ਦੇ ਰੂਪ ਵਿਚ ਉਸ ਲਈ ਭੋਜਨ ਦਾ ਪ੍ਰਬੰਧ ਕਰਨ ਵਾਲੀ ਧਰਤੀ ਨੂੰ ਕੇਵਲ ਧਰਤੀ ਦੀ ਥਾਂ, ਧਰਤੀ ਮਾਂ ਦਾ ਦਰਜਾ ਦੇਣਾ ਉਸ ਲਈ ਨਵੀਂ ਜਾਂ ਅਸੁਭਾਵਕ ਗੱਲ ਨਹੀਂ ਸੀ। ਇਸ ਲਈ ਆਦਰ-ਨਿਰਾਦਰ ਦੇ ਬੌਧਿਕ ਵਿਸ਼ਲੇਸ਼ਣ ਤੋਂ ਪਰੇ ਹੁੰਦਾ ਹੋਇਆ ਵੀ ਉਸ ਸਮੇਂ ਦਾ ਮਨੁੱਖ ਧਰਤੀ ਪ੍ਰਤੀ ਆਦਰਯੋਗ ਭਾਵਨਾ ਰੱਖਦਾ ਸੀ।

ਆਰੰਭ ਵਿਚ ਮਨੁੱਖ ਦੇ ਇਹ ਸਾਰੇ ਯਤਨ ਬਹੁਤ ਹੱਦ ਤਕ ਸਾਂਝੇ ਸਨ। ਹੌਲੀ ਹੌਲੀ ਮੁਢਲੀ ਸਾਂਝੀਵਾਲਤਾ ਅਲੋਪ ਹੁੰਦੀ ਗਈ ਹੋਵੇਗੀ ਅਤੇ ਧਰਤੀ ਦੇ ਵੱਖ ਵੱਖ ਟੁਕੜਿਆਂ ਦੀ ਵਿਅਕਤੀਗਤ ਮਾਲਕੀ ਦੀ ਭਾਵਨਾ ਨੇ ਜਨਮ ਲੈ ਲਿਆ ਹੋਵੇਗਾ। ਧਰਤੀ ਨੂੰ ਮਾਂ ਤੋਂ ਮਾਲਕੀ ਬਣਾ ਕੇ, ਮਨੁੱਖ ਨੇ ਉਸਦਾ ਪਹਿਲਾ ਨਿਰਾਦਰ ਕੀਤਾ ਸੀ। ਇਸ ਵਿਚ ਕੇਵਲ ਧਰਤੀ ਦਾ ਹੀ ਨਹੀਂ, ਸਗੋਂ ਆਪਣੇ ਵਰਗੇ ਮਨੁੱਖਾਂ ਦਾ ਨਿਰਾਦਰ ਵੀ ਸ਼ਾਮਲ ਸੀ। ਨਿਰਾਦਰ ਨੂੰ ਮੈਂ ਜੁਰਮ ਦੀ ਜੜ੍ਹ ਮੰਨਦਾ ਹਾਂ। ਪ੍ਰਾਉਧਨ ਦੁਆਰਾ ਨਿੱਜੀ ਜਾਇਦਾਦ ਨੂੰ 'ਚੋਰੀ' ਆਖਿਆ  ਜਾਣਾ ਬਹੁਤਾ ਅਯੋਗ ਨਹੀਂ ਸਮਝਿਆ ਜਾਣਾ ਚਾਹੀਦਾ।

ਖੇਤੀ ਦੇ ਕੰਮ ਵਿਚ ਪਸ਼ੂਆਂ ਨੂੰ ਸਹਾਇਕ ਬਣਾ ਕੇ ਵਰਤਣ ਦੀ ਲੋੜ ਵਿਚੋਂ ਜੀਵਨ ਨਾਲ ਮਨੁੱਖ ਦੇ ਇਕ ਹੋਰ ਨਵੇਂ ਰਿਸ਼ਤੇ ਦੀ ਨੀਂਹ ਰੱਖੀ ਗਈ ਸੀ। ਧਰਤੀ ਦੇ ਕੁਝ ਹਿੱਸਿਆਂ ਵਿਚ ਮਨੁੱਖ ਨੇ ਇਸ ਰਿਸ਼ਤੇ ਨੂੰ ਸੁਖਾਵਾਂ ਅਤੇ ਸੁਹਣਾ ਬਣਾਉਣ ਦਾ ਉਚੇਚਾ ਯਤਨ ਕੀਤਾ  ਸੀ; ਪਰ ਕਈ ਹੋਰ ਥਾਵਾਂ ਉੱਤੇ ਪਸ਼ੂਆਂ ਕੋਲੋਂ ਕਰੜੀ ਮਿਹਨਤ ਕਰਵਾ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਯੋਗ ਆਦਰ ਦੇਣ ਦੀ ਥਾਂ ਮਨੁੱਖ ਨੇ  ਉਨ੍ਹਾਂ ਨੂੰ ਮਾਰ ਕੇ ਖਾ ਜਾਣ ਦੀ ਜਾਂਗਲੀਅਤ ਨੂੰ ਜਾਰੀ ਰੱਖ ਕੇ ਜੀਵਨ ਵਿਰੁੱਧ ਅਕ੍ਰਿਤਘਣਤਾ ਦਾ ਅਪਰਾਧ ਜਾਰੀ ਰੱਖਿਆ ਸੀ ਜੋ  ਹੁਣ ਤਕ ਕੀਤਾ ਜਾਂਦਾ ਹੈ। ਜੰਗਲੀ ਹਿੰਸਕ ਪਸ਼ੂ, ਜੰਗਲੀ ਸ਼ਿਕਾਰੀ ਮਨੁੱਖ, ਸੱਭਿਅਤਾ ਦਾ ਪਹਿਲਾ ਉਸਰੱਈਆ ਕਿਸਾਨ ਅਤੇ ਸੱਭਿਅਤਾ ਦੀ ਸਿਖਰ ਉੱਤੇ ਬੈਠਾ ਹੋਇਆ ਆਧੁਨਿਕ ਮਨੁੱਖ, ਚਾਰੇ ਹੀ ਇਸ ਅਪਰਾਧ ਦੇ ਅਪਰਾਧੀ ਹਨ। ਜੇ ਅੱਜ ਇਨ੍ਹਾਂ ਦਾ ਮੁਕੱਦਮਾ ਕਿਸੇ ਸਰਵੱਗਿਅ ਸਰਵ-ਸ਼ਕਤੀਮਾਨ ਜਾਂ ਸ਼ੋਸ਼ਿਕ ਵਿਕਾਸਵਾਦ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇ ਤਾਂ ਜੰਗਲੀ ਪਸ਼ੂਆਂ ਅਤੇ ਜੰਗਲੀ ਮਨੁੱਖਾਂ ਕੋਲ ਆਪਣੇ ਹੱਕ ਵਿਚ ਕਈ ਅਕੱਟ ਦਲੀਲਾਂ ਹੋਣਗੀਆਂ, ਜਿਨ੍ਹਾਂ ਦੀ ਰੋਸ਼ਨੀ ਵਿਚ ਮੁਕੱਦਮੇ ਦਾ ਫੈਸਲਾ ਉਨ੍ਹਾਂ ਦੇ ਹੱਕ ਵਿਚ ਕੀਤਾ ਜਾਣਾ ਜ਼ਰੂਰੀ ਹੋਵੇਗਾ ਪਰ ਕਿਸਾਨੇ ਯੁਗ ਦੇ ਮਨੁੱਖ ਕੋਲ ਅਤੇ ਆਧੁਨਿਕ ਉਨਤ ਮਨੁੱਖ ਕੋਲ ਆਪਣੇ ਅਪਰਾਧ ਨੂੰ ਕਬੂਲਣ ਅਤੇ ਸਿਰ ਝੁਕਾ ਕੇ ਫੈਸਲਾ ਸੁਣਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ। ਅਸ਼ਰਫ਼-ਉਲ-ਮਖ਼ਲੂਕਾਰ ਹੋਣ ਦੀ ਹੈਂਕੜਬਾਜੀ ਨੂੰ  ਸਫਾਈ ਦੀ ਦਲੀਲ ਮੰਨਣਾ ਮੁਸ਼ਕਿਲ ਹੈ। ਜੇ ਅਨਾਦਰ ਸਭ ਤੋਂ ਪਹਿਲਾ ਜੁਰਮ ਹੈ, ਤਾਂ ਅਸ਼ਰਤ ਹੋਣ ਦੀ 'ਹੈਂਕੜ' ਮਨੁੱਖ ਦਾ ਸਭ ਤੋਂ ਵੱਡਾ ਜੁਰਮ ਹੈ ਕਿਉਂਜੁ ਇਹ ਗੁਨਾਹਾਂ ਉੱਤੇ ਗੌਰਵ ਕਰਨ ਦੀ ਜਾਂਗਲੀਅਤ ਨੂੰ ਜਨਮ ਦਿੰਦੀ ਹੈ।

ਜਦੋਂ ਧਰਤੀ ਅਤੇ ਪਸੂ ਮਨੁੱਖ ਦੇ ਸਨੇਹੀ ਅਤੇ ਸੰਬੰਧੀ ਹੋਣ ਦੀ ਥਾਂ ਉਸ ਦੀ ਮਾਲਕੀ ਬਣ ਗਏ, ਉਦੋਂ ਤੋਂ ਮਾਲਕੀ ਦਾ ਰਿਸ਼ਤਾ ਮਹੱਤਵਪੂਰਣ ਰਿਸ਼ਤਾ ਮੰਨਿਆ ਜਾਣ ਲੱਗ ਪੈਣਾ

1. ਕਾਰਲ ਮਾਰਕਸ ਦਾ ਸਮਕਾਲੀ, ਮਿੱਤਰ, ਇਕ ਫਰਾਂਸੀਸੀ ਵਿਚਾਰਵਾਨ

114 / 140
Previous
Next