Back ArrowLogo
Info
Profile
ਦੇ ਸਾਧਾਰਣ ਮਨੁੱਖ ਲਈ ਇਹ ਸਿੱਧਾ-ਸਾਦਾ ਵਟਾਂਦਰਾ ਵੀ ਇਕ ਗੁੰਝਲਦਾਰ ਕੰਮ ਸੀ। ਇਸ ਕੰਮ ਲਈ ਚੋਖੀ ਚਤੁਰਾਈ ਦੀ ਲੋੜ ਸੀ। ਜਿਵੇਂ ਜਿਵੇਂ ਮਨੁੱਖੀ ਸਮਾਜਾਂ ਦਾ ਵਿਕਾਸ ਹੁੰਦਾ ਗਿਆ, ਤਿਵੇਂ ਤਿਵੇਂ ਵਾਪਾਰ ਵੀ ਵਿਕਸਦਾ ਅਤੇ ਗੁੰਝਲਦਾਰ ਹੁੰਦਾ ਗਿਆ ਹੈ, ਜਿਸਦੇ ਕਾਰਣ ਚਤੁਰ ਵਾਪਾਰੀ ਲੋਕਾਂ ਦੀ ਇਕ ਵੱਖਰੀ ਸ਼੍ਰੇਣੀ ਹੋਂਦ ਵਿਚ ਆਉਂਦੀ ਗਦੀ ਹੈ। ਪਹਿਲਾਂ ਪਹਿਲ ਜਦੋਂ ਚੀਜ਼ਾਂ ਦੇ ਬਣਾਉਣ ਜਾਂ ਉਪਜਾਉਣ ਵਾਲੇ ਆਪਣੀਆਂ ਵਸਤਾਂ ਦਾ ਵਟਾਂਦਰਾ ਆਪ ਕਰਦੇ ਸਨ, ਉਦੋਂ ਮੁਨਾਵੇ ਨਾਂ ਦੀ ਕੋਈ ਚੀਜ਼ ਇਸ ਵਟਾਂਦਰੇ ਦਾ ਹਿੱਸਾ ਨਹੀਂ ਸੀ। ਜਦੋਂ ਇਸ ਕੰਮ ਲਈ ਕੁਝ ਲੋਕ ਵੱਖਰੇ ਕਰ ਦਿੱਤੇ ਗਏ ਜਾਂ ਹੋ ਗਏ, ਉਦੋਂ ਉਨ੍ਹਾਂ ਦੇ ਗੁਜ਼ਾਰੇ ਲਈ ਉਨ੍ਹਾਂ ਦੇ ਕੰਮ ਦੀ ਮਜ਼ਦੂਰੀ ਦਿੱਤੀ ਜਾਣੀ ਜ਼ਰੂਰੀ ਬਣ ਗਈ। ਇਸੇ ਮਜ਼ਦੂਰੀ ਦਾ ਨਾਂ ਮੁਨਾਫ਼ਾ ਹੈ। ਸਿੱਕਿਆ ਦੀ ਕਾਢ ਕੱਢੀ ਜਾਣ ਪਿੱਛੋਂ ਚੀਜ਼ਾਂ ਦਾ ਸਿੱਧਾ ਵਟਾਂਦਰਾ ਸਮਾਪਤ ਹੋ ਗਿਆ ਅਤੇ ਹਰ ਚੀਜ਼ ਦਾ ਮੁੱਲ ਮੁਕੱਰਰ ਕੀਤਾ ਜਾਣ ਦਾ ਰਿਵਾਜ ਪੈ ਗਿਆ। ਇਹ ਇਕ ਔਖਾ ਕੰਮ ਸੀ ਅਤੇ ਹੁਣ ਤਕ ਐਖਾ ਮੰਨਿਆ ਜਾਂਦਾ ਹੈ। ਕਿਸੇ ਵੀ ਚੀਜ਼ ਨੂੰ ਬਣਾਉਣ ਵਿਚ ਸਮਾਂ, ਸਿਆਣਪ, ਸਾਮੱਗਰੀ, ਮਿਹਨਤ ਆਦਿਕ ਅਜਿਹੀਆਂ ਚੀਜਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦਾ ਮੁੱਲ ਪਾਇਆ ਜਾਣਾ ਸੌਖਾ ਨਹੀਂ। ਇਸ ਔਖੋ ਕੰਮ ਨੂੰ ਕਰਦਿਆਂ ਹੋਇਆਂ ਉਸ ਵਾਪਾਰੀ ਦੇ ਮੁਨਾਵੇ ਵੱਲ ਵੀ ਧਿਆਨ ਰੱਖਿਆ ਜਾਣਾ ਹੁੰਦਾ ਹੈ, ਜਿਸਦੇ ਸਹਿਯੋਗ ਬਿਨਾਂ ਵਸਤੂਆਂ ਦਾ ਵਟਾਂਦਰਾ ਨਾ ਉਦੋਂ ਸੌਖਾ ਸੀ ਨਾ ਹੁਣ ਸੰਭਵ ਹੈ। ਆਰੰਭ ਵਿਚ ਮੁੱਲ ਅਤੇ ਮੁਨਾਵੇ ਦਾ ਨਿਰਣਾ ਵਾਪਾਰੀ ਦੇ ਆਪਣੇ ਹੱਥ ਵਿਚ ਸੀ ਪਰ ਹੁਣ ਕਈ ਹੋਰ ਸ਼ਕਤੀਆਂ ਇਸ ਵਿਚ ਸ਼ਰੀਕ ਹੋ ਗਈਆਂ ਹਨ।

ਸਮਾਜਵਾਦੀ ਵਿਚਾਰਧਾਰਾ ਨੇ ਮੁਨਾਫ਼ੇ ਨੂੰ ਕਾਨੂੰਨੀ ਠੱਗੀ ਆਖਣ ਦੀ ਵਧੀਕੀ ਕੀਤੀ ਹੈ। ਜੇ ਵਾਪਾਰ ਸਾਡੇ ਸਮਾਜਕ ਪ੍ਰਬੰਧ ਲਈ ਲੋੜੀਂਦਾ ਹੈ ਤਾਂ ਇਸਦਾ ਲਾਹੇਵੰਦਾ ਹੋਣਾ ਜ਼ਰੂਰੀ ਹੈ। ਜਿਹੜੇ ਲੋਕ ਇਸ ਲੋੜੀਂਦੇ ਕੰਮ ਨੂੰ ਕਰਦੇ ਹਨ, ਉਨ੍ਹਾਂ ਦੀ ਉਜਰਤ ਨੂੰ ਠੱਗੀ ਆਖਣ ਦਾ ਭਾਵ ਇਹ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀ ਹੋਂਦ ਨੂੰ ਜ਼ਰੂਰੀ ਨਹੀਂ ਸਮਝਦੇ । ਜੇ ਉਨ੍ਹਾਂ ਦੀ ਹੋਂਦ ਜ਼ਰੂਰੀ ਹੈ ਤਾਂ ਉਨ੍ਹਾਂ ਦੀ ਉਜਰਤ ਨੂੰ ਠੱਗੀ ਕਹਿ ਕੇ ਅਸੀਂ ਉਨ੍ਹਾਂ ਦਾ ਨਿਰਾਦਰ ਕਰਦੇ ਹਾਂ ਅਤੇ ਨਿਰਾਦਰ ਜੁਰਮ ਦੀ ਜੜ੍ਹ ਹੈ। ਵਾਪਾਰੀ ਮੁਨਾਫ਼ਾ ਲੈ ਕੇ ਕੋਈ  ਜੁਰਮ ਨਹੀਂ ਕਰਦਾ, ਇਸਦੇ ਉਲਟ ਜੇ ਸਰਕਾਰਾਂ ਦੇਸ਼ਾਂ ਦੇ ਪ੍ਰਬੰਧ ਵਿਚੋਂ ਮੁਨਾਫ਼ੇ ਦੀ ਆਸ ਕਰਨ ਕਰਕੇ ਇਸਨੂੰ ਵਾਪਾਰ ਬਣਾਉਣ ਦਾ ਯਤਨ ਕਰਨ ਤਾਂ ਉਹ ਜੁਰਮ ਕਰਦੀਆਂ ਹਨ। ਸਮਾਜਵਾਦੀ ਸਰਕਾਰਾਂ ਨੇ ਵਾਪਾਰੀਆਂ ਨੂੰ ਵਿਚੋਂ ਕੱਢ ਕੇ ਉਨ੍ਹਾਂ ਦੁਆਰਾ ਕੀਤੀ ਜਾਣ ਵਾਲੀ ਠੱਗੀ (ਮੁਨਾਫਾ) ਆਪ ਕਰਨ ਦਾ ਜੁਰਮ ਕਰ ਕੇ ਉਚਿਤ ਦੰਡ ਵੀ ਪਾ ਲਿਆ ਹੈ। ਇਧਰ ਪੂੰਜੀਵਾਦੀ 'ਠੱਗਾਂ' (ਮੁਨਾਫਾਖੋਰਾਂ) ਨੇ ਪੱਛਮੀ ਯੌਰਪ ਦੇ ਜਨ-ਸਾਧਾਰਣ ਦੇ ਜੀਵਨ ਵਿਚ ਲੋੜੀਂਦੀ ਸੁੰਦਰਤਾ ਪੈਦਾ ਕਰ ਕੇ, ਏਨਾ ਕੁ ਬਚਾ ਵੀ ਲਿਆ ਹੈ ਕਿ ਉਹ ਸਮਾਜਵਾਦੀ 'ਦਾਨਵੀਰਾਂ' ਦੀਆ ਆਪਣੀਆਂ ਚਾਦਰ ਵਿਚੋਂ ਬਾਹਰ ਪੱਸਰੀਆਂ ਹੋਈਆਂ ਨੰਗੀਆਂ ਲੱਤਾਂ ਨੂੰ ਢੱਕਣ ਲਈ ਕੁਝ  ਦੇ ਵੀ ਸਕਦੇ ਹਨ। ਜੇ ਪੂੰਜੀਵਾਦੀਆਂ ਨੇ ਮੁਨਾਭੇ (ਠੱਗੀ) ਦੀ ਸਿਆਣਪ ਨਾ ਕੀਤੀ ਹੁੰਦੀ ਤਾਂ ਹੋ ਸਕਦਾ ਹੈ) ਰੂਸ ਅਤੇ ਸੁਡਾਨ ਵਿਚ ਕੋਈ ਫਰਕ ਨਾ ਰਹਿ ਗਿਆ ਹੁੰਦਾ।

ਜਿਵੇਂ ਮੁਨਾਫ਼ਾ ਠੱਗੀ ਨਹੀਂ, ਉਵੇਂ ਹੀ ਠੱਗੀ ਨੂੰ ਮੁਨਾਫ਼ਾ ਮੰਨਣ ਵਿਚ ਸਿਆਣਪ ਨਹੀਂ। ਜਦੋਂ ਲੌਭੀ ਮਨੁੱਖ, ਮੁਨਾਫ਼ੇ ਨੂੰ ਮਨੋਰਥ ਮੰਨ ਕੇ ਜੀਵਨ ਦੇ ਅਨਾਦਰ ਵੱਲੋਂ ਨਿਸ਼ਚਿੰਤ ਹੋ ਜਾਂਦਾ। ਹੈ, ਉਦੋਂ ਉਹ ਨਿਸਚੇ ਹੀ ਜੁਰਮ ਕਰਦਾ ਹੈ। ਆਧੁਨਿਕ ਯੁਗ ਵਿਚ ਮੁਨਾਫ਼ੇ ਦੇ ਲੋਭ ਕਾਰਣ ਜੀਵਨ ਦਾ ਜਿੰਨਾ ਨਿਰਾਦਰ ਕੀਤਾ ਜਾ ਰਿਹਾ ਹੈ, ਉਸਦਾ ਖਿਆਲ ਕਰਦਿਆਂ ਹੋਇਆ ਮੁਨਾਵੇ

116 / 140
Previous
Next