Back ArrowLogo
Info
Profile
ਨੂੰ ਠੱਗੀ ਆਖਣ ਦੀ ਭੁੱਲ ਹੋ ਜਾਣੀ ਸੁਭਾਵਕ ਹੈ। ਉਨਤ ਪੱਛਮੀ ਦੇਸ਼ਾਂ ਦੁਆਰਾ ਪੱਛੜੇ ਗਰੀਬ ਦੇਸ਼ਾਂ ਵਿਚ ਕਾਰਖ਼ਾਨੇ ਲਗਾਏ ਜਾਣੇ ਕੋਈ ਬੁਰੀ ਗੱਲ ਨਹੀਂ। ਜੇ ਇੱਕੀਵੀਂ ਸਦੀ ਨੇ ਸੰਸਾਰ ਦੀ, ਸਾਰੀ ਨਹੀਂ ਤਾਂ ਬਹੁਤੀ, ਜਨ-ਸੰਖਿਆ ਨੂੰ ਸਤਿਕਾਰਯੋਗ ਜੀਵਨ-ਦਾਨ ਦੇਣ ਵਾਲੀ ਸਦੀ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ ਤਾਂ ਪੱਛਮੀ ਉੱਨਤ ਦੇਸ਼ਾਂ ਦੇ ਸਹਿਯੋਗ, ਸਾਇੰਸ ਅਤੇ ਸਨਅਤ ਦੀ ਸਹਾਇਤਾ ਬਿਨਾਂ ਇਹ ਕੰਮ ਸੰਭਵ ਨਹੀਂ। ਜਿੰਨਾ ਚਿਰ ਪੱਛਮੀ ਟੈਕਨਾਲੋਜੀ ਜੀਵਨ ਦੇ ਸਤਿਕਾਰ ਵੱਲੋਂ ਬੇ-ਧਿਆਨ ਰਹਿ ਕੇ ਕੇਵਲ ਸਸਤੀ ਮਜ਼ਦੂਰੀ ਅਤੇ ਬਹੁਤੇ ਮੁਨਾਡੇ ਦੇ ਮੋਹ ਵੱਸ ਗਰੀਬ ਦੇਸ਼ਾਂ ਵੱਲ ਜਾਂਦੀ ਰਹੇਗੀ, ਓਨਾ ਚਿਰ ਜੀਵਨ ਦਾ ਨਿਰਾਦਰ ਹੁੰਦਾ ਰਹੇਗਾ।

ਮੁਨਾਫ਼ਾ ਆਪਣੇ ਆਪ ਵਿਚ ਪ੍ਰੇਰਣਾ ਦਾ ਵਧੀਆ ਸ੍ਰੋਤ ਹੈ ਪਰ ਮੁਨਾਫ਼ੇ ਦੇ ਮੋਹ ਵੱਸ ਮਾਰੂ ਹਥਿਆਰ ਬਣਾਉਣੇ ਅਤੇ ਉਨ੍ਹਾਂ ਦੀ ਵਿਕਰੀ ਲਈ ਜੰਗਾਂ ਲੁਆਉਣ ਦਾ ਜੁਰਮ ਕਰਨਾ ਅਤੇ ਜੰਗ ਵਿਚ ਰੁੱਝੇ ਹੋਏ ਦੋਹਾਂ ਵਿਰੋਧੀਆਂ ਨੂੰ ਹਥਿਆਰ ਵੇਚਣ ਦੀ ਨੀਚਤਾ ਕਰਨੀ, ਕਿਸੇ ਤਰ੍ਹਾਂ ਦੀ ਸਾਊਪੁਣਾ ਨਹੀਂ ਮੰਨੀ ਜਾ ਸਕਦੀ। ਹੁਣ ਤਾਂ ਹਾਲਤ ਇਹ ਹੈ ਕਿ ਉੱਨਤ ਸਨਅਤੀ ਦੇਸ਼ਾਂ ਦੇ ਕਾਰਖ਼ਾਨੇਦਾਰ ਉਨ੍ਹਾਂ ਦੇਸਾਂ ਨੂੰ ਵੀ ਹਥਿਆਰ ਵੇਚਣ ਦੀ ਨਿਰਲੱਜਤਾ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਦੇਸ਼ ਦੀ ਜੰਗ ਹੋ ਰਹੀ ਹੁੰਦੀ ਹੈ। ਮੁਨਾਫ਼ੇ ਦੇ ਮੇਚ ਨੇ  ਮਨੁੱਖ ਕੋਲੋਂ ਵੱਡੇ ਵੱਡੇ ਉਪਦਰ ਕਰਵਾਏ ਹਨ । ਪੈਸੇ ਵਾਲੇ ਲੋਕ ਦੇਸ਼ ਦਾ ਅੰਨ ਖ਼ਰੀਦ ਕੇ ਗੁਦਾਮਾਂ ਵਿਚ ਭਰ ਲੈਂਦੇ ਹਨ, ਜਿਸਦੇ ਸਿੱਟੇ ਵੱਜ ਪੈਣ ਵਾਲੇ ਅਕਾਲ ਸਮੇਂ ਅੱਗ ਦੇ ਤਾ ਅੰਨ ਵੇਚ ਕੇ ਧਨ ਇਕੱਠਾ ਕੀਤਾ ਜਾਂਦਾ ਰਿਹਾ ਹੈ। ਚੋਰ ਬਾਜ਼ਾਰੀ ਦੀ ਮੁਨਾਫ਼ੇ ਦੇ ਮੋਹ ਨਾਲ ਸਿੱਧੀ ਸਾਕਾਦਾਰੀ ਹੈ; ਉਵ ਸਮਗਲਿੰਗ ਅਤੇ ਵਿਵਰਜਿਤ ਨਸ਼ਿਆਂ ਦਾ ਕਾਰੋਬਾਰ ਵੀ ਇਸਦੇ ਆਂਢੀ-ਗੁਆਂਢੀ ਹੀ ਹਨ।

ਕਿਸੇ ਲਾਭ ਦੀ ਆਸ ਤੋਂ ਬਿਨਾਂ ਕੋਈ ਕੁਝ ਨਹੀਂ ਕਰਦਾ। ਜੇ ਮਨ ਦੀ ਸ਼ਾਂਤੀ ਅਤੇ ਮੁਕਤੀ ਦੀ ਆਸ ਨਾ ਹੁੰਦੀ ਤਾਂ ਕੋਈ ਤਪ, ਤਿਆਗ ਅਤੇ ਭਗਤੀ ਵੱਲ ਮੂੰਹ ਨਾ ਕਰਦਾ। ਜਿਸ ਲਾਭ ਜਾਂ ਮੁਨਾਫੇ ਕੋਲੋਂ ਜੀਵਨ ਨੂੰ ਏਨੀਆਂ ਵੱਡੀਆਂ ਵੱਡੀਆਂ ਆਸਾਂ ਹਨ, ਉਹ ਮੁਨਾਫ਼ਾ  ਮਾੜੀ ਸੁਹਬਤ ਨਾਲ ਬਹੁਤ ਮਾੜਾ ਹੋ ਗਿਆ ਹੈ। ਅਸੀਂ ਸੁਣਦੇ ਹੁੰਦੇ ਸਾਂ ਕਿ ਈਸਟ ਇੰਡੀਆ ਕੰਪਨੀ ਵਾਲਿਆਂ ਨੇ ਢਾਕੇ ਦੀ ਮਲਮਲ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ ਵੱਢ ਦਿੱਤੇ ਸਨ ਤਾਂ ਜੁ ਉਹ ਏਨਾ ਵਧੀਆ ਕੱਪੜਾ ਬਣਾ ਕੇ ਉਨ੍ਹਾਂ ਦੇ ਆਪਣੇ ਮਾਲ ਨੂੰ ਘਟੀਆ  ਸਿੱਧ ਨਾ ਕਰ ਸਕਣ ਅਤੇ ਉਸ ਮਾਲ ਦੀ ਵਿਕਰੀ ਵਿਚ ਰੁਕਾਵਟ ਨਾ ਪਾ ਸਕਣ । ਈਸਟ ਇੰਡੀਆ ਕੰਪਨੀ ਵਾਲਿਆਂ ਨੇ ਢਾਕੇ ਦੀ ਮਲਮਲ ਬਣਾਉਣ ਵਾਲਿਆਂ ਦੇ ਹੱਥ ਵੱਢੇ ਸਨ ਜਾਂ ਨਹੀਂ, ਪਰ ਇਹ ਗੱਲ ਸੋਲ੍ਹਾਂ ਆਨੇ ਸੱਚ ਹੈ ਕਿ ਪੱਛਮੀ ਮਸ਼ੀਨੀ ਮਾਲ ਦੀ ਦਰਾਮਦ ਨੇ ਭਾਰਤੀ ਦਸਤਕਾਰੀ ਦਾ ਅੰਤ ਕਰ ਕੇ ਦੇਸ਼ ਦੇ ਦਸਤਕਾਰਾਂ ਨੂੰ ਬੇਕਾਰ ਕਰ ਦਿੱਤਾ ਸੀ। ਕਿਸੇ ਕਾਮੇ ਨੂੰ ਬੇਕਾਰ ਕਰ ਕੇ  ਉਸਨੂੰ ਧਰਤੀ ਉੱਤੇ ਵਾਧੂ ਭਾਰ ਹੋਣ ਦੇ ਅਹਿਸਾਸ ਨਾਲ ਭਰ ਦੇਣ ਦੇ ਕੁਕਰਮ ਨੂੰ ਜੇ ਚਿੰਨ੍ਹਾਤਮਕ ਭਾਸ਼ਾ ਵਿਚ ਲਿਖਣਾ ਜਾਂ ਕਹਿਣਾ ਹੋਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ "ਉਸ ਕਾਮੇ ਦੇ ਹੱਥ ਵੱਢ ਦਿੱਤੇ ਗਏ ਹਨ।" ਕਿਸੇ ਇਕਰਾਰਨਾਮੇ ਉੱਤੇ ਆਪਣੇ ਹਸਤਾਖਰ ਕਰ ਦੇਣ ਨੂੰ ਆਪਣੀ ਭਾਸ਼ਾ ਵਿਚ ਅਸੀਂ 'ਹੱਥ ਕੱਢ ਕੇ ਦੇ ਦੇਣੇ' ਆਖਦੇ ਹਾਂ । ਇਹ ਕੁਝ ਲਿਖਣ ਤੋਂ ਮੇਰਾ ਭਾਵ, ਈਸਟ ਇੰਡੀਆ ਕੰਪਨੀ ਦੇ ਕਾਰਿੰਦਿਆਂ ਦੀ ਵਕਾਲਤ ਕਰਨਾ ਨਹੀਂ ਹੈ। ਜਿਹੜੇ ਲੋਭੀ, ਧਨ ਦੇ ਲੰਭ ਲਈ ਮਨੁੱਖਾਂ ਨੂੰ ਮੰਡੀਆਂ ਵਿਚ ਵੇਚਣ ਦੀ

ਨੀਚਤਾ ਕਰ ਸਕਦੇ ਹਨ, ਉਨ੍ਹਾਂ ਲਈ ਆਪਣੇ ਵਿਰੋਧੀ ਨੂੰ ਮਾਰਕੀਟ ਵਿਚੋਂ ਕੱਢਣ ਲਈ, ਉਸ ਦੇ ਹੱਥ ਵੱਢ ਦੇਣੇ ਕੋਈ ਵੱਡੀ ਗੱਲ ਨਹੀਂ। ਮੈਂ ਏਥੇ ਇਕ ਸੁਣੀ ਸੁਣਾਈ ਗੱਲ ਨੂੰ ਦੁਹਰਾ

117 / 140
Previous
Next