Back ArrowLogo
Info
Profile
ਹੁੰਦੇ, ਵਿਸ਼ੇਸ਼ ਕਰਕੇ ਆਧੁਨਿਕ ਉਨਤ ਮਸ਼ੀਨੀ ਸਮਾਜ ਵਿਚ। ਉਹ ਆਦਰ ਦੇ ਭਾਵ ਤੋਂ ਸੱਖਣੇ ਹੁੰਦੇ ਹਨ ਅਤੇ ਇਸ ਭਾਵ ਦੇ ਅਭਾਵ ਕਾਰਣ ਜਰਮ ਦੀ ਸੰਭਾਵਨਾ ਨਾਲ ਭਰਪੂਰ ਹੁੰਦੇ ਹਨ। ਆਦਰ ਜਾਂ ਸਰਕਾਰ ਦਾ ਭਾਵ ਹੈ ਇਸਤ੍ਰੀ ਸਤਿਕਾਰ ਅਤੇ ਇਸਤ੍ਰੀ ਸਤਿਕਾਰ ਦਾ ਮਲਤਬ ਹੈ ਮਾਂ ਦਾ ਸਤਿਕਾਰ। ਮਾਤ੍ਰੀਤਵ ਕੇਵਲ ਪਸੂਪੁਣਾ ਨਹੀਂ, ਸਗੋਂ ਇਕ ਮਰਿਆਦਾ ਹੈ। ਵਾਸਨਾ-ਵਿਸ਼-ਭਰੀ ਅੱਧ-ਨੰਗੀ ਇਸਤ੍ਰੀ ਆਪਣੇ ਪੁੱਤਰ ਲਈ ਵੀ ਆਦਰਯੋਗ ਨਹੀਂ ਹੈ ਸਕਦੀ । ਜੋ ਇਸਤ੍ਰੀ-ਆਦਰ ਅਲੋਪ ਹੋ ਗਿਆ ਤਾਂ ਸਮਝੋ ਆਦਰ ਦਾ ਬੀਜ ਨਾਸ ਹੋ ਗਿਆ। ਜੁਰਮ ਦਾ ਇਲਾਜ ਕੇਵਲ ਆਦਰ ਵਿਚ ਹੈ। ਜਿਸ ਦੁਨੀਆਂ ਵਿਚ ਆਦਰ ਨਹੀਂ, ਉਸ ਦੁਨੀਆਂ ਵਿਚ ਕੰਮ ਕਾਰ ਦੇ ਰੁਝੇਵੇਂ ਨਾਲ ਜੁਰਮ ਦੀ ਰੋਕਥਾਮ ਕਰਨ ਦਾ ਮਤਲਬ ਹੈ, ਦਫ਼ਤਰਾਂ ਅਤੇ ਫੈਕਟਰੀਆਂ ਨੂੰ ਇਕ ਪ੍ਰਕਾਰ ਦੀਆਂ ਜੇਲ੍ਹਾਂ ਮੰਨਣਾ ਕਿਉਂਜੁ ਅਪਰਾਧੀਆਂ ਨੂੰ ਜੇਲ੍ਹਾਂ ਵਿਚ ਬੰਦ ਕਰ ਕੇ ਵੀ ਤਾਂ ਉਨ੍ਹਾਂ ਕੋਲੋਂ ਅਪਰਾਧ ਦਾ ਅਵਸਰ ਖੋਹ ਲਿਆ ਜਾਂਦਾ ਹੈ। ਅਪਰਾਧ ਨਾਲ ਨਜਿੱਠਣ ਦੇ ਇਹੋ ਜਿਹੇ ਯਤਨ ਅਪਰਾਧ ਦੀ ਸੰਭਾਵਨਾ ਨੂੰ ਕਾਇਮ ਰੱਖਦਿਆਂ ਹੋਇਆ ਅਪਰਾਧੀਆਂ ਕੋਲੋਂ ਅਵਸਰ ਖੋਹਣ ਦਾ ਤਰਲਾ ਮਾਤਰ ਹਨ।

ਕਿਸੇ ਪ੍ਰਕਾਰ ਦਾ ਨਸਲੀ ਵਖੇਵਾਂ ਅਪਰਾਧ ਦੀ ਰੁਚੀ ਪੈਦਾ ਨਹੀਂ ਕਰਦਾ ਇਹ ਅਪਰਾਧ ਦੀ ਰੁਚੀ ਵਾਲਿਆਂ ਲਈ ਆਪਣੇ ਅਸਲੇ ਦੀ ਅਭਿਵਿਅਕਤੀ ਦੇ ਅਵਸਰ ਪੈਦਾ ਕਰਦਾ ਹੈ। ਗਜ਼ (ਨਸ਼ੀਲੇ ਪਦਾਰਥਾਂ) ਨਾਲ ਕਿਸੇ ਪ੍ਰਕਾਰ ਦਾ ਸੰਬੰਧ, ਅਪਰਾਧ ਦਾ ਕਾਰਣ ਨਹੀਂ, ਸਗੋਂ ਆਪਣੇ ਆਪ ਵਿਚ ਇਕ ਅਪਰਾਧ ਹੈ। ਵਗ ਵਿਚ ਮਨੁੱਖ ਦੇ ਸੰਪੂਰਣ ਆਪੇ ਉੱਤੇ ਕਾਬੂ ਪਾ ਕੇ ਉਸਨੂੰ ਆਪਣਾ ਦਾਸ ਬਣਾ ਲੈਣ ਦੀ ਯੋਗਤਾ ਹੈ। ਇਸ ਲਈ ਇਸਦੀ ਆਦਤ ਪਾ ਕੇ ਨਸ਼ੱਈਆਂ ਕੋਲੋਂ ਵੱਡੇ ਵੱਡੇ ਅਪਰਾਧ ਕਰਵਾਏ ਜਾਂਦੇ ਰਹੇ ਹਨ ਅਤੇ ਕਰਵਾਏ ਜਾਂਦੇ ਹਨ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਅਸੈਸਿਨ (Assassin) ਹਸ਼ੀਸ਼ ਤੋਂ ਬਣਿਆ ਹੋਇਆ ਹੈ। ਹਸ਼ੀਸ਼ ਅਰੀਮ ਨੂੰ ਆਖਦੇ ਹਨ ਅਤੇ ਅਸੈਸਿਨ ਉਸ ਆਦਮੀ ਨੂੰ, ਜਿਹੜਾ ਅਫੀਮ ਦੇ ਲੋਰ ਵਿਚ ਕਤਲ ਦੇ ਕੰਮ ਵਿਚ ਵਰਤਿਆ ਜਾਂਦਾ ਹੋਵੇ। ਹੈਰੋਇਨ ਦੇ ਸੇਵਨ ਬਿਨਾਂ ਅਜੋਕੇ ਆਤੰਕਵਾਦੀ ਵੀ 'ਹੀਰੋ' ਹੋਣ ਦਾ ਮਾਣ ਪ੍ਰਾਪਤ ਨਹੀਂ ਕਰ ਸਕਦੇ।

ਜਿਸ ਦੁਨੀਆਂ ਵਿਚ ਤਲਾਕ ਇਕ ਸਤਿਕਾਰਯੋਗ ਸਹੂਲਤ ਹੈ; ਅਣਵਿਆਹੀ ਮਾਂ ਹੋਣਾ ਅਨੁਭਵ ਦੀ ਅਮੀਰੀ ਅਤੇ ਸ੍ਵੈ-ਭਰੋਸੇ ਦੀ ਸਿਖਰ ਸਮਝਿਆ ਜਾਂਦਾ ਹੈ; ਹਾਊਸ ਵਾਈਫ ਹੋਣ ਵਿਚ ਹੀਣਤਾ ਅਤੇ ਵਿਆਹ ਵਿਚ ਇਸਤ੍ਰੀ ਦੀ ਗੁਲਾਮੀ ਵੇਖੀ ਜਾਂਦੀ ਹੈ; ਪਰਿਵਾਰ- ਪ੍ਰਬੰਧ ਇਕ ਬੇ-ਲੋੜਾ ਬੰਧਨ ਅਤੇ ਸੰਯੁਕਤ ਪਰਿਵਾਰ ਮੱਧ-ਕਾਲੀਨ ਮੁਰਖਤਾ ਮੰਨਿਆ ਜਾਂਦਾ ਹੈ; ਅਰੇਂਜਡ ਮੈਰਿਜ ਇਕ ਹਾਸੋ-ਹੀਣੀ ਜਹਾਲਤ ਹੈ; ਅਤੇ ਇਸਤ੍ਰੀ-ਪੁਰਸ਼ ਦੇ ਜਿਨਸੀ ਸੰਬੰਧਾਂ ਉੱਤੋਂ ਛੇਤ ਅਤੇ ਪਰਦੇ ਦੀ ਪਵਿੱਤਰਤਾ ਨੂੰ ਪਰੇ ਕਰਨਾ ਕਲਾ ਅਤੇ ਵਿੱਦਿਆ ਦੀ ਸਰਵੋਤਮ ਪ੍ਰਾਪਤੀ ਆਖੀ ਜਾਂਦੀ ਹੈ; ਉਸ ਦੁਨੀਆਂ ਨੂੰ ਅਨਾਦਰ ਅਤੇ ਅਪਰਾਧ ਦੀ ਘਾਟ ਕਦੇ ਮਹਿਸੂਸ ਨਹੀਂ ਹੋ ਸਕਦੀ। ਅਪਰਾਧ ਦੇ ਘਾਟੇ ਦੀ ਇੱਛਾ ਆਦਰ ਦੇ ਵਾਧੇ ਦੀ ਇੱਛਾ ਹੈ ਅਤੇ ਆਦਰ ਦੀ ਇੱਛਾ ਕਰਨ ਦਾ ਭਾਵ ਹੈ, ਕਿੰਨੀ ਸਾਰੀ ਆਧੁਨਿਕਤਾ ਨੂੰ ਤਿਆਗ ਕੇ ਕਿੰਨੀ ਸਾਰੀ ਪੁਰਾਤਨਤਾ ਨੂੰ ਜੀ ਆਇਆਂ ਆਖਣਾ। ਕੀ ਅਸੀਂ ਇਉਂ ਕਰ ਸਕਦੇ ਹਾਂ ? ਜਿਸ ਤਰ੍ਹਾਂ ਐਟਮੀ ਹਥਿਆਰਾਂ ਨੇ ਅਮਨ ਦੀ ਲੋੜ ਮਹਿਸੂਸ ਕਰਵਾਈ ਹੈ, ਉਸੇ ਤਰ੍ਹਾਂ ਅਪਰਾਧ ਦਾ ਵਿਰਾਟ ਰੂਪ ਮਨੁੱਖ ਨੂੰ ਆਪਣੇ ਕਈ ਵਿਸ਼ਵਾਸ ਬਦਲਣ ਲਈ ਵਿਵਸ਼ ਕਰ ਦੇਵੇਗਾ। ਪਰ ਵਿਵਸ਼ ਹੋਣ ਨਾਲੋਂ ਸਿਆਣੇ ਬਣਨਾ ਚੰਗਾ ਹੈ।

119 / 140
Previous
Next