Back ArrowLogo
Info
Profile
ਖ਼ਾਨਦਾਨ ਦੇ ਵਡੇਰਿਆਂ ਨੂੰ ਦਿੱਤੀਆਂ ਸਨ, ਉਹ ਅੱਜ ਤਕ ਇਨ੍ਹਾਂ ਦੇ ਅਜਾਇਬ ਘਰ ਵਿਚ ਪਈਆਂ ਹੋਈਆਂ ਹਨ। ਸੰਨ 1520 ਵਿਚ ਜੈਕਥ ਵਿਊਗਰ ਨਾਂ ਦੇ ਆਦਮੀ ਨੇ ਆਪਣੇ ਕਾਮਿਆਂ ਲਈ ਘਰ ਬਣਵਾਏ ਸਨ, ਜਿਨ੍ਹਾਂ ਤੋਂ ਮਿਲਣ ਵਾਲਾ ਕਿਰਾਇਆ, ਜਿਹੜਾ ਪੰਦਰਾਂ ਕੁ ਰੁਪਏ ਸਾਲਾਨਾ ਹੁੰਦਾ ਸੀ, ਇਨ੍ਹਾਂ ਘਰਾਂ ਦੀ ਮੁਰੰਮਤ ਉੱਤੇ ਖਰਚ ਕਰ ਦਿੱਤਾ ਜਾਂਦਾ ਸੀ। ਇਹ ਘਰ ਅੱਜ ਵੀ ਮੌਜੂਦ ਹਨ ਅਤੇ ਵਾਪਾਰੀਆਂ ਦੀ ਸਦ-ਭਾਵਨਾ ਦਾ ਪ੍ਰਤੀਕ ਆਖੇ ਜਾ ਸਕਦੇ ਹਨ।

ਫਿਉਗਰ ਫੈਮਿਲੀ ਦੇ ਇਸ ਯਤਨ ਨੂੰ ਯੌਰਪ ਦੀ ਵੈਲਫੇਅਰ-ਸਟੇਟ ਦਾ ਨੀਂਹ-ਪੱਥਰ ਆਖਿਆ ਜਾ ਸਕਦਾ ਹੈ। ਗੋਲਡਨ ਕੋਟਿੰਗ ਹਾਊਸ ਨਾਂ ਦੇ ਆਲੀਸ਼ਾਨ ਕੇਂਦਰ ਤੋਂ ਇਹ ਪਰਿਵਾਰ ਰੂਸ, ਅਰਥ, ਈਰਾਨ, ਭਾਰਤ ਅਤੇ ਚੀਨ ਆਦਿਕ ਦੇਸ਼ਾਂ ਨਾਲ ਵਾਪਾਰ ਕਰਦਾ ਸੀ। ਦੁਨੀਆਂ ਦੇ ਹਰ ਹਿੱਸੇ ਵਿਚ ਬਿਊਗਰਾਂ ਦੇ ਏਜੰਟ ਫੈਲੇ ਹੋਏ ਸਨ ਅਤੇ ਹਰ ਨਿੱਕੀ ਵੱਡੀ ਗੱਲ ਕੇਂਦਰ ਤਕ ਪੂਰੀ ਸਾਵਧਾਨੀ ਅਤੇ ਸਪੱਸ਼ਟਤਾ ਨਾਲ ਪੁਚਾਈ ਜਾਂਦੀ ਸੀ । ਏਜੰਟਾਂ ਦੀਆਂ ਇਨ੍ਹਾਂ ਰੀਪੋਰਟਾਂ ਵਿਚ ਹਰ ਨਿੱਕੀ ਮੋਟੀ ਗੱਲ ਸ਼ਾਮਲ ਹੁੰਦੀ ਸੀ । ਜਿਥੇ ਵਾਪਾਰਕ ਵੱਖਰ ਦਾ ਛਾਅ ਦੱਸਿਆ ਹੋਇਆ ਹੁੰਦਾ ਸੀ, ਉਥੇ ਕਿਸੇ ਪਤਵੰਤੇ ਦੀ ਧੀ ਦੇ ਵਿਆਹ ਦੀ ਗੱਲ ਵੀ ਦਰਜ ਕੀਤੀ ਜਾਂਦੀ ਸੀ। ਕਿਸੇ ਉੱਘੇ ਵਿਅਕਤੀ ਦੇ ਕਤਲ ਨੂੰ ਮਹੱਤਵਪੂਰਣ ਸਮਝ ਕੇ ਦਰਜ ਕਰਨ ਦੇ ਨਾਮ ਨਾਲ ਦੇ ਪਰਿਵਾਰਾਂ ਦੇ ਘਰੇਲੂ ਝਗੜਿਆਂ ਦਾ ਵਰਣਨ ਵੀ ਕੀਤਾ ਜਾਣਾ ਜ਼ਰੂਰੀ ਸਮਝਿਆ ਜਾਂਦਾ ਸੀ। ਇਥੋਂ ਤਕ ਕਿ ਕਈ ਰੀਪੋਰਟਾਂ ਵਿਚ ਸਾਧਾਰਣ ਆਦਮੀਆਂ ਦੀ ਵਾਰਤਾਲਾਪ ਵੀ ਸ਼ਾਮਲ ਕਰ ਲਈ ਗਈ ਹੈ। ਇਨ੍ਹਾਂ ਸਾਰੀਆਂ ਰੀਪੋਰਟਾਂ ਨੂੰ ਫਿਊਗਰ ਸਮਾਚਾਰ ਪੱਤਰ (Fugger News Letters) ਦੇ ਸਿਰਲੇਖ ਹੇਠ ਇਕੱਤਰਿਤ ਕਰ ਦਿੱਤਾ ਗਿਆ ਹੈ। ਅੱਜ ਜਿੰਨੀ ਸਪੱਸ਼ਟਤਾ ਨਾਲ ਇਨ੍ਹਾਂ ਰੀਪੋਰਟਾਂ ਵਿਚੋਂ ਸੋਲ੍ਹਵੀਂ ਸਦੀ ਦੀ ਦੁਨੀਆਂ ਦੀ ਨੁਹਾਰ ਪਛਾਣੀ ਜਾ ਸਕਦੀ ਹੈ, ਓਨੀ ਸਪੱਸ਼ਟਤਾ ਨਾਲ ਇਤਿਹਾਸ ਦੀ ਕਿਸੇ ਕਿਤਾਬ ਵਿਚੋਂ ਨਹੀਂ ਪਛਾਣੀ ਜਾ ਸਕਦੀ। ਇਨ੍ਹਾਂ ਰੀਪੋਰਟਾਂ ਨੂੰ ਪੜ੍ਹ ਕੇ ਇਉਂ ਲੱਗਦਾ ਹੈ ਕਿ ਵੀਹਵੀ ਸਦੀ ਦੀ ਪੱਤਰਕਾਰੀ ਅਤੇ ਸੋਲ੍ਹਵੀਂ ਸਦੀ ਦੀਆਂ ਇਨ੍ਹਾਂ ਵਾਪਾਰਕ ਰੀਪੋਰਟਾਂ ਵਿਚ ਜ਼ਰੂਰ ਕੋਈ ਸੰਬੰਧ ਹੈ। ਜੇ ਜਰਮਨੀ ਦੀ ਵਾਗਡਰ 'ਕੈਸਰਾਂ' ਦੀ ਥਾਂ 'ਵਿਊਗਰਾਂ' ਦੇ ਹੱਥ ਹੁੰਦੀ ਤਾਂ ਆਧੁਨਿਕ ਦੁਨੀਆਂ ਕਿੰਨੀ ਵੱਖਰੀ ਹੋਣੀ ਸੀ।

ਫਲੋਰੈਂਸ, ਵੈਨਿਸ, ਲਿਊਬੈਕ ਅਤੇ ਹੈਮਬਰਗ ਵਰਤੀ ਵਾਪਾਰਕ ਨਗਰ ਰਾਜ ਜੰਗਾਂ, ਜਿੱਤਾਂ ਅਤੇ ਸਿਆਸਤਾਂ ਦੇ ਝਮੇਲਿਆਂ ਤੋਂ ਪਰੇ ਰਹਿ ਕੇ ਹਜ਼ਾਰਾਂ ਸਾਲਾਂ ਤਕ ਯੌਰਪ ਦੇ ਸਭਿਆਚਾਰਕ ਸੈਂਟਰ ਬਣੇ ਰਹੇ ਹਨ। ਇਹ ਅੱਜ ਵੀ ਸੁੰਦਰਤਾ ਦੀ ਦੇਵੀ ਦੇ ਮੰਦਰ ਕਰਕੇ ਜਾਣੇ ਜਾਂਦੇ ਹਨ। ਯੌਰਪ ਵਿਚ ਇਸ ਪ੍ਰਕਾਰ ਦੇ ਕਈ ਸ਼ਹਿਰ ਹਨ, ਜਿਨ੍ਹਾਂ ਨੂੰ ਵੇਖ ਕੇ ਮਨੁੱਖੀ ਅਕਲ ਇਹ ਸੋਚਣ ਲਈ ਪ੍ਰੇਰਿਤ ਹੋ ਜਾਂਦੀ ਹੈ ਕਿ ਜੇ 'ਪ੍ਰਭੁਤਾ ਦੇ ਭੁੱਖੇ ਯੋਧਿਆਂ ਦੀ ਥਾਂ 'ਧਨ ਦੇ ਲੋਭੀ' ਵਾਪਾਰੀਆਂ ਨੂੰ ਇਸ ਦੁਨੀਆਂ ਦੀ ਵਾਗਡੋਰ ਸੰਭਾਲਣ ਦਾ ਅਵਸਰ ਮਿਲ ਗਿਆ ਹੁੰਦਾ ਤਾਂ ਮਨੁੱਖੀ ਜੀਵਨ ਵਿਚ ਹੁਣ ਨਾਲੋਂ ਕਿਤੇ ਵੱਧ ਸੁੰਦਰਤਾ ਉਪਜਾਈ ਜਾਣੀ ਸੰਭਵ ਸੀ। ਸਾਡੇ ਸਿਆਸੀ ਸੁਆਮੀ ਸਦਾ ਹੀ ਇਹ ਵਿਸ਼ਵਾਸ ਕਰਦੇ ਰਹੇ ਹਨ ਕਿ ਮੌਤ ਅਤੇ ਤਬਾਹੀ ਦੇ ਤਰੀਕੇ ਵਰਤ ਕੇ ਹੀ ਅਸੀਂ ਆਪਣੇ ਗੁਆਂਢੀ ਦੇਸ਼ ਦੇ ਸਿਆਸੀ ਸੁਆਮੀ

12 / 140
Previous
Next