Back ArrowLogo
Info
Profile
ਨੂੰ ਭਲਾਮਾਣਸ ਬਣਿਆ ਰਹਿਣ ਲਈ ਮਜਬੂਰ ਕਰ ਸਕਦੇ ਹਾਂ। ਇਸ ਪ੍ਰਕਾਰ ਦੇ ਕੇ ਉੱਤੇ ਭਰੋਸਾ ਕਰਨਾ ਹੀ ਆਤੰਕਵਾਦ ਹੈ ਅਤੇ ਸਾਰੇ ਦੇਸ਼ ਆਤੰਕ ਦੇ ਸਾਧਨਾਂ ਅਤੇ ਸੰਦਾਂ ਦਾ ਵਿਕਾਸ ਕਰਦੇ ਹੋਏ ਅੱਜ ਇਥੇ ਪੁੱਜ ਗਏ ਹਨ ਕਿ ਇਨ੍ਹਾਂ ਸਾਧਨਾਂ ਅਤੇ ਸੰਦਾ ਦੀ ਸਪਲਾਈ ਬੰਦ ਕਰਨ ਦਾ ਡਰਾਵਾ ਦੇ ਕੇ ਦੂਜੇ ਦੇਸ਼ਾਂ ਕੋਲੋਂ ਆਪਣੀ ਈਨ ਮੰਨਵਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਹਨ।

ਜੀਵਨ ਦੇ ਸਾਰੇ ਸੁੰਦਰ ਸੰਬੰਧ ਸਾਡੀਆਂ ਲੋੜਾਂ ਥੋੜਾਂ ਅਤੇ ਕਮਜ਼ੋਰੀਆਂ ਉੱਤੇ ਆਧਾਰਿਤ ਹਨ। ਸ਼ਕਤੀ ਉੱਤੇ ਆਧਾਰਿਤ ਸਾਰੇ ਸੰਬੰਧਾਂ ਵਿਚ (ਭਾਵੇਂ ਉਹ ਵਿਅਗਤੀਗਤ ਹੋਣ ਭਾਵੇਂ ਕੌਮੀ) ਹੈ, ਘਿਰਣਾ, ਬੇ ਵਿਸਾਹੀ, ਕ੍ਰੋਧ, ਕਸ਼ਟ ਅਤੇ ਕਪਟ ਦੀ ਕੁਰੂਪਤਾ ਨੂੰ ਕੇਂਦਰੀ ਥਾਂ ਪ੍ਰਾਪਤ ਹੁੰਦੀ ਹੈ। ਆਪਣੀਆਂ ਅੱਖਾਂ ਉੱਤੇ ਹੈ, ਘਿਰਣਾ ਕ੍ਰੋਧ ਅਤੇ ਕਪਣ ਦੀ ਕਾਲੀ ਪੱਟੀ ਬੰਨ੍ਹੀ, ਸ਼ਕਤੀ ਦੇ ਕਲੋਰਨੇ ਨਾਲ ਬੱਬੇ ਹੋਏ ਸਿਆਸੀ ਸਮਾਜ, ਕਸ਼ਟ ਅਤੇ ਕੁਰੂਪਤਾ ਦੇ ਪਛਾਣਿਆਂ ਵਿਚ ਤੁਰਦੇ ਤੁਰਦੇ ਹੱਕ ਗਏ ਹਨ। ਹੱਡ ਗਏ ਹਨ ਪਰ ਪਹੁੰਚੇ ਕਿਤੇ ਨਹੀਂ। ਕੋਹਲੂ ਦੇ ਬੋਲ ਦੀਆਂ ਅੱਖਾਂ ਉੱਤੋਂ ਜਦੋਂ ਖੋਪੇ ਲਾਹੇ ਜਾਂਦੇ ਹਨ, ਉਹ ਆਪਣੇ ਆਪ ਨੂੰ ਤੇਲੀ ਦੇ ਉਸੇ ਢਾਰੇ ਵਿਚ ਵੇਖਦਾ ਹੈ, ਜਿਸ ਵਿਚ ਉਹ ਕੋਹਲੂ ਅੱਗੇ ਜੋਇਆ ਜਾਣ ਦੇ ਸਮੇਂ ਸੀ। ਸਾਰਾ ਦਿਨ ਪਛਾਣੇ ਵਿਚ ਤੁਰ ਕੇ ਉਹ ਕਿਧਰੇ ਨਹੀਂ ਪਹੁੰਚਦਾ। ਜੋ ਕਿਸੇ ਸੇਧ ਵਿਚ ਤੁਰਦਾ ਤਾਂ ਗੱਲ ਹੋਰ ਹੋਣੀ ਸੀ।

ਦੁਨੀਆਂ ਭਾਵੇਂ ਸੱਭਿਅਤਾ ਦੀ ਸੇਧ ਵਿਚ ਕੁਝ ਅਗੋਰੇ ਤੁਰ ਗਈ ਹੈ ਪਰ ਦੁਨੀਆਂ ਦੇ ਦੇਸ਼ਾਂ ਦੀਆਂ ਸਰਕਾਰਾਂ ਸੰਸਾਰ ਰੂਪੀ ਜੰਗਲ ਵਿਚ ਹਿੰਸਕ ਪਸ਼ੂਆਂ ਵਾਲਾ ਵਤੀਰਾ ਅਪਣਾਈ ਬੈਠੀਆਂ ਹਨ। ਵਿਕਾਸ ਦੀ ਸੋਧ ਸਾਤਵਿਕਤਾ ਵੱਲ ਨੂੰ ਹੈ। ਸ਼ਕਤੀ ਸਾਤਵਿਕ ਨਹੀਂ ਅਤੇ ਜੋ ਵੀ ਸਾਤਵਿਕ ਨਹੀਂ, ਉਸ ਦਾ ਵਿਕਸਣਾ ਸੰਭਵ ਨਹੀਂ। ਉਹ ਪਛਾਣੇ ਦੇ ਪਸ਼ੂ ਵਾਂਗ ਚੱਕਰ ਵਿਚ ਪਿਆ ਹੋਇਆ ਹੈ; ਚੱਕਰ ਕੱਢਦਾ ਰਹੇਗਾ। ਇਹ ਠੀਕ ਹੈ ਕਿ ਉੱਨਤ ਪੱਛਮੀ ਦੇਸ਼ਾ ਦੀਆਂ ਸਰਕਾਰਾਂ ਨੇ ਆਪਸੀ ਮੇਲ-ਮਿਲਾਪ ਦੇ ਕੁਝ ਅੰਤਰ-ਰਾਸ਼ਟਰੀ ਨੇਮ  ਬਣਾ ਲਏ ਹਨ ਅਤੇ ਉਨ੍ਹਾਂ ਨੇਮਾ ਦਾ ਪਾਲਣ ਕਰਨ ਦੇ ਯੋਗ ਹੋਣ ਲਈ ਲੋੜੀਂਦੀ ਸਾਤਵਿਕਤਾ ਧਾਰਨ ਕਰਨ ਦਾ ਯਤਨ ਵੀ ਇਹ ਸਰਕਾਰਾਂ ਕਰਦੀਆਂ ਹਨ, ਪਰ ਇਹ ਵੀ ਸੱਚ ਹੈ ਕਿ ਮੌਕਾ ਮਿਲਣ ਉੱਤੇ ਇਨ੍ਹਾਂ ਵਿਚਲਾ ਪਸੂ ਬੇਕਾਬੂ ਹੋ ਕੇ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢਣ ਵਿਚ ਕਦੇ ਕੋਈ ਕਸਰ ਬਾਕੀ ਨਹੀਂ ਛੱਡਦਾ। ਕਦੇ ਹਥਿਆਰ ਵੇਚਣ ਦੀ ਆਰਥਕ ਮਜਬੂਰੀ ਅਤੇ ਕਦੇ ਹਥਿਆਰ ਪਰਖਣ ਦੀ ਵਿਗਿਆਨਕ ਲੋੜ, ਇਨ੍ਹਾਂ ਵਿਚਲੇ ਸ਼ੈਤਾਨ ਨੂੰ ਸ਼ਹਿ ਦੇ ਕੇ, ਮਨੁੱਖੀ ਮਜ਼ਹਬਾਂ ਦੇ ਕਾਲਪਨਿਕ ਦੋਜਖ਼ਾਂ ਨੂੰ ਦੁਨਿਆਵੀ ਜੀਵਨ ਦੀ ਵੱਡੀ ਵਾਸਤਵਿਕਤਾ ਬਣਾ ਦਿੰਦੇ ਹਨ।

ਜੇ ਸੱਭਿਅ ਦੋਸ਼ਾਂ ਦੀਆਂ ਸੱਭਿਅ ਸਰਕਾਰਾਂ ਵੀਅਤਨਾਮੀ ਨਰਕਾਂ ਦੇ ਨਿਰਮਾਣ ਵਿਚ ਕਿਸੇ ਪ੍ਰਕਾਰ ਦੀ ਨਾਮੋਸ਼ੀ ਨਹੀਂ ਮੰਨਦੀਆਂ ਤਾਂ ਅਸਭਿਅ ਦੁਨੀਆਂ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਹੋਣਾ ਚਾਹੀਦਾ। ਅਫਰੀਕਾ ਦੇ ਦੇਸ਼ਾਂ ਵਿਚ ਦਸ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮਸ਼ੀਨ-ਗੰਨਾ ਚੁੱਕੀ ਫਿਰਦੇ ਵੇਖ ਕੇ ਉਨ੍ਹਾਂ ਸਾਇੰਸਦਾਨਾਂ ਦੀ ਦਾਨਾਈ ਦੀ ਵੀ ਦਾਦ ਦੇਣੀ ਪੈਂਦੀ ਹੈ, ਜਿਨ੍ਹਾਂ ਨੇ ਇਹ ਹਥਿਆਰ ਏਨੇ ਹੌਲੇ ਅਤੇ ਸਹਲ ਬਣਾ ਦਿੱਤੇ

13 / 140
Previous
Next