Back ArrowLogo
Info
Profile
ਹਨ ਕਿ ਛੋਟੀ ਉਮਰ ਦੇ ਬੱਚੇ ਇਨ੍ਹਾਂ ਨੂੰ ਚੁੱਕ ਅਤੇ ਚਲਾ ਸਕਦੇ ਹਨ। ਬੋਸਨੀਆਂ, ਸਰਬੀਆ ਅਤੇ ਕੋਰੇਸ਼ੀਆ ਦੀਆਂ ਸਰਕਾਰਾਂ ਨੇ ਪਾਬਵਿਕਤਾ ਦੀ ਦੌੜ ਵਿਚ ਈਰਾਨ, ਇਰਾਕ, ਅਫਗਾਨਿਸਤਾਨ ਅਤੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਕਿਸ ਕਿਸ ਸਰਕਾਰ ਦਾ ਨਾਂ ਲਿਆ ਜਾਵੇ, ਸਭ ਇਕੋ ਰੱਸੇ ਢਾਹੇ ਦੇਣ ਯੋਗ ਹਨ। ਪੋਲ ਟੈਕਸ ਦੇ ਮੁਆਮਲੇ ਵਿਚ ਵਰਤੀ ਗਈ ਬਰਤਾਨਵੀ ਪਾਸ਼ਵਿਕਤਾ ਇਸ ਗੱਲ ਦਾ ਪੱਕਾ ਪਰਮਾਣ ਹੈ ਕਿ ਪ੍ਰਭਤਾ ਅਤੇ ਪਾਸਵਿਕਤਾ ਇਕੋ ਸਿੱਕੇ ਦੇ ਦੋ ਪਾਸੇ ਹਨ। ਗੁਰਜ ਅਤੇ ਸੁਦਰਸ਼ਨ ਚੱਕਰ ਬਿਨਾਂ ਵਿਸ਼ਨੂੰ ਦੀ ਹੋਂਦ ਹੀ ਸੰਭਵ ਨਹੀਂ।

ਉਂਝ ਬ੍ਰੀਮਨ ਅਤੇ ਬਨਜ਼ਵਿਕ ਦੀ ਮਿਸਾਲ ਇਹ ਦੱਸਦੀ ਹੈ ਕਿ ਵਾਪਾਰਕ ਬਾਈਕਾਟ ਦਾ ਤਰੀਕਾ ਹਰ ਪ੍ਰਕਾਰ ਦੀ ਸਮਾਜਕ ਪਾਸ਼ਵਿਕਤਾ ਉੱਤੇ ਭਾਰੂ ਹੋ ਸਕਦਾ ਹੈ। ਇਸ ਤਰੀਕੇ ਦੀ ਤਾਕਤ ਤੋਂ ਅਨਜਾਣ ਅਜੋਕੀਆਂ ਸਰਕਾਰਾਂ ਵੀ ਨਹੀਂ ਹਨ। ਉਨ੍ਹਾਂ ਦੀ ਵੱਡੀ ਮਜਬੂਰੀ ਇਹ ਹੈ ਕਿ ਇਸ ਤਰੀਕੇ ਦੀ ਵਰਤੋਂ ਨਾਲ ਜਿਥੇ ਵਿਰੋਧੀ ਜਾਂ ਬਾਗ਼ੀ ਦੇਸ਼ ਦੀ ਵਾਪਾਰਕ ਨਾਕਾ-ਬੰਦੀ ਹੁੰਦੀ ਹੈ, ਉਥੇ ਨਾਕਾ-ਬੰਦੀ ਕਰਨ ਵਾਲੇ ਦੇਸ਼ਾਂ ਨੂੰ ਵੀ ਆਰਥਕ ਨੁਕਸਾਨ ਹੁੰਦਾ ਹੈ। ਦੁਨੀਆਂ ਸਿਆਸੀ ਧੜਿਆਂ ਵਿਚ ਵੰਡੀ ਹੋਈ ਹੋਣ ਕਰਕੇ ਜੇ ਇਕ ਧੜੇ ਦੇ ਦੇਸ਼ ਕਿਸੇ ਇਕ ਦੇਸ਼ ਦੀ ਵਾਪਾਰਕ ਨਾਕਾਬੰਦੀ ਕਰਦੇ ਹਨ ਤਾਂ ਦੂਜੇ ਧੜੇ ਦੇ ਦੇਸ਼ ਉਸਦੀ ਸਹਾਇਤਾ ਲਈ ਆ ਹਾਜਰ ਹੁੰਦੇ ਹਨ। ਹਥਿਆਰਾ ਦੇ ਵਾਪਾਰ ਉੱਤੇ ਕਿਸੇ ਪ੍ਰਕਾਰ ਦੀ ਪਾਬੰਦੀ ਲਾਈ ਜਾਣੀ ਉੱਨਤ ਦੋਸ਼ਾਂ ਦੀਆਂ ਸਰਕਾਰਾਂ ਨੂੰ ਉੱਕੀ ਮਨਜ਼ੂਰ ਨਹੀਂ, ਕਿਉਂ ਜੁ ਇਨ੍ਹਾਂ ਦੀ ਵਿਕਰੀ ਵਿਚੋਂ ਵਜ਼ੀਰਾਂ ਨੂੰ ਮਿਲਣ ਵਾਲੀ ਕਮਿਸ਼ਨ ਹਥਿਆਰਾਂ ਦੇ ਵਾਪਾਰ ਨੂੰ ਸਿਆਸੀ ਅਤੇ ਸਰਕਾਰੀ ਵਾਪਾਰ ਬਣਾ ਦਿੰਦੀ ਹੈ। ਜਿਹੜੀਆਂ ਸਰਕਾਰਾਂ ਅੱਜ ਇਰਾਕ ਦੇ ਹਥਿਆਰਾਂ ਦਾ ਲੇਖਾ ਪੱਤਾ ਕਰ ਕੇ ਉਨ੍ਹਾਂ ਨੂੰ ਘਟਾਉਣ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ, ਉਹੋ ਸਰਕਾਰਾਂ ਇਰਾਕ ਨੂੰ ਜੰਗ ਦੇ ਮੌਕੇ ਉੱਤੇ ਹਥਿਆਰ ਵੇਚਣ ਲਈ ਉਡਾਵਲੀਆਂ ਹੋ ਉੱਠਣਗੀਆਂ ਭਾਵੇਂ ਜੰਗ ਉਨ੍ਹਾਂ ਦੇ ਆਪਣੇ ਦੇਸ਼ਾਂ ਵਿਰੁੱਧ ਹੀ ਕਿਉਂ ਨਾ ਹੋਵੇ।

ਵਾਪਾਰਕ ਨਾਕਾਬੰਦੀ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਇਸਦਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਬਹੁਤਾ ਪ੍ਰਭਾਵ ਉਨ੍ਹਾਂ ਲੋਕਾਂ ਉੱਤੇ ਪੈਂਦਾ ਹੈ, ਜਿਹੜੇ ਨਿਰਦੇਸ਼ ਵੀ ਹੁੰਦੇ ਹਨ ਅਤੇ ਸਭ ਤੋਂ ਵੱਧ ਲੋੜਵੰਦ ਵੀ। ਦੱਖਣੀ ਅਫਰੀਕਾ ਦਾ ਵਾਪਾਰਕ ਬਾਈਕਾਟ ਉਥੋਂ ਦੇ ਗਰੀਬ ਹਬਸ਼ੀਆਂ ਲਈ ਜਿੰਨਾ ਦੁਖਦਾਇਕ ਹੈ, ਓਨਾ ਸਫ਼ੈਦ ਹਾਕਮਾਂ ਲਈ ਨਹੀਂ। ਤਾਂ ਵੀ ਇਹ ਜੰਗੀ ਜਹਾਜ਼ਾਂ, ਤੋਪਾਂ, ਟੈਂਕਾਂ ਅਤੇ ਮਸ਼ੀਨ ਗੰਨਾਂ ਰਾਹੀਂ ਬਰਸਾਈ ਜਾਣ ਵਾਲੀ ਬਰਬਾਦੀ ਅਤੇ ਮੈਚ ਜਿੰਨਾ ਭਿਆਨਕ ਅਤੇ ਪਾਸਵਿਕ ਨਹੀਂ। ਯੂ.ਐਨ.ਓ. ਦੀ ਸ਼ਕਤੀ ਵਿਚ ਵਾਧਾ ਹੋ ਜਾਣ ਨਾਲ ਇਸ ਤਰੀਕੇ ਵਿਚਲੀਆਂ ਤਰੁੱਟੀਆਂ ਦਾ ਤੋੜ ਲੱਭਿਆ ਜਾਣਾ ਸੌਖਾ ਹੋ ਸਕਦਾ ਹੈ। ਜੇ ਦੁਨੀਆਂ ਦੇ ਉਨਰ ਦੇਸ਼ਾਂ ਦੀਆਂ ਵਜ਼ਾਰਤਾਂ ਦੁਆਰਾ ਕੀਤਾ ਜਾਣ ਵਾਲਾ ਹਥਿਆਰਾਂ ਦਾ ਵਾਪਾਰ ਰੋਕਿਆ ਜਾ ਸਕੇ ਤਾਂ ਵਾਪਾਰਕ ਬਾਈਕਾਟ ਦਾ ਡਰਾਵਾ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਨੂੰ ਵੈਲਫੇਅਰ ਸਟੇਟ ਦੇ ਆਦਰਸ਼ ਵੱਲ ਪ੍ਰੇਰ ਸਕਦਾ ਹੈ। ਅੱਜ ਜਦੋ ਦੋਸ਼ਾਂ ਦਾ ਵਾਲ ਵਾਲ ਵਾਪਾਰਕ ਤਾਣੀ ਦਾ

14 / 140
Previous
Next