Back ArrowLogo
Info
Profile
ਜਾਂ ਦੂਰ ਵੱਸਦੀਆਂ ਸਨ । ਆਪਣੇ ਗਿਆਨ, ਅਨੁਮਾਨ ਅਤੇ ਅਨੁਭਵ ਦੇ ਸਹਾਰੇ ਉਹ ਇਹ ਵਿਸ਼ਵਾਸ ਕਰਦਾ ਆਇਆ ਹੈ ਕਿ ਉਹ ਇਨ੍ਹਾਂ ਸ਼ਕਤੀਆਂ ਨੂੰ ਆਪਣੀ ਭਲਾਈ ਦੇ ਪੱਖ ਵਿਚ ਪ੍ਰੇਰ ਸਕਦਾ ਹੈ। ਇਸ ਵਿਸ਼ਵਾਸ ਦੇ ਅਧੀਨ ਉਸਨੇ ਉਨ੍ਹਾਂ ਗਿਆਤ ਅਗਿਆਤ ਸ਼ਕਤੀਆਂ ਨੂੰ ਆਪਣੀ ਭਲਾਈ ਦੇ ਪੱਖ ਵਿਚ ਪ੍ਰੇਰਣ ਲਈ ਉਨ੍ਹਾਂ ਪ੍ਰਤੀ ਭੈ, ਆਦਰ ਅਤੇ ਲਾਚਾਰੀ ਦਾ ਰਵੱਈਆ ਅਪਣਾਇਆ, ਜਿਹੜਾ ਹੌਲੀ ਹੌਲੀ ਕੁਝ ਕੁ ਨੇਮ ਬੱਧ ਹੋ ਕੇ ਪੂਜਾ ਦਾ ਰੂਪ ਧਾਰਣ ਕਰ ਜਾਣ ਪਿੱਛੋਂ ਮਨੁੱਖ ਦਾ ਮੁੱਢਲਾ ਧਰਮ ਬਣ ਗਿਆ।

ਜੰਗਲੀ ਵੱਸਦੇ ਜੰਗਲੀ ਮਨੁੱਖਾਂ ਦਾ ਇਹ ਮੁੱਢਲਾ ਧਰਮ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਉਪਜਿਆ ਸੀ। ਸੁਰੱਖਿਆ ਉਸਦੀ ਪਹਿਲੀ ਲੋੜ ਸੀ: ਭੋਜਨ ਉਸਦਾ ਪਹਿਲਾ ਯਤਨ ਸੀ। ਕੁਝ ਚਿਰ ਪਿੱਛੇ ਘਰ ਅਤੇ ਓੜ੍ਹਨ ਵੀ ਉਸਦੀਆਂ ਮੁੱਢਲੀਆਂ ਲੋੜਾ ਬਣ ਗਏ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਉਸਨੂੰ ਆਪਣੇ ਆਲੇ-ਦੁਆਲੇ ਵਿਚੋਂ ਹੁੰਦੀ ਸੀ; ਧਰਤੀ ਕੋਲੋਂ ਹੁੰਦੀ ਸੀ। ਧਰਤੀ ਉੱਤੇ ਵੱਸਦੇ ਮਨੁੱਖ ਦਾ ਕੁਦਰਤੀ ਆਲਾ-ਦੁਆਲਾ ਉਸਦੀਆਂ ਲੋੜਾਂ ਦੀ ਪੂਰਤੀ ਕਰਦਾ ਹੋਣ ਕਰਕੇ ਉਸਦੇ ਪਿਆਰ ਅਤੇ ਸਤਿਕਾਰ ਦਾ ਪਾਤਰ ਬਣ ਗਿਆ। ਉਸਨੇ ਆਪਣਾ ਪਿਆਰ ਅਤੇ ਸਤਿਕਾਰ ਜਿਸ ਰੂਪ ਵਿਚ ਪ੍ਰਗਟ ਕੀਤਾ। ਉਸਨੂੰ ਅਜੋਕਾ ਸਿਆਣਾ ਮਨੁੱਖ ਜੰਗਲੀ ਵੱਸਦੇ ਜੰਗਲੀ ਮਨੁੱਖ ਦਾ ਮੁੱਢਲਾ ਧਰਮ ਕਹਿੰਦਾ ਹੈ: ਜਿਸਦੀ ਪਹਿਲੀ ਵਿਸ਼ੇਸ਼ਤਾ ਇਹ ਸੀ ਕਿ ਉਹ ਧਰਤੀ ਉੱਤੇ ਵੱਸਦੇ ਮਨੁੱਖ ਦੀਆਂ ਦੁਨਿਆਵੀ ਲੋੜਾ ਦੀ ਪੂਰਤੀ ਦੇ ਮਨੋਰਥ ਨਾਲ 'ਧਰਤੀ' ਵਿਚੋਂ ਉਪਜਿਆ ਹੋਇਆ ਧਰਮ ਸੀ: ਅਤੇ ਦੂਜੀ ਇਹ ਕਿ ਉਹ ਕੇਵਲ 'ਸ਼ਿਵਮ ਨਾਲ ਸੰਬੰਧਤ ਸੀ। ਇਸ ਮੁੱਢਲੇ ਧਰਮ ਅਨੁਸਾਰ ਮਨੁੱਖ ਨਦੀਆਂ, ਪਹਾੜਾਂ, ਬਿਰਖਾਂ, ਪਸੂਆਂ, ਪੰਛੀਆਂ ਅਤੇ ਚੰਨ ਸੂਰਜ ਦੀ ਪੂਜਾ ਕਰਦਾ ਸੀ ਅਜੋਕਾ ਖੋਜੀ ਅਤੇ ਸਿਆਣਾ ਮਨੁੱਖ ਆਪਣੀ ਸਿਆਣਪ ਦੇ ਸਹਾਰੇ ਮਨੁੱਖ ਦੇ ਮੁੱਢਲੇ ਧਰਮ ਬਾਰੇ ਜਿੰਨੀ ਚਾਹੇ  ਜਾਣਕਾਰੀ ਪ੍ਰਾਪਤ ਕਰ ਲਵੇ, ਉਹ ਉਸ ਤਸੱਲੀ ਦਾ ਅਹਿਸਾਸ ਅਤੇ ਅੰਦਾਜ਼ਾ ਕਦੇ ਨਹੀਂ ਕਰ ਸਕਦਾ, ਜਿਹੜੀ ਪੁਰਾਤਨ ਮਨੁੱਖ ਨੂੰ  ਆਪਣੇ ਧਰਮ ਦੇ ਪਾਲਣ ਵਿਚੋਂ ਮਿਲਦੀ ਸੀ। ਉਸਦੇ ਅਗਿਆਨ ਕਾਰਨ ਉਸਦਾ ਧਰਮ ਬਲੀਆਂ-ਕੁਰਬਾਨੀਆਂ ਦਾ ਵਿਸ਼ਵਾਸੀ ਹੋਣ ਕਰਕੇ ਕੌਝ ਅਤੇ ਕਲੇਸ਼ ਦਾ ਧਾਰਨੀ ਵੀ ਸੀ ਪਰ ਸੱਭਿਅ ਮਨੁੱਖ ਨੇ ਜਿੰਨੀਆਂ ਬਲੀਆਂ ਆਪਣੇ 'ਸੱਚੇ ਧਰਮ' ਨੂੰ ਦਿੱਤੀਆਂ ਹਨ, ਉਨ੍ਹਾਂ ਦਾ ਖਿਆਲ ਕੀਤਿਆ ਪੁਰਾਤਨ ਮਨੁੱਖ ਦਾ ਪੁਰਾਣਾ, ਝੂਠਾ ਧਰਮ ਇਸ ਦੇਸ਼ ਤੋਂ ਸਰਵਥਾ ਮੁਕਤ ਮਾਲੂਮ ਹੁੰਦਾ ਹੈ।

ਪੁਰਾਤਨ ਮਨੁੱਖ ਨੂੰ ਆਪਣੇ ਪੁਰਾਤਨ ਧਰਮ ਦੇ ਪਾਲਣ ਵਿਚ ਮਿਲਣ ਵਾਲੀ ਤਸੱਲੀ, ਉਸ ਤਸੱਲੀ ਨਾਲੋਂ ਕਿਤੇ ਵੱਧ ਸੀ ਜਿਹੜੀ ਮੱਧ-ਕਾਲੀਨ ਮਨੁੱਖ ਅਤੇ ਆਧੁਨਿਕ ਮਨੁੱਖ ਉੱਨਤ ਧਰਮਾਂ ਦੇ ਪਾਲਣ ਵਿਚ ਮਹਿਸੂਸ ਕਰਦਾ ਰਿਹਾ ਹੈ ਜਾਂ ਕਰਦਾ ਹੈ। ਇਸਦੇ ਕਾਰਣ ਅਨੇਕ ਹੋ ਸਕਦੇ ਹਨ ਪਰ ਮੈਂ ਕੇਵਲ ਦੇ ਵੱਡੇ ਕਾਰਣਾਂ ਦਾ ਜਿਕਰ ਕਰਨਾ ਚਾਹੁੰਦਾ ਹਾਂ। ਪਹਿਲਾ ਇਹ ਸੀ ਕਿ ਪੁਰਾਤਨ ਮਨੁੱਖ ਵਿਚ ਉਹ ਤਰਕਸ਼ੀਲਤਾ ਅਜੇ ਨਹੀਂ ਸੀ ਵਿਕਸੀ ਜਿਹੜੀ ਵਿਸ਼ਵਾਸ ਦਾ ਵਿਰੋਧ ਕਰ ਕੇ, ਮਨੁੱਖ ਨੂੰ ਆਪਣੇ ਧਾਰਮਕ ਵਿਸ਼ਵਾਸਾਂ ਬਾਰੇ ਸ਼ੱਕ ਵਿਚ ਪਾ ਕੇ; ਉਹ ਦੁਚਿੱਤੀ ਪੈਦਾ ਕਰਦੀ ਹੈ ਜਿਸ ਨਾਲ ਮਨੁੱਖੀ ਮਨ ਅਸ਼ਾਂਤ ਹੋ ਜਾਂਦਾ ਹੈ। ਅਤੇ ਦੂਜਾ ਕਾਰਣ ਇਹ ਸੀ ਕਿ ਧਰਮ ਦਾ ਪਾਲਣ ਲੋਕਿਕ ਮਨੋਰਥਾਂ ਲਈ ਕੀਤਾ ਜਾਣ ਕਰਕੇ ਅਤੇ ਬਹੁਤੀ ਵੇਰ ਮਨੋਰਥਾਂ ਦੀ ਪ੍ਰਾਪਤੀ ਵਿਚ ਸਫਲ ਹੋ ਜਾਣ ਕਰਕੇ ਧਰਮ ਇਕ ਅਜ਼ਮਾਈ

1. ਇਸਦਾ ਕੁਝ ਵਿਸਥਾਰ ਅੱਗੇ ਕੀਤਾ ਜਾਵੇਗਾ।

121 / 140
Previous
Next