ਮੱਧ-ਕਾਲੀਨ ਮਨੁੱਖ ਦੇ ਇਲਹਾਮੀ ਧਰਮ ਸਮਾਜਾਂ ਦੇ ਵੈਰ-ਭਾਵ ਦੇ ਸ਼ਿਕਾਰ ਨਹੀਂ ਹਨ, ਸਗੋਂ ਵੈਰ-ਭਾਵ ਪੈਦਾ ਕਰਨ ਦੇ ਜ਼ਿੰਮੇਦਾਰ ਹਨ। ਉਨ੍ਹਾਂ ਦੁਆਰਾ ਵੈਰ-ਭਾਵ ਪੈਦਾ ਕਰਨ ਦੀ ਕਿਰਿਆ ਉਲਟੇ ਪਾਸਿਉਂ ਆਰੰਭ ਹੁੰਦੀ ਹੈ। ਉਹ ਕੇਵਲ ਘਿਰਣਾ ਨੂੰ ਜਨਮ ਦਿੰਦੇ ਹਨ ਅਤੇ ਪਿੱਛੇ ਇਹ ਘਿਰਣਾ ਬਾਕੀ ਸਾਰਾ ਕੁਝ ਆਪੇ ਕਰ ਲੈਂਦੀ ਹੈ। ਦੂਜੇ ਧਰਮ ਦੇ ਮੰਨਣ ਵਾਲਿਆਂ ਪ੍ਰਤੀ ਮੇਰੇ ਮਨ ਵਿਚ ਕੇਵਲ ਇਹ ਅਹਿਸਾਸ ਜਗਾਉਣ ਦੀ ਲੋੜ ਹੈ ਕਿ ਮੈਂ ਉਨ੍ਹਾਂ ਨਾਲੋਂ ਸ੍ਰੇਸ਼ਟ ਹਾਂ। ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਦਾ ਭਾਵ ਹੈ ਦੂਜਿਆਂ ਨੂੰ ਘਟੀਆ ਮੰਨਣਾ। ਇਲਹਾਮੀ ਧਰਮਾਂ ਨੇ ਮਨੁੱਖ ਨੂੰ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਤੇਰਾ ਇਕ ਧਰਮ ਹੀ ਰੱਬ ਦਾ ਧਰਮ ਹੈ; ਸ੍ਰੇਸ਼ਟ ਧਰਮ ਹੈ, ਸੱਚਾ ਧਰਮ ਹੈ ਅਤੇ ਇਸਨੂੰ ਮੰਨਣ ਕਰਕੇ ਤੂੰ ਸੱਚਾ ਹੈ, ਸ੍ਰੇਸ਼ਟ ਹੈ। ਇਉਂ ਇਲਹਾਮੀ ਧਰਮਾਂ ਨੇ ਮਨੁੱਖਤਾ ਨੂੰ ਨਿਰਾ ਵੰਡਿਆ ਹੀ ਨਹੀਂ, ਸਗੋਂ ਇਨ੍ਹਾਂ ਵੰਡਾਂ ਵਿਚ ਵੈਰ ਵੀ ਬੀਜਿਆ ਹੈ।
ਅਤੇ ਇਸ ਬੀਜ ਦਾ ਛੱਟਾ ਏਨੀ ਖੁਲ੍ਹ-ਦਿਲੀ ਨਾਲ ਦਿੱਤਾ ਗਿਆ ਹੈ ਕਿ ਧਰਤੀ ਦਾ ਕੋਈ ਹਿੱਸਾ ਇਸ ਤੋਂ ਵਾਂਝਿਆ ਨਹੀਂ ਰਿਹਾ। ਲਿਬਨਾਨ ਵਿਚ ਈਸਾਈ ਅਤੇ ਮੁਸਲਮਾਨ ਮਿਲ ਕੇ ਰਹਿਣ ਨੂੰ ਤਿਆਰ ਨਹੀਂ ਹਨ। ਬੈਰੂਤ ਨੂੰ ਖੰਡਰਾਂ ਵਿਚ ਬਦਲ ਕੇ, ਹਜ਼ਾਰਾ ਨਹੀਂ ਲੱਖਾਂ ਮਾਸੂਮਾਂ ਦੀਆਂ ਲਾਸ਼ਾਂ ਨੂੰ ਬੇ-ਕਰਨ ਦਬਾਏ ਜਾਣ ਦੀ ਮਜਬੂਰੀ ਦੇ ਸਨਮੁਖ ਖੜਾ ਹੋ ਕੇ ਵੀ ਮਨੁੱਖ ਦੇ ਧਰਮ ਨੇ ਲੱਜਿਤ ਹੋਣ ਦੀ ਲੋੜ ਕਦੇ ਨਹੀਂ ਮਹਿਸੂਸ ਕੀਤੀ। ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਹਜ਼ਰਤ ਮੂਸਾ ਜੀ ਨੇ ਜਿਸ ਕਿਸੇ ਧਰਤੀ ਵੱਲ ਇਸ਼ਾਰਾ ਕਰ ਦਿੱਤਾ ਸੀ, ਉਸ ਨੂੰ ਅੱਜ ਦੇ ਇਜ਼ਰਾਈਲੀ ਆਪਣੀ ਜ਼ਰ-ਖ਼ਰੀਦ ਮਾਲਕੀ ਮੰਨਣ ਲਈ ਮਜਬੂਰ ਹਨ ਅਤੇ ਫਲਸਤੀਨੀ ਲੋਕਾਂ ਦਾ ਬੀਜ ਨਾਸ ਕਰ ਕੇ ਵੀ ਉਸਦਾ ਕਬਜ਼ਾ ਲੈਣਾ, ਆਪਣਾ ਪਰਮ ਧਰਮ ਮੰਨਦੇ ਹਨ। ਯੋਗੋਸਲਾਵੀਆ ਦੇ ਸਰਬ ਈਸਾਈ, ਬੋਸਨੀਆਂ ਦੇ ਮੁਸਲਮਾਨਾਂ ਨਾਲ ਲੜ ਰਹੇ ਹਨ। ਜੇ ਕੁਝ ਉਥੇ ਹੋ ਰਿਹਾ ਹੈ ਅਤੇ ਹੋ ਚੁੱਕਾ ਹੈ, ਉਸਦਾ ਖ਼ਿਆਲ ਕਰ ਕੇ ਹੈਰਾਨ ਹੋਣਾ ਪੈਂਦਾ ਹੈ ਕਿ ਮਨੁੱਖਤਾ ਕਿੰਨਾ ਨਿਰਾਦਰ, ਕਿੰਨੀ ਨਿਰਲੱਜਤਾ, ਕਿੰਨੀ ਪੀੜ, ਕਿੰਨੀ ਦੁਰਦਸ਼ਾ, ਕਿੰਨੀ ਪਾਸਵਿਕਤਾ ਅਤੇ ਕਿੰਨੀ ਕਠੋਰਤਾ ਸਹਿਣ ਲਈ ਮਜਬੂਰ ਹੈ। ਮਨੁੱਖਤਾ ਦੀ ਇਹ ਮੁਤਬੰਰਕ ਮਜ਼ਹਬੀ ਮਜਬੂਰੀ, ਖ਼ਿਆਲ ਹੈ, ਛੇਤੀ ਹੀ ਮਿਸਰ ਵਿਚ ਵੀ ਸਿਰ ਚੁੱਕਣ ਵਾਲੀ ਹੈ, ਕਿਉਂਜੁ ਉਥੋਂ ਦੇ ਈਸਾਈਆਂ ਕੋਲ ਵੀ ਇਸਲਾਮੀ ਦੇਸ਼ ਦੇ ਬਹਿਰੀ ਹੋਣ ਦਾ ਇਲਹਾਮੀ ਅਧਿਕਾਰ ਨਹੀਂ ਹੈ। ਦੋਸ਼ਾਂ ਦੇ ਨਾਂ ਗਿਣਨੇ ਅਤੇ ਇਤਿਹਾਸ ਦੇ ਵਰਕੇ ਫੋਲ ਫੋਲ ਕੇ ਮਜ਼ਹਬੀ ਅੱਤਿਆਚਾਰ ਦੇ ਸਬੂਤ ਲੱਡਣੇ, ਆਪਣੀ ਕਲਾਈ ਉਤਲੇ ਕੰਡਣ ਨੂੰ ਵੇਖਣ ਲਈ ਆਰਸੀ ਲੱਭਦੇ ਫਿਰਨ ਵਾਲੀ ਗੱਲ ਹੈ। ਉੱਨੀ ਸੌ ਸੰਤਾਲੀ ਵਿਚ ਭਾਰਤ ਮਾਤਾ ਦੀ ਕਲਾਈ ਉੱਤੇ ਪਾਇਆ ਜਾਣ ਵਾਲਾ ਕੰਝਣ,
1. ਆਰਸੀ-ਸ਼ੀਸ਼ਾ।