ਮਨੁੱਖ ਦੀ ਮਜ਼ਹਬੀ ਕੁਰੂਪਤਾ ਦਾ ਸਭ ਤੋਂ ਵੱਡਾ ਸਬੂਤ ਨਹੀਂ ਸੀ।
ਮਨੁੱਖੀ ਸੋਚ ਦੇ ਵਿਕਾਸ ਦਾ ਵਿਰੋਧ ਕਰਨਾ, ਇਲਹਾਮੀ ਧਰਮ ਦਾ ਇਕ ਹੋਰ ਜ਼ਰੂਰੀ ਅਤੇ ਕੁਦਰਤੀ ਕੰਮ ਹੈ। ਮਨੁੱਖੀ ਅਕਲ ਨੂੰ ਰੱਬੀ ਹੁਕਮ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ। ਉਹ ਜਾਂ ਤਾਂ ਇਸ ਹੁਕਮ ਦੀ ਪਾਲਣਾ ਕਰ ਕੇ ਆਸਤਕ ਹੋ ਸਕਦੀ ਹੈ ਜਾਂ ਇਸਦੀ ਉਲੰਘਣਾ ਕਰ ਕੇ ਨਾਸਤਕ। ਰੱਥੋਂ ਆਇਆ ਇਲਹਾਮੀ ਗਿਆਨ ਕਈ ਸਦੀਆਂ ਤਕ ਸੱਚ ਦੇ ਸਿੰਘਾਸਨ ਉੱਤੇ ਬੈਠਾ ਰਿਹਾ ਹੈ, ਪਰ ਹੁਣ ਜਦੋਂ ਮਨੁੱਖ ਦੇ ਬੌਧਿਕ ਵਿਕਾਸ ਨੇ ਵਿਗਿਆਨ ਦੀ ਸਹਾਇਤਾ ਨਾਲ ਇਸ 'ਸੱਚ ਦੇ ਸਿੰਘਾਸਨ' ਹੇਠੋਂ ਸਾਰੀ ਮਿੱਟੀ ਕੱਢ ਦਿੱਤੀ ਹੈ, ਉਦੋਂ ਵੀ ਇਸ ਡਿੱਗਦੇ ਡੋਲਦੇ ਸਿੰਘਾਸਨ ਉੱਤੇ ਬੈਠਾ ਹੋਇਆ ਇਲਹਾਮੀ ਸੱਚ ਅੰਧਕਾਰ ਦਾ ਮੋਟਾ ਪਰਦਾ ਬਣ ਕੇ ਗਿਆਨ-ਪ੍ਰਕਾਸ਼ ਨੂੰ ਮਨੁੱਖ ਦੇ ਮਨ ਵਿਚ ਪ੍ਰਵੇਸ਼ ਕਰਨ ਤੋਂ ਰੋਕਣ ਵਿਚ ਸਫਲ ਹੈ। ਇਕ ਵੇਰ ਮੈਂ ਇਕ ਅੰਗਰੇਜ ਮਿੱਤਰ ਨੂੰ ਅਲਡੂਅਸ ਹਕਸਲੇ ਦੀ ਪੁਸਤਕ 'ਪੈਰੀਨੀਅਲ ਫਿਲਾਸਫੀ' ਪੜ੍ਹਨ ਲਈ ਆਖਿਆ ਤਾਂ ਉਸ ਦਾ ਉੱਤਰ ਸੀ, "ਮੈਂ ਰੋਮਨ ਕੈਥੋਲਿਕ ਈਸਾਈ ਧਰਮ ਨੂੰ ਮੰਨਣ ਵਾਲਾ ਹਾਂ ਅਤੇ ਮੇਰਾ ਧਰਮ ਮੈਨੂੰ ਹਰ ਪੁਸਤਕ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ।" ਮੱਧ-ਪੂਰਬ ਦੇ ਇਸਲਾਮੀ ਦੇਸ਼ ਤੇਲ ਦੀ ਸਹਾਇਤਾ ਨਾਲ ਪੱਛਮੀ ਤਕਨੀਕ ਖ਼ਰੀਦ ਕੇ ਆਪਣੇ ਜੀਵਨ ਵਿਚ ਭਾਰੀ ਵਿਕਾਸ ਪੈਦਾ ਕਰਨ ਦੀ ਸਮਰੱਥਾ ਵੀ ਰੱਖਦੇ ਹਨ ਅਤੇ ਰੀਝ ਵੀ। ਉਹ ਪੱਛਮੀ ਵਿਦਿਆ ਦੀ ਸਹਾਇਤਾ ਨਾਲ ਪੱਛਮੀ ਸੰਸਥਾਵਾਂ ਅਤੇ ਪ੍ਰਬੰਧਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਵੀ ਬਣਾਉਣਾ ਚਾਹੁੰਦੇ ਹਨ। ਪਰ ਧਾਰਮਕ ਵਿਰੋਧ ਉਨ੍ਹਾਂ ਦੇ ਰਾਹ ਵਿਚ ਆ ਖਲੋਂਦਾ ਹੈ; ਉਨ੍ਹਾਂ ਨੂੰ ਜੱਫਾ ਮਾਰ ਕੇ ਡੇਢ ਹਜ਼ਾਰ ਸਾਲ ਪੁਰਾਣੇ ਇਲਹਾਮੀ ਖੰਡਰਾਂ ਵੱਲ ਖਿੱਚਦਾ ਹੈ।
ਈਮਾਂ ਮੁਝੇ ਰੋਕ ਹੈ ਜੋ ਖੀਚੇ ਹੈ ਮੁਝੇ ਕੁਫ਼ਰ,
ਕਾਅਬਾ ਮੇਰੇ ਪੀਛੇ ਹੈ ਕਲੀਸਾ ਮਿਰੇ ਆਗੇ।
ਰੱਬ ਹੈ ਜਾਂ ਨਹੀਂ ਹੈ, ਇਸ ਗੱਲ ਦਾ ਨਿਰਣਾ ਕਰਨਾ, ਨਾ ਮੇਰੇ ਵੱਸ ਦੀ ਗੱਲ ਹੈ ਅਤੇ ਨਾ ਹੀ ਮੇਰਾ ਕੰਮ ਹੈ ਪਰ ਏਨਾ ਕਹਿਣ ਅਤੇ ਮੰਨਣ ਵਿਚ ਮੈਨੂੰ ਕੋਈ ਉਜ਼ਰ ਨਹੀਂ ਕਿ 'ਇਕ ਰੱਬ' ਦਾ ਖ਼ਿਆਲ ਨਿੱਕੇ ਨਿੱਕੇ ਕਈ ਦੇਵਤਿਆਂ ਅਤੇ ਦੇਵੀਆਂ ਦੇ ਹਾਰ ਜਾਣ ਅਤੇ ਝੂਠੇ ਸਾਬਤ ਹੋਣ ਉੱਤੇ ਜਾਂ ਹੋ ਜਾਣ ਪਿੱਛੋਂ ਮਨੁੱਖੀ ਚੇਤਨਾ ਵਿਚ ਉਭਰਿਆ ਹੈ। ਇਸ ਖ਼ਿਆਲ ਨੇ ਮਨੁੱਖ ਨੂੰ ਸ਼ਕਤੀ ਅਤੇ ਸ਼ਕਤੀ ਦੇ ਕੇਂਦਰੀਕਰਣ ਦੀ ਸਲਾਹ ਦਿੱਤੀ ਹੈ। ਵਾਹਦਾਨੀਅਤ ਜਾਂ ਇਕ-ਈਸ਼ਵਰਵਾਦ ਨੇ ਸੰਸਾਰ ਦੇ ਮਨੁੱਖਾਂ ਵਿਚ ਕਿਸੇ ਪ੍ਰਕਾਰ ਦੀ ਏਕਤਾ, ਇਕਸੁਰਤਾ ਜਾਂ ਸਾਂਝ ਪੈਦਾ ਕਰਨ ਵਿਚ ਕੋਈ ਸਹਾਇਤਾ ਨਹੀਂ ਕੀਤੀ। ਮਨੁੱਖਾਂ ਦੀਆਂ ਵਿਅਕਤੀਗਤ ਸਾਂਝਾਂ ਦਾ ਸੌਂਦਰਯ ਉਨ੍ਹਾਂ ਦੀਆਂ ਲੋੜਾਂ ਉੱਤੇ ਆਧਾਰਿਤ ਹੈ। ਇਹ ਲੋੜਾ ਜਜ਼ਬਾਤੀ ਵੀ ਹੋ ਸਕਦੀਆਂ ਹਨ ਅਤੇ ਮਾਇਕ ਵੀ। ਇਸੇ ਤਰ੍ਹਾਂ ਮਨੁੱਖੀ ਸਮਾਜਾਂ ਦੀ ਸਾਂਭ ਵੀ ਲੋੜਾਂ ਉੱਤੇ ਆਧਾਰਿਤ ਹੈ। ਸਮਾਜਾਂ ਦੀਆਂ ਲੋੜਾਂ ਵਿੱਦਿਅਕ, ਵਾਪਾਰਕ, ਰਾਜਨੀਤਕ, ਸੈਨਿਕ ਅਤੇ ਉਦਯੋਗਿਕ ਆਦਿਕ ਹੋ ਸਕਦੀਆਂ ਹਨ। ਮਨੁੱਖਤਾ ਦੇ ਸਮੁੱਚੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਦੇ ਜਾਂ ਦੋ ਤੋਂ ਵੱਧ ਦੇਸ਼ ਇਸ ਲਈ ਇਕ ਦੂਜੇ ਦੇ ਮਿੱਤਰ ਬਣ ਗਏ ਹੋਣ ਕਿ ਉਨ੍ਹਾਂ ਦੇ ਵਸਨੀਕ ਇਕ ਰੱਬ ਦੇ ਬਣਾਏ ਹੋਏ ਅਤੇ ਇਕ ਰੱਬ ਨੂੰ ਮੰਨਣ ਵਾਲੇ ਮਨੁੱਖ ਹਨ । ਸਾਰੀ ਕਾਇਨਾਤ ਨੂੰ ਇਕੋ ਇਕ ਕਾਦਰ ਦੀ ਕਰਾਮਾਤ ਦੱਸਣ
1. ਮਿਰਜਾ ਗਾਲਿਬ, ਕਲੀਸਾ--ਬੁੱਤਖਾਨਾ।