ਮੈਂ ਵੀ ਇਕ ਪ੍ਰਸ਼ਨ ਕਰਦਾ ਹਾਂ। ਜ਼ਰਾ ਸੋਚ ਕੇ ਠੀਕ ਠੀਕ ਉੱਤਰ ਦੇਣ ਦਾ ਯਤਨ ਕਰਨਾ। ਕੀ ਵਾਹਦਾਨੀਅਤ ਦੇ ਦਾਅਵੇਦਾਰਾਂ ਨੂੰ ਰੱਬ ਦੇ ਇਕ ਹੋਣ ਦਾ ਜਾਂ ਰੱਬ ਦੀ ਹੋਂਦ ਦਾ ਅਨੁਭਵ ਹੁੰਦਾ ਹੈ ? ਪ੍ਰਸ਼ਨ ਤਾਂ ਸਰਲ ਜਿਹਾ ਹੈ ਪਰ ਉੱਤਰ ਓਨਾ ਸਰਲ ਨਹੀਂ। ਸੁਣੀ ਸੁਣਾਈ ਮਨੋਤ 'ਅਨੁਭਵ' ਨਹੀਂ ਹੁੰਦੀ। ਵਾਰਦਾਨੀਅਤ ਦੇ ਦਾਅਵੇਦਾਰ ਰੂਹਾਨੀ ਅਨੁਭਵ ਨੂੰ ਨਾ ਲੋੜੀਂਦਾ ਸਮਝਦੇ ਹਨ ਨਾ ਵਾਸਤਵਿਕ, ਕਿਉਂਜੁ ਰੂਹਾਨੀ ਅਨੁਭਵ ਵਾਲਾ ਆਦਮੀ ਅਨੇਕਤਾ ਨੂੰ ਸਵੀਕ੍ਰਿਤੀ ਦੇ ਕੇ ਉਨ੍ਹਾਂ ਦੇ ਸਿਧਾਂਤ ਨੂੰ ਨਿਰਾਰਥਕ ਅਤੇ ਨਿਰਮੂਲ ਬਣਾ ਦਿੰਦਾ ਹੈ। ਸੁਣੀ ਸੁਣਾਈ ਮਨੋਰ ਦੀ ਚਾਰ-ਦੀਵਾਰੀ ਵਿਚ ਘਿਰਿਆ ਹੋਇਆ ਆਦਮੀ ਹੀ ਵਾਹਦਾਨੀਅਤ ਦਾ ਥੰਮ੍ਹ ਹੈ। ਅਨੁਭਵੀ ਤਾਂ ਸੂਫ਼ੀ ਆਖੇ ਜਾਂਦੇ ਹਨ ਅਤੇ ਕਦੇ ਕਦੇ ਸੰਗਸਾਰ ਵੀ ਕੀਤੇ ਜਾਂਦੇ ਹਨ। ਅਨੁਭਵੀ ਦੀ ਵਾਹਦਾਨੀਅਤ (ਇਕ-ਈਸ਼ਵਰਵਾਦ) ਦਾਅਵੇਦਾਰ ਦੀ ਵਾਹਦਾਨੀਅਤ ਨਾਲੋਂ ਵੱਖਰੀ ਹੈ। ਅਨੁਭਵੀ ਸਦਾ ਤੋਂ ਹੀ ਦਾਅਵੇਦਾਰ ਦੀ ਅੱਖ ਵਿਚ ਰੜਕਦਾ ਆਇਆ ਹੈ।
ਇਕ ਸਾਧਾਰਨ ਆਦਮੀ ਦੁਆਰਾ ਇਹ ਆਖਿਆ ਜਾਣਾ ਕਿ "ਮੈਂ ਇਕ ਈਸ਼ਵਰ ਦਾ ਪੁਜਾਰੀ ਜਾਂ ਵਿਸ਼ਵਾਸੀ ਹਾਂ", ਇਕ ਰਾਜੇ ਦੀ ਇਸ ਘੋਸ਼ਣਾ ਦੇ ਬਰਾਬਰ ਹੈ ਕਿ, "ਮੈਂ ਦਿਗ ਵਿਜੇਈ ਚੱਕਰਵਰਤੀ ਸਮਰਾਟ ਹਾਂ।" ਜਿਸ ਤਰ੍ਹਾਂ ਇਕ ਸਮਰਾਟ ਦੂਜੇ ਰਾਜਿਆਂ ਦੀ ਹੋਂਦ ਨੂੰ 'ਬਰਦਾਬਤ' ਕਰਦਾ ਹੈ, ਉਸੇ ਤਰ੍ਹਾਂ ਇਕ-ਈਸ਼ਵਰਵਾਦੀ ਦੂਜਿਆਂ ਦੀ ਪੂਜਾ ਵਿਧੀ ਨੂੰ 'ਬਰਦਾਸ਼ਤ' ਕਰਦਾ ਹੈ। ਦੋਹਾਂ ਵਿਚਕਾਰ ਬਰਾਬਰੀ ਦਾ ਰਿਸ਼ਤਾ ਨਹੀਂ ਹੁੰਦਾ। ਚੱਕਰਵਰਤੀ ਜਿੱਤਿਆ ਹੋਇਆ ਹੈ ਅਤੇ ਦੂਜੇ ਰਾਜੇ ਹਾਰੇ ਹੋਏ ਹਨ। ਇਵੇਂ ਹੀ ਵਾਹਦਾਨੀਅਤ-ਪ੍ਰਸਤ ਸਭ ਤੋਂ ਵੱਧ ਸ਼ਕਤੀਸ਼ਾਲੀ ਰੱਬ ਦੀ ਪੂਜਾ ਕਰਦਾ ਹੈ ਜਦ ਕਿ ਬਾਕੀ ਲੋਕ ਨਿੱਕੇ ਵੱਡੇ ਦੇਵਤਿਆਂ ਦੋ ਭੁੱਲੜ ਪੁਜਾਰੀ ਹਨ।
ਆਪਣੀਆਂ ਭੂਗੋਲਕ ਹੱਦਬੰਦੀਆਂ ਦਾ ਸਤਿਕਾਰ ਕਰਨਾ ਮਨੁੱਖੀ ਸਮਾਜਾਂ ਦੀ ਮਜਬੂਰੀ ਸੀ ਜਿਸ ਦੇ ਕਾਰਣ ਹਰ ਮਨੁੱਖੀ ਸਮਾਜ ਆਪਣੇ ਆਪ ਨੂੰ ਇਕ ਸੰਪੂਰਣ ਸੰਸਾਰ ਮੰਨ ਕੇ ਆਪਣੇ ਹੁਕਮਰਾਨ ਨੂੰ ਆਪਣੇ ਸੰਸਾਰ ਦੇ ਈਸ਼ਵਰ ਵਰਗਾ ਸਮਝਦਾ ਸੀ। ਇਉਂ ਇਕ ਈਸ਼ਵਰ ਦਾ ਖ਼ਿਆਲ ਕੂਪਵਾਦੀ ਰਾਜਸੀ ਪ੍ਰਬੰਧ ਦਾ ਅਧਿਆਤਮਕ ਪ੍ਰਤੀਬਿੰਬ ਬਣ ਕੇ ਸਾਰੇ ਮੱਧਕਾਲ ਵਿਚ ਬਹੁਤ ਹੀ ਸਤਿਕਾਰਿਆ ਜਾਂਦਾ ਰਿਹਾ ਹੈ । ਭੂਪਵਾਦ ਅਤੇ ਇਕ-ਈਸ਼ਵਰਵਾਦ ਵਿਚਲੇ ਸੰਬੰਧ ਦੀ ਸਾਰਥਕਤਾ ਨੂੰ ਸਮਝ ਕੇ ਹੀ ਰੋਮਨ ਸ਼ਹਿਨਸ਼ਾਹ, ਕਾੱਨਸਟੈਨਟੀ, ਨੇ ਈਸਾਈਅਤ ਧਾਰਣ ਕਰ ਕੇ ਰੋਮਨ ਰਾਜ ਦੀ ਢਾਲੇ ਪੈ ਰਹੀ ਸ਼ਕਤੀ ਨੂੰ ਰੂਹਾਨੀ ਕੁਸ਼ਤੇ ਦੀ ਕਿਰਪਾ ਨਾਲ ਮੁੜ ਕਾਇਮ ਕਰ ਲਿਆ ਸੀ। ਇਸ ਸਿਧਾਂਤ ਜਾਂ ਵਿਸ਼ਵਾਸ ਨੇ ਵਿਅਕਤੀ ਨੂੰ ਸ਼ਕਤੀ ਸਾਹਵੇਂ ਝੁਕਣ ਅਤੇ ਝੁਕਿਆ ਰਹਿਣ ਦੀ ਸਲਾਹ ਦੇਣ ਤੋਂ ਵੱਖਰਾ ਅਤੇ ਵਡੇਰਾ ਕੋਈ ਕੰਮ ਨਹੀਂ ਕੀਤਾ। ਪੈਰਾਡਾਈਜ਼ ਜਾਂ ਜੰਨਤ ਵਿਚ ਬੈਠਾ ਹੋਇਆ ਵੱਡਾ ਸਾਰਾ 'ਰੱਬ' ਕਿਸੇ ਦੇਸ਼ ਦੀ ਰਾਜਧਾਨੀ ਵਿਚ ਇਕ ਉੱਚੇ ਸਿੰਘਾਸਨ ਉੱਤੇ ਬੈਠਾ ਹੋਇਆ 'ਬਾਦਸ਼ਾਹ' ਬਹੁਤਾ ਸੀ ਅਤੇ ਆਪਣੇ ਪੁੱਤਰਾਂ ਦੇ ਮੋਹ ਵੱਸ ਉਨ੍ਹਾਂ ਦੇ ਦੈਨਿਕ ਨਿਰਬਾਹ ਲਈ ਕਰੜੀ ਮੁਸ਼ੱਕਤ ਕਰ ਕੇ ਹਰ ਸ਼ਾਮ ਨੂੰ ਥੱਕਿਆ ਹਾਰਿਆ, ਪੁੱਤਰਾਂ ਦੇ ਸਨੇਹ ਦੀ ਲੋੜ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਗੋਦੀ
1. ਪੱਥਰ ਮਾਰ ਮਾਰ ਕੇ ਮਾਰ ਦੇਣਾ।