ਲੈ ਕੇ ਆਪਣੀ ਥਕਾਵਟ ਦੂਰ ਕਰਨ ਦੀ ਰੀਙ ਨਾਲ ਘਰ ਮੁੜਨ ਵਾਲਾ 'ਪਿਤਾ' ਘੱਟ ਸੀ। ਇਸੇ ਕਰਕੇ ਸਾਰੇ ਸੱਭਿਅ ਸੰਸਾਰ ਵਿਚ ਪੱਸਰੀ ਹੋਈ ਵਾਹਦਾਨੀਅਤ ਮਨੁੱਖਾਂ ਵਿਚ ਮਿੱਤਰਤਾ ਦੇ ਮਿੱਠੇ ਰਿਸ਼ਤੇ ਦਾ ਆਧਾਰ ਨਹੀਂ ਬਣ ਸਕੀ। ਇਸ ਵਿਸ਼ਵਾਸ ਨੇ ਮਨੁੱਖ ਵਿਚ ਕਿਸੇ ਪ੍ਰਕਾਰ ਦੀ ਸਾਤਵਿਕਤਾ ਦਾ ਵਿਕਾਸ ਨਹੀਂ ਕੀਤਾ। ਮਨੁੱਖਾਂ ਵਿਚਲੀ ਇਖ਼ਲਾਕੀ ਸੁੰਦਰਤਾ ਕਿਸੇ ਇਲਹਾਮੀ ਧਰਮ ਦੀ ਦੇਣ ਨਹੀਂ। ਇਹ ਮਨੁੱਖ ਵਿਚਲੀ ਆਪਣੀ ਸਾਤਵਿਕਤਾ ਦੀ ਉਪਜ ਹੈ। ਦੁਖ ਸੁਖ ਜਿੱਤ-ਹਾਰ, ਗੌਰਵ-ਨਮੋਸ਼ੀ, ਚਿੰਡਾ-ਖ਼ੁਸ਼ੀ, ਸੰਜੋਗ ਵਿਯੋਗ, ਆਸ਼ਾ-ਨਿਰਾਸ਼ਾ ਅਤੇ ਹੋਂਦ ਅਣਹੋਂਦ ਦੇ ਕੌੜੇ-ਮਿੱਠੇ ਅਨੁਭਵਾਂ ਵਿਚੋਂ ਉਪਜਿਆ ਹੋਇਆ ਵਿਸ਼ਵਾਸ (ਕਿ ਦਇਆ, ਖਿਮਾ, ਮਿੱਤਰਤਾ, ਸਹਿਯੋਗ, ਤਿਆਗ ਅਤੇ ਸਹਾਨੁਭੂਤੀ ਹੀ ਜੀਵਨ ਵਿਚ ਸੁਖ, ਸੁੰਦਰਤਾ, ਸੰਤੋਖ ਅਤੇ ਸਹਿਜ ਦਾ ਆਧਾਰ ਬਣ ਸਕਦੇ ਹਨ) ਹੀ ਮਨੁੱਖਾਂ ਵਿਚਲੀ ਇਖ਼ਲਾਕੀ ਸੁੰਦਰਤਾ ਦਾ ਬੀਜ ਹੈ। ਮਨੁੱਖ ਨੂੰ ਇਹ ਅਨੁਭਵ ਕਿਸੇ ਧਰਮ ਜਾਂ ਇਲਹਾਮ ਕਾਰਣ ਨਹੀਂ ਹੋਏ। ਮਨੁੱਖ ਦੇ ਇਹ ਅਨੁਭਵ ਇਲਹਾਮਾਂ ਅਤੇ ਧਰਮਾਂ ਤੋਂ ਢੇਰ ਪਹਿਲਾਂ ਦੇ ਹਨ। ਮਨੁੱਖੀ ਆਚਾਰ-ਸੌਂਦਰਯ ਮਜ਼ਹਬਾਂ ਨੇ ਨਹੀਂ ਉਪਜਾਇਆ, ਸਗੋਂ ਇਸ ਸੌਂਦਰਯ ਦੀ ਗੱਲ ਕਰ ਕੇ, ਇਸਦੀ ਹਾਮੀ ਭਰ ਕੇ, ਇਸਦੇ ਸਮਰਥਕ ਬਣ ਕੇ ਮਜ਼ਹਬਾਂ ਨੇ ਮਾਣ ਪ੍ਰਾਪਤ ਕੀਤਾ ਹੈ।
ਹਿੰਦੁਸਤਾਨ ਦੀ ਧਰਤੀ ਧਰਮ ਲਈ ਬਹੁਤ ਉਪਜਾਊ ਹੈ। ਮੈਨੂੰ ਇਸਦੇ ਕਾਰਨ ਦਾ ਪਤਾ ਨਹੀਂ। ਹਾਂ, ਏਨਾ ਮੈਨੂੰ ਪਤਾ ਹੈ ਕਿ ਪੁਰਾਤਨ ਭਾਰਤ ਵਿਚ ਕਿਸੇ ਇਲਹਾਮੀ ਧਰਮ ਨੇ ਜਨਮ ਨਹੀਂ ਲਿਆ। ਗੀਤਾ ਵਿਚ ਭਗਵਾਨ ਕ੍ਰਿਸ਼ਨ ਜੀ ਦਾ ਇਹ ਇਕਰਾਰ ਜਾਂ ਬਿਆਨ ਕਿ "ਮੈਂ ਅਧਰਮ ਦਾ ਨਾਸ਼ ਕਰਨ ਲਈ ਹਰ ਯੁਗ ਵਿਚ ਅਵਤਾਰ ਧਾਰਦਾ ਹਾਂ", ਕੋਈ ਇਲਹਾਮ ਨਹੀਂ ਅਤੇ ਨਾ ਹੀ ਭਗਵਾਨ ਕ੍ਰਿਸ਼ਨ ਹਿੰਦੂ ਧਰਮ ਦੇ ਪੈਦਾ ਕਰਨਹਾਰੇ ਹਨ। ਹਿੰਦੂ ਧਰਮ ਉਨ੍ਹਾਂ ਤੋਂ ਬਹੁਤ ਪਹਿਲਾਂ ਦਾ ਹੈ। ਇਹ ਅਨਾਦੀ ਹੈ। ਵੇਦਾਂ ਨੂੰ ਵੀ ਇਲਹਾਮੀ ਨਹੀਂ ਮੰਨਿਆ ਜਾਂਦਾ। ਇਨ੍ਹਾਂ ਨੂੰ ਅਨਾਦੀ ਮੰਨਣ ਤੋਂ ਭਾਵ ਹੈ ਕਿ ਮਨੁੱਖ ਦੀ ਜਾਣਨ ਦੀ ਇੱਛਾ, ਗਿਆਨ ਦੀ ਇੱਛਾ ਅਨਾਦੀ ਹੈ। ਗਿਆਨ ਦਾ ਇੱਛੁਕ ਮਨੁੱਖ ਗਿਆਨ ਦੇ ਆਨੰਦ ਵਿਚ ਗੁਆਦ ਕੇ ਆਪਣੇ ਆਲੇ-ਦੁਆਲੇ ਵੱਸਦੀ ਪ੍ਰਕਿਰਤੀ ਨਾਲ ਮਿੱਤਰਤਾ ਦਾ ਰਿਸ਼ਤਾ ਜੋੜਦਾ ਗਿਆ। ਖੁੱਲ੍ਹੇ ਆਕਾਸ਼ ਵਿਚ ਚਮਕਦੇ ਚੰਨ-ਤਾਰੇ ਉਸਦੀ ਮਿੱਤਰਤਾ ਉਸਦੇ ਪਿਆਰ, ਉਸਦੀ ਪੂਜਾ ਦੇ ਆਧਾਰ ਬਣਦੇ ਗਏ। ਹਰ ਸਵੇਰ ਨਵ-ਜੀਵਨ ਦਾ ਨਵ-ਸੰਦੇਸ਼ ਲੈ ਕੇ ਆਉਣ ਵਾਲਾ ਸੂਰਜ ਉਸ ਲਈ ਇਕ ਦੇਵਤਾ ਬਣ ਗਿਆ। ਉਸਦੇ ਜੀਵਨ ਨੂੰ ਸੁਖਮ੍ਰਿਤ ਦੇਣ ਵਾਲੀਆਂ ਨਦੀਆਂ ਉਸ ਲਈ ਮਾਤਾਵਾਂ ਦਾ ਰੂਪ ਧਾਰ ਗਈਆਂ। ਠੰਢੀਆਂ ਛਾਵਾਂ ਦੇ ਉਹਲੇ ਵਿਚ ਸੂਰਜ ਦੇ ਤੇਜ ਤੋਂ ਸੁਰੱਖਿਆ ਦੇਣ ਵਾਲੇ ਬਿਰਖ ਉਸ ਲਈ ਦਾਦਿਆਂ-ਪੜਦਾਦਿਆਂ ਦਾ ਦਰਜਾ ਪ੍ਰਾਪਤ ਕਰ ਗਏ। ਮੀਂਹ ਵਰ੍ਹਿਆ ਧਰਤੀ ਮੌਲੀ, ਉਸਦਾ ਘਰ ਅੰਨ-ਧਨ ਨਾਲ ਭਰ ਕੇ ਸਵਰਗ ਦੇ ਸੁਖ ਦਾ ਧਾਰਨੀ ਬਣ ਗਿਆ। ਆਪਣੇ ਘਰ ਵਿਚ ਸਵਰਗੀ ਸੁਖ ਦੀ ਵਰਖਾ ਕਰਨ ਵਾਲੇ ਬੱਦਲ ਉਸ ਲਈ ਇੰਦਰ ਦੇਵ ਹੋ ਨਿੱਬੜੇ। ਜਿਨ੍ਹਾਂ ਬਲਦਾਂ ਨੇ ਉਸਦੇ ਹਲ, ਗੱਡੇ ਅਤੇ ਖੂਹ ਖਿੱਚੇ, ਉਨ੍ਹਾਂ ਨੂੰ ਉਸਨੇ ਆਪਣੇ ਪੋਸ਼ਕ ਮੰਨਿਆ। ਜਿਨ੍ਹਾਂ ਗਊਆਂ ਨੇ ਘਾਹ ਖਾ ਕੇ ਦੁੱਧ ਦੇਣ ਦੀ ਕਲਾਕਾਰੀ ਕੀਤੀ, ਉਹ ਉਸਨੂੰ ਮਾਤਾਵਾਂ ਵਾਂਗ ਸਤਿਕਾਰਯੋਗ ਦਿਸੀਆਂ। ਮਨੁੱਖ ਨੇ ਪਸ਼ੂਆਂ, ਪੰਛੀਆਂ, ਜੰਗਲਾਂ, ਪਹਾੜਾਂ, ਹਵਾਵਾਂ ਅਤੇ ਦਰਿਆਵਾਂ ਸਿਉਂ ਦੋਸਤੀ ਕਰ ਲਈ। ਇਸ ਦੋਸਤੀ ਦੇ ਕਾਰਣ ਕੁਦਰਤ ਨੇ ਆਪਣੇ ਭੇਡ ਉਸ ਅੱਗੇ ਖੋਲ੍ਹਣੇ ਆਰੰਭ ਕਰ ਦਿੱਤੇ। ਮਨੁੱਖ ਦਾ ਗਿਆਨ ਹੋਰ ਵਧਿਆ। ਉਸ ਨੇ ਆਖਿਆ, ਪ੍ਰਕਿਰਤੀ ਦੀ