Back ArrowLogo
Info
Profile
ਮਿੱਤਰਤਾ ਕਿੰਨੀ ਸੱਚੀ ਹੈ; ਇਸ ਮਿੱਤਰਤਾ ਕਾਰਣ ਮੈਨੂੰ ਕਿੰਨਾ ਗਿਆਨ ਮਿਲਿਆ ਹੈ; ਇਸ ਮਿੱਤਰਤਾ ਦੀ ਸੁੰਦਰਤਾ ਵਿਚ ਕਿੰਨੀ ਖਿੱਚ ਹੈ, ਕਿੰਨਾ ਆਨੰਦ ਹੈ। ਇਸ ਮਿੱਤਰਤਾ ਵਿਚੋਂ ਮੈਨੂੰ ਸੱਤ-ਚਿਤ ਆਨੰਦ ਦੀ ਪ੍ਰਾਪਤੀ ਹੋਈ ਹੈ। ਇਸ ਕੁਦਰਤ ਵਿਚ ਸੱਚਿਦਾਨੰਦ ਨਿਵਾਸ ਕਰਦਾ ਹੈ। ਮੈਂ ਕੁਦਰਤ ਵਿਚ ਵੱਸੇ ਹੋਏ ਸੱਤ-ਚਿੱਤ ਆਨੰਦ ਤੋਂ ਬਲਿਹਾਰ ਹਾਂ।

ਇਸ ਕੁਦਰਤੀ ਧਰਮ ਦੀ ਅਗਵਾਈ ਵਿਚ ਜਿਉਂਦਿਆਂ ਹੋਇਆ ਭਾਰਤੀ ਸਮਾਜ ਨੇ ਚੋਖੇ ਲੰਮੇ ਸਮੇਂ ਲਈ ਸਤਯੁਗੀ ਸੁਖ ਮਾਣਿਆ ਸੀ । ਜਦੋਂ ਸਤਯੁਗੀ ਸਮਾਜ ਵਿਗੜ ਕੇ ਜਾਂ ਵਿਕਸ ਕੇ ਭੂ-ਪਤੀਆਂ, ਨਗਰਾਂ, ਵਾਪਾਰਾਂ, ਰਾਜ-ਦਰਬਾਰਾਂ, ਮਹਿਲਾਂ, ਮੰਦਰਾਂ, ਸੈਨਾਵਾਂ ਅਤੇ ਯੁੱਧਾਂ ਦਾ ਨਿਰਮਾਣ ਕਰ ਬੈਠਾ, ਉਦੋਂ ਇਸ ਕੁਦਰਤੀ ਧਰਮ ਵਿਚ ਵੀ ਸਾਰੇ ਰਜੋਗੁਣੀ ਐਥ ਪ੍ਰਵੇਸ਼ ਕਰ ਜਾਣੇ ਸੁਭਾਵਕ ਸਨ । ਕਰ ਗਏ। ਪਰ ਕਪਲਵਸਤੂ ਦੇ ਸਿਧਾਰਥ ਕੋਲੋਂ ਕੁਦਰਤ ਅਤੇ ਮਨੁੱਖ ਦੀ ਮਿੱਤਰਤਾ ਟੁੱਟਦੀ ਵੇਖੀ ਨਾ ਗਈ। ਉਸ ਨੇ ਮੁੜ ਲੋਕਾਂ ਨੂੰ ਪਿਆਰ, ਅਹਿੰਸਾ, ਦਇਆ ਅਤੇ ਸਹਿਯੋਗ ਦੇ ਲੜ ਲਾ ਦਿੱਤਾ। ਲੋਕਾਂ ਦੇ ਉਤਸ਼ਾਹ ਨੇ ਦੇਸ਼ ਨੂੰ ਧਨ, ਗਿਆਨ ਅਤੇ ਪਿਆਰ ਨਾਲ ਨੱਕੋ ਨੱਕ ਭਰ ਦਿੱਤਾ। ਨਦੀਆਂ, ਨਾਲਿਆਂ, ਬਣਾਂ ਅਤੇ ਪਰਬਤਾਂ ਦੀ ਪ੍ਰੀਤ ਨੇ ਸਾਰੇ ਦੇਸ਼ ਨੂੰ ਇਕ ਵਿਸ਼ਾਲ ਸੈਰਗਾਹ ਦਾ ਰੂਪ ਦੇ ਦਿੱਤਾ। ਭਾਵੇਂ ਬੁੱਧ ਦੇ ਧਰਮ ਨੂੰ ਇਕ ਈਸ਼ਵਰ ਵੱਲੋਂ ਇਲਹਾਮਿਆ ਹੋਇਆ ਅਤੇ ਸਾਰੀ ਕਾਇਨਾਤ ਦਾ ਧਰਮ ਹੋਣ ਦਾ ਮਾਣ ਪ੍ਰਾਪਤ ਨਹੀਂ ਸੀ, ਤਾਂ ਵੀ ਦਇਆ ਅਤੇ ਅਹਿੰਸਾ ਦਾ ਆਦਰ ਕਰਨ ਵਾਲੇ ਹਰ ਧਰਮ ਅਤੇ ਹਰ ਵਿਅਕਤੀ ਨੂੰ ਅਪਣਾਉਣ ਦੀ ਰੁਚੀ ਰੱਖਣ ਕਰਕੇ ਇਹ ਧਰਮ ਸਾਰੇ ਦੇਸ਼ ਦਾ ਧਰਮ ਬਣ ਗਿਆ। ਦੇਸ਼ ਵਿਚੋਂ ਪਸ਼ੂਆਂ ਦੀਆਂ ਬਲੀਆਂ ਅਤੇ ਬੁੱਚੜਖਾਨੇ ਅਲੋਪ ਹੋ ਗਏ। ਜਿਨ੍ਹਾਂ ਸੁੱਖਾਂ ਦੇ ਝੂਠੇ ਲਾਰਿਆਂ ਦੇ ਸਹਾਰੇ ਪਸ਼ੂ-ਬਲੀ ਦਿੱਤੀ ਜਾਂਦੀ ਸੀ, ਉਨ੍ਹਾਂ ਸੁਖਾਂ ਨੂੰ ਪਸ਼ੂਆਂ ਦੀ ਮਿਹਨਤ ਅਤੇ ਮਿੱਤਰਤਾ ਨਾਲ ਪ੍ਰਾਪਤ ਕਰਨ ਦੀ ਜੁਗਤੀ ਸਿੱਖ ਕੇ ਮਨੁੱਖ ਆਪਣੇ ਕਾਲਪਨਿਕ ਦੇਵਤਿਆਂ ਦੀ ਦਿਮਾਗੀ ਗੁਲਾਮੀ ਤੋਂ ਮੁਕਤ ਹੋ ਗਿਆ। ਵਿੱਦਿਆ, ਵਾਪਾਰ, ਕਲਾ, ਸਾਹਿਤ, ਸੰਗੀਤ, ਸੁਖ ਅਤੇ ਸੌਂਦਰਯ ਜੀਵਨ ਦਾ ਸਾਧਾਰਣ ਹਿੱਸਾ ਬਣ ਗਏ।

"ਖ਼ੁਸ਼ੀ ਅਤੇ ਖੂਬਸੂਰਤੀ, ਸੁਖ ਅਤੇ ਸੌਂਦਰਯ ਦਾ ਭੇਤ ਸਹਿਯੋਗ ਅਤੇ ਸਹਿਜ ਵਿਚ ਹੈ", ਇਸ ਗਿਆਨ ਨੂੰ ਸਾਰੇ ਸੰਸਾਰ ਵਿਚ ਫੈਲਾਉਣ ਲਈ ਭਾਰਤ ਵਿਚੋਂ ਭਿਕਸ਼ੂ-ਦਲ ਉਵੇਂ ਹੀ ਬਾਹਰਲੇ ਦੇਸ਼ਾਂ ਨੂੰ ਜਾਂਦੇ ਰਹੇ ਹਨ, ਜਿਵੇਂ ਸਿਕੰਦਰ ਵੇਲੇ ਯੂਨਾਨੀ ਅਤੇ ਉਸ ਤੋਂ ਪਿੱਛੋਂ ਰੋਮਨ, ਅਰਬ, ਤੁਰਕ ਅਤੇ ਮੰਗੋਲ ਆਦਿਕ ਹੱਤਿਆ, ਹਿੰਸਾ, ਲੁੱਟ ਅਤੇ ਨਿਰਲੱਜਤਾ ਦਾ ਨਗਨ-ਨਿਰਤ ਕਰਨ ਅਤੇ ਮਨੁੱਖਤਾ ਦੇ ਮੂੰਹ ਕਾਲਖ ਮਲਣ ਲਈ ਜਾਂਦੇ ਰਹੇ ਹਨ। ਇਹ ਸਾਰੇ ਲੋਭ, ਘਿਰਣਾ, ਹਥਿਆਰ, ਬੇ-ਰਹਿਮੀ ਅਤੇ ਸ਼ਕਤੀ ਦੇ ਦਰਬਾਰ ਵਿਚ ਅਰਦਾਸ ਕਰ ਕੇ, ਜਿੱਤ ਦੀ ਆਸ਼ੀਰਵਾਦ ਲੈ ਕੇ ਅਤੇ ਮਨੁੱਖੀ ਰਿਸ਼ਤਿਆਂ ਦੀ ਸੁੰਦਰਤਾ ਨੂੰ ਤਿਲਾਂਜਲੀ ਦੇ ਕੇ ਘਰੋਂ ਨਿਕਲਦੇ ਸਨ । ਮਜ਼ਹਬੀ ਮੁਲੰਮਾ ਇਸ ਕਰੂਪਤਾ ਉੱਤੇ ਪਰਦਾ ਪਾਉਣ ਵਿਚ ਕਦੇ ਕਾਮਯਾਬ ਨਹੀਂ ਹੋਇਆ।

ਮੈਨੂੰ ਤਾਂ ਇਉਂ ਲੱਗਦਾ ਹੈ ਕਿ ਭਗਤੀ ਲਹਿਰ (ਜਿਸ ਨੂੰ ਭਾਰਤੀ ਪੁਨਰ-ਜਾਗਣ ਵੀ ਆਖਿਆ ਜਾ ਸਕਦਾ ਹੈ) ਅਸਲ ਵਿਚ ਭਾਰਤੀ ਧਰਮਾਂ ਦਾ ਯਹੂਦੀ ਧਰਮ (ਇਸਲਾਮ) ਨਾਲ ਦੋਸਤੀ ਕਰਨ ਦਾ ਅਸਫਲ ਯਤਨ ਸੀ ਅਤੇ ਇਸਲਾਮੀ ਇਕ-ਈਸ਼ਵਰਵਾਦ ਇਸ ਅਸਫਲਤਾ ਦਾ ਇਕੋ ਇਕ ਕਾਰਣ ਸੀ। ਇਸਲਾਮ ਇਕ ਇਲਹਾਮੀ ਧਰਮ ਹੋਣ ਕਰਕੇ ਨਵੇਕਲੇਪਨ ਦਾ ਧਾਰਨੀ ਸੀ। ਜਿਸ ਕਿਸੇ ਨੂੰ ਜਿੰਨਾ ਕੁ ਇਲਹਾਮ ਹੋਣਾ ਸੀ ਉਹ ਹੋ ਚੁੱਕਾ

135 / 140
Previous
Next