ਬਹੁ-ਦੇਵ-ਵਾਦ ਸਹਿਯੋਗ, ਸਵੀਕ੍ਰਿਤੀ ਅਤੇ ਸਹਿਵਾਸ ਦੀ ਸਦਭਾਵਨਾ ਨਾਲ ਭਰਪੂਰ ਹੈ। ਇਲਹਾਮ ਅਤੇ ਇਕ-ਈਸ਼ਵਰਵਾਦ ਦੇ ਸੰਗਮ ਵਿਚੋਂ ਨਵੇਕਲਾਪਣ (ਅਨੰਨਵਾਦ) ਅਤੇ ਬਕਤੀਵਾਦ ਜਨਮ ਲੈਂਦੇ ਹਨ। ਨਵੇਕਲੇਪਣ ਦੀ ਭਾਵਨਾ ਸ਼ਕਤੀਵਾਦ ਦੀ ਜਨਨੀ ਹੈ। ਸ਼ਕਤੀ ਦੀ ਸ਼ਰਨ ਲਏ ਬਿਨਾਂ ਕੋਈ ਆਪਣੇ ਨਵੇਕਲੇਪਣ ਨੂੰ ਕਾਇਮ ਰੱਖ ਹੀ ਨਹੀਂ ਸਕਦਾ। ਸਹਿਯੋਗ ਅਤੇ ਸਹਿਵਾਸ ਸੰਭਵ ਹੀ ਉਦੋਂ ਹੁੰਦੇ ਹਨ, ਇਨ੍ਹਾਂ ਦੀ ਲੋੜ ਹੀ ਉਦੋਂ ਹੁੰਦੀ ਹੈ, ਜਦੋਂ ਸ਼ਕਤੀ ਕਿਨਾਰਾ ਕਰ ਲੈਂਦੀ ਹੈ। ਸਹਿਯੋਗ ਅਤੇ ਸਹਿਵਾਸ ਸ਼ਕਤੀ ਦੇ ਬਦਲ ਹਨ। ਨਵੇਕਲੇਪਣ ਦੀ ਭਾਵਨਾ ਦੇ ਕਾਰਣ ਹੀ ਇਜਰਾਈਲ ਨੂੰ ਆਪਣੇ ਲੋਕਾਂ ਦੀ ਅੱਧੀਉਂ ਬਹੁਤੀ ਕਮਾਈ ਸ਼ਕਤੀ ਦੀ ਭੇਟਾ ਕਰਨੀ ਪੈਂਦੀ ਹੈ। ਵੇਦਾਂ ਨੂੰ ਇਲਹਾਮੀ ਗ੍ਰੰਥਾਂ ਦਾ ਦਰਜਾ ਦੇਣ ਦੇ ਬੌਧਿਕ ਯਤਨ ਅਤੇ ਅਨੇਕ ਦੇਵਤਿਆਂ ਦੀ ਪੂਜਾ ਦੀ ਥਾਂ ਇਕ-ਈਸ਼ਵਰ-ਆਰਾਧਨ ਦੇ ਖ਼ਿਆਲ ਨੇ ਆਰੀਆ-ਸਮਾਜ ਨੂੰ ਵੀ ਸ਼ਕਤੀ-ਪੂਜ ਬਣਾ ਦਿੱਤਾ ਹੈ। ਭਾਰਤਵਾਸੀਆਂ ਨੂੰ ਇਸ ਰੋਗ ਦੀ ਛੂਤ ਲੱਗਦੀ ਜਾ ਰਹੀ ਹੈ।
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਅਯੋਗ ਨਹੀਂ ਹੋਵੇਗਾ ਕਿ ਅਵੈਤ ਅਤੇ ਇਕ-ਈਸ਼ਵਰਵਾਦ ਦੇ ਵੱਖ ਵੱਖ ਵਿਸ਼ਵਾਸ ਅਤੇ ਸਿਧਾਂਤ ਹਨ। ਅਵੈਤ ਦਾ ਭਾਵ ਹੈ ਇਕ-ਤੱਤ-ਵਾਦ ਜਾਂ ਇਕ-ਹੋਂਦ-ਵਾਦ। ਅਦੁੱਤਵਾਦੀ ਬਹੁ-ਦੇਵ-ਪੂਜਾ ਦਾ ਵਿਰੋਧ ਨਹੀਂ ਕਰਦਾ। ਪੂਜਾ ਭਾਵੇਂ' 'ਦੇਵਤਿਆਂ ਦੀ' ਹੁੰਦੀ ਹੈ ਪਰ ਉਹ 'ਦੇਵਤਿਆਂ ਲਈ' ਨਹੀਂ, ਸਗੋਂ ਮਨੁੱਖ 'ਆਪਣੇ ਲਈ' ਕਰਦੇ ਹਨ। ਇਸ ਲਈ ਅਦੁੱਤਵਾਦੀ ਸਭ ਮਨੁੱਖਾਂ ਨੂੰ ਆਪੋ ਆਪਣੇ ਮਾਨਸਿਕ ਵਿਕਾਸ ਦੇ ਪੱਧਰ ਉੱਤੇ ਆਪੋ ਆਪਣੀ ਪਸੰਦ ਅਤੇ ਆਪੋ ਆਪਣੀ ਕਲਪਨਾ ਦੇ ਦੇਵਤੇ ਦੀ ਪੂਜਾ ਕਰਨ ਦੀ ਖੁੱਲ੍ਹ ਦਿੰਦਾ ਹੈ। ਉਹ ਸਰਵ-ਤੱਤ ਵਿਚ ਇਕ-ਤੱਤ ਵੇਖਦਾ ਹੈ।
ਈਸਾਈ ਮਤ ਨੂੰ ਮੈਂ ਬੁੱਧ ਧਰਮ ਦੇ ਪੰਘੂੜੇ ਵਿਚ ਪਲਿਆ ਹੋਇਆ ਯਹੂਦੀ ਬੱਚਾ ਸਮਝਦਾ ਹਾਂ। ਇਸ ਬੱਚੇ ਨੇ ਬੁੱਧ ਭਿਕਸ਼ੂਆਂ ਕੋਲੋਂ ਪਿਆਰ ਦੀ ਗੁੜ੍ਹਤੀ ਲਈ ਸੀ। ਈਸਾ