Back ArrowLogo
Info
Profile
ਜੀ ਦਾ ਸਾਰਾ ਜੀਵਨ ਇਸ ਗੁੜ੍ਹਤੀ ਦੀ 'ਮਿਠਾਸ' ਅਤੇ ਯਹੂਦੀਆਂ ਦੇ ਈਰਖੀ ਰੱਬ ਦੇ ਕ੍ਰੋਧ ਦੀ 'ਕੁੜੱਤਣ' ਦੀ ਦਰਦ ਕਹਾਣੀ ਹੈ। ਕੁੜੱਤਣ ਵਿਚ ਪਿਆਰ ਦੀ ਮਿਠਾਸ ਘੋਲਣ ਵਾਲਾ ਪਿਆਰ ਰੂਪ ਯਿਸੂ ਕ੍ਰੋਧਾਂ, ਵਿਰੋਧਾਂ, ਈਰਖਾਂ ਅਤੇ ਵੈਰਾਂ ਦੇ ਰੌਲੇ ਵਿਚ ਪਿਆਰ ਭਰੀ ਲੋਰੀ ਸਣ ਮਨੁੱਖਤਾ ਨੂੰ ਮਿਲਿਆ ਸੀ ਪਰ ਉਸ ਲੋਰੀ ਦੀ ਮਧੁਰਤਾ ਦੀ ਉਮਰ ਬਹੁਤੀ ਲੰਮੇਰੀ ਨਹੀਂ ਸੀ। ਯਿਸੂ ਮਸੀਹ ਦੇ ਵਿਦਾ ਹੁੰਦਿਆਂ ਹੀ ਈਸਾਈਅਤ ਨੂੰ 'ਸੇਂਟ ਪਾਲ' ਨਾਮ ਦਾ ਉਹ ਸ਼ਕਤੀਸ਼ਾਲੀ ਪ੍ਰਚਾਰਕ ਮਿਲ ਗਿਆ ਸੀ, ਜਿਹੜਾ ਪਿਆਰਾਂ ਦੇ ਪੰਘੂੜੇ ਵਿਚ ਨਹੀਂ, ਸਗੋਂ ਉੱਚ ਆਕਾਂਕਸ਼ਾ ਦੀ ਗੋਦੀ ਵਿਚ ਆਦਰਸ਼ਵਾਦ ਦੇ ਰਜੋਗੁਣੀ ਭੋਜਨ ਉੱਤੇ ਪਲਿਆ ਹੋਇਆ ਸੀ। ਇਹ ਰੋਮਨਾਂ ਵੱਲੋਂ ਉੱਚੇ ਅਹੁਦੇ ਉੱਤੇ ਲਾਇਆ ਹੋਇਆ ਇਕ ਯਹੂਦੀ ਸੀ ਅਤੇ ਈਸਾਈ ਮਤ ਦੇ ਨਵ-ਜਨਮੇ ਬਾਲ ਨੂੰ ਬਾਲਪਨ ਵਿਚ ਹੀ ਮਾਰ ਮੁਕਾਉਣਾ ਚਾਹੁੰਦਾ ਸੀ। ਆਪਣੇ ਇਸੇ 'ਨੇਕ ਇਰਾਦੇ' ਨਾਲ ਦਮਿਸ਼ਕ ਨੂੰ ਜਾਂਦਿਆਂ ਹੋਇਆਂ ਇਸ ਨਾਲ ਅਜਿਹਾ ਕੁਝ ਵਾਪਰਿਆ ਕਿ ਇਸ ਦਾ ਮਨ ਬਦਲ ਗਿਆ ਅਤੇ ਇਹ ਈਸਾਈਅਤ ਦਾ ਸਭ ਤੋਂ ਵੱਡਾ ਉਪਾਸ਼ਕ ਬਣ ਕੇ ਇਸ ਧਰਮ ਨੂੰ ਵਿਸ਼ਵ-ਧਰਮ ਬਣਾਉਣ ਦੀ ਅਕਾਂਕਸ਼ਾ ਨਾਲ ਭਰਪੂਰ ਹੋ ਗਿਆ। ਇਸ ਦਾ ਮਨ ਕਿਸੇ ਸਾਧਨਾ ਨਾਲ ਵਿਕਸਿਆ ਹੋਇਆ ਮਨ ਨਹੀਂ ਸੀ। ਇਹ ਕੋਈ ਕਰਾਮਾਤ ਵੇਖ ਕੇ, ਕਿਸੇ ਮੁਅਜਜ਼ੇ ਅਧੀਨ ਇਸ ਪਾਸੇ ਪਰਤਿਆ ਸੀ। ਇਸ ਲਈ ਇਸਦੇ ਮਨ ਵਿਚ ਸ਼ੁਰੂ ਤੋਂ ਹੀ ਇਹ ਖ਼ਿਆਲ ਸੀ ਕਿ ਮੈਂ ਰੱਬ ਦੁਆਰਾ ਕਿਸੇ ਉਚੇਚੇ ਮਨੋਰਥ ਲਈ ਚੁਣਿਆ ਹੋਇਆ ਆਦਮੀ ਹਾਂ।

ਈਸਾਈ ਸੰਤਾਂ ਉੱਤੇ ਕੁਫਰ ਦੇ ਫ਼ਤਵੇ ਲਾਉਣ ਵਾਲਾ ਇਹ ਪਾਲ ਹੁਣ ਈਸਾਈ ਮਤ ਦਾ ਸਭ ਤੋਂ ਵੱਡਾ ਪ੍ਰਚਾਰਕ ਬਣ ਗਿਆ। ਇਸ ਦੁਆਰਾ ਪ੍ਰਚਾਰਿਆ ਹੋਇਆ ਧਰਮ ਮਨੁੱਖਤਾ ਨਾਲ ਪਿਆਰ ਦੀ 'ਭਾਵਨਾ' ਵਿਚੋਂ ਨਹੀਂ, ਸਗੋਂ ਪਾਪੀਆਂ ਉੱਤੇ ਪਰਉਪਕਾਰ ਦੀ 'ਇੱਛਾ' ਵਿਚੋਂ ਉਪਜਿਆ ਹੋਇਆ ਧਰਮ ਸੀ। ਇਸ ਸਰਕਾਰੀ ਉੱਚ ਅਧਿਕਾਰੀ ਰਹਿ ਚੁੱਕੇ ਮਨੁੱਖ ਨੇ ਧਰਮ ਨੂੰ ਵਧੀਆ ਜਥੇਬੰਦੀ ਦਾ ਰੂਪ ਵੀ ਦਿੱਤਾ। ਤਿੰਨ ਕੁ ਸੌ ਸਾਲ ਪਿੱਛੋਂ ਰੋਮਨ ਸ਼ਹਿਨਸ਼ਾਹ ਕਾਨਸਟੈਂਨਟੀਨ ਦੇ ਈਸਾਈ ਬਣ ਜਾਣ ਉੱਤੇ ਈਸਾਈ ਮਤ ਇਕ ਮਹਾਨ ਸੱਤਾ ਬਣ ਗਿਆ। ਇਉਂ ਅੱਤ ਵਿਚ ਇਕ ਸ਼ਕਤੀਸ਼ਾਲੀ ਪ੍ਰਬੰਧ ਬਣ ਕੇ ਇਹ ਧਰਮ ਯੋਰਪ ਦੇ ਜਨ-ਸਾਧਾਰਣ ਦੇ ਜੀਵਨ ਨਾਲੋਂ ਪਿਆਰ ਦਾ ਨਾਤਾ ਤੋੜ ਕੇ ਹੈ, ਕਾਰ ਅਤੇ ਪਾਖੰਡ ਦਾ ਰਿਸ਼ਤਾ ਜੋੜ ਬੈਠਾ।

 ਯੌਰਪ ਵਿਚ ਰੋਮਨ ਰਾਜ-ਪ੍ਰਬੰਧ ਅਤੇ ਈਸਾਈ ਧਰਮ-ਪ੍ਰਬੰਧ ਇਕ ਦੂਜੇ ਲਈ ਈਰਖਾ ਅਤੇ ਘਿਰਣਾ ਦਾ ਆਧਾਰ ਬਣਦੇ ਗਏ ਸਨ। ਸ਼ਕਤੀ ਦੀ ਚੱਕੀ ਦੇ ਇਨ੍ਹਾਂ ਦੇ ਭਾਰੇ ਪੁੜਾਂ ਵਿਚ ਜਨ-ਸਾਧਾਰਣ ਦੀਆਂ ਸਾਧਾਰਣ ਖੁਸ਼ੀਆਂ ਬੜੀ ਬੇ-ਰਹਿਮੀ ਨਾਲ ਦਰੜੀਆਂ ਜਾਣ ਉੱਤੇ ਰਿਨੇਸਾਂਸ ਨਾਮ ਦੀ ਮਾਨਵਵਾਦੀ ਵਿਚਾਰਧਾਰਾ ਦਾ ਜਨਮ ਹੋਇਆ ਸੀ। ਵਿੱਦਿਆ, ਸਾਇੰਸ ਅਤੇ ਸਨਅਤ ਨੇ ਜਿਹੇ ਜਿਹੇ ਹਾਲਾਤ ਅੱਜ ਪੈਦਾ ਕਰ ਦਿੱਤੇ ਹਨ, ਉਹੋ ਜਿਹੇ ਪੰਦਰਵੀਂ ਸੋਲ੍ਹਵੀਂ ਸਦੀ ਵਿਚ ਅਜੇ ਪੈਦਾ ਨਹੀਂ ਸਨ ਹੋਏ। ਇਸ ਲਈ ਮਨੁੱਖੀ ਮਨਾਂ ਉੱਤੇ ਧਰਮ ਦੀ ਪਕੜ ਅਜੇ ਮਜ਼ਬੂਤ ਸੀ। ਮਾਰਟਨ ਲੂਥਰ ਦੀ ਅਗਵਾਈ ਵਿਚ  ਯੌਰਪ ਦੇ ਧਰਮ ਨੇ ਰਾਸ਼ਟਰਵਾਦ ਨਾਲ ਸੰਬੰਧ ਜੋੜ ਲਿਆ ਅਤੇ ਸਦਾ ਲਈ ਸਿਆਸਤ ਦਾ ਦਬੇਲ ਬਣ ਕੇ ਰਹਿ ਗਿਆ।

ਈਸਾਈ ਮਤ ਅਤੇ ਬੁੱਧ ਮਤ ਸੰਸਾਰ ਦੇ ਦੇ ਮਹਾਨ ਜਥੇਬੰਦ ਧਰਮ ਰਹਿ ਚੁੱਕੇ ਹਨ; ਈਸਾਈ ਮਤ ਅਜੇ ਵੀ ਮਹਾਨ ਜਥੇਬੰਦੀ ਹੈ। ਆਪਣੇ ਸਰੀਰਕ ਜਾਂ ਜਥੇਬੰਦ ਰੂਪ ਵਿਚ ਇਹ ਆਉਣ ਵਾਲੇ ਸੰਸਾਰ ਨੂੰ ਕੁਝ ਨਹੀਂ ਦੇ ਸਕਦੇ। ਮਨੁੱਖ ਦੀਆਂ ਸੰਸਾਰਕ, ਸਮਾਜਕ, ਵਿੱਦਿਅਕ,

137 / 140
Previous
Next