ਇਸਲਾਮ ਸੰਸਾਰ ਦਾ ਤੀਜਾ ਅਜਿਹਾ ਵੱਡਾ ਧਰਮ ਹੈ, ਜਿਸ ਵੱਲ ਧਿਆਨ ਕੀਤੇ ਬਿਨਾਂ ਆਉਣ ਵਾਲੀ ਦੁਨੀਆਂ ਦੀ ਰੂਪ-ਰੇਖਾ ਦਾ ਅਨੁਮਾਨ ਲਾਉਣਾ ਸੰਭਵ ਨਹੀਂ। ਇਹ ਅਨਿਨਵਾਦੀ, ਇਲਹਾਮੀ ਧਰਮ ਵਿਕਸਣ ਅਤੇ ਅਪਣਾਉਣ ਨੂੰ ਉੱਕਾ ਤਿਆਰ ਨਹੀਂ। ਈਸਾਈਅਤ ਮੂਲ ਰੂਪ ਵਿਚ ਵਿਕਸਤ ਅਤੇ ਉਨਤ ਸਨਅਤੀ ਦੇਸ਼ਾਂ ਦੇ ਲੋਕਾਂ ਦਾ ਧਰਮ ਹੈ। ਵਿਗਿਆਨ ਦੇ ਵਿਸਥਾਰ ਨੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਧਾਰਮਕ ਮੂਲਵਾਦ ਦੇ ਬੰਧਨਾਂ ਵਿਚੋਂ ਬਾਹਰ ਆਉਣ ਲਈ ਪ੍ਰੇਰ ਲਿਆ ਹੈ। ਇਸਲਾਮ ਮੂਲ ਰੂਪ ਵਿਚ ਮੱਧ-ਪੂਰਬ ਦੇ ਦੇਸ਼ਾਂ ਦਾ ਧਰਮ ਹੈ। ਇਨ੍ਹਾਂ ਦੇਸ਼ਾਂ ਵਿਚ ਵਿਗਿਆਨ ਦਾ ਵਿਸਥਾਰ ਵੀ ਨਹੀਂ ਹੋਇਆ ਅਤੇ ਵਿੱਦਿਆ ਦਾ ਫੈਲਾਉ ਵੀ ਨਹੀਂ। ਇਨ੍ਹਾਂ ਦੀ ਗੈਰ-ਹਾਜ਼ਰੀ ਵਿਚ ਪੈਟਰੋਲ ਦੀ ਦੋਲਤ ਨੇ ਇਨ੍ਹਾਂ ਦੇਸ਼ਾਂ ਨੂੰ ਲੋੜੇ ਬਹੁਤਾ ਧਨ ਦੇ ਕੇ ਇਨ੍ਹਾਂ ਨੂੰ ਸੱਤਾ ਦੇ ਅਹਿਸਾਸ ਨਾਲ ਭਰ ਦਿੱਤਾ ਹੈ। ਸੱਤਾ ਦੇ ਅਹਿਸਾਸ ਅਤੇ ਇਸਲਾਮੀ ਮੂਲਵਾਦ ਦਾ ਗੂਹੜਾ ਯਾਰਾਨਾ ਹੈ। ਇਸ ਸੰਬੰਧ ਵਿਚੋਂ ਉਤਪੰਨ ਹੋਣ ਵਾਲੀ ਕੁਰੂਪਤਾ ਵੇਖ ਸਕਣੀ ਬਹੁਤ ਸੌਖੀ ਹੈ।
ਹਿੰਦੂ ਧਰਮ ਨਾ ਇਲਹਾਮੀ ਧਰਮ ਹੈ, ਨਾ ਹੀ ਨਿਰੋਲ ਇਕ-ਈਸ਼ਵਰਵਾਦੀ। ਮੂਲਵਾਦੀ ਨਾ ਹੋਣ ਕਰਕੇ ਇਹ ਧਰਮ ਜਥੇਬੰਦ ਹੋਣ ਦੀ ਰੁਚੀ ਵੀ ਨਹੀਂ ਰੱਖਦਾ। ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਬਹੁਤੀ ਰੀਲ ਵੀ ਇਸ ਧਰਮ ਨੂੰ ਨਹੀਂ। ਤਾਂ ਵੀ ਆਉਣ ਵਾਲੀ ਦੁਨੀਆਂ ਨੂੰ ਬਹੁਤ ਕੁਝ ਦੇ ਸਕਣ ਦੀ ਸਮਰੱਥਾ ਇਸ ਧਰਮ ਵਿਚ ਹੈ। ਇਹ ਸਾਨੂੰ ਕੁਦਰਤ ਨਾਲ ਪਿਆਰ ਅਤੇ ਸਤਿਕਾਰ ਦਾ ਸੰਬੰਧ ਸਥਾਪਤ ਕਰਨ ਦੀ ਜਾਚ ਸਿਖਾ ਸਕਦਾ ਹੈ। ਤੇਤੀ ਕੋਟਿ ਦੇਵਤਿਆਂ ਦਾ ਪੁਜਾਰੀ, ਇਹ ਧਰਮ, ਦੁਨੀਆਂ ਦੇ ਲੋਕਾਂ ਨੂੰ ਰਲ ਮਿਲ ਕੇ ਜਿਊਣ ਦੀ ਜਾਚ ਦੱਸ ਸਕਦਾ ਹੈ। ਇਕ ਤੱਤਵਾਦੀ ਹੋਣ ਕਰਕੇ ਇਹ ਸਮੁੱਚੀ ਮਨੁੱਖਤਾ ਦੇ ਸਾਂਝੇ ਧਰਮ 'ਮਾਨਵਵਾਦ' ਦਾ ਪਿਤਾਮਾ ਹੈ। ਬ੍ਰਹਮਚਰੀਅ ਅਤੇ ਸੰਨਿਆਸ ਆਸ਼ਰਮ ਦੀਆਂ ਵੰਡਾਂ ਵਿਚ ਵਿਚਰਣ ਵਾਲੇ ਵਿਅਕਤੀਆਂ ਨੂੰ ਨਿਰੋਲ ਮਨੁੱਖ ਹੋਣ ਦੀ ਪ੍ਰੇਰਣਾ ਦੇਣ ਵਾਲਾ ਇਹ ਧਰਮ, ਧਰਮਾਂ ਦੀ ਵਲਗਣ ਤੋਂ ਪਰੇ ਹੈ। ਮਨੋਵਿਗਿਆਨ ਉੱਤੇ ਆਧਾਰਿਤ ਇਹ ਧਰਮ ਮਨੁੱਖੀ ਮਨ ਨੂੰ ਰੋਗ-ਰਹਿਤ ਕਰਨ ਦੀ ਜੁਗਤੀ ਜਾਣਦਾ ਹੈ। ਆਉਣ ਵਾਲੀ ਦੁਨੀਆ ਆਪਣੇ ਕਈ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਇਸ ਧਰਮ ਦੇ ਦੱਸੇ ਹੋਏ ਸਿਧਾਂਤ, ਮੋਕਸ਼ ਜਾਂ ਮੁਕਤੀ ਨੂੰ ਸਮਝਣ ਅਤੇ ਅਪਣਾਉਣ