ਇਸ ਧਰਮ ਨੇ ਜੀਵਨ ਕੋਲੋਂ, ਚੰਗਾ ਅਤੇ ਬੁਰਾ, ਬਹੁਤ ਕੁਝ ਅਪਣਾਇਆ ਹੈ ਪਰ ਕਿਸੇ ਵੀ ਸ਼ੋ ਨੂੰ ਆਪਣਾ ਆਤਮਾ, ਆਪਣੀ ਜਿੰਦ ਜਾਨ ਨਹੀਂ ਬਣਾਇਆ। ਇਸ ਲਈ ਇਹ ਅਪਣਾਈ ਹੋਈ ਕਿਸੇ ਵੀ ਚੀਜ਼ ਨੂੰ ਤਿਆਗਣ ਲਈ ਵੀ ਤਿਆਰ ਹੈ। ਇਸ ਕੋਲ ਕੁਝ ਵੀ ਅਜਿਹਾ ਨਹੀਂ, ਜਿਸਨੂੰ ਤਿਆਗ ਕੇ ਇਹ ਜਿਉ ਨਾ ਸਕਦਾ ਹੋਵੇ। ਇਹ 'ਕ੍ਰਿਸ਼ਨ' ਨੂੰ ਤਿਆਗ ਕੇ 'ਰਾਮ' ਨੂੰ ਅਪਣਾ ਸਕਦਾ ਹੈ ਅਤੇ ਅਜਿਹਾ ਕਰਨ ਉੱਤੇ ਸੰਤ ਤੁਲਸੀ ਦਾਸ ਜੀ ਇਸਨੂੰ ਆਪਣੀ ਸਾਰੀ ਸ਼ਰਧਾ ਸ਼ਰਧਾਂਜਲੀ ਵਜੋਂ ਭੇਟਾ ਕਰ ਦੇਣਗੇ। ਇਹ ਸਾਧਾਰਣ ਕਰਮ ਨੂੰ ਤਿਆਗ ਕੇ ਯੋਗੀ ਹੋ ਸਕਦਾ ਹੈ; ਯੋਗ ਨੂੰ ਤਿਆਗ ਕੇ ਭਗਤੀ ਨੂੰ ਅਪਣਾ ਸਕਦਾ ਹੈ; ਅਤੇ ਭਗਤੀ ਦਾ ਤਿਆਗ ਕਰ ਕੇ ਗਿਆਨ ਵਿਚ ਪ੍ਰਵੇਸ਼ ਕਰ ਸਕਦਾ ਹੈ: ਨਿਰ ਈਸ਼ਵਰਵਾਦੀ ਹੋਇਆ ਵੀ ਇਸਦੀ ਜੜ੍ਹ ਲੱਗੀ ਰਹਿ ਸਕਦੀ ਹੈ। ਦਇਆ ਦਾ ਤਿਆਗ ਕਰ ਕੇ ਇਹ ਜਿਉ ਨਹੀਂ ਸਕਦਾ, ਕਿਉਂਜ਼ ਦਇਆ ਇਸਦਾ ਮੂਲ ਹੈ। ਇਹ ਧਰਮ ਮੂਲਵਾਦੀ ਹੋ ਕੇ ਦਿਆਲੂ ਹੋ ਜਾਵੇਗਾ।
ਕਰਮ-ਕਾਂਡ, ਪ੍ਰੋਹਤਾਚਾਰ ਅਤੇ ਜਾਤ-ਪਾਤ, ਤਿੰਨ ਵੱਡੇ ਰੋਗ, ਇਸ ਧਰਮ ਨੇ ਸਮਾਜਕ ਵਿਕਾਸ ਵਿਚੋਂ ਗ੍ਰਹਿਣ ਕੀਤੇ ਹਨ ਅਤੇ ਸਮਾਜਕ ਵਿਕਾਸ ਵਿਚ ਹੀ ਇਨ੍ਹਾਂ ਰੋਗਾਂ ਦਾ ਇਲਾਜ ਵੀ ਹੈ। ਵੈਦਕ ਕਾਲ ਵਿਚ ਖੁੱਲ੍ਹੇ ਆਕਾਸ਼ ਥੱਲੇ ਚੰਨਾਂ, ਸੂਰਜਾਂ ਅਤੇ ਸਿਤਾਰਿਆਂ ਦੀ ਪੂਜਾ ਕਰਨ ਵਾਲਾ ਇਹ ਧਰਮ, ਮੰਦਰਾਂ ਦੀ ਚਾਰ ਦੀਵਾਰੀ ਅਤੇ ਪ੍ਰੇਹਤਾਂ ਦੀ ਚੌਕੀਦਾਰੀ ਵਿਚੋਂ ਬਾਹਰ ਆ ਕੇ ਕੁਲਾਂ, ਘਰਾਂ ਅਤੇ ਪਰਿਵਾਰਾਂ ਵਿਚ ਪ੍ਰਵੇਸ਼ ਕਰਨ ਨੂੰ ਗੌਰਵ ਦੀ ਗੱਲ ਮੰਨਦਾ ਆਇਆ ਹੈ। ਕਰਮ-ਕਾਂਡ ਹਰ ਮਜਰਬ ਦੀ ਮਜਬੂਰੀ ਹੈ ਪਰ ਮਨੁੱਖੀ ਮਨੋਵਿਗਿਆਨ ਉੱਤੇ ਆਧਾਰਿਤ ਧਰਮ ਸੁਭੇ ਹੀ ਮਨੁੱਖ ਨੂੰ ਕਰਮ-ਕਾਂਡ ਵਿਚੋਂ ਕੱਢ ਕੇ ਕਰਮ-ਯੋਗ ਵਿਚ, ਕਰਮ-ਯੋਗ ਵਿਚੋਂ ਰਾਜ-ਯੋਗ ਵਿਚ ਅਤੇ ਰਾਜ-ਯੋਗ ਵਿਚੋਂ ਉਤਾਰ ਕੇ ਗਿਆਨ-ਯੋਗ ਵਿਚ ਲੈ ਜਾਂਦੇ ਹਨ। ਕਰਮ-ਕਾਂਡ ਬੱਚਿਆਂ ਦਾ ਮਨ-ਪਰਚਾਵਾ ਹੈ। ਭਗਤ ਜਨ ਸਦਾ ਹੀ ਬਚਪਨ ਦੀ ਨਿਰਛਲਤਾ, ਨਿਰਬਲਤਾ ਅਤੇ ਨਿਸ਼ਕਾਮਤਾ ਵਿਚ ਰਹਿ ਕੇ ਆਪਣੇ ਇਸ਼ਟ ਨੂੰ ਮਿਠਾਈਆਂ, ਫਲਾਂ ਅਤੇ ਫੁੱਲਾਂ ਦੇ ਉਪਹਾਰ ਦਿੰਦੇ ਰਹਿੰਦੇ ਹਨ। ਉਨ੍ਹਾਂ ਨੂੰ ਧੰਨੇ ਭਗਤ ਦੀ ਸਾਦਗੀ ਤੋਂ ਅਗੋਰੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਮੰਦਰ ਅਤੇ ਮੂਰਤੀ ਦੀ ਸਜਾਵਟ, ਘੰਟੀਆਂ ਦੀ ਸੰਗੀਤਕ ਆਵਾਜ਼ ਅਤੇ ਆਰਤੀ ਦੇ ਦੀਵਿਆਂ ਦਾ ਨਿੱਤ ਨਾਵਾਂ ਨਿਹਤ ਉਨ੍ਹਾਂ ਦੀ ਬਾਲ-ਬੁੱਧ ਨੂੰ ਆਨੰਦ-ਆਕਾਸ਼ ਵਿਚ ਉਡਾਰੀਆਂ ਲਾਉਣ ਦੀ ਪ੍ਰੇਰਣਾ ਦੇਣ ਲਈ ਪ੍ਰਾਪਤ (ਕਾਣੀ) ਹੁੰਦੇ ਹਨ। ਕੰਮ ਕਰਨ ਦੀ ਇੱਛਾ, ਉਤਸ਼ਾਹ ਅਤੇ ਸ਼ਕਤੀ ਨਾਲ ਭਰਪੂਰ ਯੁਵਾ ਅਵਧਸਾ ਨੂੰ, ਸਮਾਜਕ ਉਸਾਰੀ ਦੇ ਉਤਸਵ ਵਿਚ ਆਪਣਾ ਹਿੱਸਾ ਪਾਉਣ ਦੀ ਪ੍ਰੇਰਣਾ ਦੇਣ ਲਈ ਕਰਮ-ਯੋਗ ਅਤੇ ਜੀਵਨ ਦੀ ਅਗਵਾਈ ਕਰਨ ਵਾਲੇ ਬੁਢਾਪੇ ਨੂੰ ਗਿਆਨ-ਯੋਗ ਉਵੇਂ ਹੀ ਲੋੜੀਂਦੇ ਹਨ, ਜਿਵੇਂ ਆਪਣੇ ਸਰੀਰ ਅਤੇ ਆਪਣੇ ਮਨ ਨੂੰ ਸਵਸਥ ਅਤੇ ਸੁੰਦਰ ਬਣਾਈ ਰੱਖਣ ਲਈ ਰਾਜ-ਯੋਗ ਦੇ ਆਸਣਾਂ ਦਾ ਅਭਿਆਸ ਹਰ ਵਿਅਕਤੀ ਲਈ, ਉਮਰ ਦੇ ਹਰ ਹਿੱਸੇ ਵਿਚ ਜ਼ਰੂਰੀ ਹੁੰਦਾ ਹੈ।
ਬੇ-ਜਮਾਤ ਭਾਈਚਾਰਾ ਦੁਨੀਆਂ ਵਿਚ ਬਿਧਰੇ ਹੈ ਹੀ ਨਹੀਂ; ਨਾ ਹੀ ਇਹ ਕਿਆਸਿਆ, ਉਲੀਕਿਆ ਅਤੇ ਉਸਾਰਿਆ ਹੀ ਜਾ ਸਕਦਾ ਹੈ। ਇਸ ਲਈ ਹਿੰਦੂ ਸਮਾਜ ਵਿਚ ਜਾਤ-ਪਾਤ ਦੀ ਹੋਂਦ ਕੋਈ ਅਲੋਕਿਕ ਜਾਂ ਅਵਿਗਿਆਨਕ ਉਪਜ ਨਹੀਂ। ਸਮਾਜਾਂ ਦੀ ਸ਼੍ਰੇਣੀ-ਵੰਡ ਅਸਲ