ਕਰਦੀ ਹੈ ਅਤੇ ਅਤਿਅੰਤ ਮੀਸਣੀ ਹੋਣ ਕਰਕੇ ਪ੍ਰਬਲ ਪਰਵਿਰਤੀ ਹੁੰਦਿਆਂ ਹੋਇਆਂ ਵੀ ਪ੍ਰਗਟ ਪਰਵਿਰਤੀ ਨਹੀਂ ਬਣਦੀ। ਜੇ ਕੋਈ ਲੋਭੀ ਆਦਮੀ ਕਰੜੀ ਮਿਹਨਤ ਨਾਲ ਆਪਣੀ ਲੋਭ-ਲਾਲਸਾ ਦੀ ਪੂਰਤੀ ਕਰਦਾ ਹੈ ਤਾਂ ਉਸਦੀ ਲੋਡ-ਲਾਲਸਾ ਸਾਡੇ ਸਾਹਮਣੇ ਪਿੱਛੋਂ ਆਵੇਗੀ,
ਪਹਿਲਾਂ ਉਸਦੀ ਕਰੜੀ ਮਿਹਨਤ ਤੋਂ ਅਸੀਂ ਜਾਣੂ ਹੋਵਾਂਗੇ। ਮਿਹਨਤੀ ਹੋਣਾ ਇਕ ਗੁਣ ਮੰਨਿਆ ਜਾਣ ਕਰਕੇ ਉਸਦੀ ਲੋਡ-ਲਾਲਸਾ ਇਸ ਪਿੱਛੇ ਛਪ ਜਾਣ ਵਿਚ ਸਫਲ ਹੋ ਜਾਵੇਗੀ। ਵਾਪਾਰੀ ਵਰਗ ਕਿਰਤੀਆਂ ਨਾਲੋਂ ਵਧੇਰੇ ਲੋਭੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਕਿੱਤਾ ਉਨ੍ਹਾਂ ਨੂੰ ਨਿਮਰ ਅਤੇ ਮਿੱਠ-ਬੋਲੜੇ ਹੋਣ ਦੀ ਪ੍ਰੇਰਣਾ ਦਿੰਦਾ ਹੈ। ਆਮ ਕਰਕੇ ਉਹ ਇਸੇ ਤਰ੍ਹਾਂ ਦੇ ਹੁੰਦੇ ਹਨ ਜਾਂ ਹੋਣ ਦਾ ਸੁਚੱਜਾ ਸਾਂਗ ਕਰਦੇ ਹਨ। ਪ੍ਰਗਟ ਰੂਪ ਵਿਚ ਉਨ੍ਹਾਂ ਦੀ ਨਿਮਰਤਾ,
ਉਨ੍ਹਾਂ ਦੀ ਮਿੱਠੀ ਬੋਲੀ ਅਤੇ ਉਨ੍ਹਾਂ ਦੀ ਵਾਪਾਰਕ ਸੂਝ-ਬੂਝ ਹੀ ਸਾਡੇ ਸਾਹਮਣੇ ਆਉਂਦੀ ਹੈ,
ਲੋਭ-ਲਾਲਸਾ ਇਨ੍ਹਾਂ ਦੇ ਪਿੱਛੇ ਛੁਪੀ ਰਹਿੰਦੀ ਹੈ। ਕਈ ਵੇਰ ਲੋਭ ਦੀ ਪਰਵਿਰਤੀ ਕਿਸੇ ਮਨੁੱਖ ਵਿਚ ਏਨੀ ਪ੍ਰਬਲ ਹੋ ਉੱਠਦੀ ਹੈ ਕਿ ਉਹ ਇਸਦੀ ਤ੍ਰਿਪਤੀ ਲਈ ਕੋਈ ਵੱਡਾ ਉਪੱਦਰ ਕਰ ਬੈਠਦਾ ਹੈ। ਕਈ ਲੋਕ ਜਾਇਦਾਦ ਦੇ ਲੋਕ ਵੱਸ ਆਪਣੇ ਸ਼ਰੀਕ ਦੀ ਹੱਤਿਆ ਤਕ ਕਰ ਦਿੰਦੇ ਹਨ;
ਕੋਈ ਲੋਭੀ ਵਾਪਾਰੀ ਲੋਕ-ਵੱਸ ਆਪਣੇ ਭਾਈਵਾਲ ਨੂੰ ਧੋਖਾ ਦੇ ਕੇ ਸਾਰੇ ਲਾਭ ਦਾ ਅਤੇ ਅੰਤ ਵਿਚ ਸਾਰੇ ਵਾਪਾਰ ਦਾ ਇਕੱਲਾ ਮਾਲਕ ਬਣ ਜਾਂਦਾ ਹੈ। ਅਜਿਹੇ ਮੌਕਿਆਂ ਉੱਤੇ ਲੋਡ ਦੀ ਪੂਰਤੀ ਲਈ ਜਿਨ੍ਹਾਂ ਭਾਵਾਂ ਅਤੇ ਪਰਵਿਰਤੀਆਂ ਦੀ ਸਹਾਇਤਾ ਲਈ ਗਈ ਹੁੰਦੀ ਹੈ,
ਉਹ ਭਾਵ ਅਤੇ ਪਰਵਿਰਤੀਆਂ ਆਪਣੇ ਆਪ ਵਿਚ ਏਨੇ ਪ੍ਰਬਲ ਹੁੰਦੇ ਹਨ ਕਿ ਲੋਭ ਪਿੱਛੇ ਰਹਿ ਜਾਂਦਾ ਹੈ। ਭਾਰਤੀ ਮਨੋਵਿਗਿਆਨ ਦਾ ਨਿਰਣਾ ਹੈ ਕਿ ਹਾਕਮ ਜਾਂ ਰਾਜੇ ਮਹਾਰਾਜੇ ਬਹੁਤ ਲੋਤੀ ਹੁੰਦੇ ਹਨ। ਇਹ ਸੱਚ ਸਾਧਾਰਣ ਨਜ਼ਰੇ ਕਦੇ ਵੇਖਿਆ ਨਹੀਂ ਜਾ ਸਕਦਾ। ਰਾਜਿਆਂ ਦੇ ਖ਼ਰਚੀਲੇ ਜੀਵਨ ਦੀ ਚਮਕ-ਦਮਕ,
ਉਨ੍ਹਾਂ ਦਾ ਰਾਜਸੀ ਦਬ-ਦਬਾ ਅਤੇ ਆਪਣੇ ਲੱਗੇ-ਬੱਧੇ ਲੋਕਾਂ ਨੂੰ ਉਨ੍ਹਾਂ ਦੁਆਰਾ ਦਿੱਤਾ ਜਾਣ ਵਾਲਾ ਧਨ,
ਉਨ੍ਹਾਂ ਦੇ ਲੋਡ ਨੂੰ ਦਾਨ ਅਤੇ ਉਨ੍ਹਾਂ ਰਾਜਿਆਂ ਤੇ ਹਾਕਮਾਂ ਨੂੰ ਦਾਨਵੀਰ ਬਣਾ ਦਿੰਦਾ ਹੈ। ਇਸ ਪ੍ਰਕਾਰ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ,
ਜਿਨ੍ਹਾਂ ਕਰਕੇ ਲੋਕ ਦੀ ਨਿਵੇਕਲੀ ਹੋਂਦ ਦਾ ਅਨੁਭਵ ਸਾਨੂੰ ਘੱਟ ਹੁੰਦਾ ਹੈ। ਤਾਂ ਵੀ ਲੋਭ ਦਾ ਵਰਤਾਰਾ ਜੀਵਨ ਵਿਚ ਆਮ ਹੈ ਅਤੇ ਇਹ ਜੀਵਾਂ ਦੇ ਆਚਾਰ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੀ ਪ੍ਰਬਲ ਪਰਵਿਰਤੀ ਹੈ।
ਪਸ਼ੂ ਜੀਵਨ ਵਿਚ ਲੋਭ ਦਾ ਸੰਬੰਧ ਭੋਜਨ ਨਾਲ ਹੈ। ਕੁਝ ਇਕ ਪਸ਼ੂ, ਜਿਵੇਂ ਸੂਰ, ਬਹੁਤ ਹੀ ਜ਼ਿਆਦਾ ਖਾਂਦੇ ਹਨ। ਸੰਭਵ ਹੈ ਕਿ ਤੁਸੀਂ ਜਦੋਂ ਵੀ ਉਨ੍ਹਾਂ ਨੂੰ ਵੇਖੋ, ਖਾਂਦਿਆਂ ਹੀ ਵੇਖੋ। ਉਹ ਲੋਭੀ ਆਖੇ ਜਾਂਦੇ ਹਨ। ਮੈਂ ਨਿਰਣੇ ਨਾਲ ਇਹ ਗੱਲ ਨਹੀਂ ਕਹਿ ਸਕਦਾ ਕਿ ਉਹ ਲੋਭੀ ਹੁੰਦੇ ਹਨ ਜਾਂ ਨਹੀਂ। ਹੋ ਸਕਦਾ ਹੈ 'ਬਹੁਤਾ ਭੋਜਨ' ਜਾਂ 'ਲਗਾਤਾਰ ਖਾਂਦੇ ਰਹਿਣਾ ਉਨ੍ਹਾਂ ਦੀ ਸਰੀਰਕ ਲੋੜ ਹੋਵੇ। ਮਨੁੱਖੀ ਜੀਵਨ ਵਿਚ ਲੋਭ ਦਾ ਪਾਸਾਰਾ ਬਹੁਤ ਵਿਸ਼ਾਲ ਹੈ। ਧਨ ਦੀ ਅਸਾਧ ਭੁੱਖ ਨੂੰ ਲੋਭ ਆਖਿਆ ਜਾ ਸਕਦਾ ਹੈ, ਪਰ ਕਈਆਂ ਆਦਮੀਆਂ ਦਾ ਲੋਭ ਪਸ਼ੂ ਪੱਧਰ ਤੋਂ ਅਗੇਰੇ ਨਹੀਂ ਵਿਕਸਿਆ ਹੁੰਦਾ ਅਤੇ ਉਹ ਭੋਜਨ ਦੀ ਬੇ-ਮੇਚੀ ਭੁੱਖ ਕਾਰਨ ਲੋਭੀ ਆਖੇ ਜਾਂਦੇ ਹਨ। ਮੇਰੀ ਜਾਚੇ ਉਨ੍ਹਾਂ ਦੀ ਸਰੀਰਕ ਜਾਂਚ ਪੜਤਾਲ ਕਰਨੀ ਜਰੂਰੀ ਹੈ। ਹੋ ਸਕਦਾ ਹੈ ਉਨ੍ਹਾਂ ਦੀ ਰੁੱਖ ਵੀ ਉਨ੍ਹਾਂ ਦੀ ਕਿਸੇ ਸਰੀਰਕ ਲੋੜ ਕਰਕੇ ਵਧ ਗਈ ਹੋਵੇ। ਧਨ ਦੀ ਅਸੀਮ ਅਤੇ ਬੇ-ਲਗਾਮ ਇੱਛਾ ਇਕ ਪ੍ਰਕਾਰ ਦਾ ਮਾਨਸਿਕ ਝੁਕਾ ਹੈ ਅਤੇ ਇਸ ਙੁਕਾ ਨੂੰ ਲੋਭ ਦਾ ਨਾਂ ਦਿੱਤਾ ਗਿਆ ਹੈ।