ਹੋਰ ਸਾਰੀਆਂ ਪਰਵਿਰਤੀਆਂ ਵਾਂਗ ਲੋਭ ਦੀ ਪਰਵਿਰਤੀ ਵੀ ਸੁਰੱਖਿਆ ਦੇ ਮਨੋਰਥ ਦੀ ਪ੍ਰਾਪਤੀ ਦੇ ਯਤਨਾਂ ਵਜੋਂ ਵਿਕਸੀ ਹੈ। ਸੁਰੱਖਿਆ ਜੀਵ ਦੀ ਮੁੱਢਲੀ ਚਿੰਤਾ ਜਾਂ ਇੱਛਾ ਹੋਣ ਕਰਕੇ ਹਰ ਪਰਵਿਰਤੀ ਦੀ ਜਨਨੀ ਹੈ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਆਪਣੀ ਹੋਂਦ ਦੇ ਵਿਨਾਸ਼ ਦਾ ਡਰ,
ਜਿਸ ਨੂੰ ਮੈਂ ਤੋਖਲਾ ਕਹਿੰਦਾ ਹਾਂ,
ਸੁਰੱਖਿਆ ਰੂਪੀ ਸਿੱਕੇ ਦਾ ਦੂਜਾ ਪਾਸਾ ਹੈ। ਇਸ ਲਈ ਇਹ ਕਹਿਣਾ ਵੀ ਕਿਸੇ ਤਰ੍ਹਾਂ ਅਨੁਚਿਤ ਨਹੀਂ ਕਿ ਮਨੁੱਖੀ ਪਰਵਿਰਤੀਆਂ ਤੋਖਲੇ ਦੀ ਉਪਜ ਹਨ। ਸੁਰੱਖਿਆ ਦੀ ਭਾਵਨਾ ਜਾਂ ਭੁੱਖ-ਮਰੀ ਦੇ ਤੱਖਲੇ ਵਜੋਂ ਭੋਜਨ ਨੂੰ ਸੰਚਣਾ ਅਤੇ ਸੰਭਾਲਣਾ ਨਿਮਨ ਸ਼੍ਰੇਣੀ ਦੇ ਜੀਵਾਂ ਵਿਚੋਂ ਹੀ ਮਨੁੱਖ ਨੂੰ ਮਿਲਿਆ ਹੈ। ਇਹੋ ਭੋਜਨ ਜਦੋਂ ਜਾਗੀਰਾਂ ਅਤੇ ਜਾਇਦਾਦਾਂ ਵਿਚ ਵਿਕਸ ਗਿਆ,
ਉਦੋਂ ਇਨ੍ਹਾਂ ਦੀ ਮਾਲਕੀ ਵਿਚ ਸੁਰੱਖਿਆ ਦੀ ਇੱਛਾ ਦੀ ਪੂਰਤੀ ਦੇ ਅਨੁਭਵ ਨੇ ਮਨੁੱਖੀ ਮਨ ਨੂੰ ਲੋਭੀ ਬਣਨ ਅਤੇ ਸਟਿਆ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਜੰਗਲੀ ਮਨੁੱਖ ਲਈ ਸੁਰੱਖਿਆ ਦੇ ਅਰਧ ਉਹ ਸਨ ਜੇ ਦੂਜੇ ਪਸੂਆਂ ਲਈ ਉਦੋਂ ਸਨ ਅਤੇ ਹੁਣ ਹਨ। ਸੋਬੀ ਅਤੇ ਸੱਭਿਅਤਾ ਦੇ ਵਿਕਾਸ ਨੇ ਸੁਰੱਖਿਆ ਜਾਂ ਰੱਖਿਆ ਦੀ ਪਰਿਭਾਸ਼ਾ ਸ਼ਿਲਕੁਲ ਬਦਲ ਦਿੱਤੀ ਹੈ। ਅਜੋਕਾ ਸੱਤਿਅ ਮਨੁੱਖ ਅਖੌਤੀ ਅਣਖਾਂ,
ਅਨੋਖੇ ਆਦਰਸ਼ਾਂ,
ਪਾਪ ਰੂਪੀ ਪ੍ਰਾਪਤੀਆਂ ਅਤੇ ਪਲ ਪਲ ਕੁਲਦੀਆਂ,
ਗੁਆਚਦੀਆਂ,
ਵੱਟਦੀਆਂ,
ਵਿਕਸਦੀਆਂ ਕਰਮ-ਰੂਪ ਪਛਾਣਾਂ ਨੂੰ ਆਪਣੀ ਹੋਂਦ ਦਾ ਹਿੱਸਾ ਮੰਨਣ ਲਈ ਮਜਬੂਰ ਕਰ ਦਿੱਤਾ ਗਿਆ ਹੈ ਜਾਂ ਵਰਗਲਾਇਆ ਗਿਆ ਹੈ। ਅੱਜ ਦੇ "ਆਦਮੀ ਕੇ ਭੀ ਮੁਯੰਸਰ ਨਹੀਂ ਇਨਸਾਂ ਚੌਨਾ।" ਮਨੁੱਖ ਦੀ ਨਿੱਕੀ ਜਿਹੀ ਹੋਂਦ ਦੇ ਏਨੇ ਵੱਡੇ '
ਹਉ ਰੂਪ ਭੁਲੇਖੇ'
ਦੀ ਰੱਖਿਆ ਦੇ ਮਨੋਰਥ ਦੀ ਪ੍ਰਾਪਤੀ ਦੇ ਸਾਧਨ ਰੂਪ ਪਰਵਿਰਤੀਆਂ ਵੀ ਉਸਦੀ ਹਉਂ ਵਾਂਗ ਹੀ ਵਧ ਫੁੱਲ ਗਈਆਂ ਹਨ। ਅੰਨ ਦਾ ਲੋਭੀ ਜੰਗਲੀ ਮਨੁੱਖ ਆਉਂਦੀ ਰੁੱਤੇ ਮੁੜ ਪ੍ਰਾਪਤੀ ਦੀ ਆਸ ਨਾਲ ਭਰਪੂਰ ਹੁੰਦਾ ਸੀ ਅਤੇ ਇਹ ਆਸ ਉਸਦੇ ਲੋਭ ਨੂੰ ਹਾੜੀ ਸੌਂਦੀ ਦੀ ਸੀਮਾ ਦਾ ਉਲੰਘਣ ਨਹੀਂ ਸੀ ਕਰਨ ਦਿੰਦੀ। ਧਨ ਦਾ ਲੋਭੀ ਸੱਭਿਅ ਮਨੁੱਖ,
ਆਉਣ ਵਾਲੀਆਂ ਕਈ ਪੀੜ੍ਹੀਆਂ ਦੀ ਸੁਰੱਖਿਆ ਦੀ ਚਿੰਤਾ ਕਰਦਾ ਹੈ: ਆਪਣੇ ਵਰਗੇ ਮਨੁੱਖਾਂ ਦੀ ਨਮੋਸ਼ੀ ਦੀ ਨੀਂਹ ਉੱਤੇ ਆਪਣੀ ਅਣਖ ਦੇ ਕੋਟ ਉਸਾਰਦਾ ਹੈ;
ਓਪਰੀਆਂ ਪਛਾਣਾਂ ਦੇ ਪਰਦਿਆਂ ਪਿੱਛੇ ਲੁਕੀ ਆਪਣੀ '
ਮਨੁੱਖ'
ਰੂਪੀ ਪਛਾਣ ਤੋਂ ਬੇ-ਪਛਾਣ ਮਨੁੱਖ ਸੰਸਕ੍ਰਿਤੀਆਂ ਦੀ ਰੱਖਿਆ ਲਈ ਪਸੂ-ਪੁਣੇ ਦੀ ਸ਼ਰਨ ਲੈਂਦਾ ਹੈ;
ਅਤੇ ਧਨ ਦੇ ਨਾਲ ਇੱਜ਼ਤਾਂ,
ਅਣਖਾਂ ਅਤੇ ਪ੍ਰਸਿੱਧੀਆਂ ਦਾ ਲੋਕ ਵੀ ਕਰਦਾ ਹੈ। ਅਜੋਕੇ ਮਨੁੱਖ ਦਾ ਲੋਭ ਕਈ ਰੰਗੀਨ ਰੂਪਾਂ ਦਾ ਧਾਰਨੀ ਹੈ।
ਇਸ ਸ੍ਰਿਸ਼ਟੀ ਵਿਚ ਭੁੱਖ ਦਾ ਪਾਸਾਰਾ ਦੀ ਵਿਸਮਾਦ-ਮਈ ਹੈ ਅਤੇ ਭੁੱਖ ਦੀ ਤ੍ਰਿਪਤੀ ਲਈ ਭੋਗਾਂ ਦੇ ਭੰਡਾਰ ਵੀ ਵਿਸਮਾਦ-ਜਨਕ ਹਨ। ਇਹ ਵਿਸਮਾਦੀ ਖੇਡ ਜਦੋਂ ਤ੍ਰਿਪਤੀ ਦੇ ਨੇਮਾਂ ਦਾ ਉਲੰਘਣ ਕਰ ਕੇ ਕਦੇ ਤ੍ਰਿਪਤ ਨਾ ਹੋਣ ਵਾਲੀ ਜਾਂ ਸਦੀਵੀ ਰੁੱਖ ਬਣ ਜਾਂਦੀ ਹੈ, ਉਦੋਂ ਇਸ ਭੁੱਖ ਨੂੰ ਲੱਭ ਦਾ ਲਾਸ਼ਨ ਲੱਗ ਜਾਂਦਾ ਹੈ। ਤ੍ਰਿਪਤੀ ਦਾ ਆਨੰਦ ਭੁੱਖ ਦੇ ਅਹਿਸਾਸ ਨੂੰ ਆਨੰਦ-ਮਈ ਬਣਾਉਂਦਾ ਹੈ ਅਤੇ ਇਸ ਆਨੰਦ ਦੀ ਕੀਮਤ ਉਹ ਜਾਣਦੇ ਹਨ, ਜਿਨ੍ਹਾਂ ਦੀ ਰੁੱਖ, ਕਿਸੇ ਰੋਗ ਆਦਿਕ ਸਦਕਾ ਮਾਰੀ ਜਾਂਦੀ ਹੈ। ਲੋਕ ਇਸ ਪ੍ਰਕਾਰ ਦਾ ਰੋਗ ਨਹੀਂ। ਇਹ ਰੁੱਖ ਨੂੰ ਨਹੀਂ ਮਾਰਦਾ, ਸਗੋਂ ਤ੍ਰਿਪਤੀ ਦੇ ਆਨੰਦ ਨੂੰ ਖਤਮ ਕਰ ਦਿੰਦਾ ਹੈ।
ਕੁਝ ਚਿਰ ਪਹਿਲਾਂ ਮੈਂ ਇਹ ਆਖਿਆ ਸੀ ਕਿ "ਧਨ ਅਤੇ ਭੋਜਨ ਦੀ ਅਮੁੱਕ ਭੁੱਖ ਨੂੰ ਲੋਭ ਆਖਿਆ ਜਾਂਦਾ ਹੈ ।" ਹੁਣ ਜਦੋਂ ਅਸਾਂ ਵੇਖਿਆ ਹੈ ਕਿ ਮਨੁੱਖ ਆਦਰਸ਼ਾਂ, ਪ੍ਰਸਿੱਧੀਆਂ