ਕੱਪੜਿਆਂ ਦੇ ਲੋਭ ਨਾਲ ਪ੍ਰੇਰੇ ਗਏ ਸਨ। ਇਸੇ ਤਰ੍ਹਾਂ ਬਾਬਰ ਨਾਲ ਆਏ '
ਪਾਪ ਕੀ ਜੰਞ'
ਦੇ ਜਾਂਞੀ ਵੀ ਭਾਰਤ ਦੇ ਲੋਕਾਂ ਕੋਲੋਂ ਕਿਸੇ ਵਧੀਕੀ ਦਾ ਬਦਲਾ ਲੈਣ ਨਹੀਂ ਸਨ ਆਏ। ਬਾਬਰ ਦੇ ਮਨ ਵਿਚ ਵੱਸਣ ਵਾਲੇ ਪ੍ਰਭੁਤਾ ਦੇ ਲੋਭ ਨੇ ਸਿਪਾਹੀਆਂ ਦੇ ਮਨਾਂ ਵਿਚ ਵੱਸਣ ਵਾਲੇ ਲੋਭ ਨੂੰ ਕੋਈ ਸੁੰਦਰ ਲਾਰਾ ਲਾ ਕੇ ਲਿਆਂਦਾ ਹੋਵੇਗਾ। ਜਦੋਂ ਅਜੋਕੇ ਸਿਆਣੇ ਅਜੋਕੀਆਂ ਜੰਗਾਂ ਨੂੰ ਆਰਥਕਤਾ ਦੀ ਉਪਜ ਦੱਸਦੇ ਹਨ,
ਉਦੋਂ ਵੀ ਉਹ ਕ੍ਰੋਧ ਅਤੇ ਲੋਭ ਦੀ ਭਿਆਨਕਤਾ ਵਿਚਲਾ ਭੇਦ ਹੀ ਪ੍ਰਗਟ ਕਰ ਰਹੇ ਹੁੰਦੇ ਹਨ। ਕ੍ਰੋਧ ਇਕ ਅਜਿਹਾ ਸ਼ਕਤੀਸ਼ਾਲੀ ਭਾਵ ਹੈ,
ਜਿਹੜਾ ਮਨੁੱਖ ਦੀ ਬੌਧਿਕਤਾ ਨੂੰ ਪਛਾੜ ਕੇ ਉਸ ਨੂੰ ਬੇਕਾਬੂ ਕਰ ਦਿੰਦਾ ਹੈ। ਲੋਕ ਇਕ ਅਜਿਹਾ ਮੀਸਣਾ ਭਾਵ ਹੈ ਜਿਹੜਾ ਬੌਧਿਕਤਾ ਨੂੰ ਆਪਣੇ ਸੁਆਰਥ ਲਈ ਵਰਤਣ ਦੀ ਸਮਰੱਥਾ ਰੱਖਦਾ ਹੈ। ਇਸ ਭਾਵ ਦੀ ਇਸੇ ਸਮਰੱਥਾ ਕਾਰਨ ਹੀ ਸੰਸਾਰ ਦੇ ਸਾਰੇ ਧਰਮ ਸੁਰਗ ਦੇ ਲੋਕ ਤੋਂ ਕੋਈ ਲਾਭ ਲੈ ਸਕਣ ਵਿਚ ਅਸਫਲ ਰਹੇ ਹਨ। ਜਦੋਂ ਵੀ ਸ੍ਵਰਗ ਜਾਂ ਜੰਨਤ ਵਿਚਲੇ ਦੁੱਧ ਦੇ ਚਸ਼ਮਿਆਂ ਦਾ ਚੇਤਾ ਕਰਵਾਇਆ ਗਿਆ ਹੈ ਉਦੋਂ ਹੀ ਮਨੁੱਖੀ ਮਨ ਨੇ ਇਸ ਖ਼ਿਆਲ ਨੂੰ ਆਪਣੀ ਬੌਧਿਕਤਾ ਦੇ ਦਰਬਾਰ ਵਿਚ ਪੇਸ਼ ਕੀਤਾ ਹੈ। ਉਥੋਂ ਸਦਾ ਹੀ ਉਧਾਰ ਦੇ ਤੇਰ੍ਹਾਂ ਨਾਲੋਂ ਨਕਦ ਦੇ ਨੌਂ ਚੰਗੇਰੇ ਦੱਸੇ ਗਏ ਹਨ ਅਤੇ ਮਨੁੱਖ ਸ੍ਵਰਗਾਂ ਦੇ ਲਾਰੇ ਉੱਤੇ ਸੰਸਾਰ ਦੇ ਸੁੱਖਾਂ ਦਾ ਤਿਆਗ ਕਰਨ ਨੂੰ ਤਿਆਰ ਨਹੀਂ ਕੀਤਾ ਜਾ ਸਕਿਆ। ਜਦੋਂ ਵੀ ਇਹ ਲਾਰੇ ਸੰਸਾਰਕ ਪ੍ਰਾਪਤੀਆਂ ਦੇ ਸਾਥੀ ਬਣ ਕੇ ਆਏ ਹਨ,
ਉਦੋਂ ਉਸਨੇ ਇਨ੍ਹਾਂ ਨੂੰ ਜੀ ਆਇਆਂ ਆਖਿਆ ਹੈ। ਮੁਸਲਮਾਨ ਹਮਲਾਵਰ ਜਿੱਤਣ ਵਾਲਿਆਂ ਨੂੰ ਤਖ਼ਤ ਅਤੇ ਮਰਨ ਵਾਲਿਆਂ ਨੂੰ ਜੰਨਤ ਦਾ ਲਾਰਾ ਲਾਉਣ ਵਿਚ ਜਿੰਨੇ ਸਫਲ ਹੋਏ ਹਨ ਓਨਾ ਹੋਰ ਕੋਈ ਨਹੀਂ ਹੋ ਸਕਿਆ,
ਕਿਉਂ ਚ ਉਨ੍ਹਾਂ ਨੇ ਦੂਜੇ ਦੇਸ਼ਾਂ ਦੇ ਤੀਰ-ਮੁਸਲਿਮ ਲੋਕਾਂ ਨੂੰ ਕਾਫ਼ਰ ਆਖ ਕੇ ਆਪਣੇ ਸੈਨਿਕਾਂ ਦੇ ਮਨਾਂ ਵਿਚ ਉਨ੍ਹਾਂ ਲਈ ਕੁਝ ਘਿਰਣਾ ਅਤੇ ਕ੍ਰੋਧ ਦੀ ਉਪਜਾ ਲਿਆ ਸੀ। ਇਸਲਾਮੀ ਜਹਾਦ ਨਿਰੇ ਲੋਭ ਤੋਂ ਪ੍ਰੇਰਿਤ ਨਹੀਂ ਸਨ,
ਭਾਵੇਂ ਇਹੋ ਹੀ ਕੇਂਦਰੀ ਪ੍ਰੇਰਕ ਹੁੰਦਾ ਸੀ।
ਮਨੁੱਖੀ ਸੱਭਿਅਰਾ ਦਾ ਸਫ਼ਰ ਪਿਛਲੇ ਸੱਤ ਕੁ ਹਜ਼ਾਰ ਸਾਲਾਂ ਤੋਂ ਜਾਰੀ ਹੈ। ਇਹ ਲੋਭ ਦੀ ਸੇਧੇ, ਸ਼ਕਤੀ ਦੀ ਸੜਕੇ, ਤੀਰਾਂ, ਤਲਵਾਰਾਂ, ਤੋਪਾਂ ਅਤੇ ਟੈਂਕਾਂ ਦੇ ਸਹਾਰੇ ਕੀਤਾ ਗਿਆ ਸਫਰ ਹੈ। ਸਨਅਤੀ ਕ੍ਰਾਂਤੀ ਪਿੱਛੋਂ ਮਨੁੱਖੀ ਲੋਭ ਨੇ ਜਿੰਨੀ ਕੁਰੂਪਤਾ ਪੱਛਮੀ ਯੌਰਪ ਵਿਚ ਪੈਦਾ ਕਰ ਦਿੱਤੀ ਸੀ, ਓਨੀ ਕੁਰੂਪਤਾ ਸ਼ਕਤੀ ਅਤੇ ਲੋਭ ਦਾ ਹਜ਼ਾਰਾਂ ਸਾਲ ਲੰਮਾ ਸੰਜੋਗ ਵੀ ਨਹੀਂ ਸੀ ਉਪਜਾ ਸਕਿਆ। ਇਸਦਾ ਕਾਰਨ, ਮੇਰੀ ਜਾਚੇ, ਹੀਗਲ ਦੇ ਉਸ ਸਿੱਧਾਂਤ ਵਿਚ ਹੈ ਜਿਸ ਦੁਆਰਾ ਉਹ ਇਹ ਦੱਸਣਾ ਚਾਹੁੰਦਾ ਹੈ ਕਿ 'ਵਿਸ਼ਵ ਚੇਤਨਾ' ਨੇ ਬੰਦੂਕ ਅਤੇ ਪਿਸਤੌਲ (Gun) ਦੀ ਉਤਪੱਤੀ ਇਸ ਲਈ ਕੀਤੀ ਹੈ ਕਿ ਉਸਦੀ ਇੱਛਾ ਨੂੰ ਸੰਸਾਰ ਵਿਚ ਸਾਕਾਰ ਕਰਨ ਵਾਲੇ ਯੋਧੇ ਆਪਣਾ ਧਰਮ ਨਿਰਲੇਪਤਾ ਨਾਲ ਨਿਭਾ ਸਕਣ। ਤਲਵਾਰ ਨਾਲ ਆਪਣੇ ਵਿਰੋਧੀ ਦੇ ਸਾਹਮਣੇ ਹੋ ਕੇ ਲੜਦਾ ਹੋਇਆ ਯੋਧਾ ਓਨੀ ਨਿਰਲੇਪਤਾ ਨਾਲ ਵਿਰੋਧੀ ਦੀ ਹੱਤਿਆ ਨਹੀਂ ਕਰ ਸਕਦਾ, ਜਿੰਨੀ ਨਾਲ ਉਹ ਦੂਰੋਂ ਗੋਲੀ ਮਾਰ ਕੇ ਕਰ ਸਕਦਾ ਹੈ। ਨਿਰਲੇਪਤਾ ਦਾ ਇਹ 'ਸਤਿਕਾਰਯੋਗ ਸਿੱਧਾਂਤ' ਗੀਤਾ ਰਾਹੀਂ ਯੌਰਪ ਵਿਚ ਆਇਆ ਸੀ ਅਤੇ ਕਾਰਲਾਈਲ, ਹੀਗਲ ਅਤੇ ਨੀਬ (ਨੀਤਸ਼ੇ) ਆਦਿਕ ਸਭ ਦੇ ਮਨਾਂ ਨੂੰ ਮੱਲ ਕੇ ਬੈਠ ਗਿਆ ਸੀ। ਦੂਰ ਅਮਰੀਕਾ ਵਿਚ ਬੈਠਾ ਐਮਰਸਨ ਵੀ ਇਸਦੇ ਪ੍ਰਭਾਵ ਤੋਂ ਬਚ ਨਹੀਂ ਸੀ ਸਕਿਆ।
ਇਥੇ ਇਕ ਘਟਨਾ ਦਾ ਸੰਖੇਪ ਵਰਣਨ ਕਰਨਾ ਚਾਹੁੰਦਾ ਹਾਂ ਜਿਸ ਨਾਲ ਹੀਗਲ ਦੀ ਪੁਸ਼ਟੀ ਹੁੰਦੀ ਹੈ। ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵੇਂ ਦੀ ਪਤਨੀ, ਐਨ ਬੋਲੀਨ, ਉੱਤੇ